ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਸਟਾਰਟਅੱਪਸ ਨਾਲ ਜੁੜੀ ਅਰਥਵਿਵਸਥਾ’ ਦਾ ਸੱਦਾ ਦਿੱਤਾ, ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਦੀ ਸ਼ੁਰੂਆਤ ਕੀਤੀ
ਭਵਿੱਖ ਦਾ ਵਿਕਾਸ ਆਈਟੀ ਤੋਂ ਅੱਗੇ ਵੀ ਹੈ: ਖੇਤੀਬਾੜੀ, ਬਾਇਓਟੈੱਕ ਅਤੇ ਸਮੁੰਦਰੀ ਸੰਸਾਧਨ ਆਸ਼ਾਜਨਕ ਹੈ : ਮੰਤਰੀ
ਭਾਰਤ ਦਾ ਸਟਾਰਟਅੱਪ ਈਕੋਸਿਸਟਮ ਹੁਣ ਮਹਾਨਗਰਾਂ ਜਾਂ ਟੈਕਨੋਲੋਜੀ ਕੇਂਦਰਾਂ ਤੱਕ ਸੀਮਿਤ ਨਹੀਂ ਹੈ, ਛੋਟੇ ਸ਼ਹਿਰ ਅਤੇ ਵਿਭਿੰਨ ਖੇਤਰ ਨਵੇਂ ਉੱਦਮਾਂ ਵਿੱਚ ਤੇਜ਼ੀ ਨਾਲ ਯੋਗਦਾਨ ਦੇ ਰਹੇ ਹਨ: ਡਾ. ਜਿਤੇਂਦਰ ਸਿੰਘ
ਸਟਾਰਟਅੱਪ ਨੂੰ ਬਣਾਏ ਰੱਖਣ ਲਈ ਸਾਨੂੰ ਉਦਯੋਗ ਨੂੰ ਅੱਗੇ ਰੱਖਣਾ ਹੋਵੇਗਾ: ਮੰਤਰੀ
Posted On:
06 SEP 2025 7:50PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੇ ਭਵਿੱਖ ਦਾ ਵਿਕਾਸ ਉਦਯੋਗ ਜਗਤ ਨਾਲ ਮਜ਼ਬੂਤ ਸਾਂਝੇਦਾਰੀ ‘ਤੇ ਅਧਾਰਿਤ “ਸਟਾਰਟਅੱਪਸ ਨਾਲ ਜੁੜੀ ਅਰਥਵਿਵਸਥਾ” ਦੇ ਨਿਰਮਾਣ ‘ਤੇ ਨਿਰਭਰ ਕਰੇਗਾ।
ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਆਯੋਜਿਤ ਕੈਂਪਸ ਟੈਂਕ ਦੀ ਸ਼ੁਰੂਆਤ ਦੇ ਮੌਕੇ ‘ਤੇ ਸ਼੍ਰੀ ਸਿੰਘ ਨੇ ਇਹ ਗੱਲ ਕਹੀ। ਉਨ੍ਹਾਂ ਨੇ ਇਸ ਨੂੰ ਇਸ ਖੇਤਰ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਯਤਨ ਦੱਸਿਆ ਜਿਸ ਦਾ ਉਦੇਸ਼ ਯੁਵਾ ਉੱਦਮੀਆਂ ਨੂੰ ਉਦਯੋਗ ਅਤੇ ਨਿਵੇਸ਼ਕਾਂ ਨਾਲ ਜੋੜਨਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਇਨੋਵੇਸ਼ਨ ਅਤੇ ਉੱਦਮਤਾ ਲਈ ਸਮਰੱਥ ਈਕੋਸਿਸਟਮ ਬਣਾਇਆ ਹੈ, ਲੇਕਿਨ ਸਟਾਰਟਅੱਪ ਨੂੰ ਬਣਾਏ ਰੱਖਣ ਲਈ ਉਦਯੋਗ ਜਗਤ ਦੇ ਨਾਲ ਜਲਦੀ ਅਤੇ ਵਿਆਪਕ ਜੁੜਾਅ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ, “ਇਹ ਮੁੱਖ ਤੌਰ ‘ਤੇ ਉਦਯੋਗ ਨਾਲ ਜੁੜਾਅ ਲਈ ਸੀ। ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਟੈਂਕ ਦੀ ਸ਼ੁਰੂਆਤ ਉਦਯੋਗ ਜਗਤ ਨਾਲ ਜੁੜਾਅ ਰਾਹੀਂ ਸਟਾਰਟਅੱਪ ਨਾਲ ਜੁੜੀ ਅਰਥਵਿਵਸਥਾ ਨੂੰ ਉਤਸ਼ਾਹਿਤ ਕਰੇਗਾ। ਅਸੀਂ ਉਦਯੋਗ ਨੂੰ ਤਰਜੀਹ ਦਿੱਤੀ ਹੈ। ਇਹ ਸਟਾਰਟਅੱਪ ਫੰਡਿੰਗ ਹੈ।”
ਪ੍ਰਤੀਕਾਤਮਕ ਸਮਰਥਨ ਨਾਲ ਅੱਗੇ ਵਧਣ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਮੰਤਰੀ ਮਹੋਦਯ ਨੇ ਕਿਹਾ: ਸਾਨੂੰ ਉਦਯੋਗ ਜਗਤ ਨੂੰ ਅੱਗੇ ਬਣਾਏ ਰੱਖਣ ਦੀ ਜ਼ਰੂਰਤ ਹੈ। ਇਸ ਲਈ, ਅਸੀਂ ਉਦਯੋਗ-ਸਬੰਧਿਤ ਸਟਾਰਟਅੱਪ ਅਤੇ ਸਟਾਰਟਅੱਪ-ਸਬੰਧਿਤ ਅਰਥਵਿਵਸਥਾ ‘ਤੇ ਬਲ ਦਿੱਤਾ। ਸਟਾਰਟਅੱਪ-ਸਬੰਧ ਅਰਥਵਿਵਸਥਾ ਵੀ ਚੰਗਾ ਪ੍ਰਗਟਾਵਾ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਚਾਰ ਅਤੇ ਖੋਜ ਤਾਂ ਕੈਂਪਸਾਂ ਤੋਂ ਹੀ ਉਭਰਦੇ ਹਨ, ਲੇਕਿਨ ਉਨ੍ਹਾਂ ਦੀ ਦੀਰਘਕਾਲੀ ਸਫ਼ਲਤਾ ਉਦਯੋਗ ਦੇ ਨਾਲ ਢਾਂਚਾਗਤ ਸਾਂਝੇਦਾਰੀ ‘ਤੇ ਨਿਰਭਰ ਕਰਦੀ ਹੈ ਜੋ ਵਿੱਤੀ ਸਹਾਇਤਾ, ਬਜ਼ਾਰ ਵਿੱਚ ਪਹੁੰਚ ਅਤੇ ਪੈਮਾਨੇ ਪ੍ਰਦਾਨ ਕਰਦੀ ਹੈ।
ਮੰਤਰੀ ਮਹੋਦਯ ਨੇ ਦੱਸਿਆ ਕਿ ਭਾਰਤ ਦੀ ਸਟਾਰਟਅੱਪ ਯਾਤਰਾ ਹੁਣ ਤੱਕ ਊਰਜਾ ਅਤੇ ਇਨੋਵੇਸ਼ਨ ਤੋਂ ਪ੍ਰੇਰਿਤ ਰਹੀ ਹੈ, ਲੇਕਿਨ ਅਗਲੇ ਪੜਾਅ ਵਿੱਚ ਅਜਿਹੇ ਸਥਾਈ ਉੱਦਮਾਂ ਦੇ ਨਿਰਮਾਣ ‘ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ ਜੋ ਪ੍ਰਤੀਯੋਗੀ ਬਜ਼ਾਰਾਂ ਵਿੱਚ ਟਿਕ ਸਕਣ। ਉਨ੍ਹਾਂ ਨੇ ਬਾਇਓ-ਟੈਕਨੋਲੋਜੀ ਖੇਤੀਬਾੜੀ ਅਤੇ ਪੁਲਾੜ ਜਿਹੇ ਖੇਤਰਾਂ ਦੀਆਂ ਉਦਹਾਰਣਾਂ ਦਿੱਤੀਆਂ, ਜਿੱਥੇ ਸਰਕਾਰੀ ਸਮਰਥਨ ਅਤੇ ਉਦਯੋਗ ਜਗਤ ਨਾਲ ਸਹਿਯੋਗ ਨੇ ਪਹਿਲਾਂ ਹੀ ਜ਼ਿਕਰਯੋਗ ਨਤੀਜੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਦਯੋਗ ਦੀ ਭਾਗੀਦਾਰੀ ਨਾ ਸਿਰਫ਼ ਸਟਾਰਟਅੱਪ ਨੂੰ ਮਜ਼ਬੂਤ ਬਣਾਉਂਦੀ ਹੈ, ਸਗੋਂ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਨਿਵੇਸ਼ ਉਤਪਾਦਕ ਹੋਣ ਅਤੇ ਆਜੀਵਿਕਾ ਪੈਦਾ ਕਰਨ।
ਡਾ. ਜਿਤੇਂਦਰ ਸਿੰਘ ਨੇ ਖੇਤਰੀ ਸੰਦਰਭ ਵੱਲ ਧਿਆਨ ਆਕਰਸ਼ਿਤ ਕੀਤਾ ਅਤੇ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ ਦੀ ਤੁਲਨਾ ਵਿੱਚ ਉੱਤਰ ਭਾਰਤ ਵਿੱਚ ਸਟਾਰਟਅੱਪਸ ਅਦੋਲਨ ਦੀ ਸ਼ੁਰੂਆਤ ਹੌਲੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੈਂਪਸ ਟੈਂਕ ਜਿਹੀਆਂ ਪਹਿਲਕਦਮੀਆਂ ਯੂਨੀਵਰਸਿਟੀਆਂ ਨੂੰ ਉੱਦਮਤਾ ਲਈ ਲਾਂਚਪੈਡ ਦੇ ਰੂਪ ਵਿੱਚ ਸਥਾਪਿਤ ਕਰਕੇ ਇਸ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ। ਉਨ੍ਹਾਂ ਨੇ ਕਿਹਾ, “ਹੁਣ ਤਰਜੀਹ ਵਿਚਾਰਾਂ ਅਤੇ ਪ੍ਰੋਟੋਟਾਈਪ ਤੋਂ ਹਟ ਕੇ ਅਸਲ ਦੁਨੀਆ ਦੇ ਉੱਦਮਾਂ ਵੱਲ ਵਧਣ ਦੀ ਹੈ, ਅਤੇ ਇਹ ਤਦ ਹੀ ਸੰਭਵ ਹੋਵੇਗਾ ਜਦੋਂ ਉਦਯੋਗ ਨੂੰ ਕੇਂਦਰ ਵਿੱਚ ਰੱਖਿਆ ਜਾਵੇਗਾ।”
ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦਾ ਸਟਾਰਟਅੱਪ ਈਕੋਸਿਸਟਮ ਹੁਣ ਮਹਾਨਗਰਾਂ ਜਾਂ ਤਕਨੀਕੀ ਕੇਂਦਰਾਂ ਤੱਕ ਸੀਮਿਤ ਨਹੀਂ ਹੈ, ਸਗੋਂ ਛੋਟੇ ਸ਼ਹਿਰ ਅਤੇ ਵਿਭਿੰਨ ਖੇਤਰ ਨਵੇਂ ਉੱਦਮਾਂ ਵਿੱਚ ਤੇਜ਼ੀ ਨਾਲ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਅਜਿਹੇ ਅਭਿਲਾਸ਼ੀ ਭਾਰਤ ਦਾ ਸੰਕੇਤ ਹੈ ਜੋ ਵਿਕਾਸ ਲਈ ਇਨੋਵੇਸ਼ਨ ਦਾ ਉਪਯੋਗ ਕਰਨ ਲਈ ਤਿਆਰ ਹੈ।
ਡਾ. ਜਿਤੇਂਦਰ ਸਿੰਘ ਨੇ ਇਨੋਵੇਸ਼ਨ ਦੇ ਖੇਤਰ ਵਿੱਚ ਭਾਰਤ ਦੀ ਵਧਦੀ ਗਲੋਬਲ ਸਥਿਤੀ ਵੱਲ ਧਿਆਨ ਦਿਵਾਇਆ ਅਤੇ ਦੱਸਿਆ ਕਿ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਦੇਸ਼ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 81ਵੇਂ ਸਥਾਨ ਤੋਂ 39ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਭਾਰਤ ਦੇ ਲਗਭਗ 60 ਪ੍ਰਤੀਸ਼ਤ ਰਜਿਸਟਰਡ ਸਟਾਰਟਅੱਪ ਮਹਿਲਾਵਾਂ ਦੀ ਅਗਵਾਈ ਵਿੱਚ ਹਨ, ਜੋ ਅਜਿਹੇ ਬਦਲਾਅ ਨੂੰ ਦਰਸਾਉਂਦਾ ਹੈ ਜਿੱਥੇ ਮਹਿਲਾਵਾਂ ਨਾ ਸਿਰਫ਼ ਭਾਗੀਦਾਰ ਹਨ, ਸਗੋਂ ਪ੍ਰਮੁੱਖ ਪ੍ਰੋਜੈਕਟਾਂ ਦੀ ਅਗਵਾਈਕਰਤਾ ਵੀ ਹਨ। ਉਦਾਹਰਣ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਮਹਿਲਾ ਵਿਗਿਆਨਿਕ ਆਦਿਤਿਆ ਐੱਲ1 ਅਤੇ ਚੰਦ੍ਰਯਾਨ-3 ਜਿਹੇ ਰਾਸ਼ਟਰੀ ਮਿਸ਼ਨਾਂ ਦਾ ਸੰਚਾਲਨ ਕਰ ਰਹੀਆਂ ਹਨ, ਜੋ ਭਾਰਤ ਦੇ ਵਿਗਿਆਨਿਕ ਅਤੇ ਸਟਾਰਟਅੱਪ ਈਕੋਸਿਸਟਮ ਦੇ ਸਮਾਵੇਸ਼ੀ ਚਰਿੱਤਰ ਨੂੰ ਰੇਖਾਂਕਿਤ ਕਰਦਾ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਪ੍ਰਗਤੀ ਪੇਟੈਂਟ ਫਾਈਲਿੰਗ ਵਿੱਚ ਵੀ ਦਿਖਾਈ ਦੇ ਰਹੀ ਹੈ, ਜਿੱਥੇ ਹਾਲ ਦੇ ਜ਼ਿਆਦਾਤਰ ਪੇਟੈਂਟ ਭਾਰਤੀ ਇਨੋਵੇਟਰਾਂ ਦੁਆਰਾ ਦਾਇਰ ਕੀਤੇ ਜਾ ਰਹੇ ਹਨ, ਜੋ ਪਹਿਲਾਂ ਦੇ ਰੁਝਾਨਾਂ ਨੂੰ ਉਲਟਾ ਰਿਹਾ ਹੈ।
ਕੈਂਪਸ ਟੈਂਕ ਨੇ ਅਜਿਹਾ ਮੰਚ ਬਣਾਉਣ ਦਾ ਯਤਨ ਕੀਤਾ ਹੈ ਜਿੱਥੇ ਉਦਯੋਗ, ਨਿਵੇਸ਼ਕ ਅਤੇ ਯੁਵਾ ਸੰਸਥਾਪਕ ਵਿਚਾਰਾਂ ਨੂੰ ਸਥਾਈ ਕਾਰੋਬਾਰਾਂ ਵਿੱਚ ਬਦਲਣ ਲਈ ਸਹਿਯੋਗ ਕਰ ਸਕਣ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਸਿੱਧੇ ਤੌਰ ‘ਤੇ ਸਟਾਰਟਅੱਪ ਨਾਲ ਜੁੜੀ ਅਰਥਵਿਵਸਥਾ ਦੇ ਨਿਰਮਾਣ ਵਿੱਚ ਯੋਗਦਾਨ ਦੇਣਗੇ। ਇਹ ਅਜਿਹੀ ਅਰਥਵਿਵਸਥਾ ਹੋਵੇਗੀ ਜਿਸ ਵਿਚ ਇਨੋਵੇਸ਼ਨ,ਉੱਦਮ ਅਤੇ ਉਦਯੋਗ ਮਿਲ ਕੇ 2047 ਤੱਕ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਟੀਚੇ ਵੱਲ ਭਾਰਤ ਦੀ ਤਰੱਕੀ ਨੂੰ ਗਤੀ ਦੇਣਗੇ।




*****
ਐੱਨਕੇਆਰ/ਪੀਐੱਸਐੱਮ
(Release ID: 2164728)
Visitor Counter : 2