ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਰੋਹਤਕ ਵਿੱਚ ਖਾਦੀ ਕਾਰੀਗਰ ਮਹੋਤਸਵ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਮਹਾਤਮਾ ਗਾਂਧੀ ਨੇ ਖਾਦੀ ਦੀ ਸ਼ੁਰੂਆਤ ਕੀਤੀ, ਅਤੇ ਇਸ ਨਾਲ ਦੇਸ਼ ਭਰ ਦੇ ਲੱਖਾਂ ਬੁਣਕਰਾਂ ਦੇ ਜੀਵਨ ਵਿੱਚ ਇੱਕ ਬੁਨਿਆਦੀ ਪਰਿਵਰਤਨ ਆਇਆ
ਆਜ਼ਾਦੀ ਤੋਂ ਬਾਅਦ, ਵਿਰੋਧੀ ਧਿਰ ਦੀਆਂ ਸਰਕਾਰਾਂ ਨੇ ਖਾਦੀ ਨੂੰ ਭੁਲਾ ਦਿੱਤਾ, ਪਰ ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਸ ਨੂੰ ਮੁੜ ਸੁਰਜੀਤ ਕੀਤਾ
ਮੋਦੀ ਜੀ ਦੀ ਵਿਸ਼ਾਲ ਮੁਹਿੰਮ, "ਖਾਦੀ ਅਪਣਾਓ, ਸਵਦੇਸ਼ੀ ਅਪਣਾਓ" ਨਾਲ, ਦੇਸ਼ ਅੱਜ ਇੱਕ ਵਾਰ ਫਿਰ ਆਤਮ-ਨਿਰਭਰ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ
ਸਾਲ 2014-15 ਵਿੱਚ, ਖਾਦੀ ਦੇ ਕੱਪੜਿਆਂ ਅਤੇ ਗ੍ਰਾਮ ਉਦਯੋਗ ਦੇ ਉਤਪਾਦਾਂ ਦੀ ਵਿਕਰੀ ₹33,000 ਕਰੋੜ ਸੀ, ਜੋ ਅੱਜ ਵਧ ਕੇ ₹1ਲੱਖ 70 ਕਰੋੜ ਤੱਕ ਪਹੁੰਚ ਗਈ ਹੈ
ਮੋਦੀ ਸਰਕਾਰ ‘ਖਾਦੀ’ ਨੂੰ ਉਤਸਾਹਿਤ ਕਰਨ ਲਈ ਜੋਂ ਕੰਮ ਕਰ ਰਹੀ ਹੈ, ਜੇਕਰ ਇਹ ਕੰਮ ਦਹਾਕੇ ਪਹਿਲਾਂ ਕੀਤਾ ਗਿਆ ਹੁੰਦਾ, ਤਾਂ 70 ਵਰ੍ਹਿਆਂ ਵਿੱਚ ਬੇਰੁਜ਼ਗਾਰੀ ਨਾ ਹੁੰਦੀ
ਖਾਦੀ ਗ੍ਰਾਮ ਉਦਯੋਗ ਨੇ ਨਾ ਸਿਰਫ਼ "ਖਾਦੀ ਫਾਰ ਨੇਸ਼ਨ" ਨੂੰ ਅੱਗੇ ਵਧਾਉਣ ਦੇ ਨਾਲ ਹੀ ਮੋਦੀ ਜੀ ਦੇ "ਖਾਦੀ ਫਾਰ ਫੈਸ਼ਨ" ਦੇ ਮੰਤਰ ਨੂੰ ਵੀ ਅਪਣਾਇਆ ਹੈ
ਖਾਦੀ ਉਤਪਾਦਨ ਤੋਂ ਹੋਣ ਵਾਲਾ ਮੁਨਾਫ਼ਾ, ਦੇਸ਼ ਦੇ ਬੁਣਕਰਾਂ ਕੋਲ ਜਾਂਦਾ ਹੈ ਅਤੇ ਮਹਿਲਾਵਾਂ ਦੇ ਰੁਜ਼ਗਾਰ ਨੂੰ ਹੁਲਾਰਾ ਮਿਲਦਾ ਹੈ
ਮੋਦੀ ਜੀ ਸਵਦੇਸ਼ੀ ਦੇ ਮੰਤਰ ਨਾਲ ਖਾਦੀ ਨੂੰ ਮਧੂ-ਮੱਖੀ ਪਾਲਣ
Posted On:
03 OCT 2025 6:40PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਰੋਹਤਕ ਵਿੱਚ ਖਾਦੀ ਕਾਰੀਗਰ ਮਹੋਤਸਵ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਅਤੇ ਕੇਂਦਰੀ ਮੰਤਰੀ ਸ਼੍ਰੀ ਰਾਓ ਇੰਦਰਜੀਤ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਸ ਮੌਕੇ 'ਤੇ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਆਜ਼ਾਦੀ ਦੇ ਅੰਦੋਲਨ ਦੌਰਾਨ, ਦੇਸ਼ ਦੀ ਗ਼ਰੀਬੀ ਨੂੰ ਦੂਰ ਕਰਨ, ਦੇਸ਼ ਨੂੰ ਆਤਮਨਿਰਭਰ ਬਣਾਉਣ, ਸਵਦੇਸ਼ੀ ਦੇ ਵਿਚਾਰ ਨੂੰ ਉਤਸਾਹਿਤ ਕਰਨ ਅਤੇ ਆਜ਼ਾਦੀ ਪ੍ਰਾਪਤ ਕਰਨ ਲਈ ਖਾਦੀ ਦੀ ਵਰਤੋਂ ਕੀਤੀ ਸੀ। ਮਹਾਤਮਾ ਗਾਂਧੀ ਨੇ ਖਾਦੀ ਦੀ ਸ਼ੁਰੂਆਤ ਕੀਤੀ, ਅਤੇ ਇਸ ਨਾਲ ਦੇਸ਼ ਭਰ ਦੇ ਲੱਖਾਂ ਬੁਣਕਰਾਂ ਦੇ ਜੀਵਨ ਵਿੱਚ ਇੱਕ ਬੁਨਿਆਦੀ ਤਬਦੀਲੀ ਆਈ। ਉਨ੍ਹਾਂ ਅੱਗੇ ਕਿਹਾ ਕਿ ਖਾਦੀ ਦਾ ਇਹ ਮੰਤਰ ਸਾਡੇ ਦੇਸ਼ ਦੀ ਜਨਤਾ ਅਤੇ ਆਜ਼ਾਦੀ ਦੇ ਅੰਦੋਲਨ ਲਈ ਪੋਸ਼ਣ ਦਾ ਸਰੋਤ ਬਣ ਗਿਆ ਸੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ, ਵਿਰੋਧੀ ਸਰਕਾਰਾਂ ਨੇ ਖਾਦੀ ‘ਤੇ ਧਿਆਨ ਨਹੀਂ ਦਿੱਤਾ ਅਤੇ ਇਸ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਗਿਆ। ਜਦੋਂ ਸ਼੍ਰੀ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਨ੍ਹਾਂ ਨੇ ਖਾਦੀ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਕੀਤਾ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੀ ਜਨਤਾ ਨੂੰ ਖਾਦੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਲ 2014-15 ਵਿੱਚ, ਖਾਦੀ ਗ੍ਰਾਮ ਉਦਯੋਗ ਦਾ ਕਾਰੋਬਾਰ ₹33,000 ਕਰੋੜ ਸੀ, ਜੋ ਹੁਣ ਵਧ ਕੇ ₹1 ਲੱਖ 70 ਹਜ਼ਾਰ ਕਰੋੜ ਹੋ ਗਿਆ ਹੈ। ਖਾਦੀ ਦੇ ਕਾਰੋਬਾਰ ਦਾ ਸਾਰਾ ਪੈਸਾ ਬੁਣਕਰਾਂ ਅਤੇ ਦੇਸ਼ ਦੀਆਂ ਭੈਣਾਂ ਨੂੰ ਰੁਜ਼ਗਾਰ ਦੇਣ ਵਿੱਚ ਕੰਮ ਆਉਂਦਾ ਹੈ। ਉਨ੍ਹਾਂ ਕਿਹਾ ਕਿ ਖਾਦੀ ਵਿੱਚ ਅੱਜ ਦੇ ਜ਼ਮਾਨੇ ਨਾਲ ਮਹੱਤਵਪੂਰਨ ਬਦਲਾਅ ਆਏ ਹਨ, ਅਤੇ ਇਸ ਦੀ ਇੱਕ ਮਜ਼ਬੂਤ ਪੈਕੇਜਿੰਗ ਅਤੇ ਮਾਰਕੀਟਿੰਗ ਦੀ ਬਹੁਤ ਵਧੀਆਂ ਵਿਵਸਥਾ ਨਾਲ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਖਾਦੀ ਦੇ ਵਿਕਾਸ ਲਈ ਜੋ ਕੰਮ ਹੋਇਆ ਜੇਕਰ ਉਹ ਆਜ਼ਾਦੀ ਤੋਂ ਬਾਅਦ ਨਿਰੰਤਰ ਜਾਰੀ ਰੱਖਿਆ ਹੁੰਦਾ, ਤਾਂ ਸਾਡੇ ਦੇਸ਼ ਵਿੱਚ ਕਦੇ ਵੀ ਬੇਰੁਜ਼ਗਾਰੀ ਦੀ ਸਮੱਸਿਆ ਨਹੀਂ ਆਉਂਦੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਕਾਰੀਗਰਾਂ ਨੂੰ ਬਿਜਲੀ ਨਾਲ ਚਲੱਣ ਵਾਲੇ ਚਾਕ (ਚਰਖੇ), ਰਵਾਇਤੀ ਚਰਖੇ, ਸਿਲਾਈ ਮਸ਼ੀਨਾਂ ਅਤੇ ਚਮੜੇ ਦੀ ਮੁਰੰਮਤ ਦੇ ਟੂਲਕਿੱਟ ਜਿਹੇ 12 ਸੰਸਾਧਨ ਵੰਡੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਇੱਥੇ ₹301 ਕਰੋੜ ਦੀ ਮਾਰਜਿਨ ਮਨੀ ਵੀ ਵੰਡੀ ਗਈ। ਨਾਲ ਹੀ ਆਰਗੈਨਿਕ ਕਾਟਨ ਸੈਂਟਰਲ ਵੂਲ ਪਲਾਂਟ, ਵਰਧਾ ਦਾ ਵੀ ਅੱਜ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ, ਦੇਸ਼ ਭਰ ਵਿੱਚ 40 ਆਧੁਨਿਕ ਆਊਟਲੈੱਟਾਂ ਦਾ ਉਦਘਾਟਨ ਕੀਤਾ ਗਿਆ ਅਤੇ 8,000 ਨਵੇਂ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਦੀਆਂ ਯੂਨਿਟਾਂ ਦਾ ਉਦਘਾਟਨ ਕੀਤਾ ਗਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ ਸਮੇਂ ਸਵਰਾਜ ਦੀ ਕਲਪਨਾ ਸਵਦੇਸ਼ੀ ਅਤੇ ਮਾਤ ਭਾਸ਼ਾ ਤੋਂ ਬਿਨਾ ਅਧੂਰੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਾਲ ਹੀ ਵਿੱਚ ਦੇਸ਼ ਦੀ ਜਨਤਾ ਨੂੰ ਸਿਰਫ਼ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰਨ ਦੀ ਤਾਕੀਦ ਕੀਤੀ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਭਰ ਦੇ ਬਹੁਤ ਸਾਰੇ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਵਿੱਚ ਵਿਦੇਸ਼ੀ ਸਮਾਨ ਨਾ ਰੱਖਣ ਦਾ ਪ੍ਰਣ ਲਿਆ ਹੈ। ਆਤਮ-ਨਿਰਭਰ ਭਾਰਤ ਦੀ ਕਲਪਨਾ ਲਈ ਸਵਦੇਸ਼ੀ ਦਾ ਇਹ ਨਾਅਰਾ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਸਾਰੇ ਨਾਗਰਿਕਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ 2047 ਵਿੱਚ ਇੱਕ ਪੂਰੀ ਤਰ੍ਹਾਂ ਵਿਕਸਿਤ ਭਾਰਤ ਦੀ ਕਲਪਨਾ ਕੀਤੀ ਹੈ, ਜੋ ਕਿ ਆਜ਼ਾਦੀ ਦੀ ਸ਼ਤਾਬਦੀ ਦੇ ਸਮੇਂ ਹਰ ਖੇਤਰ ਵਿੱਚ ਦੁਨੀਆ ਦੇ ਸਰਬਉੱਚ ਸਥਾਨ 'ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਸਾਡੇ ਸਵਦੇਸ਼ੀ ਅਤੇ ਖਾਦੀ ਦੇ ਅਭਿਆਨਾਂ ਦੀ ਬਹੁਤ ਵੱਡੀ ਭੂਮਿਕਾ ਰਹੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੇ ਹਿਤ ਲਈ, ਪ੍ਰਧਾਨ ਮੰਤਰੀ ਮੋਦੀ ਨੇ 395 ਤੋਂ ਵੱਧ ਜ਼ਰੂਰੀ ਵਸਤੂਆਂ 'ਤੇ ਜੀਐਸਟੀ ਨੂੰ ਜ਼ੀਰੋ ਜਾਂ 5 ਪ੍ਰਤੀਸ਼ਤ ਤੱਕ ਕਰ ਦਿੱਤਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਲਾਭ ਸਾਡੀਆਂ ਮਾਵਾਂ ਅਤੇ ਭੈਣਾਂ ਨੂੰ ਹੋਣ ਵਾਲਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ ਸਮੇਂ, ਖਾਦੀ ਨੇ ਦੇਸ਼ ਨੂੰ ਸਵੈ-ਰੁਜ਼ਗਾਰ, ਗ੍ਰਾਮੀਣ ਉਦਯੋਗ ਅਤੇ ਆਤਮ-ਨਿਰਭਰਤਾ, ਸਮਾਜਿਕ ਦ੍ਰਿਸ਼ਟੀ ਪੱਖੋਂ ਸਮਾਨਤਾ ਅਤੇ ਸਵੈ-ਨਿਰਭਰਤਾ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਸੀ ਅਤੇ ਰਾਜਨੀਤਿਕ ਤੌਰ 'ਤੇ ਦੇਸ਼ ਦੇ ਆਜ਼ਾਦੀ ਦੇ ਅੰਦੋਲਨ ਨੂੰ ਗਤੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਭਾਰਤ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਦੇ "ਖਾਦੀ ਅਪਣਾਓ, ਸਵਦੇਸ਼ੀ ਅਪਣਾਓ" ਦੇ ਵਿਸ਼ਾਲ ਅਭਿਆਨ ਨਾਲ, ਦੇਸ਼ ਇੱਕ ਵਾਰ ਫਿਰ ਆਤਮ-ਨਿਰਭਰਤਾ ਬਣਨ ਦੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਹਰ ਪਰਿਵਾਰ ਹਰ ਸਾਲ ₹5,000 ਦੀ ਖਾਦੀ ਜ਼ਰੂਰ ਖਰੀਦੇ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡਾ ਦੇਸ਼ ਆਤਮ-ਨਿਰਭਰਤਾ ਵੱਲ ਵਧੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਖਾਦੀ ਸਰੀਰ, ਗ਼ਰੀਬਾਂ ਦੇ ਘਰਾਂ ਅਤੇ ਦੇਸ਼ ਦੀ ਆਰਥਿਕਤਾ ਨੂੰ ਲਾਭ ਪਹੁੰਚਾਉਂਦੀ ਹੈ। ਖਾਦੀ ਗ੍ਰਾਮ ਉਦਯੋਗਾਂ ਨੇ ਖਾਦੀ ਫਾਰ ਨੇਸ਼ਨ ਨੂੰ ਅੱਗੇ ਵਧਾ ਕੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਖਾਦੀ ਫਾਰ ਫੈਸ਼ਨ ਦੇ ਮੰਤਰ ਨੂੰ ਵੀ ਅਪਣਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਖਾਦੀ ਦੇ ਨਾਲ ਮਧੂ-ਮੱਖੀ ਪਾਲਣ, ਚਮੜੇ ਦੇ ਕਾਮਿਆਂ ਅਤੇ ਘਰ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਸ਼ੁੱਧ ਚੀਜ਼ਾਂ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਪੰਜ ਕੇਂਦਰੀ ਨਵੀਨੀਕਰਣ ਪਲਾਂਟ ਹਨ, ਜਿਨ੍ਹਾਂ ਵਿੱਚੋਂ ਤਿੰਨ ਦਾ ਨਵੀਨੀਕਰਣ ਕੀਤਾ ਜਾ ਚੁੱਕਾ ਹੈ ਅਤੇ ਦੋ ਦਾ ਜਾਰੀ ਹੈ। ਇਨ੍ਹਾਂ ਬਾਕੀ ਦੋ ਪਲਾਂਟਾਂ ਦਾ ਨਵੀਨੀਕਰਣ ਹੋਣ ਦੇ ਬਾਅਦ ਵੂਲ ਪਲਾਂਟਾ ਨੂੰ ਇੱਕ ਨਵਾਂ ਜੀਵਨ ਮਿਲੇਗਾ ਅਤੇ ਦੇਸ਼ ਭਰ ਦੇ ਲੱਖਾਂ ਖਾਦੀ ਬੁਣਕਰਾਂ ਨੂੰ ਉਮੀਦ ਦੀ ਇੱਕ ਨਵੀਂ ਕਿਰਨ ਦਿਸੇਗੀ।
***************
ਆਰਕੇ/ਵੀਵੀ/ਪੀਐੱਸ/ਏਕੇ
(Release ID: 2174687)
Visitor Counter : 4