ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਮੰਤਰਾਲੇ ਨੇ ਸਾਬਕਾ ਸੈਨਿਕ ਭਲਾਈ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕਿਊਸੀਆਈ ਦੇ ਨਾਲ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ

Posted On: 27 AUG 2025 11:45AM by PIB Chandigarh

“ਸੇਵਾ ਵਿੱਚ ਗੁਣਵੱਤਾ – ਸਾਬਕਾ ਸੈਨਿਕਾਂ ਦੇ ਲਈ ਸਨਮਾਨ” ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ, ਰੱਖਿਆ ਮੰਤਰਾਲੇ ਨੇ ਸਾਬਕਾ ਸੈਨਿਕ ਭਲਾਈ ਵਿਭਾਗ (ਡੀਈਐੱਸਡਬਲਿਊ) ਨੇ 63 ਲੱਖ ਤੋਂ ਵੱਧ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਪੈਨਸ਼ਨ, ਸਿਹਤ ਸੰਭਾਲ, ਪੁਨਰਵਾਸ ਅਤੇ ਭਲਾਈ ਸੇਵਾਵਾਂ ਦੀ ਸਪੁਰਦਗੀ ਨੂੰ ਮਜ਼ਬੂਤ ਕਰਨ ਲਈ 26 ਅਗਸਤ 2025 ਨੂੰ ਨਵੀਂ ਦਿੱਲੀ ਵਿੱਚ ਗੁਣਵੱਤਾ ਪ੍ਰੀਸ਼ਦ (ਕਿਊਸੀਆਈ) ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ।

ਸਹਿਮਤੀ ਪੱਤਰ ਦੇ ਤਹਿਤ ਗੁਣਵੱਤਾ ਪ੍ਰੀਸ਼ਦ ਡਿਜੀਟਲ ਮੁਲਾਂਕਣ, ਪ੍ਰਭਾਵਸ਼ਾਲੀ ਮੁਲਾਂਕਣ ਅਤੇ ਸਬੂਤ-ਅਧਾਰਿਤ ਨੀਤੀਗਤ ਸਿਫ਼ਾਰਸ਼ਾਂ ਵਿੱਚ ਸਾਬਕਾ ਸੈਨਿਕ ਭਲਾਈ ਵਿਭਾਗ ਦਾ ਸਹਿਯੋਗ ਕਰੇਗਾ, ਜਦੋਂ ਕਿ ਸਾਬਕਾ ਸੈਨਿਕ ਭਲਾਈ ਵਿਭਾਗ ਰਾਜ ਸਰਕਾਰਾਂ, ਜ਼ਿਲ੍ਹਾ ਸੈਨਿਕ ਬੋਰਡਾਂ, ਹਥਿਆਰਬੰਦ ਬਲਾਂ ਦੇ ਹੈੱਡਕੁਆਰਟਰਾਂ ਅਤੇ ਸੂਚੀਬੱਧ ਹਸਪਤਾਲਾਂ ਨਾਲ ਡੇਟਾ ਤੱਕ ਪਹੁੰਚ ਅਤੇ ਹਿਤਧਾਰਕਾਂ ਦੇ ਤਾਲਮੇਲ ਨੂੰ ਆਸਾਨ ਬਣਾਵੇਗਾ। ਇਹ ਪਹਿਲ ਸਿਹਤ ਸੰਭਾਲ ਵੰਡ ਨੂੰ ਵੀ ਮਜ਼ਬੂਤ ਕਰੇਗੀ, ਸਾਬਕਾ ਸੈਨਿਕਾਂ ਲਈ ਮੁੜ ਤੈਨਾਤੀ ਅਤੇ ਉੱਦਮਤਾ ਦੇ ਮੌਕਿਆਂ ਦਾ ਵਿਸਥਾਰ ਕਰੇਗੀ, ਅਤੇ ਰਾਜ ਅਤੇ ਜ਼ਿਲ੍ਹਾ ਸੈਨਿਕ ਬੋਰਡਾਂ ਦੇ ਸੰਸਥਾਗਤ ਢਾਂਚਿਆਂ ਨੂੰ ਮਜ਼ਬੂਤ ਕਰੇਗੀ।

ਸਾਬਕਾ ਸੈਨਿਕ ਭਲਾਈ ਵਿਭਾਗ ਦੇ ਸਕੱਤਰ ਡਾ. ਨਿਤੇਨ ਚੰਦਰਾ ਨੇ ਹਸਤਾਖਰ ਸਮਾਰੋਹ ਵਿੱਚ ਪਹੁੰਚ ਵਧਾਉਣ ਅਤੇ ਕੁਸ਼ਲ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਪਲੈਟਫਾਰਮਾਂ, ਏਆਈ ਐਪਲੀਕੇਸ਼ਨਾਂ ਅਤੇ ਸੋਸ਼ਲ ਮੀਡੀਆ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾ ਪ੍ਰੀਸ਼ਦ ਦੇ ਨਾਲ ਸਹਿਯੋਗ ਨਾਲ ਪ੍ਰਣਾਲੀ ਅਨੁਕੂਲਤਾ, ਸ਼ਕਤੀ ਨਿਗਰਾਨੀ ਅਤੇ ਯੋਜਨਾਵਾਂ ਵਿੱਚ ਸਬੂਤ-ਅਧਾਰਿਤ ਸੁਧਾਰ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।

ਸਾਬਕਾ ਸੈਨਿਕ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਅਤੇ ਓਐੱਸਡੀ ਡਾ. ਪੀਪੀ ਸ਼ਰਮਾ ਅਤੇ ਗੁਣਵੱਤਾ ਪ੍ਰੀਸ਼ਦ ਦੇ ਜਨਰਲ ਸਕੱਤਰ ਸ਼੍ਰੀ ਚੱਕਰਵਰਤੀ ਕੰਨਨ ਨੇ ਸਾਬਕਾ ਸੈਨਿਕ ਭਲਾਈ ਵਿਭਾਗ, ਐਕਸ-ਸਰਵਿਸਮੈਨ ਕੋਨਟਰੀਬਿਊਟਰੀ ਹੈਲਥ ਸਕੀਮ, ਕੇਂਦਰੀ ਸੈਨਿਕ ਬੋਰਡ, ਸੇਵਾ ਹੈੱਡਕੁਆਟਰ, ਹਸਪਤਾਲਾਂ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਲਈ ਰਾਸ਼ਟਰੀ ਮਾਨਤਾ ਬੋਰਡ ਅਤੇ ਗੁਣਵੱਤਾ ਪ੍ਰੀਸ਼ਦ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਅਤੇ ਉਸ ਦਾ ਅਦਾਨ-ਪ੍ਰਦਾਨ ਕੀਤਾ।

****

ਵੀਕੇ/ ਐੱਸਆਰ/ ਪੀਸੀ


(Release ID: 2161188)