ਰੇਲ ਮੰਤਰਾਲਾ
ਭਾਰਤੀ ਰੇਲਵੇ ਵਿਸ਼ੇਸ਼ ਅਭਿਯਾਨ 5.0 ਦੇ ਸਫਲ ਲਾਗੂਕਰਣ ਦੇ ਲਈ ਪੂਰੀ ਤਰ੍ਹਾਂ ਤਿਆਰ, ਸਵੱਛਤਾ ਅਤੇ ਲੰਬਿਤ ਹਵਾਲਿਆਂ ਦੇ ਨਿਪਟਾਨ ‘ਤੇ ਧਿਆਨ ਕੇਂਦ੍ਰਿਤ
17 ਖੇਤਰੀ ਰੇਲਵੇ, 70 ਡਿਵੀਜ਼ਨਾਂ, 10 ਪੀਐੱਸਯੂ, 9 ਉਤਪਾਦਨ ਇਕਾਈਆਂ ਅਤੇ 9 ਟ੍ਰੇਨਿੰਗ ਸੰਸਥਾਵਾਂ ਵਿੱਚ 150 ਤੋਂ ਵੱਧ ਨੋਡਲ ਅਧਿਕਾਰੀਆਂ ਨੂੰ ਰੀਅਲ-ਟਾਈਮ ਸੰਚਾਰ ਅਤੇ ਅੱਪਡੇਟ ਦੀ ਸੁਵਿਧਾ ਦੇ ਲਈ ਨਾਮਿਤ ਕੀਤਾ ਗਿਆ
ਭਾਰਤੀ ਰੇਲਵੇ ਵਿਸ਼ੇਸ਼ ਅਭਿਯਾਨ 5.0 ਦੇ ਮਾਧਿਅਮ ਨਾਲ ਸਵੱਛਤਾ ਨੂੰ ਰੋਜ਼ਾਨਾ ਅਭਿਆਸ ਬਣਾਉਣ ਅਤੇ ਸਾਰੇ ਲੰਬਿਤ ਮਾਮਲਿਆਂ ਦਾ ਸਮੇਂ ‘ਤੇ ਹੱਲ ਯਕੀਨੀ ਬਣਾਉਣ ਦੇ ਲਈ ਪ੍ਰਤੀਬੱਧ
Posted On:
18 SEP 2025 3:01PM by PIB Chandigarh
ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਨ ਦੇ ਲਈ ਸਰਕਾਰ ਦੁਆਰਾ 15 ਸਤੰਬਰ 2025 ਤੋਂ ਵਿਸ਼ੇਸ਼ ਅਭਿਯਾਨ 5.0 ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਅਭਿਯਾਨ ਦਾ ਉਦੇਸ਼ ਟੀਚਾ ਨਿਰਧਾਰਿਤ ਕਰਨਾ ਅਤੇ ਉਸ ਦੇ ਬਾਅਦ 2 ਅਕਤੂਬਰ ਤੋਂ 31 ਅਕਤੂਬਰ, 2025 ਦੀ ਮਿਆਦ ਦੌਰਾਨ ਉਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ। ਰੇਲਵੇ ਮੰਤਰਾਲਾ ਭਾਰਤੀ ਰੇਲਵੇ ਵਿੱਚ ਅਭਿਯਾਨ ਦੇ ਸਫਲ ਲਾਗੂਕਰਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ।
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸਤੀਸ਼ ਕੁਮਾਰ ਦੀ ਅਗਵਾਈ ਵਿੱਚ ਰੇਲਵੇ ਬੋਰਡ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਅਭਿਯਾਨ ਦੀ ਪ੍ਰਭਾਵਸ਼ੀਲਤਾ ਯਕੀਨੀ ਬਣਾਉਣ ਦੀਆਂ ਤਿਆਰੀਆਂ ‘ਤੇ ਸਖਤ ਨਜ਼ਰ ਰੱਖ ਰਿਹਾ ਹੈ। ਇਸ ਸਬੰਧ ਵਿੱਚ ਸਾਰੇ ਮਹਾਪ੍ਰਬੰਧਕਾਂ ਅਤੇ ਹੋਰ ਇਕਾਈਆਂ ਦੇ ਪ੍ਰਮੁੱਖਾਂ ਨੂੰ ਇੱਕ ਡੀਓ ਪੱਤਰ ਦੇ ਮਾਧਿਅਮ ਨਾਲ ਸਾਰੀਆਂ ਖੇਤਰੀ ਇਕਾਈਆਂ ਨੂੰ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਰੇਲਵੇ ਬੋਰਡ ਦੇ ਸਕੱਤਰ ਦੀ ਪ੍ਰਧਾਨਗੀ ਵਿੱਚ ਅਭਿਯਾਨ ਨੇ ਸਾਰੇ ਨੋਡਲ ਅਧਿਕਾਰੀਆਂ ਦੇ ਨਾਲ 27 ਅਗਸਤ, 2025 ਨੂੰ ਇੱਕ ਸਮੀਖਿਆ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ।
ਸਾਰੇ 17 ਖੇਤਰੀ ਰੇਲਵੇ, 70 ਡਿਵੀਜ਼ਨਲ ਦਫਤਰਾਂ, 10 ਪੀਐੱਸਯੂ, 9 ਉਤਪਾਦਨ ਇਕਾਈਆਂ ਅਤੇ 9 ਕੇਂਦਰੀ ਟ੍ਰੇਨਿੰਗ ਸੰਸਥਾਵਾਂ ਨੂੰ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੇ ਲਈ ਵਿਸਤ੍ਰਿਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਯਤਨ ਦੇ ਤਾਲਮੇਲ ਦੇ ਲਈ ਭਾਰਤੀ ਰੇਲਵੇ ਵਿੱਚ 150 ਤੋਂ ਵੱਧ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਅਤੇ ਰੀਅਲ-ਟਾਈਮ ‘ਤੇ ਸੰਚਾਰ ਅਤੇ ਅੱਪਡੇਟ ਦੀ ਸੁਵਿਧਾ ਦੇ ਲਈ ਇੱਕ ਸਮਰਪਿਤ ਵ੍ਹਾਟਸਐਪ ਗਰੁੱਪ ਵੀ ਬਣਾਇਆ ਗਿਆ ਹੈ।
ਵਰਤਮਾਨ ਵਿੱਚ ਜਾਰੀ ਤਿਆਰੀ ਦੇ ਪੜਾਅ ਦੇ ਤਹਿਤ ਪ੍ਰਮੁੱਖ ਅਭਿਯਾਨ ਮਾਪਦੰਡਾਂ ਦੇ ਸਬੰਧ ਵਿੱਚ ਟੀਚਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਲੰਬਿਤ ਹਵਾਲਿਆਂ ਦਾ ਨਿਪਟਾਨ, ਫਾਈਲ ਸਮੀਖਿਆ, ਸਵੱਛਤਾ ਅਭਿਯਾਨ, ਈ-ਕਚਰਾ ਪ੍ਰਬੰਧਨ ਅਤੇ ਸਕ੍ਰੈਪ ਨਿਪਟਾਨ ਸ਼ਾਮਲ ਹਨ।
ਰੇਲਵੇ ਮੰਤਰਾਲਾ ਸਵੱਛਤਾ ਨੂੰ ਇੱਕ ਰੋਜ਼ਾਨਾ ਸੰਸਥਾਗਤ ਅਭਿਆਸ ਬਣਾਉਣ ਅਤੇ ਸਾਰੇ ਲੰਬਿਤ ਮਾਮਲਿਆਂ ਦਾ ਸਮੇਂ ‘ਤੇ ਹੱਲ ਯਕੀਨੀ ਬਣਾਉਣ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਸਾਰੀਆਂ ਇਕਾਈਆਂ ਦੀ ਤਾਲਮੇਲ ਯੋਜਨਾ ਅਤੇ ਸਮਰਪਿਤ ਭਾਗੀਦਾਰੀ ਦੇ ਨਾਲ ਮੰਤਰਾਲੇ ਦਾ ਟੀਚਾ ਵਿਸ਼ੇਸ਼ ਅਭਿਯਾਨ 5.0 ਵਿੱਚ ਸ਼ਾਨਦਾਰ ਸਫਲਤਾ ਹਾਸਲ ਕਰਨਾ ਹੈ।
*****
Dharmendra Tewari/ Dr. Nayan Solanki/ Manik Sharma
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਮਨਿਕ ਸ਼ਰਮਾ
(Release ID: 2168139)