ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਭਾਰਤ ਮਜ਼ਬੂਤ ਜਨਾਦੇਸ਼ ਦੇ ਨਾਲ ਆਈਸੀਏਓ ਕੌਂਸਲ ਵਿੱਚ ਮੁੜ ਚੁਣਿਆ ਗਿਆ


ਭਾਰਤ ਨੇ ਅੰਤਰਰਾਸ਼ਟਰੀ ਹਵਾਬਾਜ਼ੀ ਸੁਰੱਖਿਆ, ਸੰਭਾਲ ਅਤੇ ਸਥਿਰਤਾ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ

Posted On: 30 SEP 2025 2:15PM by PIB Chandigarh

ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਇੱਕ ਵਿਸ਼ੇਸ਼ ਏਜੰਸੀ, ਇੰਟਰਨੈਸ਼ਨਲ ਸਿਵਿਲ ਐਵੀਏਸ਼ਨ ਆਰਗੇਨਾਈਜ਼ੇਸ਼ਨ (ਆਈਸੀਏਓ) ਦੀ ਕੌਂਸਲ ਦੇ ਪਾਰਟ-II ਲਈ ਦੁਬਾਰਾ ਚੁਣਿਆ ਗਿਆ ਹੈ। ਪਾਰਟ—II ਵਿੱਚ ਇੰਟਰਨੈਸ਼ਨਲ ਸਿਵਿਲ ਏਅਰ ਨੈਵੀਗੇਸ਼ਨ ਲਈ ਸੁਵਿਧਾਵਾਂ ਦੇ ਪ੍ਰਾਵਧਾਨ ਵਿੱਚ ਸਭ ਤੋਂ ਵੱਡਾ ਯੋਗਦਾਨ ਦੇਣ ਵਾਲੇ ਦੇਸ਼ ਸ਼ਾਮਲ  ਹਨ। ਇਹ ਚੋਣ 27 ਸਤੰਬਰ 2025 ਨੂੰ ਮੌਂਟਰੀਅਲ ਵਿੱਚ ਆਯੋਜਿਤ ਆਈਸੀਏਓ ਦੇ 42ਵੇਂ ਸੈਸ਼ਨ ਦੌਰਾਨ ਹੋਏ।

ਭਾਰਤ ਨੇ ਵਰ੍ਹੇ 2022 ਦੀਆਂ ਚੋਣਾਂ ਦੀ ਤੁਲਨਾ ਵਿੱਚ ਵਧੇਰੇ ਵੋਟ ਹਾਸਲ ਕੀਤੇ, ਜੋ ਮੈਂਬਰ ਦੇਸ਼ਾਂ ਵਿਚਕਾਰ ਭਾਰਤ ਦੀ ਅਗਵਾਈ ਅਤੇ ਇੰਟਰਨੈਸ਼ਨਲ ਸਿਵਿਲ ਐਵੀਏਸ਼ਨ ਦੇ ਪ੍ਰਤੀ ਵਚਨਬੱਧਤਾ ਵਿੱਚ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਇਸ ਤੋਂ ਪਹਿਲਾਂ, 2 ਸਤੰਬਰ, 2025 ਨੂੰ, ਸਿਵਿਲ ਐਵੀਏਸ਼ਨ ਮੰਤਰਾਲੇ ਨੇ 42ਵੇਂ ਆਈਸੀਏਓ ਸੈਸ਼ਨ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਲਈ ਇੱਕ ਸੁਆਗਤ ਸਮਾਰੋਹ ਦਾ ਆਯੋਜਨ ਕੀਤਾ ਸੀ। ਇਸ ਮੌਕੇ ‘ਤੇ, ਸਿਵਿਲ ਐਵੀਏਸ਼ਨ ਮੰਤਰੀ ਸ਼੍ਰੀ ਰਾਮਮੋਹਨ ਨਾਇਡੂ ਨੇ ਵਰ੍ਹੇ 2025 ਤੋਂ ਵਰ੍ਹੇ 2028 ਤੱਕ ਦੇ ਕਾਰਜਕਾਲ ਲਈ ਭਾਰਤ ਦੀ ਮੁੜ ਚੋਣ ਉਮੀਦਵਾਰੀ ਲਈ ਮੈਂਬਰ ਦੇਸ਼ਾਂ ਤੋਂ ਸਮਰਥਨ ਮੰਗਿਆ ਸੀ।

ਇਸ ਯਤਨ ਦਾ ਸਮਰਥਨ ਕਰਦੇ ਹੋਏ, ਵਿਦੇਸ਼ ਮੰਤਰਾਲੇ ਨੇ ਹੋਰ ਮੈਂਬਰ ਦੇਸ਼ਾਂ ਦੇ ਨਾਲ ਨਿਰੰਤਰ ਸੰਪਰਕ ਰਾਹੀਂ, ਆਈਸੀਏਓ ਦੇ ਉਦੇਸ਼ਾਂ ਦੇ ਪ੍ਰਤੀ ਭਾਰਤ ਦੀ ਮਜ਼ਬੂਤ ਵਚਨਬੱਧਤਾ ਦੀ ਪੁਸ਼ਟੀ ਕੀਤੀ। ਵਿਦੇਸ਼ ਮੰਤਰਾਲੇ ਦੇ ਰਾਜਨੀਤਕ ਯਤਨਾਂ ਨੇ ਆਈਸੀਏਓ ਕੌਂਸਲ ਚੋਣਾਂ ਲਈ ਭਾਰਤ ਦੇ ਅਭਿਆਨ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਆਈਸੀਏਓ ਹੈੱਡਕੁਆਰਟਰ ਵਿੱਚ ਭਾਰਤ ਦੇ ਪ੍ਰਤੀਨਿਧੀ (ਆਰਓਆਈ) ਨੇ ਵੀ ਭਾਰਤ ਦੀ ਮੁੜ ਚੋਣ ਲਈ ਸਰਗਰਮ ਤੌਰ ‘ਤੇ ਸਮਰਥਨ ਜੁਟਾਇਆ।

ਮੌਂਟ੍ਰੀਅਲ ਦੀ ਆਪਣੀ ਯਾਤਰਾ ਦੌਰਾਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਨੇ ਹੋਰ ਮੈਂਬਰ ਦੇਸ਼ਾਂ ਦੇ ਨਾਲ ਦੁਵੱਲੀਆਂ ਮੀਟਿੰਗਾਂ ਵੀ ਕੀਤੀਆਂ ਅਤੇ ਗਲੋਬਲ ਐਵੀਏਸ਼ਨ ਇੰਡਸਟ੍ਰੀ ਦੇ ਹਿਤਧਾਰਕਾਂ ਦੇ ਨਾਲ ਗੱਲਬਾਤ ਕੀਤੀ। ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਹਵਾਬਾਜ਼ੀ ਬਜ਼ਾਰਾਂ ਵਿੱਚੋਂ ਇੱਕ ਹੋਣ ਦੇ ਨਾਅਤੇ, ਭਾਰਤ ਨੇ ਏਅਰਕ੍ਰਾਫਟ ਕੰਪੋਨੈਂਟ ਮੈਨੂਫੈਕਚਰਿੰਗ, ਐੱਮਆਰਓ ਅਤੇ ਕੌਸ਼ਲ ਵਿਕਾਸ ਜਿਹੇ ਖੇਤਰਾਂ ਵਿੱਚ ਗਲੋਬਲ ਕੰਪਨੀਆਂ ਦੀ ਬਹੁਤ ਜ਼ਿਆਦਾ ਦਿਲਚਸਪੀ ਹਾਸਲ ਕੀਤੀ ਹੈ।

1944 ਤੋਂ ਆਈਸੀਏਓ ਦਾ ਸੰਸਥਾਪਕ ਮੈਂਬਰ ਹੋਣ ਦੇ ਨਾਅਤੇ, ਭਾਰਤ ਨੇ 81 ਵਰ੍ਹਿਆਂ ਤੋਂ ਕੌਂਸਲ ਵਿੱਚ ਆਪਣੀ ਨਿਰਵਿਘਨ ਮੌਜੂਦਗੀ ਬਣਾਈ ਰੱਖੀ ਹੈ। ਇਹ ਸੁਰੱਖਿਅਤ, ਸੰਭਾਲ, ਦੀਰਘਕਾਲੀ, ਸੁਮੇਲਿਤ ਅਤੇ ਲੈਂਗਿਕ-ਸਮਾਵੇਸ਼ੀ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਨੂੰ ਹੁਲਾਰਾ ਦੇਣ ਦੇ ਆਈਸੀਏਓ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਿਹਾ ਹੈ। ਭਾਰਤ ਨੀਤੀ ਨਿਰਮਾਣ, ਰੈਗੂਲੇਟਰੀ ਢਾਂਚੇ ਅਤੇ ਅੰਤਰਰਾਸ਼ਟਰੀ ਹਵਾਬਾਜ਼ੀ ਮਿਆਰਾਂ  ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਹੈ।

ਤਿੰਨ ਵਰ੍ਹਿਆਂ ਵਿੱਚ ਆਯੋਜਿਤ ਹੋਣ ਵਾਲੀਆਂ  ਆਈਸੀਏਓ ਅਸੈਂਬਲੀ, ਸੰਗਠਨ ਦੀ ਪ੍ਰਭੂਸੱਤਾ ਸੰਸਥਾ ਹੈ, ਜਿਸ ਵਿੱਚ ਸ਼ਿਕਾਗੋ ਕਨਵੈਂਸ਼ਨ ਦੇ ਸਾਰੇ 193 ਹਸਤਾਖਰ ਕਰਨ ਵਾਲੇ ਦੇਸ਼ ਸ਼ਾਮਲ ਹਨ। ਅਸੈਂਬਲੀ ਦੌਰਾਨ 193 ਮੈਂਬਰ ਦੇਸ਼ਾਂ ਦੁਆਰਾ ਚੁਣੀ ਗਈ 36-ਮੈਂਬਰੀ ਆਈਸੀਏਓ ਕੌਂਸਲ, ਤਿੰਨ ਵਰ੍ਹਿਆਂ ਦੇ ਕਾਰਜਕਾਲ ਲਈ ਗਵਰਨਿੰਗ ਬਾਡੀ ਵਜੋਂ ਕੰਮ ਕਰਦੀ ਹੈ।

ਵਰ੍ਹੇ 2025 ਤੋਂ 2028 ਦੀ ਮਿਆਦ ਲਈ, ਭਾਰਤ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦਾ ਹੈ:

  1. ਅੰਤਰਰਾਸ਼ਟਰੀ ਹਵਾਬਾਜ਼ੀ ਸੁਰੱਖਿਆ, ਸੰਭਾਲ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ

  2. ਹਵਾਈ ਸੰਪਰਕ ਵਿੱਚ ਬਰਾਬਰ ਵਾਧੇ ਨੂੰ ਹੁਲਾਰਾ ਦੇਣਾ

  3. ਐਡਵਾਂਸਡ ਤਕਨਾਲੋਜੀ ਅਤੇ ਇਨੋਵੇਸ਼ਨ

  4. ਆਈਸੀਏਓ ਦੀ ‘ਕੋਈ ਦੇਸ਼ ਪਿੱਛੇ ਨਾ ਰਹਿ ਜਾਵੇ’ ਪਹਿਲ ਦਾ ਸਮਰਥਨ

******

ਐੱਸਆਰ/ਡੀਕੇ/ਐੱਸਬੀ


(Release ID: 2174515) Visitor Counter : 10