ਰੇਲ ਮੰਤਰਾਲਾ
ਭਾਰਤੀ ਰੇਲਵੇ ਅਤੇ ਭਾਰਤ ਸਟੇਟ ਬੈਂਕ ਨੇ ਸ਼੍ਰੀ ਅਸ਼ਵਿਨੀ ਵੈਸ਼ਣਵ ਦੀ ਮੌਜੂਦਗੀ ਵਿੱਚ ਰੇਲਵੇ ਕਰਮਚਾਰੀਆਂ ਨੂੰ ਉੱਨਤ ਬੀਮਾ ਲਾਭ ਪ੍ਰਦਾਨ ਕਰਨ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
Posted On:
01 SEP 2025 7:52PM by PIB Chandigarh
ਭਾਰਤ ਦੇ ਦੋ ਮੋਹਰੀ ਅਦਾਰੇ, ਦੁਨੀਆ ਦੇ ਸਭ ਤੋਂ ਵੱਡੇ ਰੇਲ ਨੈੱਟਵਰਕਾਂ ਵਿੱਚੋਂ ਇੱਕ, ਭਾਰਤੀ ਰੇਲਵੇ (ਆਈਆਰ) ਅਤੇ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ, ਭਾਰਤੀ ਸਟੇਟ ਬੈਂਕ (ਐੱਸਬੀਆਈ) ਦਰਮਿਆਨ ਅੱਜ ਇੱਕ ਇਤਿਹਾਸਿਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਗਏ। ਇਸ ਸਮਾਗਮ ਵਿੱਚ ਮਾਣਯੋਗ ਰੇਲਵੇ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਸਤੀਸ਼ ਕੁਮਾਰ ਅਤੇ ਐੱਸਬੀਆਈ ਦੇ ਚੇਅਰਮੈਨ ਸ਼੍ਰੀ ਸੀ.ਐੱਸ.ਸ਼ੈੱਟੀ ਵੀ ਮੌਜੂਦ ਰਹ।

ਇਸ ਸਹਿਮਤੀ ਪੱਤਰ ਦੇ ਤਹਿਤ, ਐੱਸਬੀਆਈ ਵਿੱਚ ਤਨਖਾਹ ਖਾਤੇ ਰੱਖਣ ਵਾਲੇ ਰੇਲਵੇ ਕਰਮਚਾਰੀਆਂ ਲਈ ਬੀਮਾ ਕਵਰੇਜ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਹੈ। ਅਚਾਨਕ ਮੌਤ ਦੀ ਸਥਿਤੀ ਵਿੱਚ ਬੀਮਾ ਲਾਭ ਨੂੰ ਵਧਾ ਕੇ 1 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜਦਕਿ ਸੀਜੀਈਜੀਆਈਐੱਸ ਦੇ ਤਹਿਤ ਆਉਣ ਵਾਲੇ ਸਮੂਹ ਏ, ਬੀ ਅਤੇ ਸੀ ਦੇ ਕਰਮਚਾਰੀਆਂ ਲਈ ਮੌਜੂਦਾ ਕਵਰੇਜ ਕ੍ਰਮਵਾਰ 1.20 ਲੱਖ ਰੁਪਏ, 60,000 ਰੁਪਏ ਅਤੇ 30,000 ਰੁਪਏ ਹੈ।

ਇਸ ਤੋਂ ਇਲਾਵਾ, ਐੱਸਬੀਆਈ ਵਿੱਚ ਸਿਰਫ਼ ਤਨਖਾਹ ਖਾਤਾ ਰੱਖਣ ਵਾਲੇ ਸਾਰੇ ਰੇਲਵੇ ਕਰਮਚਾਰੀਆਂ, ਹੁਣ ਬਿਨਾਂ ਕਿਸੇ ਪ੍ਰੀਮੀਅਮ ਦਾ ਭੁਗਤਾਨ ਕੀਤੇ ਜਾਂ ਕਿਸੇ ਮੈਡੀਕਲ ਜਾਂਚ ਦੇ 10 ਲੱਖ ਰੁਪਏ ਦੇ ਕੁਦਰਤੀ ਮੌਤ ਬੀਮਾ ਕਵਰੇਜ ਦੇ ਯੋਗ ਹੋਣਗੇ।
ਲਗਭਗ 7 ਲੱਖ ਰੇਲਵੇ ਕਰਮਚਾਰੀਆਂ ਦੇ ਐੱਸਬੀਆਈ ਵਿੱਚ ਤਨਖਾਹ ਖਾਤੇ ਹੋਣ ਦੇ ਕਾਰਨ, ਇਹ ਸਮਝੌਤਾ ਕਰਮਚਾਰੀ ਭਲਾਈ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ, ਜੋ ਭਾਰਤੀ ਰੇਲਵੇ ਅਤੇ ਐੱਸਬੀਆਈ ਦੇ ਦਰਮਿਆਨ ਇੱਕ ਸੰਵੇਦਨਸ਼ੀਲ ਅਤੇ ਮਨੁੱਖੀ ਸਾਂਝੇਦਾਰੀ ਨੂੰ ਦਰਸਾਉਂਦਾ ਹੈ।

ਇਸ ਸਹਿਮਤੀ ਪੱਤਰ ਦੇ ਤਹਿਤ ਕੁਝ ਪ੍ਰਮੁੱਖ ਪੂਰਕ ਬੀਮਾ ਕਵਰ ਵਿੱਚ ਸ਼ਾਮਲ ਹਨ: 1.60 ਕਰੋੜ ਰੁਪਏ ਦਾ ਹਵਾਈ ਦੁਰਘਟਨਾ ਬੀਮਾ (ਮੌਤ) ਕਵਰ ਅਤੇ ਰੁਪੇ ਡੈਬਿਟ ਕਾਰਡ ‘ਤੇ 1.00 ਕਰੋੜ ਰੁਪਏ ਤੱਕ ਦਾ ਵਾਧੂ ਕਵਰ, 1.00 ਕਰੋੜ ਰੁਪਏ ਦਾ ਨਿੱਜੀ ਦੁਰਘਟਨਾ (ਸਥਾਈ ਪੂਰਨ ਅਪੰਗਤਾ) ਕਵਰ ਅਤੇ 80 ਲੱਖ ਰੁਪਏ ਤੱਕ ਦਾ ਨਿੱਜੀ ਦੁਰਘਟਨਾ (ਸਥਾਈ ਅੰਸ਼ਿਕ ਅਪੰਗਤਾ) ਕਵਰ ਕਰਦਾ ਹੈ।
ਦੋ ਪ੍ਰਮੁੱਖ ਅਦਾਰਿਆਂ ਦਰਮਿਆਨ ਇਹ ਸਹਿਮਤੀ ਪੱਤਰ ਕਰਮਚਾਰੀ-ਕੇਂਦ੍ਰਿਤ, ਮਨੁੱਖੀ ਭਾਵਨਾਵਾਂ ਦੇ ਅਨੁਕੂਲ ਹੈ ਅਤੇ ਖਾਸ ਕਰਕੇ ਗਰੁੱਪ ਸੀ ਅਤੇ ਹੋਰ ਫਰੰਟਲਾਈਨ ਰੇਲਵੇ ਕਰਮਚਾਰੀਆਂ ਨੂੰ ਵਿਸ਼ੇਸ਼ ਲਾਭ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
*****
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ
(Release ID: 2163076)
Visitor Counter : 2