ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਡਾਇਰੈਕਟੋਰੇਟ ਜਨਰਲ ਆਫ ਸਿਵਿਲ ਐਵੀਏਸ਼ਨ ਨੇ ਮਾਨਸੂਨ ਅੰਤਰਾਲ ਤੋਂ ਬਾਅਦ ਚਾਰਧਾਮ ਯਾਤਰਾ ਲਈ ਹੈਲੀਕਾਪਟਰ ਸੇਵਾਵਾਂ ਨੂੰ ਮਨਜ਼ੂਰੀ ਦਿੱਤੀ
ਸੁਰੱਖਿਅਤ ਅਤੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਧੀਆਂ ਸੁਰੱਖਿਆ ਉਪਾਵਾਂ ਦੇ ਨਾਲ ਹੈਲੀਕਾਪਟਰ ਸੇਵਾਵਾਂ ਮੁੜ ਸ਼ੁਰੂ ਹੋਣਗੀਆਂ।
ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਡੀਜੀਸੀਏ, ਏਏਆਈ ਅਤੇ ਉੱਤਰਾਖੰਡ ਸ਼ਹਿਰੀ ਹਵਾਬਾਜ਼ੀ ਵਿਕਾਸ ਅਥਾਰਟੀ ਵਿਚਕਾਰ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਕਈ ਮੀਟਿੰਗਾਂ ਕੀਤੀਆਂ
Posted On:
18 SEP 2025 5:50PM by PIB Chandigarh
ਡਾਇਰੈਕਟੋਰੇਟ ਜਨਰਲ ਆਫ ਸਿਵਿਲ ਐਵੀਏਸ਼ਨ (ਡੀਜੀਸੀਏ) ਨੇ ਮਾਨਸੂਨ ਅੰਤਰਾਲ ਦੇ ਬਾਅਦ 15/16 ਸਤੰਬਰ 2025 ਤੋਂ ਚਾਰਧਾਮ ਯਾਤਰਾ 2025 ਲਈ ਹੈਲੀਕਾਪਟਰ ਸੰਚਾਲਨ ਨੂੰ ਮੁੜ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਦੀ ਅਗਵਾਈ ਵਿੱਚ ਗਹਿਰੀ ਸਮੀਖਿਆ ਤੋਂ ਬਾਅਦ ਚਾਰਧਾਮ ਯਾਤਰਾ ਅਤੇ ਜ਼ਿਆਦਾ ਸੁਰੱਖਿਆ ਬਣਾਉਣ ਲਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਸੁਰੱਖਿਆ ਵਿੱਚ ਕੋਈ ਕਮੀ ਬਿਲਕੁਲ ਬਰਦਾਸ਼ਤ ਨਾ ਕਰਨ ਦੇ ਸਪੱਸ਼ਟ ਆਦੇਸ਼ ਦੇ ਨਾਲ, ਡੀਜੀਸੀਏ ਨੂੰ ਸਖ਼ਤ ਕਦਮ ਉੱਠਾਉਣ ਅਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸ਼੍ਰੀ ਰਾਮ ਮੋਹਨ ਨਾਇਡੂ ਨੇ ਡੀਜੀਸੀਏ, ਭਾਰਤੀ ਹਵਾਈ ਅੱਡਾ ਅਥਾਰਟੀ, ਰਾਜ ਸਰਕਾਰ ਅਤੇ ਉੱਤਰਾਖੰਡ ਸ਼ਹਿਰੀ ਹਵਾਬਾਜ਼ੀ ਵਿਕਾਸ ਅਥਾਰਟੀ ਵਿਚਕਾਰ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਨਾਲ ਦੇਹਰਾਦੂਨ ਅਤੇ ਦਿੱਲੀ ਵਿੱਚ ਕਈ ਸਮੀਖਿਆ ਮੀਟਿੰਗਾਂ ਕੀਤੀਆਂ।
ਸ਼ਹਿਰੀ ਹਵਾਬਾਜ਼ੀ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ, ਡੀਜੀਸੀਏ ਨੇ 13 ਤੋਂ 16 ਸਤੰਬਰ 2025 ਤੱਕ ਆਪਣੀਆਂ ਟੀਮਾਂ ਦੁਆਰਾ ਸਾਰੇ ਹੈਲੀਪੈਡਾਂ, ਹੈਲੀਕਾਪਟਰਾਂ, ਆਪਰੇਟਰਾਂ ਦੀਆਂ ਤਿਆਰੀਆਂ ਅਤੇ ਸਹਾਇਤਾ ਸੁਵਿਧਾਵਾਂ ਦਾ ਵਿਆਪਕ ਨਿਰੀਖਣ/ਮੁਲਾਂਕਣ ਕੀਤਾ। ਇਸ ਤੋਂ ਬਾਅਦ ਉੱਤਰਾਖੰਡ ਸ਼ਹਿਰੀ ਹਵਾਬਾਜ਼ੀ ਵਿਕਾਸ ਅਥਾਰਟੀ ਅਤੇ ਹੈਲੀਕਾਪਟਰ ਆਪਰੇਟਰਾਂ ਨੂੰ ਸੰਚਾਲਨ ਮੁੜ ਤੋਂ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ।
ਇਸ ਤੋਂ ਇਲਾਵਾ, ਸਿਵਿਲ ਐਵੀਏਸ਼ਨ ਡਾਇਰੈਕਟੋਰੇਟ ਜਨਰਲ ਦੁਆਰਾ ਸਾਰੀਆਂ ਹੈਲੀਕਾਪਟਰ ਸੰਚਾਲਨ ਕੰਪਨੀਆਂ ਅਤੇ ਪਾਇਲਟਾਂ ਨੂੰ ਚੁਣੌਤੀਆਂ ਅਤੇ ਤੀਰਥ ਯਾਤਰਾ ਸੰਚਾਲਨ ਨਾਲ ਸਬੰਧਿਤ ਸਰਕੂਲਰ ਵਿੱਚ ਅਪਣਾਏ ਗਏ ਵਧੇਰੇ ਸੁਰੱਖਿਆ ਉਪਾਵਾਂ ਦੀ ਜਾਣਕਾਰੀ ਦਿੱਤੀ ਗਈ।
ਹੈਲੀਕਾਪਟਰ ਦੁਆਰਾ ਚਾਰਧਾਮ ਯਾਤਰਾ ਦੇ ਦੋ ਭਾਗ ਹਨ: ਪਹਿਲਾ ਦੇਹਰਾਦੂਨ (ਸਹਿਸਤਰਾਧਾਰਾ) ਤੋਂ ਯਮੁਨੋਤਰੀ/ਗੰਗੋਤਰੀ/ਕੇਦਾਰਨਾਥ/ਬਦਰੀਨਾਥ ਤੱਕ ਚਾਰਟਰ ਸੇਵਾਵਾਂ ਅਤੇ ਦੂਸਰਾ ਗੁਪਤਕਾਸ਼ੀ/ਫਾਟਾ/ਸੀਤਾਪੁਰ ਕਲੱਸਟਰ ਤੋਂ ਸ਼੍ਰੀ ਕੇਦਾਰਨਾਥ ਜੀ ਹੈਲੀਪੈਡ ਤੱਕ ਸ਼ਟਲ ਸੇਵਾਵਾਂ। ਕੁੱਲ ਛੇ ਹੈਲੀਕਾਪਟਰ ਆਪਰੇਟਰ ਗੁਪਤਕਾਸ਼ੀ/ਫਾਟਾ/ਸੀਤਾਪੁਰ ਕਲੱਸਟਰ ਤੋਂ ਹੈਲੀਕਾਪਟਰ ਸ਼ਟਲ ਦਾ ਸੰਚਾਲਨ ਕਰਨਗੇ ਅਤੇ ਸੱਤ ਆਪਰੇਟਰ/ਐਸੋਸੀਏਸ਼ਨ ਦੇਹਰਾਦੂਨ (ਸਹਿਸਤਰਾਧਾਰਾ) ਤੋਂ ਚਾਰਟਰ ਉਡਾਣਾਂ ਸੰਚਾਲਿਤ ਕਰਨਗੇ।
ਉਤਰਾਖੰਡ ਵਿੱਚ ਉੱਚ-ਉਚਾਈ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਤੀਰਥ ਸਥਾਨਾਂ 'ਤੇ ਸ਼ਰਧਾਲੂਆਂ ਦੀ ਆਵਾਜਾਈ ਸੁਚਾਰੂ ਬਣਾਉਣ ਵਿੱਚ ਹੈਲੀਕਾਪਟਰ ਸੇਵਾਵਾਂ ਦੀ ਮਹੱਤਵਪੂਰਨ ਭੂਮਿਕਾ ਮੰਨਦੇ ਹੋਏ, ਡੀਜੀਸੀਏ ਨੇ ਸੁਰੱਖਿਅਤ ਅਤੇ ਨਿਰਵਿਘਨ ਸੰਚਾਲਨ ਯਕੀਨੀ ਬਣਾਉਣ ਲਈ ਸੁਰੱਖਿਆ ਉਪਾਅ ਵਧਾਏ ਹਨ। ਡੀਜੀਸੀਏ ਚਾਰਧਾਮ ਯਾਤਰਾ ਹੈਲੀਕਾਪਟਰ ਸੰਚਾਲਨ ‘ਤੇ ਕੜੀ ਅਤੇ ਨਿਰੰਤਰ ਨਿਗਰਾਨੀ ਰੱਖੇਗਾ। ਮਈ-ਜੂਨ 2025 ਵਿੱਚ ਚਾਰਧਾਮ ਸੈਕਟਰ ਵਿੱਚ ਕਈ ਹੈਲੀਕਾਪਟਰ ਹਾਦਸਿਆਂ ਤੋਂ ਬਾਅਦ, ਵੱਖ-ਵੱਖ ਉੱਚ-ਅਧਿਕਾਰ ਪ੍ਰਾਪਤ ਕਮੇਟੀਆਂ ਨੇ ਸੁਰੱਖਿਅਤ ਹੈਲੀਕਾਪਟਰ ਸੰਚਾਲਨ ਲਈ ਸੁਰੱਖਿਆ ਉਪਾਵਾਂ ਦੀ ਸਿਫਾਰਸ਼ ਕੀਤੀ ਸੀ, ਜਿਸ ਵਿੱਚ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੁਆਰਾ ਹਵਾਈ ਆਵਾਜਾਈ ਕੰਟਰੋਲਰਾਂ, ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੁਆਰਾ ਮੌਸਮ ਵਿਗਿਆਨ ਅਧਿਕਾਰੀਆਂ ਅਤੇ ਉਤਰਾਖੰਡ ਸ਼ਹਿਰੀ ਹਵਾਬਾਜ਼ੀ ਵਿਕਾਸ ਅਥਾਰਟੀ (ਯੂਸੀਏਡੀਏ) ਦੁਆਰਾ ਕੰਟਰੋਲ ਰੂਮਾਂ ਵਿੱਚ ਯੋਗ ਕਰਮਚਾਰੀਆਂ ਦੀ ਤੈਨਾਤੀ ਸ਼ਾਮਲ ਹਨ।
ਡੀਜੀਸੀਏ ਦੁਆਰਾ ਲਾਗੂ ਕੀਤੇ ਗਏ ਪ੍ਰਮੁੱਖ ਸੁਰੱਖਿਆ ਪਹਿਲਕਦਮੀਆਂ:
ਪਾਇਲਟ ਸਮਰੱਥਾ ਅਤੇ ਟ੍ਰੇਨਿੰਗ ਬਣਾਇਆ ਗਿਆ
- ਚਾਰਧਾਮ ਸੈਕਟਰ ‘ਤੇ ਉਡਾਣ ਭਰਣ ਵਾਲੇ ਸਾਰੇ ਪਾਇਲਟਾਂ ਲਈ ਲਾਜ਼ਮੀ ਰੂਟ ਜਾਂਚਾਂ ਅਤੇ ਆਵਰਤੀ ਟ੍ਰੇਨਿੰਗ।
- ਉੱਚ-ਉਚਾਈ ‘ਤੇ ਸੰਚਾਲਨ, ਖਰਾਬ ਮੌਸਮ ਨਾਲ ਨਜਿੱਠਣ ਅਤੇ ਚਾਲਕ ਦਲ ਦੇ ਸਰੋਤ ਪ੍ਰਬੰਧਨ ‘ਤੇ ਵਿਸ਼ੇਸ਼ ਜ਼ੋਰ।
- ਇਸ ਖੇਤਰ ਵਿੱਚ ਉਡਾਣ ਅਨੁਭਵ ਵਾਲੇ ਯੋਗ ਪਾਇਲਟਾਂ ਦੀ ਹੀ ਤੈਨਾਤੀ।
ਉੱਨਤ ਉਡਾਣ ਯੋਗਤਾ ਨਿਰੀਖਣ
• ਯਾਤਰਾ ਵਿੱਚ ਵਰਤੇ ਜਾਣ ਵਾਲੇ ਸਾਰੇ ਹੈਲੀਕਾਪਟਰਾਂ ਦੀ ਵਿਆਪਕ ਹਵਾਈ ਯੋਗਤਾ ਨਿਰੀਖਣ।
• ਸੰਚਾਲਨ ਸੀਜ਼ਨ ਦੌਰਾਨ ਜਾਂਚ ਦੀ ਬਾਰੰਬਾਰਤਾ ਵਧਾਉਣ ਲਈ ਹੈਲੀਕਾਪਟਰ ਨਿਰਮਾਤਾ ਕੰਪਨੀ ਦੁਆਰਾ ਸਿਫ਼ਾਰਸ਼ ਕੀਤੇ ਰੱਖ-ਰਖਾਅ ਦੀ ਸਖ਼ਤੀ ਨਾਲ ਪਾਲਣਾ
ਸੰਚਾਲਨ ਸੁਰੱਖਿਆ ਉਪਾਅ
- ਚੁਣੌਤੀਪੂਰਨ ਖੇਤਰ ਵਿੱਚ ਸੁਰੱਖਿਅਤ ਉਡਾਣ ਅਤੇ ਲੈਂਡਿੰਗ ਯਕੀਨੀ ਬਣਾਉਣ ਲਈ ਵਜ਼ਨ ਅਤੇ ਸੰਤੁਲਨ ਦਾ ਪਾਲਣ।
- ਸਥਿਤੀ ਸਬੰਧੀ ਜਾਣਕਾਰੀ ਲਈ ਆਧੁਨਿਕ ਨੇਵੀਗੇਸ਼ਨ ਅਤੇ ਸੰਚਾਰ ਸਹਾਇਤਾ ਦੀ ਲਾਜ਼ਮੀ ਵਰਤੋਂ।
- ਸਮਰਪਿਤ ਸੂਚਨਾ ਪ੍ਰਣਾਲੀ ਰਾਹੀਂ ਪਾਇਲਟਾਂ ਲਈ ਅਸਲ-ਸਮੇਂ ਦੇ ਅਪਡੇਟਸ ਦੇ ਨਾਲ ਉੱਨਤ ਮੌਸਮ ਨਿਗਰਾਨੀ।
- ਹਵਾਈ ਆਵਾਜਾਈ ਸੇਵਾਵਾਂ ਦੀਆਂ ਸਲਾਹਕਾਰੀ ਸਮਰੱਥਾਵਾਂ
ਯਾਤਰੀ ਸੁਰੱਖਿਆ ਅਤੇ ਜਾਗਰੁਕਤਾ
- ਹੈਲੀਕਪਟਰ ਵਿੱਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਸੁਰੱਖਿਆ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ, ਜਿਸ ਵਿੱਚ ਸੀਟ ਬੈਲਟ ਦੀ ਵਰਤੋਂ, ਸੁਰੱਖਿਅਤ ਤੌਰ ‘ਤੇ ਚੜ੍ਹਨ/ਉਤਰਣ ਦੀ ਜਾਣਕਾਰੀ ਅਤੇ ਐਂਮਰਜੈਂਸੀ ਸਥਿਤੀ ਵਿੱਚ ਚੁੱਕੇ ਜਾਣ ਵਾਲੇ ਉਪਾਵਾਂ ਦੀ ਜਾਣਕਾਰੀ ਸ਼ਾਮਲ ਹੋਵੇਗੀ।
- ਯਾਤਰੀਆਂ ਦੀ ਆਵਾਜਾਈ ਵਿੱਚ ਸਹਾਇਤਾ ਅਤੇ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਹੈਲੀਪੈਡ 'ਤੇ ਵਾਧੂ ਗ੍ਰਾਉਂਡ ਸੁਰੱਖਿਆ ਕਰਮਚਾਰੀ ਦੀ ਤੈਨਾਤੀ।
ਮਜ਼ਬੂਤ ਰੈਗੂਲੇਟਰੀ ਨਿਗਰਾਨੀ
• ਡੀਜੀਸੀਏ ਫਲਾਈਟ ਓਪਰੇਸ਼ਨ ਅਤੇ ਏਅਰਵਰਦੀਨੈੱਸ ਟੀਮਾਂ ਨੂੰ ਜ਼ਮੀਨੀ ਨਿਗਰਾਨੀ ਲਈ ਮਹੱਤਵਪੂਰਨ ਹੈਲੀਪੈਡਾਂ 'ਤੇ ਤੈਨਾਤ ਕੀਤਾ ਜਾਵੇਗਾ।
• ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਚਾਨਕ ਜਾਂਚ ਅਤੇ ਮੁਲਾਂਕਣ ਕੀਤੇ ਜਾਣਗੇ।
ਡੀਜੀਸੀਏ ਉੱਚ ਪੱਧਰ ਦੀ ਐਵੀਏਸ਼ਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ ਅਤੇ ਉਸ ਨੇ ਮੁੜ ਦੁਹਰਾਇਆ ਹੈ ਕਿ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਚਾਰਧਾਮ ਯਾਤਰਾ ਲਈ ਹੈਲੀਕਾਪਟਰ ਸੇਵਾ ਮੁੜ ਤੋਂ ਸ਼ੁਰੂ ਹੋਣ ਨਾਲ ਸ਼ਰਧਾਲੂਆਂ ਨੂੰ ਇਨ੍ਹਾਂ ਪਵਿੱਤਰ ਤੀਰਥ ਸਥਾਨਾਂ ਤੱਕ ਟਰਾਂਸਪੋਰਟ ਦਾ ਇੱਕ ਸੁਰੱਖਿਅਤ, ਕੁਸ਼ਲ ਅਤੇ ਭਰੋਸੇਮੰਦ ਸਾਧਨ ਉਪਲਬਧ ਹੋਣ ਦੀ ਉਮੀਦ ਹੈ।
****
ਐੱਸਆਰ/ਡੀਕੇ/ਐੱਸਬੀ/ਬਲਜੀਤ
(Release ID: 2168575)
Visitor Counter : 8