ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਜਯੰਤੀ 'ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ
प्रविष्टि तिथि:
17 SEP 2025 10:18AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, "ਸ੍ਰਿਸ਼ਟੀ ਦੇ ਰਚਣਹਾਰ ਦੀ ਵਿਸ਼ੇਸ਼ ਪੂਜਾ ਦੇ ਇਸ ਪਵਿੱਤਰ ਮੌਕੇ 'ਤੇ, ਮੈਂ ਨਵੀਂ ਸਿਰਜਣਾ ਵਿੱਚ ਲੱਗੇ ਸਾਰੇ ਕਰਮਯੋਗੀਆਂ ਨੂੰ ਆਪਣੀਆਂ ਤਹਿ ਦਿਲੋਂ ਵਧਾਈਆਂ ਦਿੰਦਾ ਹਾਂ।"
ਪ੍ਰਧਾਨ ਮੰਤਰੀ ਨੇ ਅੱਜ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ:
"ਭਗਵਾਨ ਵਿਸ਼ਵਕਰਮਾ ਜਯੰਤੀ 'ਤੇ ਸਮੁੱਚੇ ਦੇਸ਼ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਤਹਿ ਦਿਲੋਂ ਵਧਾਈਆਂ। ਸ੍ਰਿਸ਼ਟੀ ਦੇ ਰਚਣਹਾਰ ਦੀ ਵਿਸ਼ੇਸ਼ ਪੂਜਾ ਦੇ ਇਸ ਪਵਿੱਤਰ ਮੌਕੇ 'ਤੇ, ਮੈਂ ਨਵੀਂ ਸਿਰਜਣਾ ਵਿੱਚ ਲੱਗੇ ਸਾਰੇ ਕਰਮਯੋਗੀਆਂ ਨੂੰ ਆਪਣੀਆਂ ਤਹਿ ਦਿਲੋਂ ਵਧਾਈਆਂ ਦਿੰਦਾ ਹਾਂ। ਤੁਹਾਡੀ ਪ੍ਰਤਿਭਾ ਅਤੇ ਸਖ਼ਤ ਮਿਹਨਤ ਮਜ਼ਬੂਤ, ਖ਼ੁਸ਼ਹਾਲ ਅਤੇ ਸਮਰੱਥ ਭਾਰਤ ਦੇ ਨਿਰਮਾਣ ਵਿੱਚ ਵਡਮੁੱਲੀ ਹੈ।"
************
ਐੱਮਜੇਪੀਐੱਸ/ਵੀਜੇ
(रिलीज़ आईडी: 2167466)
आगंतुक पटल : 21
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali-TR
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam