ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਆਫਤਾਂ ਦੌਰਾਨ ਚੇਤਾਵਨੀਆਂ ਦੇ ਤੁਰੰਤ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਸਵਦੇਸ਼ੀ ਸੈੱਲ ਪ੍ਰਸਾਰਣ ਪ੍ਰਣਾਲੀ ਦੀ ਰਾਸ਼ਟਰ ਵਿਆਪੀ ਟੈਸਟਿੰਗ ਪ੍ਰਗਤੀ ‘ਤੇ
ਮੋਬਾਈਲ ਫੋਨਾਂ 'ਤੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਟੈਸਟ ਸੁਨੇਹੇ ਪ੍ਰਾਪਤ ਕੀਤੇ ਜਾ ਸਕਣਗੇ; ਸਿਸਟਮ ਪ੍ਰਮਾਣਿਕਤਾ ਪੜਾਅ ਦੌਰਾਨ ਪ੍ਰਾਪਤਕਰਤਾਵਾਂ ਤੋਂ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ
ਸੀ-ਡੌਟ ਦੁਆਰਾ ਵਿਕਸਿਤ ਸਿਸਟਮ ਹੁਣ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਾਰਜਸ਼ੀਲ ਹੈ; ਆਫਤਾਂ ਅਤੇ ਮੌਸਮ ਨਾਲ ਸਬੰਧਿਤ ਘਟਨਾਵਾਂ ਲਈ 19 ਤੋਂ ਵੱਧ ਭਾਰਤੀ ਭਾਸ਼ਾਵਾਂ ਵਿੱਚ ਅਲਰਟ ਜਾਰੀ ਕੀਤੇ ਗਏ
Posted On:
30 JUN 2025 5:46PM by PIB Chandigarh
ਸੰਚਾਰ ਮੰਤਰਾਲੇ ਦਾ ਦੂਰਸੰਚਾਰ ਵਿਭਾਗ (ਡੌਟ) ਭਾਰਤ ਸਰਕਾਰ ਦੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਦੇ ਸਹਿਯੋਗ ਨਾਲ ਨਾਗਰਿਕਾਂ ਨੂੰ ਸਮੇਂ ਸਿਰ ਜਾਣਕਾਰੀ ਪ੍ਰਦਾਨ ਕਰਨ ਲਈ ਦੇਸ਼ ਭਰ ਵਿੱਚ ਮੋਬਾਈਲ-ਸਮਰੱਥ ਆਫਤ ਸੰਚਾਰ ਪ੍ਰਣਾਲੀਆਂ ਨੂੰ ਸਰਗਰਮੀ ਨਾਲ ਵਧਾ ਰਿਹਾ ਹੈ।
ਐਨਡੀਐੱਮਏ ਨੇ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ (ਸੀ-ਡੌਟ) ਦੁਆਰਾ ਵਿਕਸਿਤ ਕੀਤੇ ਗਏ ਏਕੀਕ੍ਰਿਤ ਚੇਤਾਵਨੀ ਪ੍ਰਣਾਲੀ (SACHET) ਨੂੰ ਸਫਲਤਾਪੂਰਵਕ ਸੰਚਾਲਿਤ ਕਰ ਦਿੱਤਾ ਹੈ ਜੋ ਕਿ ਅੰਤਰਰਾਸ਼ਟਰੀ ਦੂਰਸੰਚਾਰ ਯੂਨੀਅਨ (ਆਈਟੀਯੂ) ਦੁਆਰਾ ਸਿਫ਼ਾਰਸ਼ ਕੀਤੇ ਗਏ ਕੌਮਨ ਅਲਰਟਿੰਗ ਪ੍ਰੋਟੋਕੋਲ (ਸੀਏਪੀ) 'ਤੇ ਅਧਾਰਿਤ ਹੈ। ਇਹ ਪ੍ਰਣਾਲੀ ਭਾਰਤ ਦੇ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਵਿੱਚ ਪਹਿਲਾਂ ਤੋਂ ਹੀ ਕਾਰਜਸ਼ੀਲ ਹੈ ਅਤੇ ਕਿਸੇ ਖਾਸ ਜਿਓ-ਟਾਰਗੇਟਿਡ ਖੇਤਰ ਵਿੱਚ ਪ੍ਰਭਾਵਿਤ ਨਾਗਰਿਕਾਂ ਦੇ ਮੋਬਾਈਲ 'ਤੇ ਐੱਸਐੱਮਐੱਸ ਰਾਹੀਂ ਵੱਖ-ਵੱਖ ਆਫਤ ਜਾਂ ਐਮਰਜੈਂਸੀ ਨਾਲ ਸਬੰਧਿਤ ਚੇਤਾਵਨੀਆਂ ਭੇਜਦੀ ਹੈ। ਇਸ ਪ੍ਰਣਾਲੀ ਦੀ ਵਰਤੋਂ ਆਫਤ ਪ੍ਰਬੰਧਨ ਅਧਿਕਾਰੀਆਂ ਦੁਆਰਾ ਵੱਖ-ਵੱਖ ਕੁਦਰਤੀ ਆਫਤਾਂ, ਮੌਸਮ ਚੇਤਾਵਨੀਆਂ ਅਤੇ ਚੱਕਰਵਾਤੀ ਘਟਨਾਵਾਂ ਦੌਰਾਨ 19 ਤੋਂ ਵੱਧ ਭਾਰਤੀ ਭਾਸ਼ਾਵਾਂ ਵਿੱਚ 6,899 ਕਰੋੜ ਤੋਂ ਵੱਧ ਐੱਸਐੱਮਐੱਸ ਚੇਤਾਵਨੀਆਂ ਜਾਰੀ ਕਰਨ ਲਈ ਵਿਆਪਕ ਤੌਰ 'ਤੇ ਕੀਤੀ ਗਈ ਹੈ।
ਸੁਨਾਮੀ, ਭੂਚਾਲ, ਬਿਜਲੀ ਡਿੱਗਣ ਜਿਹੀਆਂ ਸੰਵੇਦਨਸ਼ੀਲ ਆਫਤ ਸਥਿਤੀਆਂ ਅਤੇ ਅਤੇ ਗੈਸ ਲੀਕੇਜ ਜਾਂ ਰਸਾਇਣਕ ਖਤਰਿਆਂ ਜਿਹੀਆਂ ਮਨੁੱਖੀ ਨਿਰਮਿਤ ਆਫਤ ਸਥਿਤੀਆਂ ਵਿੱਚ ਚੇਤਾਵਨੀ ਪ੍ਰਸਾਰਣ ਨੂੰ ਹੋਰ ਮਜ਼ਬੂਤ ਕਰਨ ਲਈ, ਐੱਸਐੱਮਐੱਸ ਤੋਂ ਇਲਾਵਾ ਸੈੱਲ ਬ੍ਰੌਡਕਾਸਟ (ਸੀਬੀ) ਟੈਕਨੋਲੋਜੀ ਨੂੰ ਲਾਗੂ ਕੀਤਾ ਜਾ ਰਹੀ ਹੈ। ਸੈੱਲ ਬ੍ਰੌਡਕਾਸਟ ਸਿਸਟਮ ਵਿੱਚ, ਪ੍ਰਭਾਵਿਤ ਖੇਤਰ ਵਿੱਚ ਮੋਬਾਈਲ ਫੋਨਾਂ 'ਤੇ ਚੇਤਾਵਨੀ ਪ੍ਰਸਾਰਣ ਮੋਡ ਵਿੱਚ ਭੇਜੀ ਜਾਂਦੀ ਹੈ ਅਤੇ ਇਸ ਲਈ ਚੇਤਾਵਨੀ ਦਾ ਪ੍ਰਸਾਰਣ ਲਗਭਗ ਅਸਲ ਸਮੇਂ ਵਿੱਚ ਹੁੰਦਾ ਹੈ। ਦੂਰਸੰਚਾਰ ਵਿਭਾਗ ਦੇ ਪ੍ਰਮੁੱਖ ਖੋਜ ਅਤੇ ਵਿਕਾਸ ਕੇਂਦਰ, ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ (ਸੀ-ਡੌਟ) ਨੂੰ ਸੈੱਲ ਬ੍ਰੌਡਕਾਸਟ-ਅਧਾਰਿਤ ਜਨਤਕ ਐਮਰਜੈਂਸੀ ਚੇਤਾਵਨੀ ਪ੍ਰਣਾਲੀ ਨੂੰ ਸਵਦੇਸ਼ੀ ਤੌਰ 'ਤੇ ਵਿਕਸਿਤ ਕਰਨ ਅਤੇ ਲਾਗੂਕਰਣ ਦਾ ਕੰਮ ਸੌਂਪਿਆ ਗਿਆ ਹੈ।
ਆਲ ਇੰਡੀਆ ਪੱਧਰ 'ਤੇ ਰੋਲਆਊਟ ਦੇ ਹਿੱਸੇ ਵਜੋਂ, ਸਿਸਟਮ ਨੂੰ ਰੋਲਆਊਟ ਕਰਨ ਤੋਂ ਪਹਿਲਾਂ ਇਸ ਦੀ ਪ੍ਰਭਾਵਸ਼ੀਲਤਾ ਅਤੇ ਸਹੀ ਕੰਮਕਾਜ ਦਾ ਪਤਾ ਲਗਾਉਣ ਲਈ ਸੀਬੀ ਸਿਸਟਮ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਟੈਸਟਿੰਗ ਦੇਸ਼ ਭਰ ਵਿੱਚ 2-4 ਹਫ਼ਤਿਆਂ ਤੱਕ ਚੱਲੇਗੀ। ਇਸ ਸਮੇਂ ਦੌਰਾਨ, ਲੋਕ ਆਪਣੇ ਮੋਬਾਈਲ ਹੈਂਡਸੈੱਟਾਂ 'ਤੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਟੈਸਟ ਸੁਨੇਹੇ ਪ੍ਰਾਪਤ ਕਰ ਸਕਦੇ ਹਨ। ਇਹ "ਟੈਸਟ ਸੁਨੇਹੇ" ਸਿਰਫ਼ ਉਨ੍ਹਾਂ ਮੋਬਾਈਲ ਹੈਂਡਸੈੱਟਾਂ ਦੁਆਰਾ ਪ੍ਰਾਪਤ ਕੀਤੇ ਜਾਣਗੇ ਜੋ ਸੀਬੀ ਟੈਸਟ ਚੈਨਲ ਸਮਰੱਥ ਹਨ। ਟੈਸਟਿੰਗ ਪੜਾਅ ਦੌਰਾਨ, ਇਹ ਸੁਨੇਹੇ ਟੈਸਟ ਚੈਨਲ ਰਾਹੀਂ ਕਈ ਵਾਰ ਪ੍ਰਾਪਤ ਕੀਤੇ ਜਾ ਸਕਦੇ ਹਨ, ਤਾਂ ਜੋ ਮੋਬਾਈਲ ਟਾਵਰਾਂ ਦੇ ਪੂਰੇ ਨੈੱਟਵਰਕ (ਬੇਸ ਸਟੇਸ਼ਨ ਟ੍ਰਾਂਸ ਰਿਸੀਵਰ-ਬੀਟੀਐੱਸ) ਵਿੱਚ ਸਿਸਟਮ ਦੇ ਸਹੀ ਕੰਮਕਾਜ ਦੀ ਜਾਂਚ ਕੀਤੀ ਜਾ ਸਕੇ। ਇਹ ਟੈਸਟ ਸੁਨੇਹੇ ਇੱਕ ਯੋਜਨਾਬੱਧ ਰਾਸ਼ਟਰ ਵਿਆਪੀ ਟੈਸਟਿੰਗ ਅਭਿਆਸ ਦਾ ਹਿੱਸਾ ਹਨ ਅਤੇ ਪ੍ਰਾਪਤਕਰਤਾਵਾਂ ਤੋਂ ਕਿਸੇ ਵੀ ਕਾਰਵਾਈ ਦੀ ਜ਼ਰੂਰਤ ਨਹੀਂ ਹੈ।
ਟੈਸਟ ਸੁਨੇਹੇ ਦੀ ਸਮੱਗਰੀ ਇਸ ਪ੍ਰਕਾਰ ਹੋਵੇਗੀ:
English:
This is a TEST Cell Broadcast message sent by the National Disaster Management
Authority in coordination with the Department of Telecommunications (DoT), Government of India, as part of testing the Cell Broadcast solution for disseminating alerts. During the testing of the Cell Broadcast solution, you may receive this message multiple times on your mobile handset. Please ignore these message(s); no action is required at your end.
Hindi:
यह एक टेस्ट सेल ब्रॉडकास्ट संदेश है, जिसे राष्ट्रीय आपदा प्रबंधन प्राधिकरण (NDMA) ने दूरसंचार विभाग (DoT), भारत सरकार के साथ मिलकर सेल ब्रॉडकास्ट समाधान के परीक्षण के तहत भेजा है। परीक्षण के दौरान आपको यह संदेश अपने मोबाइल पर कई बार प्राप्त हो सकता है। कृपया इन संदेशों को अनदेखा करें, आपकी ओर से कोई कार्रवाई करने की आवश्यकता नहीं है।
ਸਫਲਤਾਪੂਰਵਕ ਟੈਸਟਿੰਗ ਅਤੇ ਕਾਰਜਸ਼ੀਲ ਹੋਣ ਤੋਂ ਬਾਅਦ, ਸੀਬੀ ਸਿਸਟਮ ਦੀ ਵਰਤੋਂ ਸਾਰੇ ਮੋਬਾਈਲ ਹੈਂਡਸੈੱਟਾਂ 'ਤੇ ਕਈ ਭਾਰਤੀ ਭਾਸ਼ਾਵਾਂ ਵਿੱਚ – ਭਾਵੇਂ ਟੈਸਟ ਚੈਨਲ ਸੈਟਿੰਗ ਕੋਈ ਵੀ ਹੋਵੇ -ਚੇਤਾਵਨੀਆਂ ਦਾ ਪ੍ਰਸਾਰ ਕਰਨ ਲਈ ਕੀਤਾ ਜਾਵੇਗਾ – ਜਿਸ ਨਾਲ ਅਸਲ ਐਮਰਜੈਂਸੀ ਦੌਰਾਨ ਵਿਆਪਕ ਅਤੇ ਸਮਾਵੇਸ਼ੀ ਜਨਤਕ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ।
ਡੌਟ (ਦੂਰਸੰਚਾਰ ਵਿਭਾਗ) ਇਸ ਮਹੱਤਵਪੂਰਨ ਟੈਸਟਿੰਗ ਪੜਾਅ ਦੌਰਾਨ ਜਨਤਾ ਤੋਂ ਸਹਿਯੋਗ ਦੀ ਬੇਨਤੀ ਕਰਦਾ ਹੈ ਅਤੇ ਦੁਹਰਾਉਂਦਾ ਹੈ ਕਿ ਇਸ ਸਮੇਂ ਦੌਰਾਨ ਸਾਰੇ ਟੈਸਟ ਸੁਨੇਹੇ ਸਿਰਫ ਸਿਸਟਮ ਪ੍ਰਮਾਣਿਕਤਾ ਦੇ ਉਦੇਸ਼ਾਂ ਲਈ ਹਨ ਅਤੇ ਪ੍ਰਾਪਤ ਕਰਨ ਵਾਲੇ ਪੱਖ ਤੋਂ ਕਿਸੇ ਕਾਰਵਾਈ ਦੀ ਜ਼ਰੂਰਤ ਨਹੀਂ ਹੈ।
***
ਸਮਰਾਟ/ਐਲੇਨ
(Release ID: 2164301)
Visitor Counter : 10