ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਕਾਨੂੰਨੀ ਮਾਮਲੇ ਵਿਭਾਗ ਦੁਆਰਾ ‘ਏਕ ਦਿਨ ਏਕ ਘੰਟਾ ਏਕ ਸਾਥ : ਰਾਸ਼ਟਰ ਵਿਆਪੀ ਸਵੈ-ਇੱਛਤ ਸ਼੍ਰਮਦਾਨ’ ਪਹਿਲ


ਕਾਨੂੰਨ ਮਾਮਲੇ ਵਿਭਾਗ ਨੇ ‘ਸਵੱਛਤਾ ਹੀ ਸੇਵਾ- 2025’ ਅਭਿਆਨ ‘ਤੇ ਆਯੋਜਿਤ ਵੱਖ-ਵੱਖ ਗਤੀਵਿਧੀਆਂ ਦੇ ਨਾਲ ਇੱਕ ਹੋਰ ਉਪਲਬਧੀ ਹਾਸਲ ਕੀਤੀ

Posted On: 25 SEP 2025 11:30AM by PIB Chandigarh

ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਕਾਨੂੰਨੀ ਮਾਮਲੇ ਵਿਭਾਗ ਨੇ ਅੱਜ ਸ਼ਾਸਤਰੀ ਭਵਨ ਦੇ ਦਰਵਾਜ਼ੇ ਦੇ ਨੇੜੇ ਸਾਧਾਰਣ ਖੇਤਰ ਵਿੱਚ ਵਿਆਪਕ ਸਵੱਛਤਾ ਅਭਿਆਨ ਚਲਾਇਆ। ਵਿਭਾਗ ਦੀ ‘ਏਕ ਦਿਨ ਏਕ ਘੰਟਾ ਏਕ ਸਾਥ : ਰਾਸ਼ਟਰਵਿਆਪੀ ਸਵੈ-ਇੱਛਤ ਸ਼੍ਰਮਦਾਨ’ ਪਹਿਲ, ਸਫਾਈ ਅਤੇ ਸਵੱਛਤਾ ਦੇ ਨਾਲ-ਨਾਲ ਸਾਰੇ ਕਰਮਚਾਰੀਆਂ ਅਤੇ ਹਿਤਧਾਰਕਾਂ ਲਈ ਸਥਾਈ ਵਾਤਾਵਰਣ ਅਤੇ ਭਲਾਈ ‘ਤੇ ਕੇਂਦ੍ਰਿਤ ਹੈ। 

ਇਸ ਦੇ ਨਾਲ ਹੀ ਕਾਨੂੰਨੀ ਮਾਮਲੇ ਵਿਭਾਗ ਨੇ ‘ਸਵੱਛਤਾ ਹੀ ਸੇਵਾ-2025’ ਅਭਿਆਨ ‘ਤੇ ਆਯੋਜਿਤ ਵੱਖ-ਵੱਖ ਗਤੀਵਿਧੀਆਂ ਨਾਲ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ, ਜਿਸ ਦਾ ਉਦੇਸ਼ ਕਾਰਜ ਸਥਾਨ ‘ਤੇ ਸਫਾਈ, ਸਵੱਛਤਾ ਅਤੇ ਅਨੁਸ਼ਾਸਨ ਦੇ ਸੱਭਿਆਚਾਰ ਨੂੰ ਹੁਲਾਰਾ ਦੇਣਾ, ਇਸ ਵਰ੍ਹੇ ਦੀ ਥੀਮ ਦੇ ਅਨੁਸਾਰ ਸਮੂਹਿਕ ਯਤਨ ਦੀ ਸ਼ਕਤੀ ‘ਤੇ ਚਾਨਣਾ ਪਾਉਣਾ ਅਤੇ ਰਾਸ਼ਟਰ ਦੇ ਉਤਸਵ ਦੀ ਭਾਵਨਾ ਨੂੰ ਜੋੜਨਾ ਅਤੇ ਸਵੱਛ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨਾ ਹੈ। 

*********

ਸਮਰਾਟ/ਮੁਰਲੀ/ਐਲਨ/ਏਕੇ


(Release ID: 2171211) Visitor Counter : 9
Read this release in: English , Urdu , Hindi , Tamil