ਰੱਖਿਆ ਮੰਤਰਾਲਾ
1965 ਦੀ ਜੰਗ ਦੀ ਡਾਇਮੰਡ ਜੁਬਲੀ: ਰਕਸ਼ਾ ਮੰਤਰੀ ਨੇ 60 ਸਾਲ ਪਹਿਲਾਂ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦੀ ਯਾਦ ਵਿੱਚ ਜੰਗੀ ਨਾਇਕਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਨਾਲ ਆਪਸੀ ਗੱਲਬਾਤ ਕੀਤੀ
ਹਰੇਕ ਭਾਰਤੀ ਸੈਨਿਕ ਇਸ ਭਾਵਨਾ ਨਾਲ ਸੇਵਾ ਕਰਦਾ ਹੈ ਕਿ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾਵੇਗਾ
ਆਪ੍ਰੇਸ਼ਨ ਸਿੰਦੂਰ ਨੇ ਸਾਡੇ ਦੁਸ਼ਮਣਾਂ ਨੂੰ ਦਿਖਾਇਆ ਕਿ ਭਾਰਤ ਕਿੰਨਾ ਸ਼ਕਤੀਸ਼ਾਲੀ ਹੈ; ਇਹ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਆਪਣੀ ਕਿਸਮਤ ਖੁਦ ਬਣਾਉਂਦੇ ਹਾਂ
ਸ਼੍ਰੀ ਰਾਜਨਾਥ ਸਿੰਘ ਨੇ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ, ਉਨ੍ਹਾਂ ਦੇ ਆਸ਼ਰਿਤਾਂ ਅਤੇ ਸ਼ਹੀਦ ਨਾਇਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ
Posted On:
19 SEP 2025 1:42PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 19 ਸਤੰਬਰ, 2025 ਨੂੰ ਸਾਲ 1965 ਦੀ ਜੰਗ ਦੇ ਬਹਾਦਰ ਸੈਨਿਕਾਂ ਅਤੇ ਸ਼ਹੀਦ ਨਾਇਕਾਂ ਦੇ ਪਰਿਵਾਰਾਂ ਨਾਲ ਆਪਸੀ ਗੱਲਬਾਤ ਕੀਤੀ। ਇਹ ਸਮਾਗਮ ਭਾਰਤੀ ਫੌਜ ਦੁਆਰਾ ਨਵੀਂ ਦਿੱਲੀ ਦੇ ਸਾਊਥ ਬਲਾਕ ਵਿਖੇ ਸੱਠ ਸਾਲ ਪਹਿਲਾਂ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦੀ ਡਾਇਮੰਡ ਜੁਬਲੀ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ। ਰਕਸ਼ਾ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਰਤਵਯ ਪਥ ‘ਤੇ ਸਰਵੋਉੱਚ ਬਲੀਦਾਨ ਦੇਣ ਵਾਲੇ ਅਤੇ ਸ਼ਕਤੀ ਪਰੀਖਣ ਵਿੱਚ ਭਾਰਤ ਦੀ ਜਿੱਤ ਯਕੀਨੀ ਬਣਾਉਣ ਵਾਲੇ ਵੀਰਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ।
ਉਨ੍ਹਾਂ ਕਿਹਾ, "ਪਾਕਿਸਤਾਨ ਨੇ ਸੋਚਿਆ ਸੀ ਕਿ ਉਹ ਘੁਸਪੈਠ, ਗੁਰੀਲਾ ਰਣਨੀਤੀਆਂ ਅਤੇ ਅਚਾਨਕ ਹਮਲਿਆਂ ਰਾਹੀਂ ਸਾਨੂੰ ਡਰਾ ਸਕਦਾ ਹੈ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਹਰੇਕ ਭਾਰਤੀ ਸੈਨਿਕ ਇਸ ਭਾਵਨਾ ਨਾਲ ਮਾਤ੍ਰ ਭੂਮੀ ਦੀ ਸੇਵਾ ਕਰਦਾ ਹੈ ਕਿ ਰਾਸ਼ਟਰ ਦੀ ਪ੍ਰਭੂਸੱਤਾ ਅਤੇ ਅਖੰਡਤਾ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾਵੇਗਾ।"

ਸ਼੍ਰੀ ਰਾਜਨਾਥ ਸਿੰਘ ਨੇ ਯੁੱਧ ਦੌਰਾਨ ਲੜੀਆਂ ਗਈਆਂ ਵੱਖ-ਵੱਖ ਲੜਾਈਆਂ, ਜਿਨ੍ਹਾਂ ਵਿੱਚ ਅਸਲ ਉੱਤਰ ਦੀ ਲੜ੍ਹਾਈ, ਚਾਵਿੰਡਾ ਦੀ ਲੜਾਈ ਅਤੇ ਫਿਲੋਰਾ ਦੀ ਲੜਾਈ ਸ਼ਾਮਲ ਹੈ, ਵਿੱਚ ਭਾਰਤੀ ਸੈਨਿਕਾਂ ਦੁਆਰਾ ਪ੍ਰਦਰਸ਼ਿਤ ਬੇਮਿਸਾਲ ਬਹਾਦਰੀ ਅਤੇ ਦੇਸ਼ ਭਗਤੀ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਪਰਮ ਵੀਰ ਚੱਕਰ ਜੇਤੂ ਕੰਪਨੀ ਕੁਆਰਟਰ ਮਾਸਟਰ ਹਵੀਲਦਾਰ ਅਬਦੁਲ ਹਾਮੀਦ (Quarter Master Havildar Abdul Hamid) ਦੀ ਅਦੁੱਤੀ ਹਿੰਮਤ ਅਤੇ ਬਹਾਦਰੀ ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਨ੍ਹਾਂ ਨੇ ਅਸਲ ਉੱਤਰ ਦੀ ਲੜਾਈ ਦੌਰਾਨ ਮਸ਼ੀਨ ਗਨ ਅਤੇ ਟੈਂਕਾਂ ਦੀ ਗੋਲੀਬਾਰੀ ਦੀ ਲਗਾਤਾਰ ਬੌਛਾਰ ਦੇ ਵਿਚਕਾਰ ਦੁਸ਼ਮਣ ਦੇ ਕਈ ਅਣਗਿਣਤ ਟੈਂਕਾਂ ਨੂੰ ਤਬਾਹ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ, "ਸਾਡੇ ਬਹਾਦਰ ਅਬਦੁਲ ਹਾਮੀਦ ਨੇ ਸਾਨੂੰ ਸਿਖਾਇਆ ਕਿ ਬਹਾਦਰੀ ਹਥਿਆਰ ਦੇ ਆਕਾਰ 'ਤੇ ਨਹੀਂ, ਸਗੋਂ ਦਿਲ ਦੇ ਆਕਾਰ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਦੀ ਬਹਾਦਰੀ ਸਾਨੂੰ ਸਿਖਾਉਂਦੀ ਹੈ ਕਿ ਸਭ ਤੋਂ ਮੁਸ਼ਕਲ ਹਾਲਾਤਾਂ ਵਿੱਚ ਵੀ, ਹਿੰਮਤ, ਸੰਜਮ ਅਤੇ ਦੇਸ਼ ਭਗਤੀ ਦਾ ਸੁਮੇਲ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ।"

ਰਕਸ਼ਾ ਮੰਤਰੀ ਨੇ ਉਸ ਸਮੇਂ ਦੀ ਰਾਜਨੀਤਿਕ ਇੱਛਾ ਸ਼ਕਤੀ ਅਤੇ ਲੀਡਰਸ਼ਿਪ ਨੂੰ ਵੀ ਕ੍ਰੈਡਿਟ ਦਿੰਦੇ ਹੋਏ ਕਿਹਾ, "ਕੋਈ ਵੀ ਜੰਗ ਸਿਰਫ਼ ਜੰਗ ਦੇ ਮੈਦਾਨ ਵਿੱਚ ਨਹੀਂ ਲੜਿਆ ਜਾਂਦਾ; ਜੰਗ ਵਿੱਚ ਜਿੱਤ ਪੂਰੇ ਰਾਸ਼ਟਰ ਦੇ ਸਮੂਹਿਕ ਸੰਕਲਪ ਦਾ ਨਤੀਜਾ ਹੁੰਦੀ ਹੈ। 1965 ਦੇ ਉਸ ਸਮੇਂ ਵਿੱਚ, ਲਾਲ ਬਹਾਦਰ ਸ਼ਾਸਤਰੀ ਜੀ ਦੀ ਮਜ਼ਬੂਤ-ਇੱਛਾ ਸ਼ਕਤੀ ਵਾਲੀ ਅਗਵਾਈ ਦੇ ਕਾਰਨ ਹੀ ਭਾਰਤ ਅਨਿਸ਼ਚਿਤਤਾਵਾਂ ਅਤੇ ਚੁਣੌਤੀਆਂ ਦਾ ਡਟਕੇ ਸਾਹਮਣਾ ਕਰ ਪਾਇਆ। ਉਨ੍ਹਾਂ ਨੇ ਨਾ ਸਿਰਫ਼ ਨਿਰਣਾਇਕ ਰਾਜਨੀਤਿਕ ਲੀਡਰਸ਼ਿਪ ਪ੍ਰਦਾਨ ਕੀਤੀ, ਸਗੋਂ ਪੂਰੇ ਰਾਸ਼ਟਰ ਦਾ ਮਨੋਬਲ ਵੀ ਉੱਚਾਇਆਂ ਥੱਕ ਪਹੁੰਚਾਇਆ। ਪ੍ਰਤੀਕੂਲ ਹਾਲਾਤਾਂ ਵਿੱਚ ਵੀ, ਅਸੀਂ ਇਕਜੁੱਟਤਾ ਦਿਖਾਈ ਅਤੇ ਜੰਗ ਜਿੱਤੀ।"

ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀਆਂ ਨੇ ਵਾਰ-ਵਾਰ ਇਹ ਸਾਬਤ ਕੀਤਾ ਹੈ ਕਿ ਦੇਸ਼ ਆਪਣੀ ਕਿਸਮਤ ਆਪ ਬਣਾਉਂਦਾ ਹੈ। ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਨੂੰ ਇਸ ਦ੍ਰਿੜ੍ਹ ਸੰਕਲਪ ਦਾ ਇੱਕ ਚਮਕਦਾਰ ਉਦਾਹਰਣ ਦੱਸਿਆ। ਉਨ੍ਹਾਂ ਕਿਹਾ, "ਪਹਿਲਗਾਮ ਵਿੱਚ ਹੋਇਆ ਕਾਇਰਤਾਪੂਰਨ ਅੱਤਵਾਦੀ ਹਮਲਾ ਅਜੇ ਵੀ ਸਾਡੇ ਦਿਲਾਂ ਨੂੰ ਦਰਦ ਅਤੇ ਸੋਗ ਨਾਲ ਭਰ ਦਿੰਦਾ ਹੈ। ਇਸ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ, ਪਰ ਸਾਡਾ ਮਨੋਬਲ ਨਹੀਂ ਤੋੜਿਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਤਵਾਦੀਆਂ ਨੂੰ ਅਜਿਹਾ ਸਬਕ ਸਿਖਾਉਣ ਦਾ ਸੰਕਲਪ ਲਿਆ ਜਿਸ ਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਆਪ੍ਰੇਸ਼ਨ ਸਿੰਦੂਰ ਨੇ ਸਾਡੇ ਦੁਸ਼ਮਣਾਂ ਨੂੰ ਦਿਖਾ ਦਿੱਤਾ ਕਿ ਅਸੀਂ ਕਿੰਨੇ ਸ਼ਕਤੀਸ਼ਾਲੀ ਹਾਂ। ਜਿਸ ਤਾਲਮੇਲ ਅਤੇ ਹਿੰਮਤ ਨਾਲ ਸਾਡੇ ਬਲਾਂ ਨੇ ਇਸ ਆਪ੍ਰੇਸ਼ਨ ਨੂੰ ਪੂਰਾ ਕੀਤਾ, ਉਹ ਇਸ ਗੱਲ ਦਾ ਪ੍ਰਮਾਣ ਹੈ ਕਿ ਜਿੱਤ ਹੁਣ ਸਾਡੇ ਲਈ ਕੋਈ ਅਪਵਾਦ ਨਹੀਂ ਹੈ; ਇਹ ਸਾਡੀ ਆਦਤ ਬਣ ਗਈ ਹੈ। ਸਾਨੂੰ ਇਸ ਆਦਤ ਨੂੰ ਹਮੇਸ਼ਾ ਬਣਾਈ ਰੱਖਣਾ ਚਾਹੀਦਾ ਹੈ।"

ਰਕਸ਼ਾ ਮੰਤਰੀ ਨੇ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਸਨਮਾਨ ਅਤੇ ਭਲਾਈ ਦੇ ਪ੍ਰਤੀ ਸਰਕਾਰ ਦੀ ਅਟੁੱਟ ਸੰਕਲਪ ਨੂੰ ਦੁਹਰਾਇਆ ਅਤੇ ਇਸ ਨੂੰ "ਪ੍ਰਮੁੱਖ ਤਰਜੀਹ" ਦੱਸਿਆ। ਉਨ੍ਹਾਂ ਕਿਹਾ, "ਰੱਖਿਆ ਆਧੁਨਿਕੀਕਰਨ, ਸੈਨਿਕਾਂ ਦੀ ਬਿਹਤਰ ਟ੍ਰੇਨਿੰਗ ਅਤੇ ਉਪਕਰਣਾਂ ਦੇ ਅਪਗ੍ਰੇਡੇਸ਼ਨ ਦੇ ਸਾਡੇ ਸੰਕਲਪ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੈਨਾਵਾਂ ਨੂੰ ਕਦੇ ਵੀ ਸਰੋਤਾਂ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।"
ਇਸ ਸਮਾਗਮ ਵਿੱਚ ਫੌਜ ਮੁਖੀ ਜਨਰਲ ਉਪੇਂਦਰ ਦ੍ਵਿਵੇਦੀ, ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ, ਦਿੱਲੀ ਖੇਤਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਭਵਨੀਸ਼ ਕੁਮਾਰ, ਹੋਰ ਸੀਨੀਅਰ ਸੇਵਾ ਨਿਭਾ ਰਹੇ ਅਧਿਕਾਰੀ, ਸਨਮਾਨਿਤ ਸਾਬਕਾ ਸੈਨਿਕ, ਬਹਾਦਰੀ ਪੁਰਸਕਾਰ ਜੇਤੂ ਅਤੇ 1965 ਦੇ ਯੁੱਧ ਦੇ ਨਾਇਕਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ ਸਨ।

ਆਪਣੇ ਸਵਾਗਤੀ ਭਾਸ਼ਣ ਵਿੱਚ, ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ 1965 ਦੀ ਜੰਗ ਵਿੱਚ ਪੱਛਮੀ ਕਮਾਂਡ ਦੀ ਭੂਮਿਕਾ ਬਾਰੇ ਇੱਕ ਇਤਿਹਾਸਕ ਦ੍ਰਿਸ਼ਟੀਕੋਣ ਪੇਸ਼ ਕੀਤਾ, ਜਿਸ ਵਿੱਚ ਸੰਚਾਲਨ ਚੁਣੌਤੀਆਂ ਅਤੇ ਜਿੱਤਾਂ ‘ਤੇ ਚਾਨਣਾ ਪਾਇਆ। ਇਸ ਮੌਕੇ 'ਤੇ ਇੱਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਡੌਕਿਊਮੈਂਟਰੀ ਫਿਲਮ ਵੀ ਦਿਖਾਈ ਗਈ, ਜਿਸ ਵਿੱਚ ਅਸਲ ਉੱਤਰ, ਅਖਨੂਰਅਤੇ ਖੇਮਕਰਨ ਵਰਗੀਆਂ ਮੁੱਖ ਲੜਾਈਆਂ ਵਿੱਚ ਸੈਨਿਕਾਂ ਦੇ ਬਹਾਦਰੀ ਭਰੇ ਕੰਮਾਂ ਨੂੰ ਯਾਦ ਕੀਤਾ ਗਿਆ।
ਜੰਗ ਵਿੱਚ ਸ਼ਾਮਲ ਸਾਬਕਾ ਸੈਨਿਕਾਂ ਨੇ ਆਪਣੇ ਨਿਜੀ ਅਨੁਭਵਾਂ ਵਿੱਚ ਹੋਰ ਵੀ ਗਹਿਰਾਈ ਲਿਆਉਂਦੇ ਹੋਏ, ਆਪਣੇ ਵਿਅਕਤੀਗਤ ਅਨੁਭਵ ਸਾਂਝੇ ਕੀਤੇ। ਲੈਫਟੀਨੈਂਟ ਜਨਰਲ ਸਤੀਸ਼ ਕੇ. ਨਾਂਬਿਆਰ (ਸੇਵਾਮੁਕਤ) ਨੇ ਰਣਨੀਤਕ ਵਿਚਾਰ ਪੇਸ਼ ਕੀਤੇ, ਜਦੋਂ ਕਿ ਵੀਰ ਚੱਕਰ ਵਿਜੇਤਾ ਮੇਜਰ ਆਰਐੱਸ ਬੇਦੀ (ਸੇਵਾਮੁਕਤ) ਨੇ ਜੰਗ ਦੇ ਮੈਦਾਨ ਦੀਆਂ ਆਪਣੀਆਂ ਰੋਮਾਂਚਕ ਕਹਾਣੀਆਂ ਸੁਣਾਈਆਂ, ਜਿਸ ਵਿੱਚ ਭਾਰਤੀ ਸੈਨਿਕਾਂ ਦੀ ਅਦੁੱਤੀ ਹਿੰਮਤ ਅਤੇ ਦ੍ਰਿੜਤਾ ਦੀ ਉਦਾਹਰਣ ਪੇਸ਼ ਕੀਤਾ ਗਿਆ।
ਇਹ ਸਮਾਰੋਹ 1965 ਦੀ ਜੰਗ ਦੌਰਾਨ ਦਿੱਤੇ ਗਏ ਬਲੀਦਾਨਾਂ ਦੀ ਇੱਕ ਸਸ਼ਕਤ ਯਾਦ ਦਿਵਾਉਂਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਿੰਮਤ, ਬਲੀਦਾਨ ਅਤੇ ਸੇਵਾ ਤੋਂ ਪਹਿਲਾਂ ਸੇਵਾ ਦੇ ਸਥਾਈ ਮੁੱਲਾਂ ਨੂੰ ਬਣਾਏ ਰੱਖਣ ਲਈ ਪ੍ਰੇਰਿਤ ਕਰਦਾ ਹੈ।

*****
ਵੀਕੇ/ਸੇਵੀ/ਬਲਜੀਤ
(Release ID: 2168595)