ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ ਬਿਹਾਰ ਵਿੱਚ ਬਕਸਰ-ਭਾਗਲਪੁਰ ਹਾਈ-ਸਪੀਡ ਕੌਰੀਡੋਰ ਦੇ 4-ਲੇਨ ਗ੍ਰੀਨਫੀਲਡ ਐਕਸੈੱਸ-ਨਿਯੰਤ੍ਰਿਤ ਮੋਕਾਮਾ-ਮੁੰਗੇਰ ਸੈਕਸ਼ਨ ਦੇ ਨਿਰਮਾਣ ਨੂੰ ਹਾਈਬ੍ਰਿਡ ਐਨੂਇਟੀ ਮੋਡ (ਐੱਚਏਐੱਮ) 'ਤੇ ਪ੍ਰਵਾਨਗੀ ਦਿੱਤੀ, ਜਿਸ ਦੀ ਕੁੱਲ ਪ੍ਰੋਜੈਕਟ ਲੰਬਾਈ 82.4 ਕਿਲੋਮੀਟਰ ਹੈ ਅਤੇ ਖਰਚ 4447.38 ਕਰੋੜ ਰੁਪਏ ਹੈ
Posted On:
10 SEP 2025 3:02PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲੇ ਬਾਰੇ ਕੈਬਨਿਟ ਕਮੇਟੀ ਨੇ ਅੱਜ ਹਾਈਬ੍ਰਿਡ ਐਨੂਇਟੀ ਮੋਡ (ਐੱਚਏਐੱਮ) 'ਤੇ ਬਕਸਰ-ਭਾਗਲਪੁਰ ਹਾਈ-ਸਪੀਡ ਕੌਰੀਡੋਰ ਬਿਹਾਰ ਦੇ 4-ਲੇਨ ਵਾਲੇ ਗ੍ਰੀਨਫੀਲਡ ਐਕਸੈੱਸ-ਨਿਯੰਤ੍ਰਿਤ ਮੋਕਾਮਾ-ਮੁੰਗੇਰ ਸੈਕਸ਼ਨ ਦੇ ਨਿਰਮਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੀ ਕੁੱਲ ਪ੍ਰੋਜੈਕਟ ਲੰਬਾਈ 82.4 ਕਿਲੋਮੀਟਰ ਹੈ ਅਤੇ ਕੁੱਲ ਪੂੰਜੀ ਲਾਗਤ 4447.38 ਕਰੋੜ ਰੁਪਏ ਹੈ।
ਇਹ ਸੈਕਸ਼ਨ ਮਹੱਤਵਪੂਰਨ ਖੇਤਰੀ ਸ਼ਹਿਰਾਂ ਜਿਵੇਂ ਕਿ ਮੋਕਾਮਾ, ਬਾਰਹੀਆ (Barahiya), ਲਖੀਸਰਾਏ, ਜਮਾਲਪੁਰ, ਮੁੰਗੇਰ ਵਿੱਚੋਂ ਲੰਘਦਾ ਹੈ ਜਾਂ ਉਨ੍ਹਾਂ ਨੂੰ ਸੰਪਰਕ ਪ੍ਰਦਾਨ ਕਰਦਾ ਹੈ ਜੋ ਭਾਗਲਪੁਰ ਨਾਲ ਜੁੜਦੇ ਹਨ, ਜਿਵੇਂ ਕਿ ਅਨੁਬੰਧ-I ਵਿੱਚ ਨਕਸ਼ੇ ਵਿੱਚ ਦਰਸਾਇਆ ਗਿਆ ਹੈ।
ਪੂਰਬੀ ਬਿਹਾਰ ਵਿੱਚ ਮੁੰਗੇਰ-ਜਮਾਲਪੁਰ-ਭਾਗਲਪੁਰ ਬੈਲਟ ਇੱਕ ਪ੍ਰਮੁੱਖ ਉਦਯੋਗਿਕ ਖੇਤਰ ਵਜੋਂ ਉੱਭਰ ਰਹੀ ਹੈ ਜੋ ਔਰਡੀਨੈਂਸ ਫੈਕਟਰੀ (ਮੌਜੂਦਾ ਬੰਦੂਕ ਫੈਕਟਰੀ ਅਤੇ ਰੱਖਿਆ ਮੰਤਰਾਲੇ ਦੁਆਰਾ ਔਰਡੀਨੈਂਸ ਫੈਕਟਰੀ ਕੋਰੀਡੋਰ ਦੇ ਹਿੱਸੇ ਵਜੋਂ ਪ੍ਰਸਤਾਵਿਤ ਇੱਕ ਹੋਰ), ਲੋਕੋਮੋਟਿਵ ਵਰਕਸ਼ਾਪ (ਜਮਾਲਪੁਰ ਵਿੱਚ), ਫੂਡ ਪ੍ਰੋਸੈੱਸਿੰਗ (ਜਿਵੇਂ ਕਿ, ਮੁੰਗੇਰ ਵਿੱਚ ਆਈਟੀਸੀ) ਅਤੇ ਸਬੰਧਿਤ ਲੌਜਿਸਟਿਕਸ ਅਤੇ ਵੇਅਰਹਾਊਸਿੰਗ ਹੱਬਾਂ 'ਤੇ ਕੇਂਦ੍ਰਿਤ ਹੈ। ਭਾਗਲਪੁਰ ਇੱਕ ਟੈਕਸਟਾਈਲ ਅਤੇ ਲੌਜਿਸਟਿਕਸ ਹੱਬ ਵਜੋਂ ਵੱਖਰਾ ਹੈ, ਜਿਸ ਦੀ ਅਗਵਾਈ ਭਾਗਲਪੁਰੀ ਸਿਲਕ (ਭਾਗਲਪੁਰ ਵਿੱਚ ਪ੍ਰਸਤਾਵਿਤ ਟੈਕਸਟਾਈਲ ਈਕੋਸਿਸਟਮ ਦੇ ਵੇਰਵੇ) ਦੁਆਰਾ ਕੀਤੀ ਜਾਂਦੀ ਹੈ। ਬਾਰਾਹੀਆ ਫੂਡ ਪੈਕੇਜਿੰਗ, ਪ੍ਰੋਸੈੱਸਿੰਗ ਅਤੇ ਐਗਰੋ-ਵੇਅਰਹਾਊਸਿੰਗ ਲਈ ਇੱਕ ਖੇਤਰ ਵਜੋਂ ਉੱਭਰ ਰਿਹਾ ਹੈ। ਖੇਤਰ ਵਿੱਚ ਵਧੀ ਹੋਈ ਆਰਥਿਕ ਗਤੀਵਿਧੀ ਨਾਲ ਭਵਿੱਖ ਵਿੱਚ ਮੋਕਾਮਾ-ਮੁੰਗੇਰ ਸੈਕਸ਼ਨ 'ਤੇ ਮਾਲ ਢੋਆ-ਢੁਆਈ ਅਤੇ ਆਵਾਜਾਈ ਵਿੱਚ ਵਾਧਾ ਹੋਣ ਦੀ ਉਮੀਦ ਹੈ।
4-ਲੇਨ ਵਾਲਾ ਪਹੁੰਚ-ਨਿਯੰਤ੍ਰਿਤ ਕੌਰੀਡੋਰ, ਜਿਸ ਵਿੱਚ ਟੋਲ-ਕਟੌਤੀ ਦੀ ਸੁਵਿਧਾ ਹੋਵੇਗੀ, 100 ਕਿਲੋਮੀਟਰ/ਘੰਟਾ ਦੀ ਡਿਜ਼ਾਈਨ ਸਪੀਡ ਦੇ ਨਾਲ 80 ਕਿਲੋਮੀਟਰ/ਘੰਟੇ ਦੀ ਔਸਤ ਵਾਹਨਾਂ ਦੀ ਗਤੀ ਦਾ ਸਮਰਥਨ ਕਰਦਾ ਹੈ, ਕੁੱਲ ਯਾਤਰਾ ਸਮੇਂ ਨੂੰ ਲਗਭਗ 1.5 ਘੰਟੇ ਘਟਾ ਦੇਵੇਗਾ, ਜਦੋਂ ਕਿ ਯਾਤਰੀ ਅਤੇ ਮਾਲ ਵਾਹਨ ਦੋਵਾਂ ਲਈ ਸੁਰੱਖਿਅਤ, ਤੇਜ਼ ਅਤੇ ਨਿਰਵਿਘਨ ਸੰਪਰਕ ਦੀ ਪੇਸ਼ਕਸ਼ ਕਰੇਗਾ।
82.40 ਕਿਲੋਮੀਟਰ ਲੰਬੇ ਇਸ ਪ੍ਰਸਤਾਵਿਤ ਪ੍ਰੋਜੈਕਟ ਨਾਲ ਲਗਭਗ 14.83 ਲੱਖ ਮਨੁੱਖੀ ਦਿਨਾਂ ਦਾ ਸਿੱਧਾ ਰੋਜ਼ਗਾਰ ਅਤੇ 18.46 ਲੱਖ ਮਨੁੱਖੀ ਦਿਨਾਂ ਦਾ ਅਸਿੱਧਾ ਰੋਜ਼ਗਾਰ ਪੈਦਾ ਹੋਵੇਗਾ। ਪ੍ਰਸਤਾਵਿਤ ਕੌਰੀਡੋਰ ਦੇ ਆਲੇ-ਦੁਆਲੇ ਆਰਥਿਕ ਗਤੀਵਿਧੀਆਂ ਵਿੱਚ ਵਾਧੇ ਕਾਰਨ ਇਹ ਪ੍ਰੋਜੈਕਟ ਵਾਧੂ ਰੋਜ਼ਗਾਰ ਦੇ ਅਵਸਰ ਵੀ ਪੈਦਾ ਕਰੇਗਾ।
ਅਨੁਬੰਧ-1
ਮੋਕਾਮਾ-ਮੁੰਗੇਰ ਲਈ ਪ੍ਰੋਜੈਕਟ ਅਲਾਈਨਮੈਂਟ ਨਕਸ਼ਾ

************
ਐੱਮਜੇਪੀਐੱਸ/ਬੀਐੱਮ
(Release ID: 2165326)
Visitor Counter : 2
Read this release in:
English
,
Urdu
,
Hindi
,
Marathi
,
Nepali
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam