ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕੈਬਨਿਟ ਦੁਆਰਾ ਬਿਹਾਰ ਵਿੱਚ ਹਾਈਵੇਅ ਦੇ ਵਿਸਤਾਰ ਅਤੇ ਰੇਲਵੇ ਲਾਈਨਾਂ ਦੇ ਦੋਹਰੀਕਰਣ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ
ਮੋਦੀ ਸਰਕਾਰ ਨੇ ਅੱਜ ਬਿਹਾਰ ਨੂੰ 6,014.31 ਕਰੋੜ ਰੁਪਏ ਦੇ ਸੜਕ-ਰੇਲ ਨਾਲ ਸਬੰਧਿਤ ਤੋਹਫ਼ੇ ਦਿੱਤੇ
ਬਿਹਾਰ, ਜਿਸ ਨੂੰ ਕੇਂਦਰ ਅਤੇ ਰਾਜ ਪੱਧਰ 'ਤੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੇ ਦਹਾਕਿਆਂ ਤੋਂ ਰੇਲ ਅਤੇ ਸੜਕ ਵਰਗੇ ਬੁਨਿਆਦੀ ਢਾਂਚੇ ਤੋਂ ਵਾਂਝਾ ਰੱਖਿਆ ਸੀ, ਉਸ ਨੂੰ ਸਾਡੀ ਗਠਜੋੜ ਸਰਕਾਰ ਕਾਇਆਕਲਪ ਕਰਕੇ ਇੱਕ ‘ਵਿਕਸਿਤ ਬਿਹਾਰ’ਬਣਾ ਰਹੀ ਹੈ”
ਹਾਈਵੇਅ ਦਾ ਵਿਸਤਾਰ ਅਤੇ ਰੇਲਵੇ ਲਾਈਨਾਂ ਦੇ ਦੋਹਰੀਕਰਣ ਵਰਗੇ ਕੰਮਾਂ ਨਾਲ ਬਿਹਾਰ ਦੀ ਤਰੱਕੀ ਤੇਜ਼ ਹੋਵੇਗੀ, ਨਾਲ ਹੀ ਰਾਜ ਵਿੱਚ ਰੁਜ਼ਗਾਰ ਅਤੇ ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਮਿਲੇਗੀ
Posted On:
24 SEP 2025 7:47PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕੈਬਨਿਟ ਦੁਆਰਾ ਬਿਹਾਰ ਵਿੱਚ ਹਾਈਵੇਅ ਦੇ ਵਿਸਤਾਰ ਅਤੇ ਰੇਲਵੇ ਲਾਈਨਾਂ ਦੇ ਦੋਹਰੀਕਰਣ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ।
'ਐਕਸ' 'ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਨੇ ਬਿਹਾਰ ਨੂੰ 6,014.31 ਕਰੋੜ ਰੁਪਏ ਦੇ ਸੜਕ-ਰੇਲ ਨਾਲ ਸਬੰਧਿਤ ਤੋਹਫ਼ੇ ਦਿੱਤੇ ਹਨ। ਬਿਹਾਰ, ਜਿਸ ਨੂੰ ਕੇਂਦਰ ਅਤੇ ਰਾਜ ਪੱਧਰ 'ਤੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੇ ਦਹਾਕਿਆਂ ਤੋਂ ਰੇਲ ਅਤੇ ਸੜਕ ਵਰਗੇ ਬੁਨਿਆਦੀ ਢਾਂਚੇ ਤੋਂ ਵਾਂਝਾ ਰੱਖਿਆ ਸੀ, ਉਸ ਨੂੰ ਸਾਡੀ ਗਠਜੋੜ ਸਰਕਾਰ ਸੰਵਾਰ ਕੇ ਇੱਕ ‘ਵਿਕਸਿਤ ਬਿਹਾਰ ਬਣਾ ਰਹੀ ਹੈ।” ਕੈਬਨਿਟ ਨੇ ਹਾਈਵੇਅ ਦੇ ਵਿਸਤਾਰ ਅਤੇ ਰੇਲਵੇ ਲਾਈਨਾਂ ਦੇ ਦੋਹਰੀਕਰਣ ਕਰਨ ਵਰਗੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਬਿਹਾਰ ਦੀ ਤਰੱਕੀ ਤੇਜ਼ ਹੋਵੇਗੀ। ਰਾਜ ਵਿੱਚ ਰੁਜ਼ਗਾਰ ਅਤੇ ਉਦਯੋਗਿਕ ਵਿਕਾਸ ਨੂੰ ਵੀ ਨਵੀਂ ਗਤੀ ਮਿਲੇਗੀ।
****
ਆਰਕੇ/ ਵੀਵੀ/ ਆਰਆਰ/ ਪੀਐੱਸ/ਪੀਆਰ/ਏਕੇ
(Release ID: 2171207)
Visitor Counter : 3