ਵਿੱਤ ਮੰਤਰਾਲਾ
ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਜੀਐੱਸਟੀ ਕੌਂਸਲ ਦੀ 56ਵੀਂ ਮੀਟਿੰਗ ਦੀਆਂ ਸਿਫਾਰਸ਼ਾਂ
Posted On:
03 SEP 2025 10:39PM by PIB Chandigarh
ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ 2025 ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਕੀਤਾ ਸੀ, ਇੱਕ ਇਤਿਹਾਸਿਕ ਟੈਕਸ ਢਾਂਚੇ ਦੇ ਰਣਨੀਤਕ, ਸਿਧਾਂਤਕ ਅਤੇ ਨਾਗਰਿਕ-ਕੇਂਦ੍ਰਿਤ ਵਿਕਾਸ ਦੀ ਪ੍ਰਤੀਨਿਧਤਾ ਕਰਦੇ ਹਨ, ਜੋ ਸਾਰੇ ਨਾਗਰਿਕਾਂ ਦੇ ਜੀਵਨ ਦੇ ਪੱਧਰ ਨੂੰ ਬਿਹਤਰ ਬਣਾਉਣਗੇ
ਜੀਐੱਸਟੀ ਕੌਂਸਲ ਨੇ ਸਾਰੇ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਨਾਲ-ਨਾਲ ਸਾਰਿਆਂ ਲਈ ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਯਕੀਨੀ ਬਣਾਉਣ ‘ਤੇ ਅਧਾਰਿਤ ਬਹੁ-ਖੇਤਰੀ ਅਤੇ ਬਹੁ-ਅਨੁਸ਼ਾਸਨੀ ਸੁਧਾਰਾਂ ਨੂੰ ਮਨਜ਼ੂਰੀ ਦਿੱਤੀ
ਜੀਐੱਸਟੀ ਕੌਂਸਲ ਨੇ ਅਰਥਵਿਵਸਥਾ ਨੂੰ ਚਲਾਉਣ ਵਾਲੇ ਪ੍ਰਮੁੱਖ ਚਾਲਕਾਂ ਜਿਵੇਂ ਆਮ ਆਦਮੀ, ਸ਼੍ਰਮ-ਪ੍ਰਧਾਨ ਉਦਯੋਗਾਂ, ਕਿਸਾਨ ਅਤੇ ਖੇਤੀਬਾੜੀ, ਸਿਹਤ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਟੈਕਸਾਂ ਨੂੰ ਤਰਕਸੰਗਤ ਬਣਾਉਣ ਨੂੰ ਮਨਜ਼ੂਰੀ ਦਿੱਤੀ
ਸਾਰੀਆਂ ਨਿੱਜੀ ਜੀਵਨ ਬੀਮਾ ਪਾਲਿਸੀ, ਭਾਵੇਂ ਉਹ ਟਰਮ ਲਾਈਫ, ਯੂਐੱਲਆਈਪੀ ਜਾਂ ਐਂਡੋਮੈਂਟ ਪਾਲਿਸੀ ਹੋਣ, ਅਤੇ ਉਨ੍ਹਾਂ ਦੇ ਪੁਨਰ-ਬੀਮਾ ‘ਤੇ ਜੀਐੱਸਟੀ ਤੋਂ ਛੁੱਟ ਦਿੱਤੀ ਗਈ ਹੈ, ਜਿਸ ਨਾਲ ਆਮ ਆਦਮੀ ਦੇ ਲਈ ਬੀਮਾ ਨੂੰ ਕਿਫਾਇਤੀ ਬਣਾਇਆ ਜਾ ਸਕੇ ਅਤੇ ਦੇਸ਼ ਵਿੱਚ ਬੀਮਾ ਕਵਰੇਜ ਨੂੰ ਵਧਾਇਆ ਜਾ ਸਕੇ
ਸਾਰੀਆਂ ਨਿੱਜੀ ਸਿਹਤ ਬੀਮਾ ਪਾਲਿਸੀਆਂ (ਫੈਮਿਲੀ ਫਲੋਟਰ ਪਾਲਿਸੀ ਅਤੇ ਸੀਨੀਅਰ ਨਾਗਿਰਕਾਂ ਲਈ ਪਾਲਿਸੀ ਸਮੇਤ) ਅਤੇ ਉਨ੍ਹਾਂ ਦੇ ਪੁਨਰ-ਬੀਮਾ ‘ਤੇ ਜੀਐੱਸਟੀ ਤੋਂ ਛੁੱਟ ਦਿੱਤੀ ਗਈ ਹੈ, ਜਿਸ ਨਾਲ ਆਮ ਆਦਮੀ ਲਈ ਬੀਮਾ ਨੂੰ ਕਿਫਾਇਤੀ ਬਣਾਇਆ ਜਾ ਸਕੇ ਅਤੇ ਦੇਸ਼ ਵਿੱਚ ਬੀਮਾ ਕਵਰੇਜ ਨੂੰ ਵਧਾਇਆ ਜਾ ਸਕੇ
ਮੌਜੂਦਾ 4-ਪੱਧਰੀ ਟੈਕਸ ਰੇਟ ਢਾਂਚੇ ਨੂੰ ਨਾਗਰਿਕਾਂ ਲਈ ਅਨੁਕੂਲ ‘ਸਿੰਪਲ ਟੈਕਸ’ ਵਿੱਚ ਸੁਚਾਰੂ ਬਣਾਉਣਾ, ਜਿਸ ਵਿੱਚ 2 ਟੈਕਸ ਢਾਂਚੇ, 18% ਦਾ ਸਟੈਂਡਰਡ ਰੇਟ ਅਤੇ 5% ਦੇ ਮੈਰਿਟ ਰੇਟ ਹਨ; ਕੁਝ ਚੋਣਵੀਆਂ ਵਸਤੂਆਂ ਅਤੇ ਸੇਵਾਵਾਂ ਲਈ 40% ਦਾ ਵਿਸ਼ੇਸ਼ ਡੀਮੈਰਿਟ ਰੇਟ
ਆਮ ਆਦਮੀ ਦੀਆਂ ਕਈ ਵਸਤੂਆਂ ਜਿਵੇਂ ਹੇਅਰ ਆਇਲ, ਟਾਇਲੈਟ ਸੋਪ ਬਾਰ, ਸ਼ੈਂਪੂ, ਟੁੱਥਬ੍ਰਸ਼, ਟੁੱਥਪੇਸਟ, ਸਾਈਕਲ, ਟੇਬਲਵੇਅਰ, ਕਿਚਨਵੇਅਰ, ਹੋਰ ਘਰੇਲੂ ਸਾਮਾਨ ਆਦਿ ‘ਤੇ ਜੀਐੱਸਟੀ 18% ਜਾਂ 12% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ।
ਬਹੁਤ ਜ਼ਿਆਦਾ ਤਾਪਮਾਨ ਵਾਲਾ (ਯੂਐੱਚਟੀ) ਦੁੱਧ, ਪਹਿਲਾਂ ਤੋਂ ਪੈਕ ਅਤੇ ਲੇਬਲ ਵਾਲਾ ਛੇਨਾ ਜਾਂ ਪਨੀਰ ‘ਤੇ ਜੀਐੱਸਟੀ 5% ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ;
ਸਾਰੇ ਭਾਰਤੀ ਬਰੈਂਡ (ਚਪਾਤੀ, ਪਰਾਠਾ, ਪਰੋਟਾ ਆਦਿ) ‘ਤੇ ਵੀ ਜੀਐੱਸਟੀ ਹਟਾ ਦਿੱਤਾ ਗਿਆ ਹੈ
ਲਗਭਗ ਸਾਰੇ ਖੁਰਾਕ ਪਦਾਰਥਾਂ ਜਿਹੇ ਪੈਕ ਕੀਤੇ ਨਮਕੀਨ, ਭੁਜੀਆ, ਸੌਸ, ਪਾਸਤਾ, ਇੰਸਟੈਂਟ ਨੂਡਲਜ਼, ਚਾਕਲੇਟ, ਕੌਫੀ, ਸੁਰੱਖਿਅਤ ਮੀਟ, ਕੌਰਨਫਲੈਕਸ, ਮੱਖਣ, ਘਿਓ ਆਦਿ ‘ਤੇ ਜੀਐੱਸਟੀ 12% ਜਾਂ 18% ਤੋਂ ਘੱਟਾ 5% ਕਰ ਦਿੱਤਾ ਗਿਆ ਹੈ
ਏਅਰ ਕੰਡੀਸ਼ਨਿੰਗ ਮਸ਼ੀਨਾਂ, 32 ਇੰਚ ਦੇ ਟੀਵੀ (ਸਾਰੇ ਟੀਵੀ ‘ਤੇ ਹੁਣ 18% ਟੈਕਸ), ਡਿਸ਼ਵਾਸ਼ਿੰਗ ਮਸ਼ੀਨ, ਛੋਟੀਆਂ ਕਾਰਾਂ, 350 ਸੀਸੀ ਜਾਂ ਉਸ ਤੋਂ ਘੱਟ ਸਮਰੱਥਾ ਵਾਲੀ ਮੋਟਰਸਾਈਕਲ ‘ਤੇ ਜੀਐੱਸਟੀ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ
ਖੇਤੀਬਾੜੀ ਵਸਤੂਆਂ, ਮਿੱਟੀ ਤਿਆਰ ਕਰਨ ਜਾਂ ਵਾਹੁਣ ਲਈ ਟ੍ਰੈਕਟਰ, ਖੇਤੀਬਾੜੀ, ਬਾਗਬਾਨੀ ਜਾਂ ਜੰਗਲਾਤ ਮਸ਼ੀਨਰੀ, ਕਟਾਈ ਜਾਂ ਥ੍ਰੈਸਿੰਗ ਮਸ਼ੀਨਰੀ, ਜਿਸ ਵਿੱਚ ਤੂੜੀ ਜਾਂ ਚਾਰਾ ਬੇਲਰ, ਘਾਹ ਕੱਟਣ ਦੀ ਮਸ਼ੀਨ, ਕੰਪੋਸਟ ਮਸ਼ੀਨ ਆਦਿ ਸ਼ਾਮਲ ਹਨ, ‘ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।
ਦਸਤਕਾਰੀ, ਸੰਗਮਰਮਰ ਅਤੇ ਟ੍ਰੈਵਰਾਈਨ ਬਲੌਕ, ਗ੍ਰੇਨਾਈਟ ਬਲੌਕ ਅਤੇ ਦਰਮਿਆਨੇ ਚਮੜੇ ਦੇ ਸਮਾਨ ਜਿਹੀਆਂ ਸ਼੍ਰਮ-ਅਧਾਰਿਤ ਵਸਤੂਆਂ ‘ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ
ਸੀਮੇਂਟ ‘ਤੇ ਜੀਐੱਸਟੀ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ
33 ਜੀਵਨ ਰੱਖਿਅਕ ਦਵਾਈਆਂ ਅਤੇ ਔਸ਼ਧੀਆਂ ‘ਤੇ ਜੀਐੱਸਟੀ 12% ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ ਅਤੇ ਕੈਂਸਰ, ਦੁਰਲੱਭ ਬਿਮਾਰੀਆਂ ਅਤੇ ਹੋਰ ਗੰਭੀਰ ਦੀਰਘਕਾਲੀ ਬਿਮਾਰੀਆਂ ਦੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੀ 3 ਜੀਵਨ ਰੱਖਿਅਕ ਦਵਾਈਆਂ ਅਤੇ ਔਸ਼ਧੀਆਂ ‘ਤੇ ਜੀਐੱਸਟੀ 5% ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਗਿਆ ਹੈ
ਹੋਰ ਸਾਰੀਆਂ ਦਵਾਈਆਂ ਅਤੇ ਔਸ਼ਧੀਆਂ ‘ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ
ਮੈਡੀਕਲ, ਸਰਜੀਕਲ, ਦੰਦਾਂ ਅਤੇ ਪਸ਼ੂਆਂ ਦੇ ਇਲਾਜ ਜਾਂ ਭੌਤਿਕ ਜਾਂ ਰਾਸਾਇਣਕ ਜਾਂਚ ਦੇ ਲਈ ਇਸਤੇਮਾਲ ਹੋਣ ਵਾਲੇ ਕਈ ਮੈਡੀਕਲ ਉਪਕਰਣਾਂ ਅਤੇ ਯੰਤਰਾਂ ‘ਤੇ ਜੀਐੱਸਟੀ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ
ਕਈ ਮੈਡੀਕਲ ਉਪਕਰਣਾਂ ਅਤੇ ਸਪਲਾਈ ਉਪਕਰਣਾਂ ਜਿਵੇਂ ਵੈਡਿੰਗ ਗੌਜ਼, ਬੈਂਡੇਜ਼, ਡਾਇਗਨੌਸਟਿਕ ਕਿੱਟ ਅਤੇ ਰੀਐਜੈਂਟਸ, ਬਲੱਡ ਗਲੂਕੋਜ਼ ਮੌਨੀਟਰਿੰਗ ਸਿਸਟਮ (ਗਲੂਕੋਮੀਟਰ), ਮੈਡੀਕਲ ਉਪਕਰਣਾਂ ਆਦਿ ‘ਤੇ ਜੀਐੱਸਟੀ 12% ਤੋਂ ਘਟਾ ਕੇ 5 % ਕਰ ਦਿੱਤਾ ਗਿਆ ਹੈ
350 ਸੀਸੀ ਜਾਂ ਉਸ ਤੋਂ ਘੱਟ ਸੀਸੀ ਵਾਲੀਆਂ ਛੋਟੀਆਂ ਕਾਰਾਂ ਅਤੇ ਮੋਟਰਸਾਈਕਲ ‘ਤੇ ਜੀਐੱਸਟੀ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ
ਬੱਸ, ਟਰੱਕਾਂ, ਐਂਬੂਲੈਂਸਾਂ ਆਦਿ ‘ਤੇ ਜੀਐੱਸਟੀ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ
ਸਾਰੇ ਆਟੋ ਕੰਪੋਨੈਂਟਸ ‘ਤੇ ਭਾਵੇਂ ਉਨ੍ਹਾਂ ਦਾ ਐੱਚਐੱਸ ਕੋਡ ਕੁਝ ਵੀ ਹੋਵੇ, 18% ਦੀ ਇੱਕ ਸਮਾਨ ਦਰ ਕਰ ਦਿੱਤੀ ਗਈ ਹੈ; ਤਿੰਨ-ਪਹੀਆ ਵਾਹਨਾਂ ‘ਤੇ ਇਸ ਨੂੰ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ
ਹੱਥ ਨਾਲ ਬਣਾਏ ਰੇਸ਼ੇ ‘ਤੇ ਜੀਐੱਸਟੀ ਦਰ 18% ਤੋਂ ਘਟਾ ਕੇ 5% ਅਤੇ ਮਨੁੱਖ ਦੁਆਰਾ ਬਣਾਏ ਗਏ ਧਾਗੇ ‘ਤੇ 12% ਤੋਂ ਘਟਾ ਕੇ 5% ਕਰਕੇ, ਮਨੁੱਖ ਦੁਆਰਾ ਬਣਾਏ ਗਏ ਟੈਕਸਟਾਈਲ ਖੇਤਰ ਲਈ ਲੰਬੇ ਸਮੇਂ ਤੋਂ ਪੈਂਡਿੰਗ ਇਨਵਰਟੇਡ ਡਿਊਟੀ ਸਟ੍ਰਕਚਰ ਵਿੱਚ ਸੁਧਾਰ ਕੀਤਾ ਗਿਆ ਹੈ
ਸਲਫਿਊਰਿਕ ਐੱਸਿਡ, ਨਾਈਟ੍ਰਿਕ ਐੱਸਿਡ ਅਤੇ ਅਮੋਨੀਆ ‘ਤੇ ਜੀਐੱਸਟੀ ਦਰ 18% ਤੋਂ ਘਟਾ ਕੇ 5% ਕਰਕੇ ਖਾਦ ਖੇਤਰ ਵਿਚ ਇਨਵਰਟੇਡ ਡਿਊਟੀ ਸਟ੍ਰਕਚਰ ਵਿੱਚ ਸੁਧਾਰ ਕੀਤਾ
ਨਵਿਆਉਣਯੋਗ ਊਰਜਾ ਉਪਕਰਣਾਂ ਅਤੇ ਉਨ੍ਹਾਂ ਦੇ ਨਿਰਮਾਣ ਲਈ ਪੁਰਜ਼ਿਆਂ ‘ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ
7,500 ਰੁਪਏ ਪ੍ਰਤੀ ਯੂਨਿਟ ਪ੍ਰਤੀ ਦਿਨ ਜਾਂ ਉਸ ਦੇ ਬਰਾਬਰ ਕੀਤਮ ਵਾਲੀ “ਹੋਟਲ ਆਵਾਸ” ਸੇਵਾਵਾਂ ‘ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ
ਆਮ ਆਦਮੀ ਦੁਆਰਾ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸੁੰਦਰਤਾ ਅਤੇ ਸਰੀਰਕ ਸਿਹਤ ਸੇਵਾਵਾਂ, ਜਿਨ੍ਹਾਂ ਵਿੱਚ ਜਿੰਮ, ਸੈਲੂਨ, ਨਾਈ, ਯੋਗ ਕੇਂਦਰ ਆਦਿ ਸ਼ਾਮਲ ਹਨ, ‘ਤੇ ਜੀਐੱਸਟੀ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਵਿੱਚ ਜੀਐੱਸਟੀ ਕੌਂਸਲ ਦੀ 56ਵੀਂ ਮੀਟਿੰਗ ਨਵੀਂ ਦਿੱਲੀ ਵਿੱਚ ਆਯੋਜਿਤ ਹੋਈ। ਜੀਐੱਸਟੀ ਕੌਂਸਲ ਨੇ ਹੋਰ ਵਿਸ਼ਿਆਂ ਦੇ ਇਲਾਵਾ, ਲੋਕਾਂ, ਆਮ ਆਦਮੀ, ਮਹੱਤਵਅਕਾਂਖੀ ਮੱਧ ਵਰਗ ਨੂੰ ਰਾਹਤ ਪ੍ਰਦਾਨ ਕਰਨ ਅਤੇ ਜੀਐੱਸਟੀ ਵਿੱਚ ਵਪਾਰ ਨੂੰ ਸੁਗਮ ਬਣਾਉਣ ਦੇ ਉਪਾਵਾਂ ਦੇ ਲਈ ਜੀਐੱਸਟੀ ਟੈਕਸ ਦਰਾਂ ਵਿੱਚ ਬਦਲਾਅ ਨਾਲ ਸਬੰਧਿਤ ਸਿਫਾਰਿਸ਼ਾਂ ਕੀਤੀਆਂ। ਸ਼ੰਕਿਆਂ ਦੇ ਸਮਾਧਾਨ ਲਈ ਐੱਫਏਕਿਊ ਵੀ ਜਾਰੀ ਕੀਤੇ ਜਾ ਰਹੇ ਹਨ। 56ਵੀਂ ਜੀਐੱਸਟੀ ਕੌਂਸਲ ਵੱਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ ਹੇਠ ਲਿਖਿਆ ਹਨ:
ਵਸਤੂਆਂ ਅਤੇ ਸੇਵਾਵਾਂ ਦੀ ਜੀਐੱਸਟੀ ਦਰਾਂ ਵਿੱਚ ਬਦਲਾਅ
ਵਸੂਤਾਆਂ ‘ਤੇ ਜੀਐੱਸਟੀ ਦਰਾਂ ਨਾਲ ਸਬੰਧਿਤ ਸਿਫਾਰਸ਼ਾਂ
ਵਸਤੂਆਂ ਦੀ ਜੀਐੱਸਟੀ ਦਰਾਂ ਵਿੱਚ ਬਦਲਾਅ
ਐੱਚਐੱਸਐੱਨ-ਵਾਰ ਦਰਾਂ ਵਿੱਚ ਬਦਲਾਅ ਅਨੁਬੰਧ—I ਵਿੱਚ ਅਤੇ ਖੇਤਰ-ਵਾਰ ਦਰਾਂ ਵਿੱਚ ਬਦਲਾਅ ਅਨੁਬੰਧ-II ਵਿੱਚ ਦਿੱਤੇ ਗਏ ਹਨ
2. ਵਸਤੂਆਂ ਨਾਲ ਸਬੰਧਿਤ ਹੋਰ ਬਦਲਾਅ
ਇਹ ਫੈਸਲਾ ਲਿਆ ਗਿਆ ਹੈ ਕਿ ਪਾਨ ਮਸਾਲਾ, ਗੁਟਖਾ, ਸਿਗਰੇਟ, ਅਣ-ਮੈਨੂਫੈਕਚਰਡ ਤੰਬਾਕੂ, ਜ਼ਰਦਾ ਜਿਹੇ ਚਬਾਉਣ ਵਾਲੇ ਤੰਬਾਕੂ ‘ਤੇ ਲੈਣ-ਦੇਣ ਕੀਮਤ ਦੀ ਬਜਾਏ ਪ੍ਰਚੂਨ ਵਿਕਰੀ ਕੀਮਤ (ਆਰਐੱਸਪੀ) ‘ਤੇ ਜੀਐੱਸਟੀ ਲਗਾਇਆ ਜਾਵੇਗਾ
ਸੇਵਾਵਾਂ ਦੀ ਜੀਐੱਸਟੀ ਦਰਾਂ ਵਿੱਚ ਬਦਲਾਅ
ਐੱਚਐੱਸਐੱਨ-ਵਾਰ ਦਰਾਂ ਵਿੱਚ ਬਦਲਾਅ ਅਨੁਬੰਧ- III ਵਿੱਚ ਅਤੇ ਖੇਤਰ-ਵਾਰ ਦਰਾਂ ਵਿੱਚ ਬਦਲਾਅ ਅਨੁਬੰਧ- IV ਵਿੱਚ ਦਿੱਤੇ ਗਏ ਹਨ।
2. ਸੇਵਾਵਾਂ ਨਾਲ ਸਬੰਧਿਤ ਹੋਰ ਬਦਲਾਅ
ਕੌਂਸਲ ਨੇ ਰੈਸਟੋਰੈਂਟ ਸੇਵਾਵਾਂ ਦੀ ਟੈਕਸ-ਯੋਗਤਾ ਦੇ ਸੰਦਰਭ ਵਿੱਚ ‘ਨਿਰਦੇਸ਼ਿਤ ਪਰਿਸਰ’ ਦੀ ਪਰਿਭਾਸ਼ਾ ਵਿੱਚ ਸਪਸ਼ਟੀਕਰਣ ਜੋੜਨ ਦੀ ਸਿਫਾਰਿਸ਼ ਕੀਤੀ ਹੈ, ਜਿਸ ਨਾਲ ਇਹ ਸਥਿਤੀ ਸਪਸ਼ਟ ਕੀਤੀ ਜਾ ਸਕੇ ਕਿ ਇੱਕ ਸਟੈਂਡ-ਅਲੋਨ ਰੈਸਟੋਰੈਂਟ ਖੁਦ ਨੂੰ ‘ਨਿਰਦੇਸ਼ਿਤ ਪਰਿਸਰ’ ਐਲਾਨ ਨਹੀਂ ਕਰ ਸਕਦਾ ਹੈ ਅਤੇ ਨਤੀਜੇ ਵਜੋਂ, ਆਈਟੀਸੀ ਦੇ ਨਾਲ 18% ਦੀ ਦਰ ਨਾਲ ਜੀਐੱਸਟੀ ਦਾ ਭੁਗਤਾਨ ਕਰਨ ਦਾ ਵਿਕਲਪ ਨਹੀਂ ਪ੍ਰਾਪਤ ਕਰ ਸਕਦਾ ਹੈ।
ਕੌਂਸਲ ਨੇ ਮੁਲਾਂਕਣ ਨਿਯਮਾਂ ਨੂੰ ਲਾਟਰੀ ਟਿਕਟਾਂ ‘ਤੇ ਲਾਗੂ ਕਰ ਕੇ ਦਰ ਵਿੱਚ ਬਦਲਾਅ ਦੇ ਅਧਾਰ ‘ਤੇ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ, ਜੀਐੱਸਟੀ ਮੁਲਾਂਕਣ ਨਿਯਮਾਂ ਵਿੱਚ ਕੁਝ ਸੰਸ਼ੋਧਨ ਕੀਤੇ ਜਾ ਰਹੇ ਹਨ।
ਲਾਗੂਕਰਨ ਦੀ ਮਿਤੀ ਨਾਲ ਜੁੜੀਆਂ ਸਿਫ਼ਾਰਸ਼ਾਂ
ਕੌਂਸਲ ਦਾ ਵਿਚਾਰ ਸੀ ਕਿ ਵਸਤੂਆਂ ਅਤੇ ਸੇਵਾਵਾਂ ਦੀ ਜੀਐੱਸਟੀ ਦਰਾਂ ਵਿੱਚ ਬਦਲਾਅ 22 ਸਤੰਬਰ 2025 ਤੋਂ ਲਾਗੂ ਕੀਤੇ ਜਾਣੇ ਚਾਹੀਦੇ ਹਨ। ਹਾਲਾਂਕਿ, ਮੁਆਵਜ਼ਾ ਸੈੱਸ ਖਾਤੇ ਦੇ ਤਹਿਤ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਫੰਡਸ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ , ਕੌਂਸਲ ਨੇ ਫੈਸਲਾ ਲਿਆ ਕਿ ਜੀਐੱਸਟੀ ਦਰਾਂ ਵਿੱਚ ਬਦਲਾਅ ਹੇਠ ਲਿਖੇ ਪੜਾਅਵਾਰ ਤਰੀਕੇ ਨਾਲ ਲਾਗੂ ਕੀਤੇ ਜਾ ਸਕਦੇ ਹਨ:
ਸੇਵਾਵਾਂ ‘ਤੇ ਜੀਐੱਸਟੀ ਦਰਾਂ ਵਿੱਚ ਬਦਲਾਅ 22 ਸਤੰਬਰ 2025 ਤੋਂ ਲਾਗੂ ਹੋਣਗੇ। ਪਾਨ ਮਸਾਲਾ, ਗੁਟਖਾ, ਸਿਗਰੇਟ, ਜ਼ਰਦਾ ਜਿਹੇ ਚਬਾਉਣ ਵਾਲੇ ਤੰਬਾਕੂ ਉਤਪਾਦ, ਅਣ-ਮੈਨੂਫੈਕਚਰਡ ਤੰਬਾਕੂ ਅਤੇ ਬੀੜੀ ਨੂੰ ਛੱਡ ਕੇ ਸਾਰੀਆਂ ਵਸਤੂਆਂ ਦੀ ਜੀਐੱਸਟੀ ਦਰਾਂ ਵਿੱਚ ਬਦਲਾਅ 22 ਸਤੰਬਰ 2025 ਤੋਂ ਲਾਗੂ ਹੋਣਗੇ।
ਪਾਨ ਮਸਾਲਾ, ਗੁਟਖਾ, ਸਿਗਰੇਟ, ਜ਼ਰਦਾ ਜਿਹੇ ਚਬਾਉਣ ਵਾਲੇ ਤੰਬਾਕੂ ਉਤਪਾਦ, ਅਣ-ਮੈਨੂਫੈਕਚਰਡ ਤੰਬਾਕੂ ਅਤੇ ਬੀੜੀ ‘ਤੇ ਜੀਐੱਸਟੀ ਅਤੇ ਮੁਆਵਜ਼ਾ ਸੈੱਸ ਟੈਕਸ ਦੀਆਂ ਮੌਜੂਦਾ ਦਰਾਂ ਲਾਗੂ ਰਹਿਣਗੀਆਂ, ਜਦੋਂ ਤੱਕ ਮੁਆਵਜ਼ਾ ਸੈੱਸ ਖਾਤੇ ਦੇ ਤਹਿਤ ਲੋਨ ਅਤੇ ਵਿਆਜ਼ ਭੁਗਤਾਨ ਜ਼ਿੰਮੇਵਾਰੀਆਂ ਦਾ ਪੂਰੀ ਤਰ੍ਹਾਂ ਭੁਗਤਾਨ ਨਹੀਂ ਹੋ ਜਾਂਦਾ।
ਉਪਰੋਕਤ (ਸੀ) ਦੇ ਅਧਾਰ ‘ਤੇ ਕੇਂਦਰੀ ਵਿੱਤ ਮੰਤਰੀ ਅਤੇ ਜੀਐੱਸਟੀ ਕੌਂਸਲ ਦੇ ਚੇਅਰਮੈਨ ਉੱਪਰ ਦੱਸੀਆਂ ਗਈਆਂ ਵਸਤੂਆਂ ਦੇ ਲਈ ਕੌਂਸਲ ਵੱਲੋਂ ਮਨਜ਼ੂਰ ਕੀਤੀ ਗਈ ਜੀਐੱਸਟੀ ਦੀਆਂ ਸੰਸ਼ੋਧਿਤ ਦਰਾਂ ਵਿੱਚ ਬਦਲਾਅ ਦੀ ਅਸਲ ਮਿਤੀ ਤੈਅ ਕਰ ਸਕਦੇ ਹਨ।
ਸੀਜੀਐੱਸਟੀ ਐਕਟ, 2017 ਵਿੱਚ ਲੋੜੀਂਦੀ ਸੋਂਧ ਪੈਂਡਿੰਗ ਹੋਣ ਤੱਕ, ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਪ੍ਰਣਾਲੀ ਵੱਲੋਂ ਕੀਤੇ ਗਏ ਡੇਟਾ ਵਿਸ਼ਲੇਸ਼ਣ ਅਤੇ ਜੋਖਮ ਮੁਲਾਂਕਣ ਦੇ ਅਧਾਰ ‘ਤੇ ਇਨਵਰਟਿਡ ਡਿਊਟੀ ਸਟ੍ਰਕਚਰ ਤੋਂ ਆਏ 90% ਪ੍ਰੋਵੀਜ਼ਨਲ ਰਿਫੰਡ ਪ੍ਰਦਾਨ ਕਰਨ ਦੀ ਸੰਸ਼ੋਧਿਤ ਪ੍ਰਣਾਲੀ ਦਾ ਪ੍ਰਸ਼ਾਸਨਿਕ ਤੌਰ ‘ਤੇ ਲਾਗੂਕਰਨ ਸ਼ੁਰੂ ਕਰੇਗਾ, ਜਿਵੇਂ ਕਿ ਜ਼ੀਰੋ-ਰੇਟੇਡ ਸਪਲਾਈ ਦੇ ਚਲਦੇ ਜੋਖਮ ਅਧਾਰਿਤ ਪ੍ਰੋਵੀਜ਼ਨਲ ਰਿਫੰਡ ਦੇ ਮਾਮਲੇ ਵਿੱਚ ਹੁੰਦਾ ਹੈ।
B. ਵਪਾਰ ਨੂੰ ਸੁਵਿਧਾਜਨਕ ਬਣਾਉਣ ਦੇ ਉਪਾਅ
ਪ੍ਰਕਿਰਿਆ ਵਿੱਚ ਸੁਧਾਰ
ਜੀਐੱਸਟੀ ਕੌਂਸਲ ਨੇ ਵਪਾਰ ਨੂੰ ਸੁਵਿਧਾਜਨਕ ਬਣਾਉਣ ਲਈ ਕਈ ਫੈਸਲੇ ਲਏ ਹਨ ਅਤੇ ਵੱਖ-ਵੱਖ ਉਪਾਵਾਂ ਦੀ ਸਿਫ਼ਾਰਸ਼ ਕੀਤੀ ਹੈ। ਜੀਐੱਸੀਟੀ ਕਾਨੂੰਨ ਅਤੇ ਪ੍ਰਕਿਰਿਆ ਨਾਲ ਸਬੰਧਿਤ ਪ੍ਰਕਿਰਿਆ ਸੁਧਾਰ ਅਤੇ ਹੋਰ ਉਪਾਅ ਅਨੁਬੰਧ- V ਵਿੱਚ ਦਿੱਤੇ ਗਏ ਹਨ। ਇਨ੍ਹਾਂ ਪ੍ਰਕਿਰਿਆ ਸੁਧਾਰਾਂ ਦੇ ਲਾਗੂਕਰਨ ਦੀ ਮਿਤੀ ਸਮੇਂ ਸਿਰ ਸੂਚਿਤ ਕੀਤੀ ਜਾਵੇਗੀ।
ਵਸਤੂਆਂ ਅਤੇ ਸੇਵਾਵਾਂ ਟੈਕਸ ਅਪੀਲੀ ਟ੍ਰਿਬਿਊਨਲ (ਜੀਐੱਸਟੀਏਟੀ) ਦਾ ਸੰਚਾਲਨ
ਵਸਤੂਆਂ ਅਤੇ ਸੇਵਾਵਾਂ ਟੈਕਸ ਅਪੀਲੀ ਟ੍ਰਿਬਿਊਨਲ (ਜੀਐੱਸਟੀਏਟੀ) ਸਤੰਬਰ ਦੇ ਅੰਤ ਤੋਂ ਪਹਿਲਾਂ ਅਪੀਲ ਸਵੀਕਾਰ ਕਰਨ ਲਈ ਚਾਲੂ ਹੋ ਜਾਵੇਗਾ ਅਤੇ ਇਸ ਵਰ੍ਹੇ ਦਸੰਬਰ ਦੇ ਅੰਤ ਤੋਂ ਪਹਿਲਾਂ ਸੁਣਵਾਈ ਸ਼ੁਰੂ ਕਰ ਦੇਵੇਗਾ। ਕੌਂਸਲ ਨੇ ਪੈਂਡਿੰਗ ਅਪੀਲਾਂ ਨੂੰ ਦਾਇਰ ਕਰਨ ਦੀ ਸਮਾਂ-ਸੀਮਾ ਦੇ ਲਈ 30.06.2026 ਦੀ ਮਿਤੀ ਦੀ ਵੀ ਸਿਫ਼ਾਰਿਸ਼ ਕੀਤੀ। ਜੀਐੱਸਟੀਏਟੀ ਦੀ ਪ੍ਰਿੰਸਪੀਲ ਐਡਵਾਂਸ ਰੂਲਿੰਗ ਦੇ ਲਈ ਰਾਸ਼ਟਰੀ ਅਪੀਲ ਅਥਾਰਿਟੀ ਦੇ ਤੌਰ ‘ਤੇ ਵੀ ਕੰਮ ਕਰੇਗੀ। ਇਹ ਉਪਾਅ ਵਿਵਾਦ ਸਮਾਧਾਨ ਦੇ ਲਈ ਇੱਕ ਮਜ਼ਬੂਤ ਵਿਧੀ ਪ੍ਰਦਾਨ ਕਰਕੇ, ਅਗ੍ਰਿਮ ਫੈਸਲਿਆਂ ਵਿੱਚ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਅਤੇ ਟੈਕਸਪੇਅਰਸ ਨੂੰ ਵਧੇਰੇ ਨਿਸ਼ਚਿਤਤਾ ਪ੍ਰਦਾਨ ਕਰਕੇ ਜੀਐੱਸਟੀ ਦੇ ਸੰਸਥਾਗਤ ਫਰੇਮਵਰਕ ਨੂੰ ਵਿਸ਼ੇਸ਼ ਤੌਰ ‘ਤੇ ਮਜ਼ਬੂਤ ਕਰਨਗੇ। ਇਸ ਨਾਲ ਜੀਐੱਸਟੀ ਵਿਵਸਥਾ ਦੇ ਤਹਿਤ ਭਰੋਸਾ, ਪਾਰਦਰਸ਼ਿਤਾ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਵਧੇਗਾ।
ਅਨੁਬੰਧ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
***************
(Release ID: 2163722)
Visitor Counter : 2