ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ ਪੀ ਨੱਡਾ ਨੇ ਗਲੋਬਲ ਫੂਡ ਰੈਗੂਲੇਟਰਸ ਸਮਿਟ 2025 ਦੇ ਲੋਗੋ ਅਤੇ ਬ੍ਰੋਸ਼ਰਾਂ ਦਾ ਉਦਘਾਟਨ ਕੀਤਾ


ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐੱਫਐੱਸਐੱਸਏਆਈ) 26 ਤੋਂ 27 ਸਤੰਬਰ ਤੱਕ ਭਾਰਤ ਮੰਡਪਮ ਵਿਖੇ ਵਰਲਡ ਫੂਡ ਇੰਡੀਆ 2025 ਪ੍ਰੋਗਰਾਮ ਦੇ ਨਾਲ ਜੀਐੱਫਆਰਐੱਸ (GFRS) 2025 ਦੀ ਮੇਜ਼ਬਾਨੀ ਕਰੇਗਾ

प्रविष्टि तिथि: 23 SEP 2025 12:40PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਨਿਰਮਾਣ ਭਵਨ ਵਿਖੇ ਗਲੋਬਲ ਫੂਡ ਰੈਗੂਲੇਟਰਸ ਸਮਿਟ (GFRS) 2025 ਦੇ ਲੋਗੋ ਅਤੇ ਬ੍ਰੋਸ਼ਰ ਦਾ ਉਦਘਾਟਨ ਕੀਤਾ। ਇਹ ਸਮਿਟ 26 ਤੋਂ 27 ਸਤੰਬਰ ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਅਗਵਾਈ ਹੇਠ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ (FSSAI) ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ। ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਮੰਤਰਾਲੇ (MoFPI) ਦੁਆਰਾ ਆਯੋਜਿਤ ਵਰਲਡ ਫੂਡ ਇੰਡੀਆ 2025 ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾ ਰਿਹਾ ਹੈ।

ਆਪਣੇ ਮੁੱਖ ਭਾਸ਼ਣ ਵਿੱਚ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਜੀਐੱਫਆਰਐੱਸ ਦਾ ਵਿਸ਼ਾ, "ਉਭਰਦੀਆਂ ਖੁਰਾਕ ਪ੍ਰਣਾਲੀਆਂ- ਯਥਾ ਅੰਨਮ ਤਥਾ ਮਨਹ (Yatha Annam Tatha Manah-ਜੈਸਾ ਧਨ ਵੈਸਾ ਮਨ)" ਭੋਜਨ ਦੀ ਗੁਣਵੱਤਾ ਅਤੇ ਮਨ ਤੇ ਸਮਾਜ ਦੀ ਸਿਹਤ ਦੇ ਦਰਮਿਆਨ ਡੂੰਘੇ ਸਬੰਧ ਨੂੰ ਖੂਬਸੂਰਤੀ ਨਾਲ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭੋਜਨ ਸਿਰਫ਼ ਪੋਸ਼ਣ ਨਹੀਂ ਹੈ, ਇਹ ਇੱਕ ਅਜਿਹੀ ਸ਼ਕਤੀ ਹੈ ਜੋ ਸਰੀਰਕ ਤੰਦਰੁਸਤੀ, ਮਾਨਸਿਕ ਸਿਹਤ, ਭਾਵਨਾਤਮਕ ਸੰਤੁਲਨ ਅਤੇ ਸਮਾਜਿਕ ਸਦਭਾਵਨਾ ਨੂੰ ਆਕਾਰ ਦਿੰਦਾ ਹੈ।

ਸ਼੍ਰੀ ਨੱਡਾ ਨੇ ਭਾਰਤ ਵਿੱਚ ਭੋਜਨ ਸੁਰੱਖਿਆ ਮਿਆਰਾਂ ਨੂੰ ਅੱਗੇ ਵਧਾਉਣ ਅਤੇ ਇਸ ਮਹੱਤਵਪੂਰਨ ਖੇਤਰ ਵਿੱਚ ਵਿਸ਼ਵਵਿਆਪੀ ਪ੍ਰਗਤੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਿੱਚ ਐੱਫਐੱਸਐੱਸਏਆਈ (FSSAI) ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ "ਇਹ ਯਕੀਨੀ ਬਣਾਉਣ ਲਈ ਬਹੁ-ਆਯਾਮੀ ਦ੍ਰਿਸ਼ਟੀਕੋਣ ਅਪਣਾਇਆ ਜਾਣਾ ਚਾਹੀਦਾ ਹੈ ਕਿ ਅਸੀਂ ਜੋ ਭੋਜਨ ਵਰਤਦੇ ਹਾਂ ਉਹ ਸੁਰੱਖਿਅਤ ਅਤੇ ਸਿਹਤਮੰਦ ਹੋਵੇ। ਫੂਡ ਰੈਗੂਲੇਟਰਾਂ ਨੂੰ ਬਦਲਦੀਆਂ ਭੋਜਨ ਆਦਤਾਂ ਅਤੇ ਬਜ਼ਾਰ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਭੋਜਨ ਸੁਰੱਖਿਆ ਮਿਆਰਾਂ, ਰੂਲਜ਼ ਅਤੇ ਰੇਗੂਲੇਸ਼ਨਜ਼ ਨੂੰ ਉਸੇ ਅਨੁਸਾਰ ਅਪਡੇਟ ਕੀਤਾ ਜਾਣਾ ਚਾਹੀਦਾ ਹੈ।"

ਜੀਐੱਫਆਰਐੱਸ 2025 ਦੇ ਦ੍ਰਿਸ਼ਟੀਕੋਣ ਬਾਰੇ ਬੋਲਦਿਆਂ, ਸ਼੍ਰੀ ਨੱਡਾ ਨੇ ਕਿਹਾ: "ਇਹ ਸਮਿਟ ਗਲੋਬਲ ਰੈਗੂਲੇਟਰਾਂ ਨੂੰ ਆਪਣੇ ਦ੍ਰਿਸ਼ਟੀਕੋਣ ਸਾਂਝੇ ਕਰਨ, ਮਿਆਰਾਂ ਵਿੱਚ ਤਾਲਮੇਲ ਸਥਾਪਿਤ ਕਰਨ, ਜੋਖਮ ਮੁਲਾਂਕਣ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ਅਤੇ ਭੋਜਨ ਸੁਰੱਖਿਆ ਵਿੱਚ ਤਕਨੀਕੀ ਪ੍ਰਗਤੀ ਦੇ ਨਵੇਂ ਖੇਤਰਾਂ ਦਾ ਪਤਾ ਲਗਾਉਣ ਲਈ ਇੱਕ ਵਿਲੱਖਣ ਪਲੈਟਫਾਰਮ ਪ੍ਰਦਾਨ ਕਰੇਗਾ। ਇਸ ਦਾ ਉਦੇਸ਼ ਖਪਤਕਾਰਾਂ ਦੀ ਸਿਹਤ ਦੀ ਰੱਖਿਆ ਕਰਨਾ ਅਤੇ ਨਿਰਪੱਖ ਵਪਾਰ, ਨਵੀਨਤਾ ਅਤੇ ਸਾਰਿਆਂ ਲਈ ਲਾਭਕਾਰੀ ਭੋਜਨ ਪ੍ਰਣਾਲੀਆਂ ਨੂੰ ਹੁਲਾਰਾ ਦੇਣਾ ਹੈ।"

ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸਮਾਪਤੀ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੂੰ ਇੱਕ ਸਫਲ ਅਤੇ ਲਾਭਕਾਰੀ ਸਮਿਟ ਦੀ ਕਾਮਨਾ ਨਾਲ ਕੀਤੀ।

ਇਸ ਸਮਿਟ ਵਿੱਚ 'ਈਟ ਰਾਈਟ ਥਾਲੀ' ਕਿਤਾਬ ਦਾ ਉਦਘਾਟਨ ਵੀ ਕੀਤਾ ਜਾਵੇਗਾ, ਜੋ ਕਿ ਐੱਫਐੱਸਐੱਸਏਆਈ ਦੀ ਇੱਕ ਮਹੱਤਵਪੂਰਨ ਪਹਿਲ ਹੈ, ਜੋ ਭਾਰਤ ਦੀ ਵਿਭਿੰਨ ਰਸੋਈ ਵਿਰਾਸਤ ਅਤੇ ਸੰਤੁਲਿਤ ਖੁਰਾਕ ਨੂੰ ਦਰਸਾਉਂਦੀ ਹੈ। ਇਸ ਕਿਤਾਬ ਵਿੱਚ ਸਾਰੇ ਰਾਜਾਂ ਦੀਆਂ ਰਵਾਇਤੀ ਥਾਲੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਹਰੇਕ ਥਾਲੀ ਸਥਾਨਕ ਸਮੱਗਰੀਆਂ, ਖਾਣਾ ਪਕਾਉਣ ਦੇ ਅਭਿਆਸਾਂ ਅਤੇ ਸਦੀਆਂ ਪੁਰਾਣੀ ਖੁਰਾਕ ਦੇ ਗਿਆਨ ਨੂੰ ਦਰਸਾਉਂਦੀ ਹੈ, ਜੋ ਸੰਤੁਲਨ ਅਤੇ ਵਿਭਿੰਨਤਾ ਦੀ ਪੇਸ਼ ਕਰਦੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਦੇ ਅਨੁਰੂਪ, ਇਹ ਰਵਾਇਤੀ ਖੁਰਾਕ ਮੋਟਾਪੇ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੇ ਵਿਰੁੱਧ ਇੱਕ ਸਾਧਨ ਦੇ ਰੂਪ ਵਿੱਚ ਉਜਾਗਰ ਕਰਦੀ ਹੈ। ਇਹ ਸੰਗ੍ਰਹਿ ਇੱਕ ਸੱਭਿਆਚਾਰਕ ਵਿਰਾਸਤ ਅਤੇ ਸੁਚੇਤ, ਸਵਦੇਸ਼ੀ ਆਹਾਰ ਦੁਆਰਾ ਰੋਕਥਾਮ ਵਾਲੀ ਸਿਹਤ ਲਈ ਇੱਕ ਮਾਰਗਦਰਸ਼ਕ ਦੋਨੋਂ ਹੈ।

ਗਲੋਬਲ ਫੂਡ ਰੈਗੂਲੇਟਰਸ ਸਮਿਟ 2025 ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਸੰਗਠਨਾਂ ਅਤੇ ਵਿਗਿਆਨੀਆਂ ਦੁਆਰਾ ਮੁੱਖ ਭਾਸ਼ਣ, ਫੂਡ ਰੈਗੂਲੇਟਰਾਂ ਨਾਲ ਤਕਨੀਕੀ ਅਤੇ ਪਲੈਨਰੀ ਸੈਸ਼ਨ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਿਤਧਾਰਕਾਂ ਨਾਲ ਇੰਟਰਐਕਟਿਵ ਸੈਸ਼ਨ ਅਤੇ ਮੌਜੂਦਾ ਅਤੇ ਉੱਭਰ ਰਹੀਆਂ ਚੁਣੌਤੀਆਂ ਨਾਲ ਨਿਪਟਣ ਲਈ ਦੁਵੱਲੀਆਂ ਅਤੇ ਬਹੁਪੱਖੀ ਮੀਟਿੰਗਾਂ ਸ਼ਾਮਲ ਹਨ। ਇਹ ਸਮਿਟ ਗਿਆਨ ਦੇ ਅਦਾਨ-ਪ੍ਰਦਾਨ ਅਤੇ ਭੋਜਨ ਸੁਰੱਖਿਆ ਲਈ ਤਾਲਮੇਲਪੂਰਨ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੇ ਮੌਕੇ ਪ੍ਰਦਾਨ ਕਰੇਗੀ। ਸਮਿਟ ਦੀ ਸੰਰਚਨਾ ਅੱਠ ਪਰਸਪਰ ਜੁੜੇ ਪਲੈਨਰੀ ਸੈਸ਼ਨਾਂ ਦੇ ਆਲੇ-ਦੁਆਲੇ ਬਣਾਈ ਗਈ ਹੈ, ਜੋ ਉੱਚ-ਪੱਧਰੀ ਸਮਾਨਾਂਤਰ ਸੰਮੇਲਨ ਹਨ, ਜੋ ਭੋਜਨ ਸੁਰੱਖਿਆ ਨਿਯਮ ਦੇ ਦੂਰਦਰਸ਼ੀ ਪਹਿਲੂਆਂ ਨੂੰ ਦਰਸਾਉਂਦੇ ਹਨ।

ਗਲੋਬਲ ਫੂਡ ਰੈਗੂਲੇਟਰਸ ਸਮਿਟ 2025, ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਦੁਆਰਾ ਆਯੋਜਿਤ ਇਸ ਪ੍ਰੋਗਰਾਮ ਦਾ ਲਗਾਤਾਰ ਤੀਜਾ ਐਡੀਸ਼ਨ ਹੈ। ਪਿਛਲੇ ਦੋ ਸੰਮੇਲਨਾਂ ਦੀ ਸਫਲਤਾ ਦੇ ਅਧਾਰ 'ਤੇ, ਐੱਫਐੱਸਐੱਸਏਆਈ ਨੇ ਦੇਸ਼ ਨੂੰ ਗਲੋਬਲ ਫੂਡ ਸੇਫਟੀ ਪਹਿਲਕਦਮੀਆਂ ਅਤੇ ਰੈਗੂਲੇਟਰੀ ਸੰਵਾਦ ਦੇ ਇੱਕ ਕੇਂਦਰ ਵਜੋਂ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ। ਇਹ ਸਮਿਟ ਮੰਤਰਾਲਿਆਂ, ਅੰਤਰਰਾਸ਼ਟਰੀ ਸਿਹਤ ਸੰਗਠਨਾਂ, ਕੋਡੈਕਸ, ਭੋਜਨ ਅਤੇ ਖੇਤੀਬਾੜੀ ਸੰਗਠਨ ਅਤੇ ਯੂਰੋਪੀਅਨ ਫੂਡ ਸੇਫਟੀ ਅਥਾਰਿਟੀ (ਈਐੱਫਐੱਸਏ) ਸਮੇਤ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ-ਨਾਲ ਰਾਸ਼ਟਰੀ ਹਿਤਧਾਰਕਾਂ ਅਤੇ ਖੋਜ ਸੰਸਥਾਨਾਂ ਦੇ ਸਮੂਹਿਕ ਯਤਨਾਂ ਨੂੰ ਇਕੱਠਾ ਕਰਦਾ ਹੈ, ਜਿਸ ਨਾਲ ਭੋਜਨ ਸੁਰੱਖਿਆ ਵਿੱਚ ਨਵੀਨਤਾ, ਰੈਗੂਲੇਟਰੀ ਤਾਲਮੇਲ ਅਤੇ ਸਮਰੱਥਾ ਨਿਰਮਾਣ ਲਈ ਇੱਕ ਮਜ਼ਬੂਤ ​​ਈਕੋਸਿਸਟਮ ਦਾ ਨਿਰਮਾਣ ਹੁੰਦਾ ਹੈ। ਅੰਤਰਰਾਸ਼ਟਰੀ ਮਾਹਿਰਾਂ ਅਤੇ ਸੰਗਠਨਾਂ ਦੀ ਸਰਗਰਮ ਭਾਗੀਦਾਰੀ ਨਾਲ, ਵਰਲਡ ਫੂਡ ਇੰਡੀਆ-2025 ਨੇ ਖੁਦ ਨੂੰ ਇੱਕ ਵਿਲੱਖਣ ਗਲੋਬਲ ਫੋਰਮ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ, ਜਿੱਥੇ ਰੈਗੂਲੇਟਰ, ਵਿਗਿਆਨੀ, ਨੀਤੀ ਨਿਰਮਾਤਾ ਅਤੇ ਹਿਤਧਾਰਕ ਦੁਨੀਆ ਭਰ ਵਿੱਚ ਸੁਰੱਖਿਅਤ, ਵਧੇਰੇ ਲਚਕੀਲੇ ਅਤੇ ਸਮਾਵੇਸ਼ੀ ਭੋਜਨ ਪ੍ਰਣਾਲੀਆਂ ਲਈ ਰਾਹ ਤਿਆਰ ਕਰਨ ਲਈ ਇਕੱਠੇ ਹੁੰਦੇ ਹਨ।               

ਇਸ ਸਮਾਗਮ ਵਿੱਚ ਐੱਫਐੱਸਐੱਸਏਆਈ ਦੇ ਸੀਈਓ ਸ਼੍ਰੀ ਰਜਿਤ ਪੁਨਹਾਨੀ; ਐੱਫਐੱਸਐੱਸਏਆਈ ਦੇ ਕਾਰਜਕਾਰੀ ਨਿਰਦੇਸ਼ਕ (ਐੱਚਆਰ), ਸ਼੍ਰੀ ਉਮਾ ਸ਼ੰਕਰ ਧਿਆਨੀ; ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਨਿਖਿਲ ਗਜਰਾਜ ਅਤੇ ਐੱਫਐਸਐਸਏਆਈ ਅਤੇ ਐੱਮਓਐੱਚਐੱਫਡਬਲਿਊ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

************

ਐੱਮਵੀ/ਬਲਜੀਤ


(रिलीज़ आईडी: 2170175) आगंतुक पटल : 26
इस विज्ञप्ति को इन भाषाओं में पढ़ें: हिन्दी , English , Urdu , Marathi , Tamil , Kannada , Malayalam