ਆਯੂਸ਼
ਰਾਸ਼ਟਰੀਯ ਆਯੁਰਵੇਦ ਵਿਦਿਆਪੀਠ ਨੇ ਏਆਈਆਈਏ ਦੇ ਸਹਿਯੋਗ ਨਾਲ, ਨਵੀਂ ਦਿੱਲੀ ਵਿੱਚ ਅਸਥੀ ਮਰਮ 'ਤੇ ਦੋ-ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ
Posted On:
27 SEP 2025 9:42AM by PIB Chandigarh
ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ), ਨਵੀਂ ਦਿੱਲੀ ਵਿੱਚ ਅਸਥੀ ਮਰਮ 'ਤੇ ਦੋ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰਾਸ਼ਟਰੀਯ ਆਯੁਰਵੇਦ ਵਿਦਿਆਪੀਠ (ਆਰਏਵੀ), ਨਵੀਂ ਦਿੱਲੀ ਨੇ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਹੈ। ਆਰਏਵੀ ਗਵਰਨਿੰਗ ਬੌਡੀ ਦੇ ਚੇਅਰਮੈਨ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਵੈਦਯ ਸ਼੍ਰੀ ਦੇਵੇਂਦਰ ਤ੍ਰਿਗੁਣਾ ਨੇ ਏਆਈਆਈਏ ਦੇ ਡੀਨ ਡਾ. ਮਹੇਸ਼ ਵਿਆਸ ਦੀ ਮੌਜੂਦਗੀ ਵਿੱਚ ਪ੍ਰੋਗਰਾਮ ਦਾ ਉਦਘਾਟਨ ਕੀਤਾ।
ਆਪਣੇ ਉਦਘਾਟਨੀ ਭਾਸ਼ਣ ਵਿੱਚ, ਵੈਦਯ ਸ਼੍ਰੀ ਦੇਵੇਂਦਰ ਤ੍ਰਿਗੁਣਾ ਨੇ ਆਧੁਨਿਕ ਸਿਹਤ ਸੰਭਾਲ ਵਿੱਚ ਆਯੁਰਵੇਦ ਦੀ ਸਾਰਥਕਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੌਜੂਦਾ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰਵਾਇਤੀ ਗਿਆਨ ਨੂੰ ਅੱਗੇ ਵਧਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਯੁਰਵੇਦ ਪ੍ਰੈਕਟੀਸ਼ਨਰਾਂ ਲਈ ਉਪਲਬਧ ਬੇਅੰਤ ਮੌਕਿਆਂ ਨੂੰ ਵੀ ਉਜਾਗਰ ਕੀਤਾ ਅਤੇ ਕਲੀਨਿਕਲ ਅਭਿਆਸਾਂ ਨੂੰ ਵਧਾਉਣ ਲਈ ਇਸ ਤਰ੍ਹਾਂ ਦੇ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਟ੍ਰੇਨਿੰਗ ਸੈਸ਼ਨਾਂ ਦੀ ਅਗਵਾਈ ਪ੍ਰਸਿੱਧ ਮਾਹਿਰਾਂ ਨੇ ਕੀਤੀ, ਜਿਨ੍ਹਾਂ ਵਿੱਚ ਸੀਆਰਏਵੀ ਗੁਰੂ ਡਾ. ਸੀ. ਸੁਰੇਸ਼ ਕੁਮਾਰ ਅਤੇ ਡਾ. ਐੱਨ.ਵੀ. ਸ੍ਰੀਵਥ, ਐੱਨਆਈਏ ਜੈਪੁਰ ਦੇ ਪ੍ਰੋ-ਵਾਈਸ ਚਾਂਸਲਰ ਡਾ. ਪੀ. ਹੇਮੰਤ ਕੁਮਾਰ ਅਤੇ ਏਆਈਆਈਏ, ਨਵੀਂ ਦਿੱਲੀ ਦੇ ਪੰਚਕਰਮਾ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਆਨੰਦਰਾਮ ਸ਼ਰਮਾ ਸ਼ਾਮਲ ਸਨ।
ਪਹਿਲੇ ਦਿਨ, ਭਾਗੀਦਾਰਾਂ ਨੂੰ ਆਸਥਾ ਮਰਮ ਦੇ ਸਿਧਾਂਤਾਂ ਅਤੇ ਅਭਿਆਸਾਂ ਦੀ ਡੂੰਘਾਈ ਨਾਲ ਜਾਣਕਾਰੀ ਪ੍ਰਾਪਤ ਹੋਈ, ਜਿਸ ਵਿੱਚ ਸਿਧਾਂਤਕ ਢਾਂਚੇ ਨੂੰ ਕਲੀਨਿਕਲ ਐਪਲੀਕੇਸ਼ਨਾਂ ਨਾਲ ਜੋੜਿਆ ਗਿਆ। ਪ੍ਰਸਿੱਧ ਮਾਹਿਰਾਂ ਦੁਆਰਾ ਸਾਂਝੇ ਕੀਤੇ ਗਏ ਗਿਆਨ ਨੇ ਆਉਣ ਵਾਲੇ ਇੰਟਰਐਕਟਿਵ ਅਤੇ ਪ੍ਰੈਕਟੀਕਲ ਸੈਸ਼ਨਾਂ ਲਈ ਇੱਕ ਮਜ਼ਬੂਤ ਅਧਾਰ ਤਿਆਰ ਕੀਤਾ।
ਦੋ ਦਿਨਾਂ ਦੇ ਇਸ ਪ੍ਰੋਗਰਾਮ ਨਾਲ ਭਾਗੀਦਾਰਾਂ ਨੂੰ ਉੱਨਤ ਕੌਸ਼ਲ ਅਤੇ ਗਿਆਨ ਪ੍ਰਦਾਨ ਕਰਨ ਦੀ ਉਮੀਦ ਹੈ ਜੋ ਸਬੂਤ-ਅਧਾਰਿਤ ਆਯੁਰਵੇਦ ਨੂੰ ਉਤਸ਼ਾਹਿਤ ਕਰਨ ਅਤੇ ਸੰਪੂਰਨ ਸਿਹਤ ਸੰਭਾਲ ਵਿੱਚ ਇਸਦੀ ਭੂਮਿਕਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।

***
ਆਰਟੀ/ਜੀਐੱਸ/ਐੱਸਜੀ/ਏਕੇ
(Release ID: 2172413)
Visitor Counter : 5