ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਨੇ ‘ਸਵੱਛੋਤਸਵ 2025’ ਤਹਿਤ ਵਿਸ਼ੇਸ਼ ਸਵੱਛਤਾ ਅਭਿਆਨ ਦੀ ਅਗਵਾਈ ਕੀਤੀ; ਸਫਾਈ ਦੌੜ ਨੂੰ ਹਰੀ ਝੰਡੀ ਦਿਖਾਈ, ਵਲੰਟੀਅਰਾਂ ਨੂੰ ਸਨਮਾਨਿਤ ਕੀਤਾ, ਅਤੇ ਨਾਗਰਿਕਾਂ ਨੂੰ ਸਫਾਈ ਨੂੰ ਸਵੱਛਤਾ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ
ਆਰਮੀ ਹੈੱਡਕੁਆਰਟਰ ਵਿਖੇ 'ਏਕ ਦਿਨ, ਏਕ ਘੰਟਾ, ਏਕ ਸਾਥ' ਅਭਿਆਨ ਦਾ ਆਯੋਜਨ; ਰਕਸ਼ਾ ਮੰਤਰੀ ਨੇ ਨੌਜਵਾਨਾਂ ਅਤੇ ਹਥਿਆਰਬੰਦ ਬਲਾਂ ਦੀ ਸਰਗਰਮ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਇੱਕ ਸਵੱਛ ਅਤੇ ਹਰੇ-ਭਰੇ ਭਾਰਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਦਾ ਜ਼ਿਕਰ ਕੀਤਾ
'ਸਵੱਛਤਾ' ਸਿਰਫ਼ ਇੱਕ ਸਰੀਰਕ ਕਿਰਿਆ ਹੀ ਨਹੀਂ ਹੈ, ਸਗੋਂ 'ਜੀਵਨ -ਦਰਸ਼ਨ' ਵੀ ਹੈ ਜੋ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ – ਰਕਸ਼ਾ ਮੰਤਰੀ
Posted On:
25 SEP 2025 10:26AM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 25 ਸਤੰਬਰ, 2025 ਨੂੰ ਆਰਮੀ ਹੈੱਡਕੁਆਰਟਰ ਯੂਨਿਟ ਰਨ ਕੰਟੀਨ ਵਿਖੇ 'ਏਕ ਦਿਨ, ਏਕ ਘੰਟਾ, ਏਕ ਸਾਥ' ਇੱਕ ਵਿਸ਼ੇਸ਼ ਸਵੱਛਤਾ ਪਹਿਲ ਦੀ ਅਗਵਾਈ ਕੀਤੀ। ਇਹ ਅਭਿਆਨ 17 ਸਤੰਬਰ, 2025 ਤੋਂ 02 ਅਕਤੂਬਰ, 2025 ਤੱਕ ਰੱਖਿਆ ਮੰਤਰਾਲੇ ਵਿੱਚ ਚੱਲ ਰਹੇ 'ਸਵੱਛਤਾ ਹੀ ਸੇਵਾ' ਅਭਿਆਨ ਦੇ ਤਹਿਤ, ਸਵੱਛੋਤਸਵ 2025 ਦਾ ਹਿੱਸਾ ਸੀ। ਇਸ ਮੌਕੇ ‘ਤੇ ਸਵੱਛ, ਹਰੇ-ਭਰੇ ਅਤੇ ਸਿਹਤਮੰਦ ਵਾਤਾਵਰਣ ਦੇ ਨਿਰਮਾਣ ਵਿੱਚ ਸਮੂਹਿਕ ਯਤਨਾਂ ਦੀ ਸ਼ਕਤੀ ਨੂੰ ਉਜਾਗਰ ਕੀਤਾ ਗਿਆ। ਇਸ ਵਰ੍ਹੇ ਦੀ ਥੀਮ ਰਾਸ਼ਟਰ ਦੀ ਭਾਵਨਾ ਨੂੰ ਉਜਾਗਰ ਕਰਦੇ ਹੋਏ ਸਵੱਛ ਭਾਰਤ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਸ ਸਮਾਗਮ ਦੌਰਾਨ, ਸ਼੍ਰੀ ਰਾਜਨਾਥ ਸਿੰਘ ਨੇ ਸਵੱਛਤਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ 'ਸਵੱਛਤਾ ਸੰਕਲਪ' ਲਿਆ। ਉਨ੍ਹਾਂ ਨੇ ਸਵੱਛਤਾ ਅਭਿਆਨ ਵਿੱਚ ਯੋਗਦਾਨ ਦੇਣ ਵਾਲੇ ਸਫਾਈ ਮਿਤ੍ਰਾਂ ਨੂੰ ਸਨਮਾਨਿਤ ਕੀਤਾ ਅਤੇ ਵਾਤਾਵਰਣ –ਅਨੁਕੂਲ ਜ਼ੀਰੋ ਵੇਸਟ ਵਾਤਾਵਰਣ ਨੂੰ ਹੁਲਾਰਾ ਦੇਣ ਲਈ ਇੱਕ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਵੀ ਹਿੱਸਾ ਲਿਆ। ਰਕਸ਼ਾ ਮੰਤਰੀ ਨੇ ਪ੍ਰਤੀਕਾਤਮਕ ਸੰਕੇਤ ਵਜੋਂ, 100 ਐੱਨਸੀਸੀ ਕੈਡਿਟਾਂ ਨਾਲ ਇੱਕ ਸਵੱਛਤਾ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਵਿੱਚ ਸਵੱਛ ਭਾਰਤ ਅਭਿਆਨ ਨੂੰ ਅੱਗੇ ਵਧਾਉਣ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਸਵੱਛਤਾ ਸਿਰਫ਼ ਸਾਫ਼-ਸਫ਼ਾਈ ਦਾ ਪ੍ਰਤੀਕ ਨਹੀਂ ਹੈ, ਸਗੋਂ ਇੱਕ "ਜੀਵਨ ਸ਼ੈਲੀ" ਹੈ ਜੋ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਫ਼-ਸੁਥਰਾ ਵਾਤਾਵਰਣ, ਸਿਹਤ, ਮਾਨਸਿਕ ਤੰਦਰੁਸਤੀ ਅਤੇ ਅੰਦਰੂਨੀ ਸ਼ਾਂਤੀ ਨੂੰ ਬਿਹਤਰ ਬਣਾਉਂਦਾ ਹੈ, ਜਦਕਿ ਅਸ਼ੁੱਧਤਾ ਬਿਮਾਰੀ ਅਤੇ ਨਕਾਰਾਤਮਕਤਾ ਦਾ ਕਾਰਨ ਬਣਦੀ ਹੈ। ਭਾਰਤ ਦੀਆਂ ਪਰੰਪਰਾਵਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਵੱਛਤਾ ਨੂੰ ਹਮੇਸ਼ਾ ਇੱਕ ਸੱਭਿਅਕ ਸਮਾਜ ਦੀ ਪਛਾਣ ਵਜੋਂ ਮਹੱਤਵ ਦਿੱਤਾ ਜਾਂਦਾ ਰਿਹਾ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਉਸ ਦ੍ਰਿਸ਼ਟੀਕੋਣ 'ਤੇ ਚਾਨਣਾ ਪਾਇਆ, ਜਿਸ ਦੇ ਤਹਿਤ ਸਵੱਛਤਾ ਨੂੰ ਇੱਕ ਜਨ ਅੰਦੋਲਨ ਦਾ ਸਰੂਪ ਦੇ ਦਿੱਤਾ ਗਿਆ ਹੈ, ਜਿੱਥੇ ਹਰੇਕ ਨਾਗਰਿਕ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ। ਉਨ੍ਹਾਂ ਦੱਸਿਆ ਕਿ ਰੱਖਿਆ ਮੰਤਰਾਲਾ ਸਮੂਹਿਕ ਅਭਿਆਨਾਂ, ਵੇਸਟ ਟੂ ਵੈਲਥ ਪਹਿਲਕਦਮੀਆਂ, ਅਤੇ ਕੈਂਪਾਂ ਅਤੇ ਦਫਤਰਾਂ ਨੂੰ ਸਵੱਛਤਾ ਦੇ ਮਾਡਲ ਕੇਂਦਰਾਂ ਵਿੱਚ ਬਦਲਣ ਵਿੱਚ ਇਸ ਯਤਨ ਵਿੱਚ ਸਰਗਰਮ ਯੋਗਦਾਨ ਦੇ ਰਿਹਾ ਹੈ।

ਰਕਸ਼ਾ ਮੰਤਰੀ ਨੇ ਇਸ ਗੱਲ 'ਤੇ ਵੀ ਮਾਣ ਪ੍ਰਗਟ ਕੀਤਾ ਕਿ ਸਾਰੇ ਫੌਜੀ ਕੈਂਪ ਹੁਣ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹਨ, ਜੋ ਕਿ ਹਥਿਆਰਬੰਦ ਬਲਾਂ ਦੇ ਅਨੁਸ਼ਾਸਨ ਅਤੇ ਨਾਗਰਿਕ ਕਰਮਚਾਰੀਆਂ ਦੇ ਸਮਰਪਣ ਨੂੰ ਦਰਸਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇੱਕ ਸਿਹਤਮੰਦ, ਸਵੱਛ ਅਤੇ ਜਾਗਰੂਕ ਸਮਾਜ ਰਾਸ਼ਟਰੀ ਸੁਰੱਖਿਆ ਦਾ ਇੱਕ ਅਧਾਰ ਥੰਮ੍ਹ ਹੈ। ਇਸ ਮੌਕੇ ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਸਵੱਛਤਾ ਨੂੰ ਇੱਕ ਰਾਸ਼ਟਰੀ ਫਰਜ਼ ਵਜੋਂ ਅਪਣਾਉਣ ਦੀ ਅਪੀਲ ਕੀਤੀ, ਦੂਜਿਆਂ ਨੂੰ ਵੀ ਸਾਫ਼, ਸਿਹਤਮੰਦ ਅਤੇ ਵਿਕਸਿਤ ਭਾਰਤ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਇਸ ਅਭਿਆਨ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਉਪੇਂਦਰ ਦ੍ਵਿਵੇਦੀ, ਚੀਫ਼ ਆਫ਼ ਦ ਏਅਰ ਸਟਾਫ਼ ਏਅਰ ਚੀਫ਼ ਮਾਰਸ਼ਲ ਏਪੀ ਸਿੰਘ, ਸਕੱਤਰ (ਈਐੱਸਡਬਲਿਊ) ਡਾ. ਨਿਤੇਨ ਚੰਦਰ, ਸਕੱਤਰ ਡੀਡੀਆਰ ਐਂਡ ਡੀ ਅਤੇ ਚੇਅਰਮੈਨ ਡੀਆਰਡੀਓ ਡਾ. ਸਮੀਰ ਵੀ. ਕਾਮਤ, ਵਿੱਤੀ ਸਲਾਹਕਾਰ (ਰੱਖਿਆ ਸੇਵਾਵਾਂ) ਡਾ. ਮਯੰਕ ਸ਼ਰਮਾ, ਸੀਨੀਅਰ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਜਵਾਨਾਂ ਨੇ ਹਿੱਸਾ ਲਿਆ।
***********
ਵੀਕੇ/ਐੱਸਆਰ/ਨਿਰਮਿਤ/ਕੇਬੀ/ਏਕੇ
(Release ID: 2171262)
Visitor Counter : 3