ਆਯੂਸ਼
ਆਯੁਸ਼ ਮੰਤਰਾਲੇ ਮਹਿਲਾਵਾਂ ਦੇ ਸਿਹਤ ਅਤੇ ਭਲਾਈ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਦੇ ‘ਸਵਸਥ ਨਾਰੀ ਸ਼ਕਤੀ ਪਰਿਵਾਰ ਅਭਿਆਨ’ ਵਿੱਚ ਸ਼ਾਮਲ ਹੋਇਆ
ਮਹਿਲਾਵਾਂ ਦੀ ਜਾਂਚ, ਮਾਤ੍ਰ ਸਿਹਤ ਸੇਵਾਵਾਂ, ਜੀਵਨਸ਼ੈਲੀ ਸਬੰਧੀ ਮਸ਼ਵਰਾ, ਯੋਗ ਅਤੇ ਆਯੁਸ਼ ਅਧਾਰਿਤ ਦਖਲਅੰਦਾਜ਼ੀ ਨੂੰ ਮਜ਼ਬੂਤ ਕਰਨ ਲਈ ਰਾਸ਼ਟਰਵਿਆਪੀ ਅਭਿਆਨ
ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸਵੈ-ਸਹਾਇਤਾ ਸਮੂਹਾਂ ਅਤੇ ਸੰਸਥਾਨਾਂ ਦੁਆਰਾ ਸਮਗ੍ਰ ਮਹਿਲਾ ਸਿਹਤ ਦੇਖਭਾਲ ਲਈ ਭਾਈਚਾਰਿਆਂ ਨੂੰ ਸੰਗਠਿਤ ਕਰਨਾ
Posted On:
14 SEP 2025 10:40AM by PIB Chandigarh
ਆਯੁਸ਼ ਮੰਤਰਾਲਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਜਾ ਰਹੇ ਇੱਕ ਰਾਸ਼ਟਰੀ ਸਿਹਤ ਅਭਿਆਨ "ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ" ਵਿੱਚ ਹਿੱਸਾ ਲੈ ਰਿਹਾ ਹੈ। ਮੰਤਰਾਲਾ, ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ, ਆਯੁਸ਼ ਖੋਜ ਸੰਸਥਾਵਾਂ, ਅਕਾਦਮਿਕ ਸੰਸਥਾਵਾਂ, ਉਦਯੋਗਾਂ ਅਤੇ ਨਿਜੀ ਖੇਤਰ, ਐਸੋਸੀਏਸ਼ਨਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਸਹਿਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਮਹਿਲਾਵਾਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਵੱਖ-ਵੱਖ ਬਿਮਾਰੀਆਂ ਦੀ ਜਾਂਚ ਲਈ ਕਈ ਪ੍ਰੋਗਰਾਮ ਆਯੋਜਿਤ ਕਰੇਗਾ।
ਇਸ 16 ਦਿਨਾਂ ਦੇ ਅਭਿਆਨ ਵਿੱਚ ਗੈਰ-ਸੰਚਾਰੀ ਬਿਮਾਰੀਆਂ (NCDs), ਕੈਂਸਰ, ਅਨੀਮੀਆ, ਟੀਬੀ ਅਤੇ ਸਿੱਕਲ ਸੈੱਲ ਬਿਮਾਰੀ ਲਈ ਸਿਹਤ ਜਾਂਚ ਕੈਂਪ; ਮਾਵਾਂ ਅਤੇ ਬੱਚਿਆਂ ਦੀਆਂ ਸਿਹਤ ਸੇਵਾਵਾਂ; ਪੋਸ਼ਣ ਅਤੇ ਸਵੱਛਤਾ ਬਾਰੇ ਜਾਗਰੂਕਤਾ ਪ੍ਰੋਗਰਾਮ ਅਤੇ ਜਨਤਕ ਸਿਹਤ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਸਵੈ-ਇੱਛਤ ਖੂਨਦਾਨ ਅਭਿਆਨ ਸ਼ਾਮਲ ਹੋਣਗੇ। ਇਹ ਅਭਿਆਨ ਮਹਿਲਾਵਾਂ ਅਤੇ ਬੱਚਿਆਂ ਵਿੱਚ ਅਨੀਮੀਆ, ਐੱਨਸੀਡੀ ਅਤੇ ਪੌਲੀਸਿਸਟਿਕ ਓਵੇਰੀਅਨ ਡੀਜਿਜ਼ (PCOD) ਲਈ ਆਯੁਸ਼ ਇਲਾਜਾਂ 'ਤੇ ਧਿਆਨ ਦਿੱਤਾ ਜਾਵੇਗਾ।
ਇਹ ਰਾਸ਼ਟਰੀ ਸਿਹਤ ਅਭਿਆਨ ਜੀਵਨ ਸ਼ੈਲੀ ਮਸ਼ਵਰਾ, ਯੋਗਾ ਸੈਸ਼ਨਾਂ ਅਤੇ "ਪ੍ਰਾਕ੍ਰਿਤੀ ਪਰੀਕਸ਼ਣ" ਲਈ ਸਮਰਪਿਤ ਕਿਓਸਕ ਰਾਹੀਂ ਮਹਿਲਾਵਾਂ ਦੀ ਸਿਹਤ ਅਤੇ ਸਸ਼ਕਤੀਕਰਣ 'ਤੇ ਕੇਂਦ੍ਰਿਤ ਹੋਵੇਗਾ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਕੂਲਾਂ ਵਿੱਚ ਜਾਗਰੂਕਤਾ ਕੈਂਪਾਂ, ਰੇਡੀਓ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਅਭਿਆਨਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਜੋੜਨਗੇ। ਲੋਕਾਂ ਨੂੰ ਘਰੇਲੂ ਉਪਚਾਰ ਅਤੇ ਪੋਸ਼ਣ ਕਿੱਟਾਂ ਵੰਡੀਆਂ ਜਾਣਗੀਆਂ ਜਦਕਿ ਮਹਿਲਾਵਾਂ ਦੀ ਸਿਹਤ ਲਈ ਸਧਾਰਣ ਔਸ਼ਧੀ ਪੌਦਿਆਂ ਅਤੇ ਹਰਬਲ ਚਾਹ ਦੇ ਸਿਹਤ ਲਾਭਾਂ ਬਾਰੇ ਪ੍ਰੋਗਰਾਮਾਂ ਦੁਆਰਾ ਦੱਸਿਆ ਜਾਵੇਗਾ। ਇਹ ਅਭਿਆਨ ਆਯੁਰਵੇਦ ਤੋਂ ਪ੍ਰੇਰਿਤ ਸਿਹਤ ਪ੍ਰੋਗਰਾਮਾਂ ਅਤੇ ਯੋਗਾ-ਅਧਾਰਿਤ ਰੋਕਥਾਮ ਵਿਧੀਆਂ ਰਾਹੀਂ ਕਾਰਪੋਰੇਟ ਬਰਨਆਉਟ ਦਾ ਮੁਕਾਬਲਾ ਕਰਨ 'ਤੇ ਵੀ ਜ਼ੋਰ ਦਿੰਦਾ ਹੈ।
ਸਵੈ-ਸਹਾਇਤਾ ਸਮੂਹ ਪੰਚਾਇਤ ਪੱਧਰ 'ਤੇ ਭਾਈਚਾਰਿਆਂ ਨੂੰ ਲਾਮਬੰਦ ਕਰਨ ਲਈ ਜਾਗਰੂਕਤਾ ਰੈਲੀਆਂ ਅਤੇ ਸਹੁੰ ਚੁੱਕ ਪ੍ਰੋਗਰਾਮ ਆਯੋਜਿਤ ਕਰਨਗੇ। ਇਹ ਅਭਿਆਨ ਮਹਿਲਾਵਾਂ ਦੀ ਗਰਭ ਅਵਸਥਾ ਤੋਂ ਲੈ ਕੇ ਪੈਲੀਏਟਿਵ ਕੇਅਰ ਤੱਕ ਵਿਆਪਕ ਸਿਹਤ ਸੰਭਾਲ ਨੂੰ ਯਕੀਨੀ ਬਣਾਏਗਾ। ਇਸ ਦੇ ਤਹਿਤ, ਅਨੀਮੀਆ ਮੁਕਤ ਮਹਿਲਾਵਾਂ, ਸਿਹਤਮੰਦ ਮਾਵਾਂ, ਤਣਾਅ ਮੁਕਤ ਮਹਿਲਾਵਾਂ, ਹਰਬਲ ਪੋਸ਼ਣ ਅਤੇ ਹੱਡੀਆਂ ਦੀ ਸਿਹਤ ਵਰਗੇ ਵਿਸ਼ਿਆਂ 'ਤੇ ਰੋਜ਼ਾਨਾ ਆਯੁਸ਼ ਸਿਹਤ ਸੁਝਾਅ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਜਾਣਗੇ ਤਾਂ ਜੋ ਮਹਿਲਾਵਾਂ ਨੂੰ ਉਨ੍ਹਾਂ ਦੀਆਂ ਸਿਹਤ ਚਿੰਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਵਿੱਚ ਮਦਦ ਮਿਲ ਸਕੇ।

************
ਐੱਮਵੀ/ਜੀਐੱਸ/ਐੱਸਜੀ
(Release ID: 2166763)
Visitor Counter : 2