ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੋਲਕਾਤਾ ਵਿੱਚ ਸੰਤੋਸ਼ ਮਿੱਤਰਾ ਸਕੁਏਅਰ ਦੁਰਗਾ ਪੂਜਾ ਪੰਡਾਲ ਅਤੇ ਪੂਰਬੀ ਜ਼ੋਨਲ ਸੱਭਿਆਚਾਰਕ ਕੇਂਦਰ ਦੁਰਗਾ ਪੂਜਾ ਪੰਡਾਲ ਦਾ ਉਦਘਾਟਨ ਕੀਤਾ


ਗ੍ਰਹਿ ਮੰਤਰੀ ਨੇ ਕਾਲੀਘਾਟ ਮੰਦਿਰ ਵਿਖੇ ਦੇਵੀ ਕਾਲੀ ਦੀ ਪੂਜਾ –ਅਰਚਨਾ ਕੀਤੀ

ਨੌਂ ਦਿਨਾਂ ਦਾ ਪੂਜਾ ਮਹੋਤਸਵ ਸਿਰਫ਼ ਬੰਗਾਲ ਜਾਂ ਭਾਰਤ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਬਹੁਤ ਪ੍ਰਸਿੱਧ ਹੋ ਗਿਆ ਹੈ

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਂ ਦੁਰਗਾ ਦੇ ਅਸ਼ੀਰਵਾਦ ਨਾਲ ਬੰਗਾਲ ਵਿੱਚ ਇੱਕ ਅਜਿਹੀ ਸਰਕਾਰ ਬਣੇਗੀ ਜੋ ‘ਸੋਨਾਰ ਬੰਗਲਾ’ ਦਾ ਨਿਰਮਾਣ ਕਰੇਗੀ

ਬੰਗਾਲ ਇਕ ਵਾਰ ਫਿਰ ਸੁਰੱਖਿਅਤ, ਸ਼ਾਂਤਮਈ, ਖੁਸ਼ਹਾਲ ਅਤੇ ਵਧ-ਫੂਲ ਰਿਹਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਾਲ ਦੇ ਵਿਕਾਸ ਰਾਹੀਂ ਵਿਕਸਿਤ ਭਾਰਤ ਦਾ ਜੋ ਸੁਪਨਾ ਦੇਖਿਆ ਹੈ, ਅਸੀਂ ਸਾਰੇ ਮਿਲ ਕੇ ਉਸ ਸੁਪਨੇ ਨੂੰ ਸਾਕਾਰ ਕਰਾਂਗੇ

ਗ੍ਰਹਿ ਮੰਤਰੀ ਨੇ ਕੋਲਕਾਤਾ ਵਿੱਚ ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਮਹਾਨ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਉਨ੍ਹਾਂ ਦੀ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ

ਸਤਿਕਾਰਯੋਗ ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਗੁਲਾਮੀ ਦੇ ਦਿਨਾਂ ਦੌਰਾਨ ਨਾ ਸਿਰਫ਼ ਬੰਗਾਲ ਵਿੱਚ ਸਗੋਂ ਪੂਰੇ ਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਜੋ ਯੋਗਦਾਨ ਦਿੱਤਾ, ਉਸਨੂੰ ਕੋਈ ਭੁਲਾ ਨਹੀਂ ਸਕਦਾ

ਈਸ਼ਵਰ ਚੰਦਰ ਵਿਦਿਆਸਾਗਰ ਨੇ ਆਪਣਾ ਪੂਰਾ ਜੀਵਨ ਬੰਗਾਲੀ ਭਾਸ਼ਾ, ਸੱਭਿਆਚਾਰ, ਵਿਆਕਰਣ ਅਤੇ ਮ

Posted On: 26 SEP 2025 5:54PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਸੰਤੋਸ਼ ਮਿੱਤਰਾ ਸਕੁਏਅਰ ਦੁਰਗਾ ਪੂਜਾ ਪੰਡਾਲ ਅਤੇ ਪੂਰਬੀ ਜ਼ੋਨਲ ਸੱਭਿਆਚਾਰਕ ਕੇਂਦਰ ਦੁਰਗਾ ਪੂਜਾ ਪੰਡਾਲ ਦਾ ਉਦਘਾਟਨ ਕੀਤਾ। ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੋਲਕਾਤਾ ਦੇ ਕਾਲੀਘਾਟ ਮੰਦਿਰ ਵਿੱਚ ਦੇਵੀ ਕਾਲੀ ਦੀ ਪੂਜਾ ਵੀ ਕੀਤੀ।

WhatsApp Image 2025-09-26 at 17.25.16.jpeg

ਸੰਤੋਸ਼ ਮਿੱਤਰਾ ਸਕੁਏਅਰ ਦੁਰਗਾ ਪੂਜਾ ਪੰਡਾਲ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਨਵਰਾਤ੍ਰੇ ਦੌਰਾਨ ਨੌਂ ਦਿਨਾਂ ਦੀ ਪੂਜਾ ਦਾ ਤਿਉਹਾਰ ਨਾ ਸਿਰਫ਼ ਬੰਗਾਲ ਅਤੇ ਭਾਰਤ ਵਿੱਚ, ਸਗੋਂ ਪੂਰੀ ਦੁਨੀਆ ਵਿੱਚ ਬਹੁਤ ਪ੍ਰਸਿੱਧ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੀ ਇਸ ਮਹਾਨ ਪਰੰਪਰਾ ਨੂੰ ਪੂਰੀ ਦੁਨੀਆ ਨੇ ਬਹੁਤ ਖੁਸ਼ੀ ਨਾਲ ਦੇਖਿਆ ਅਤੇ ਸਵੀਕਾਰ ਕੀਤਾ ਹੈ। ਨੌਂ ਦਿਨਾਂ ਲਈ, ਪੂਰੇ ਬੰਗਾਲ ਵਿੱਚ ਹਰ ਕੋਈ, ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ, ਆਪਣੇ ਆਪ ਨੂੰ ਸ਼ਕਤੀ ਪੂਜਾ ਲਈ ਸਮਰਪਿਤ ਕਰਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਨੌਂ ਦਿਨ ਬੰਗਾਲ ਲਈ ਬਹੁਤ ਮਹੱਤਵਪੂਰਨ ਹਨ।

WhatsApp Image 2025-09-26 at 17.23.25.jpeg

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਾਲ ਦੇ ਵਿਕਾਸ ਰਾਹੀਂ ਵਿਕਸਿਤ ਭਾਰਤ ਦਾ ਜੋ ਸੁਪਨਾ ਦੇਖਿਆ ਹੈ, ਸਾਨੂੰ ਸਾਰਿਆਂ ਨੂੰ ਮਿਲ ਕੇ ਉਸ ਸੁਪਨੇ ਨੂੰ ਪੂਰਾ ਕਰਨਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਂ ਦੁਰਗਾ ਦੇ ਅਸ਼ੀਰਵਾਦ ਨਾਲ ਬੰਗਾਲ ਵਿੱਚ ਇੱਕ ਅਜਿਹੀ ਸਰਕਾਰ ਬਣੇਗੀ ਜੋ ‘ਸੋਨਾਰ ਬੰਗਲਾ’ ਦਾ ਨਿਰਮਾਣ ਕਰੇਗੀ।

WhatsApp Image 2025-09-26 at 17.23.24 (1).jpeg

ਉਨ੍ਹਾਂ ਕਿਹਾ ਕਿ ਬੰਗਾਲ ਇੱਕ ਵਾਰ ਫਿਰ ਸੁਰੱਖਿਅਤ, ਖੁਸ਼ਹਾਲ, ਸ਼ਾਂਤਮਈ, ਖੁਸ਼ਹਾਲ ਬਣੇਗਾ ਅਤੇ ਕਵੀ-ਗੁਰੂ ਰਬਿੰਦਰਨਾਥ ਟੈਗੋਰ ਦੁਆਰਾ ਕਲਪਨਾ ਕੀਤੇ ਗਏ ਬੰਗਾਲ ਦਾ ਨਿਰਮਾਣ ਹੋਵੇਗਾ।

ਕੇਂਦਰੀ ਗ੍ਰਹਿ ਮੰਤਰੀ ਨੇ ਕੋਲਕਾਤਾ ਵਿੱਚ ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਦੁਖੀ ਪਰਿਵਾਰਾਂ ਦੇ ਦੁੱਖ ਵਿੱਚ ਸ਼ਾਮਲ ਹਾਂ।

WhatsApp Image 2025-09-26 at 17.23.24.jpeg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਮਹਾਨ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਜੀ ਨੂੰ ਉਨ੍ਹਾਂ ਦੀ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਗੁਲਾਮੀ ਦੇ ਦਿਨਾਂ ਦੌਰਾਨ ਸਤਿਕਾਰਯੋਗ ਈਸ਼ਵਰ ਚੰਦਰ ਵਿਦਿਆਸਾਗਰ ਵੱਲੋਂ ਨਾ ਸਿਰਫ਼ ਬੰਗਾਲ ਵਿੱਚ ਸਗੋਂ ਦੇਸ਼ ਭਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਜੋ ਯੋਗਦਾਨ ਦਿੱਤਾ ਗਿਆ ਹੈ, ਉਸ ਨੂੰ ਕੋਈ ਭੁੱਲ ਨਹੀਂ ਸਕਦਾ। ਸ਼੍ਰੀ ਸ਼ਾਹ ਨੇ ਕਿਹਾ ਕਿ ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਆਪਣਾ ਪੂਰਾ ਜੀਵਨ ਬੰਗਾਲੀ ਭਾਸ਼ਾ, ਸੱਭਿਆਚਾਰ, ਵਿਆਕਰਣ ਅਤੇ ਮਹਿਲਾ ਸਿੱਖਿਆ ਦੇ ਵਿਕਾਸ ਲਈ ਸਮਰਪਿਤ ਕਰ ਦਿੱਤਾ।

 

*****

ਆਰਕੇ/ਵੀਵੀ/ਪੀਆਰ/ਪੀਐੱਸ/ਏਕੇ


(Release ID: 2172314) Visitor Counter : 4