ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤਿਰੂੱਪੁਰ ਕੁਮਾਰਨ ਅਤੇ ਸੁਬ੍ਰਮਣਯ ਸ਼ਿਵਾ ਨੂੰ ਉਨ੍ਹਾਂ ਦੇ ਯਾਦਗਾਰੀ ਦਿਵਸ ‘ਤੇ ਸ਼ਰਧਾਂਜਲੀ ਭੇਟ ਕੀਤੀ
Posted On:
04 OCT 2025 4:51PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀਆਂ ਦੋ ਮਹਾਨ ਸ਼ਖਸੀਅਤਾਂ- ਤਿਰੂੱਪੁਰ ਕੁਮਾਰਨ ਅਤੇ ਸੁਬ੍ਰਮਣਯ ਸ਼ਿਵਾ - ਨੂੰ ਉਨ੍ਹਾਂ ਦੇ ਯਾਦਗਾਰੀ ਦਿਵਸ ‘ਤੇ ਦਿਲੋਂ ਸ਼ਰਧਾਂਜਲੀ ਭੇਟ ਕੀਤੀ।
ਐਕਸ (X) ‘ਤੇ ਵੱਖ-ਵੱਖ ਪੋਸਟਾਂ ਵਿੱਚ, ਸ਼੍ਰੀ ਮੋਦੀ ਨੇ ਕਿਹਾ:
“ਇਸ ਦਿਨ, ਅਸੀਂ ਭਾਰਤ ਮਾਤਾ ਦੇ ਦੋ ਮਹਾਨ ਪੁੱਤਰਾਂ, ਤਿਰੂੱਪੁਰ ਕੁਮਾਰਨ ਅਤੇ ਸੁਬ੍ਰਮਣਯ ਸ਼ਿਵਾ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਨੂੰ ਨਮਨ ਕਰਦੇ ਹਾਂ। ਦੋਵੇਂ ਹੀ ਮਹਾਨ ਰਾਜ ਤਮਿਲਨਾਡੂ ਤੋਂ ਸਨ ਅਤੇ ਉਨ੍ਹਾਂ ਨੇ ਭਾਰਤ ਦੀ ਸੁਤੰਤਰਾ ਅਤੇ ਰਾਸ਼ਟਰਵਾਦ ਦੀ ਭਾਵਨਾ ਜਗਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।
ਤਿਰੂੱਪੁਰ ਕੁਮਾਰਨ ਸਾਡਾ ਰਾਸ਼ਟਰੀ ਝੰਡਾ ਸੰਭਾਲਦੇ ਹੋਏ ਸ਼ਹੀਦ ਹੋਏ ਅਤੇ ਇਹ ਦਿਖਾਇਆ ਕਿ ਅਡੋਲ ਹਿੰਮਤ ਅਤੇ ਨਿਰਸਵਾਰਥ ਕੁਰਬਾਨੀ ਕੀ ਹੁੰਦੀ ਹੈ। ਸੁਬ੍ਰਮਣਯ ਸ਼ਿਵਾ ਨੇ ਆਪਣੀਆਂ ਨਿਡਰ ਲਿਖਤਾਂ ਅਤੇ ਜੋਸ਼ੀਲੇ ਭਾਸ਼ਣਾਂ ਵਿੱਚ ਅਣਗਿਣਤ ਨੌਜਵਾਨਾਂ ਵਿੱਚ ਸੱਭਿਆਚਾਰਕ ਮਾਣ ਅਤੇ ਦੇਸ਼ ਭਗਤੀ ਪੈਦਾ ਕੀਤੀ।”
ਇਨ੍ਹਾਂ ਦੋਨੋਂ ਮਹਾਨ ਸ਼ਖਸੀਅਤਾਂ ਦੇ ਯਤਨ ਸਾਡੀ ਸਮੂਹਿਕ ਸਮ੍ਰਿਤੀ ਵਿੱਚ ਸ਼ਾਮਲ ਹਨ ਅਤੇ ਸਾਨੂੰ ਉਨ੍ਹਾਂ ਅਣਗਿਣਤ ਲੋਕਾਂ ਦੇ ਸੰਘਰਸ਼ਾਂ ਅਤੇ ਕਸ਼ਟਾਂ ਦੀ ਯਾਦ ਦਿਵਾਉਂਦੇ ਹਨ ਜਿਨ੍ਹਾਂ ਨੇ ਬਸਤੀਵਾਦੀ ਸ਼ਾਸਨ ਤੋਂ ਸਾਡੀ ਸੁਤੰਤਰਤਾ ਯਕੀਨੀ ਬਣਾਈ। ਉਨ੍ਹਾਂ ਦੇ ਯੋਗਦਾਨ ਸਾਨੂੰ ਸਭ ਨੂੰ ਰਾਸ਼ਟਰ ਦੇ ਵਿਕਾਸ ਅਤੇ ਏਕਤਾ ਦੇ ਲਈ ਕਾਰਜ ਕਰਨ ਲਈ ਪ੍ਰੇਰਿਤ ਕਰਦੇ ਰਹਿਣ।
“இன்று நாம், பாரத மாதாவின் இரு தவப் புதல்வர்களான திருப்பூர் குமரன் மற்றும் சுப்பிரமணிய சிவா ஆகியோரை நினைவு கூர்ந்து வணங்குவோம். உன்னதமான தமிழ்நாட்டைச் சேர்ந்த இருவரும், இந்தியாவின் விடுதலைக்காகவும், தேசப்பற்று உணர்வை விதைப்பதற்காகவும் தங்கள் வாழ்வையே அர்ப்பணித்தவர்களாவர்.
திருப்பூர் குமரன், தன் இறுதி மூச்சுவரை நமது தேசியக் கொடியை ஏந்தி உயிர் தியாகம் செய்தார், இதன் மூலம் அசாத்திய துணிச்சலையும் தன்னலமற்ற தியாகத்தையும் அவர் வெளிப்படுத்தினார். சுப்ரமணிய சிவா, தமது தைரியமான எழுத்து மற்றும் அனல் பறக்கும் உரை வீச்சின் மூலம் எண்ணற்ற இளைஞர்களிடையே கலாச்சார பெருமிதத்தையும், தேசப்பற்றையும் விதைத்தார்.
இவ்விரு மாமனிதர்களின் முயற்சிகள், நம் அனைவரின் நினைவிலும் நீக்கமற நிறைந்திருப்பதுடன், காலனித்துவ ஆட்சியிலிருந்து நமது விடுதலையை உறுதி செய்த ஏராளமான மக்களின் போராட்டங்களையும் இன்னல்களையும் நமக்கு நினைவூட்டுகின்றன. தேச ஒற்றுமை மற்றும் வளர்ச்சியை நோக்கி நாம் அனைவரும் முன்னேற, இவர்களது பங்களிப்புகள் நமக்குத் தொடர்ந்து ஊக்கமளிக்கட்டும்.”
https://x.com/narendramodi/status/1974429905757651346
https://x.com/narendramodi/status/1974430361267441798
******
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2175053)
Visitor Counter : 3
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam