ਵਿੱਤ ਮੰਤਰਾਲਾ
azadi ka amrit mahotsav

ਕੇਂਦਰ ਸਰਕਾਰ ਅਤੇ ਏਸ਼ੀਅਨ ਵਿਕਾਸ ਬੈਂਕ ਨੇ ਉੱਤਰਾਖੰਡ ਵਿੱਚ ਟਿਕਾਊ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ 126.4 ਮਿਲੀਅਨ ਡਾਲਰ ਦੇ ਲੋਨ ਸਮਝੌਤੇ ‘ਤੇ ਹਸਤਾਖਰ ਕੀਤੇ


ਪ੍ਰੋਜੈਕਟ ਦੇ ਤਹਿਤ ਉੱਤਰਾਖੰਡ ਦੇ ਸਭ ਤੋਂ ਵੱਧ ਜਲਵਾਯੂ-ਸੰਵੇਦਨਸ਼ੀਲ ਅਤੇ ਆਰਥਿਕ ਤੌਰ ‘ਤੇ ਵੰਚਿਤ ਖੇਤਰਾਂ ਵਿੱਚੋਂ ਇੱਕ ਟਿਹਰੀ ਵਿੱਚ ਅਨੇਕ ਪ੍ਰੋਗਰਾਮਾਂ ਦਾ ਸੰਚਾਲਨ ਹੋਵੇਗਾ

ਪ੍ਰੋਜੈਕਟ ਦਾ ਟੀਚਾ ਬਿਹਤਰ ਟੂਰਿਜ਼ਮ ਯੋਜਨਾ, ਅੱਪਗ੍ਰੇਡਿਡ ਇਨਫ੍ਰਾਸਟ੍ਰਕਚਰ, ਬਿਹਤਰ ਸਵੱਛਤਾ ਅਤੇ ਵੇਸਟ ਮੈਨੇਜਮੈਂਟ, ਅਤੇ ਆਫਤ ਪ੍ਰਬੰਧਨ ਰਾਹੀਂ 87,000 ਤੋਂ ਵੱਧ ਨਿਵਾਸੀਆਂ ਅਤੇ 27 ਲੱਖ ਸਲਾਨਾ ਸੈਲਾਨੀਆਂ ਨੂੰ ਲਾਭਵੰਦ ਕਰਨਾ ਹੈ

Posted On: 11 SEP 2025 1:08PM by PIB Chandigarh

ਏਸ਼ਿਆਈ ਵਿਕਾਸ ਬੈਂਕ (ਏਡੀਬੀ) ਅਤੇ ਕੇਂਦਰ ਸਰਕਾਰ ਨੇ ਕੱਲ੍ਹ ਉੱਤਰਾਖੰਡ ਦੇ ਟਿਹਰੀ ਝੀਲ ਖੇਤਰ ਵਿੱਚ ਟਿਕਾਊ ਅਤੇ ਜਲਵਾਯੂ-ਲਚੀਲੇ ਟੂਰਿਜ਼ਮ ਰਾਹੀਂ ਗ੍ਰਾਮੀਣ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ 126.42 ਮਿਲੀਅਨ ਡਾਲਰ ਦੇ ਲੋਨ ਸਮਝੌਤੇ ‘ਤੇ ਹਸਤਾਖਰ ਕੀਤੇ।

 ਟਿਹਰੀ ਝੀਲ ਖੇਤਰ ਪ੍ਰੋਜੈਕਟ ਵਿੱਚ ਟਿਕਾਊ, ਸਮਾਵੇਸ਼ੀ ਅਤੇ ਜਲਵਾਯੂ-ਲਚੀਲਾ ਟੂਰਿਜ਼ਮ ਵਿਕਾਸ  ( https://www.adb.org/projects/57213-001/main ) ‘ਤੇ ਹਸਤਾਖਰ ਕਰਤਾ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੀ ਸੰਯੁਕਤ ਸਕੱਤਰ ਸੁਸ਼੍ਰੀ ਜੂਹੀ ਮੁਖਰਜੀ ਅਤੇ ਏਡੀਬੀ ਦੇ ਭਾਰਤ ਵਿੱਚ ਪ੍ਰਭਾਰੀ ਅਧਿਕਾਰੀ ਸ਼੍ਰੀ ਕਾਈ ਵੇਈ ਯੇਓ (Kai Wei Yeo) ਸਨ। 

ਲੋਨ ਸਮਝੌਤੇ ‘ਤੇ ਹਸਤਾਖਰ ਕਰਨ ਤੋਂ ਬਾਅਦ ਸ਼੍ਰੀਮਤੀ ਮੁਖਰਜੀ ਨੇ ਕਿਹਾ, “ਏਡੀਬੀ ਲੋਨ ਉੱਤਰਾਖੰਡ ਸਰਕਾਰ ਦੀ ਨੀਤੀ ਦਾ ਸਮਰਥਨ ਕਰਦਾ ਹੈ, ਜਿਸ ਦੇ ਤਹਿਤ ਰਾਜ ਨੂੰ ਇੱਕ ਵਿਭਿੰਨ, ਸਾਰੇ ਮੌਸਮਾਂ ਵਿੱਚ ਟੂਰਿਜ਼ਮ ਲਈ ਟੂਰਿਜ਼ਮ ਸਥਾਨ ਵਜੋਂ ਵਿਕਸਿਤ ਕਰਨਾ ਹੈ, ਅਤੇ ਟਿਹਰੀ ਝੀਲ ਨੂੰ ਵਿਕਾਸ ਲਈ ਤਰਜੀਹ ਵਾਲੇ ਖੇਤਰ ਵਜੋਂ ਪਛਾਣਿਆ ਗਿਆ ਹੈ।" 

ਸ਼੍ਰੀ ਯੇਓ ਨੇ ਕਿਹਾ, "ਇਹ ਪ੍ਰੋਜੈਕਟ ਇੱਕ ਹਾਈਡ੍ਰੋਪਾਵਰ ਝੀਲ ਦੇ ਆਲੇ-ਦੁਆਲੇ ਟਿਕਾਊ ਟੂਰਿਜ਼ਮ ਲਈ ਇੱਕ ਮਾਡਲ ਪੇਸ਼ ਕਰਦਾ ਹੈ, ਜਿਸ ਵਿੱਚ ਰੋਜ਼ਗਾਰ ਸਿਰਜਣ, ਆਮਦਨ ਵਿੱਚ ਵਿਭਿੰਨਤਾ ਲਿਆਉਣ ਅਤੇ ਜਲਵਾਯੂ ਦ੍ਰਿੜ੍ਹਤਾ ਬਣਾਉਣ ਲਈ ਇੱਕ ਬਹੁ-ਖੇਤਰੀ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ।"

 

ਇਹ ਪ੍ਰੋਜੈਕਟ ਉੱਤਰਾਖੰਡ ਦੇ ਸਭ ਤੋਂ ਜਲਵਾਯੂ-ਸੰਵੇਦਨਸ਼ੀਲ ਅਤੇ ਆਰਥਿਕ ਤੌਰ ‘ਤੇ ਵਾਂਝੇ ਖੇਤਰਾਂ ਵਿੱਚੋਂ ਇੱਕ, ਟਿਹਰੀ ਗੜ੍ਹਵਾਲ ਜ਼ਿਲ੍ਹੇ ਨੂੰ ਟਾਰੇਗਟ ਕਰਦਾ ਹੈ। ਇਸ ਦਾ ਉਦੇਸ਼ ਬਿਹਤਰ ਟੂਰਿਜ਼ਮ ਯੋਜਨਾ, ਅੱਪਗ੍ਰੇਡਿਡ ਇਨਫ੍ਰਾਸਟ੍ਰਕਚਰ, ਬਿਹਤਰ ਸਵੱਛਤਾ ਅਤੇ ਵੇਸਟ ਮੈਨੇਜਮੈਂਟ, ਅਤੇ ਆਫਤ ਤਿਆਰੀ ਰਾਹੀਂ 87,000 ਤੋਂ ਵੱਧ ਨਿਵਾਸੀਆਂ ਅਤੇ 27 ਲੱਖ ਸਲਾਨਾ ਸੈਲਾਨੀਆਂ ਨੂੰ ਲਾਭਵੰਦ ਕਰਨਾ ਹੈ।

 

ਪ੍ਰਮੁੱਖ ਪ੍ਰੋਗਰਾਮਾਂ ਵਿੱਚ ਸੰਸਥਾਗਤ ਮਜ਼ਬੂਤੀਕਰਣ, ਜਲਵਾਯੂ-ਲਚੀਲਾ ਇਨਫ੍ਰਾਸਟ੍ਰਕਚਰ, ਜ਼ਮੀਨ ਖਿਸਕਣ ਅਤੇ ਹੜ੍ਹ ਦੇ ਜੋਖਮ ਨੂੰ ਘੱਟ ਕਰਨ ਦੇ ਲਈ ਕੁਦਰਤ-ਅਧਾਰਿਤ ਸਮਾਧਾਨ, ਅਤੇ ਮਹਿਲਾਵਾਂ, ਨੌਜਵਾਨਾਂ ਅਤੇ ਨਿਜੀ ਖੇਤਰ ਦੀ ਅਗਵਾਈ ਵਿੱਚ ਸਮਾਵੇਸ਼ੀ ਟੂਰਿਜ਼ਮ ਸੇਵਾਵਾਂ ਸ਼ਾਮਲ ਹਨ।

ਜ਼ਿਕਰਯੋਗ ਵਿਸ਼ੇਸ਼ਤਾਵਾਂ ਵਿੱਚ ਮਹਿਲਾਵਾਂ, ਨੌਜਵਾਨਾਂ ਅਤੇ ਸੂਖਮ, ਛੋਟੇ ਅਤੇ ਮੱਧ ਆਕਾਰ ਦੇ ਉੱਦਮਾਂ ਦੀ ਅਗਵਾਈ ਵਿੱਚ ਟੂਰਿਜ਼ਮ ਨੂੰ ਸਮਰਥਨ ਦੇਣ ਦੇ ਲਈ ਆਜੀਵਿਕਾ ਮਿਲਾਨ ਅਨੁਦਾਨ ਪ੍ਰੋਗਰਾਮ, ਵਿਕਲਾਂਗ ਵਿਅਕਤੀਆਂ ਸਹਿਤ ਯੂਨੀਵਰਸਲ ਪਹੁੰਚ ਡਿਜ਼ਾਈਨ, ਅਤੇ ਪਾਇਲਟ ਪਿੰਡਾਂ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੀ ਆਫਤ ਜੋਖਿਮ ਮੈਨੇਜਮੈਂਟ ਪਹਿਲਕਦਮੀ ਸ਼ਾਮਲ ਹਨ।

****

ਐੱਨਬੀ/ਕੇਐੱਮਐੱਨ


(Release ID: 2165835) Visitor Counter : 2
Read this release in: English , Urdu , Hindi , Tamil , Telugu