ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ, ਆਲ ਇੰਡੀਆ ਇੰਸਟੀਟਿਊਟ ਆਫ਼ ਸਪੀਚ ਐਂਡ ਹੀਅਰਿੰਗ, ਮੈਸੂਰ ਦੇ ਡਾਇਮੰਡ ਜੁਲਬੀ ਸਮਾਰੋਹ ਵਿੱਚ ਸ਼ਾਮਲ ਹੋਏ

Posted On: 02 SEP 2025 9:36AM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ ਕਰਨਾਟਕ ਦੇ ਮੈਸੂਰ ਵਿਖੇ ਆਲ ਇੰਡੀਆ ਇੰਸਟੀਟਿਊਟ ਆਫ਼ ਸਪੀਚ ਐਂਡ ਹੀਅਰਿੰਗ ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ ‘ਤੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਸਿੱਧਾਰਮਈਆ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ, ਕਰਨਾਟਕ ਦੇ ਸਿਹਤ ਮੰਤਰੀ ਸ਼੍ਰੀ ਦਿਨੇਸ਼ ਗੁੰਡੂ ਰਾਓ ਅਤੇ ਮੈਸੂਰ ਦੇ ਸਾਂਸਦ ਸ਼੍ਰੀ ਯਦੁਵੀਰ ਕ੍ਰਿਸ਼ਨਦੱਤ ਚਾਮਰਾਜਾ ਵਾਡੀਅਰ ਵੀ ਮੌਜੂਦ ਸਨ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ, ਮੈਡੀਕਲ ਅਤੇ ਵਾਣੀ ਅਤੇ ਸੁਣਨ ਵਿੱਚ ਖੋਜ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਇਸ ਪ੍ਰਤਿਸ਼ਠਿਤ ਅਦਾਰੇ ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੁੰਦੇ ਹੋਏ ਉਨ੍ਹਾਂ ਨੂੰ ਬਹੁਤ ਪ੍ਰਸੰਨਤਾ ਦਾ ਅਨੁਭਵ ਹੋ ਰਿਹਾ ਹੈ। ਉਨ੍ਹਾਂ ਨੇ ਇਸ ਇਤਿਹਾਸਿਕ ਮੌਕੇ ‘ਤੇ ਸੰਚਾਰ ਵਿਕਾਰਾਂ ਦੇ ਨਿਦਾਨ ਅਤੇ ਇਲਾਜ ਵਿੱਚ ਕੀਮਤੀ ਯੋਗਦਾਨ ਦੇ ਲਈ ਇਸ ਅਦਾਰੇ ਨਾਲ ਜੁੜੇ ਸਾਰੇ ਸਾਬਕਾ ਅਤੇ ਮੌਜੂਦਾ ਡਾਇਰੈਕਟਰਾਂ, ਫੈਕਲਟੀ ਮੈਂਬਰਾਂ, ਪ੍ਰਸ਼ਾਸਕਾਂ ਅਤੇ ਵਿਦਿਆਰਥੀਆਂ ਨੂੰ ਦਿੱਲੋਂ ਵਧਾਈ ਦਿੱਤੀ।

ਵਰ੍ਹੇ 1965 ਵਿੱਚ ਸਥਾਪਿਤ, ਏਆਈਆਈਐੱਸਐੱਚ ਭਾਰਤ ਸਰਕਾਰ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ ਹੈ। ਇਹ ਸੰਚਾਰ ਵਿਕਾਰਾਂ ਦੇ ਖੇਤਰ ਵਿੱਚ ਮਨੁੱਖ ਸੰਸਾਧਨ ਵਿਕਾਸ, ਕਲੀਨਿਕਲ ਸੇਵਾਵਾਂ, ਟ੍ਰੇਨਿੰਗ, ਖੋਜ ਅਤੇ ਜਨਤਕ ਸਿੱਖਿਆ ਅਤੇ ਵਿਸਤਾਰ ਸੇਵਾਵਾਂ ਲਈ ਦੱਖਣ ਏਸ਼ੀਆ ਵਿੱਚ ਇੱਕ ਪ੍ਰਮੁਖ ਅਦਾਰੇ ਹੈ। ਏਆਈਆਈਐੱਸਐੱਚ ਦੀ ਸਥਾਪਨਾ ਸੰਚਾਰ ਵਿਕਾਰਾਂ ਦੀ ਦੇਖਭਾਲ ਅਤੇ ਪੁਨਰਵਾਸ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਹ ਅਦਾਰੇ ਨਾ ਸਿਰਫ਼ ਡਿਪਲੋਮਾ, ਗ੍ਰੈਜੂਏਟ, ਪੋਸਟ ਗ੍ਰੈਜੂਏਟ ਡਾਕਟਰੇਟ ਅਤੇ ਪੋਸਟ ਡਾਕਟੋਰਲ ਫੈਲੋਸ਼ਿਪ ਕੋਰਸ ਪ੍ਰਦਾਨ ਕਰਦਾ ਹੈ, ਸਗੋਂ ਵਾਣੀ ਅਤੇ ਸੁਣਨ ਵਾਲੇ ਵਿਕਾਰਾਂ ਦੀ ਦੇਖਭਾਲ ਅਤੇ ਇਲਾਜ ਵੀ ਪ੍ਰਦਾਨ ਕਰਦਾ ਹੈ, ਨਾਲ ਹੀ ਪੁਨਰਵਾਸ ਰਾਹੀਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਵੀ ਪ੍ਰਦਾਨ ਕਰਦਾ ਹੈ। ਏਆਈਆਈਐੱਸਐੱਚ ਨੂੰ ਹੁਣ ਦੱਖਣ ਪੂਰਬ ਏਸ਼ੀਆ ਖੇਤਰ ਵਿੱਚ ਉੱਤਮਤਾ ਕੇਂਦਰ ਵਜੋਂ ਮਾਨਤਾ ਪ੍ਰਾਪਤ ਹੈ।

ਇਸ ਪ੍ਰੋਗਰਾਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸੁਸ਼੍ਰੀ ਵੀ. ਹੇਕੇਲੀ ਝਿਮੋਮੀ, ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਏਆਈਆਈਐੱਸਐੱਚ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ।

****

ਐੱਮਵੀ


(Release ID: 2163078) Visitor Counter : 2