ਰੱਖਿਆ ਮੰਤਰਾਲਾ
ਡੀਆਰਡੀਓ ਨੇ ਤਿੰਨ ਉੱਨਤ ਉਪਕਰਣ ‘ਟੈਕਨੋਲੋਜੀਆਂ ਉਦਯੋਗ ਖੇਤਰ ਨੂੰ ਟਰਾਂਸਫਰ ਕੀਤੀਆਂ
Posted On:
04 SEP 2025 12:44PM by PIB Chandigarh
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਹੈਦਰਾਬਾਦ ਸਥਿਤ ਰੱਖਿਆ ਧਾਤੂ ਖੋਜ ਲੈਬ (ਡੀਐੱਮਆਰਐੱਲ) ਨੇ ਉਦਯੋਗ ਖੇਤਰ ਨੂੰ ਤਿੰਨ ਉੱਨਤ ਉਪਕਰਣ ‘ਟੈਕਨੋਲੋਜੀਆਂ ਟਰਾਂਸਫਰ ਕੀਤੀਆਂ ਹਨ। 30 ਅਗਸਤ, 2025 ਨੂੰ ਡੀਐੱਮਆਰਐੱਲ, ਹੈਦਰਾਬਾਦ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰੇਤ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ. ਕਾਮਤ ਨੇ ਉਦਯੋਗ ਖੇਤਰ ਦੇ ਭਾਗੀਦਾਰਾਂ ਨੂੰ ‘ਟੈਕਨੋਲੋਜੀ ਟਰਾਂਸਫਰ ਲਈ ਲਾਇਸੈਂਸਿੰਗ ਸਮਝੌਤੇ (ਐੱਲਏਟੀਓਟੀ) ਦੇ ਦਸਤਾਵੇਜ਼ ਸੌਂਪੇ। ਟਰਾਂਸਫਰ ‘ਟੈਕਨੋਲੋਜੀਆਂ ਹੇਠ ਲਿਖਿਆਂ ਹਨ:
-
ਬੀਐੱਚਈਐੱਲ, ਜਗਦੀਸ਼ਪੁਰ ਨੂੰ ਪ੍ਰਮੁੱਖ ਰੱਖਿਆ ਸਮਾਗਮਾਂ ਨੂੰ ਸਹਿਯੋਗ ਦੇਣ ਅਤੇ ਮਿਜ਼ਾਈਲ ਪ੍ਰਣਾਲੀਆਂ ਵਿੱਚ ਆਤਮ-ਨਿਰਭਰਤਾ ਵਧਾਉਣ ਦੇ ਲਈ ਉੱਚ ਗੁਣਵੱਤਾ ਵਾਲੇ ਰੇਡੋਮ (ਮਹੱਤਵਪੂਰਨ ਮਿਜ਼ਾਈਲ ਸੈਂਸਰਾਂ ਦੇ ਲਈ ਸੁਰੱਖਿਆ ਕਵਰ) ਦੇ ਉਤਪਾਦਨ ਨੂੰ ਸਮਰੱਥ ਬਣਾਉਣ ਦੇ ਲਈ ਉੱਚ ਸ਼ਕਤੀ ਵਾਲੇ ਰੇਡੋਮ ਦੀ ਮੈਨੂਫੈਕਚਰਿੰਗ।
-
ਜੇਐੱਸਪੀਐੱਲ, ਅੰਗੁਲ ਨੂੰ ਰੱਖਿਆ ਐਪਲੀਕੇਸ਼ਨਾਂ ਦੇ ਲਈ ਡੀਐੱਮਆਰ-1700 ਸਟੀਲ ਸ਼ੀਟ ਅਤੇ ਪਲੇਟਾਂ ਦੀ ਮੈਨੂਫੈਕਚਰਿੰਗ। ਇਹ ਕਮਰੇ ਦੇ ਤਾਪਮਾਨ ’ਤੇ ਅਤਿ ਉੱਚ ਸ਼ਕਤੀ ਅਤੇ ਉੱਚ ਫ੍ਰੈਕਚਰ ਕਠੋਰਤਾ ਦਾ ਉਤਕ੍ਰਿਸ਼ਟ ਸੰਯੋਜਨ ਪ੍ਰਦਾਨ ਕਰਦਾ ਹੈ।
-
ਬੀਐੱਸਪੀ, ਭਿਲਾਈ, ਸੇਲ ਨੂੰ ਨੌਸੈਨਾ ਐਪਲੀਕੇਸ਼ਨਾਂ ਦੇ ਲਈ ਡੀਐੱਮਆਰ 249ਏ ਐੱਚਐੱਸਐੱਲਏ ਸਟੀਲ ਪਲੇਟ੍ਸ ਸੌਂਪੀਆਂ ਗਈਆਂ। ਇਹ ਇੱਕ ਸ਼ਕਤੀਸ਼ਾਲੀ ਅਤੇ ਭਰੋਸੇਯੋਗ ਸਮੱਗਰੀ ਹੈ, ਜੋ ਜਲ ਸੈਨਾ ਜਹਾਜਾਂ ਦੇ ਨਿਰਮਾਣ ਦੇ ਲਈ ਸਖਤ, ਆਯਾਮੀ, ਭੌਤਿਕ ਅਤੇ ਧਾਤੂਕਰਮ (metallurgical) ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।
ਡੀਆਰਡੀਓ ਚੇਅਰਮੈਨ ਨੇ ਆਪਣੇ ਸੰਬੋਧਨ ਵਿਚ ਖੋਜ ਅਤੇ ਵਿਕਾਸ ਪ੍ਰਕਿਰਿਆਵਾਂ ਅਤੇ ਸਫਲ ‘ਟੈਕਨੋਲੋਜੀ ਟਰਾਂਸਫਰ ਨੂੰ ਗਤੀ ਦੇਣ ਵਾਲੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਉਦਯੋਗ-ਖੋਜ ਭਾਗੀਦਾਰੀ ਨੂੰ ਉਤਸ਼ਾਹ ਦੇਣ ਅਤੇ ਤਕਨੀਕੀ ਇਨੋਵੈਸ਼ਨਸ ਨੂੰ ਅੱਗੇ ਵਧਾਉਣ ਦੇ ਲਈ ਡੀਐੱਮਆਰਐੱਲ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ, ਜਿਸ ਦਾ ਭਵਿੱਖ ਵਿਚ ਅਹਿਮ ਪ੍ਰਭਾਵ ਪਵੇਗਾ।
ਇਹ ‘ਟੈਕਨੋਲੋਜੀ ਟਰਾਂਸਫਰ ਰਣਨੀਤਕ ਐਪਲੀਕੇਸ਼ਨਾਂ ਦੇ ਲਈ ਸਵਦੇਸ਼ੀ ਸਮੱਗਰੀ ‘ਟੈਕਨੋਲੋਜੀ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਕ ਹੈ। ਇਹ ‘ਟੈਕਨੋਲੋਜੀਆਂ ਵੱਖ-ਵੱਖ ਐਪਲੀਕੇਸ਼ਨਾਂ ਵਿੱਚ ਫੈਲੀਆਂ ਹੋਈਆਂ ਹਨ, ਜੋ ਡੀਐੱਮਆਰਐੱਲ ਦੀ ਬਹੁ-ਅਨੁਸ਼ਾਸ਼ਨੀ ਮੁਹਾਰਤ ਅਤੇ ਮਹੱਤਵਪੂਰਨ ਉਦਯੋਗ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਉਸ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਸਥਾਪਿਤ ਉਦਯੋਗਿਕ ਕੰਪਨੀਆਂ ਦੇ ਨਾਲ ਭਾਗੀਦਾਰੀ ਇਨ੍ਹਾਂ ਇਨੋਵੈਸ਼ਨਸ ਨੂੰ ਤੇਜੀ ਨਾਲ ਵਧਾਉਣ ਅਤੇ ਵਪਾਰਕ ਅਤੇ ਰਣਨੀਤਿਕ ਉਦਯੋਗ ਦੇ ਲਈ ਤੈਨਾਤ ਕਰਨ ਨੂੰ ਯਕੀਨੀ ਬਣਾਉਣਗੇ।
ਡੀਆਰਡੀਓ ਦੇ ਸਹਿਯੋਗਾਤਮਕ ਈਕੋਸਿਸਟਮ ਨੂੰ ਹੋਰ ਮਜਬੂਤ ਕਰਦੇ ਹੋਏ, ਡੀਐੱਮਆਰਐੱਲ ਅਤੇ ਸਿਵਿਲ ਐਵੀਏਸ਼ਨ ਮੰਤਰਾਲੇ ਦੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਦੇ ਦਰਮਿਆਨ ਇੱਕ ਸਹਿਮਤੀ ਪੱਤਰ ’ਤੇ ਵੀ ਦਸਤਾਖਤ ਕੀਤੇ ਗਏ। ਇਸ ਦੇ ਤਹਿਤ ਪ੍ਰਯੋਗਸ਼ਾਲਾ ਦੇ ਅਨੁਭਵਾਂ, ਸੁਵਿਧਾਵਾਂ ਅਤੇ ਸਮਰੱਥਾਵਾਂ ਦਾ ਉਪਯੋਗ ਬਿਊਰੋ ਦੀ ਗਤੀਵਿਧੀਆਂ ਵਿੱਚ ਸਹਿਯੋਗ ਦੇ ਲਈ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਡਾਇਰਕੈਟਰ ਜਨਰਲ (ਜਲ ਸੈਨਾ ਪ੍ਰਣਾਲੀ ਅਤੇ ਸਮੱਗਰੀ) ਡਾ. ਆਰ.ਵੀ. ਹਾਰਾ ਪ੍ਰਸਾਦ, ਡਾਇਰਕੈਟਰ ਜਨਰਲ (ਸੰਸਾਧਨ ਅਤੇ ਪ੍ਰਬੰਧਨ) ਡਾ. ਮਨੂ ਕੋਰੂਲੱਲਾ ਅਤੇ ਡੀਐੱਮਆਰਐੱਲ ਦੇ ਡਾਇਰੈਕਟਰ ਡਾ. ਆਰ. ਬਾਲਾਮੁਰਲੀਕ੍ਰਿਸ਼ਣਨ ਵੀ ਮੌਜੂਦ ਸਨ।
*****
SR/Savvy
ਐੱਸਆਰ/ਸੈਵੀ
(Release ID: 2163742)
Visitor Counter : 2