ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਘੱਟ ਗਿਣਤੀ ਮਾਮਲੇ ਮੰਤਰਾਲਾ ਅਤੇ ਆਈਸੀਏਆਰ-ਸੀਐੱਮਐੱਫਆਰਆਈ ਕੱਲ੍ਹ ਪੀਐੱਮ ਵਿਕਾਸ ਯੋਜਨਾ ਦੇ ਤਹਿਤ ਹੁਨਰ ਟ੍ਰੇਨਿੰਗ ਅਤੇ ਮਹਿਲਾ ਉੱਦਮਤਾ ਵਿਕਾਸ ਪ੍ਰਜੈਕਟ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨਗੇ

Posted On: 27 AUG 2025 10:29AM by PIB Chandigarh

ਕੇਂਦਰੀ ਘੱਟ ਗਿਣਤੀ ਮਾਮਲੇ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ, ਕੇਰਲ ਦੇ ਤਿਰੂਵਨੰਤਪੁਰਮ ਵਿੱਚ ਕੋਵਲਮ ਸਥਿਤ ਐਨੀਮੇਸ਼ਨ ਸੈਂਟਰ ਵਿਖੇ ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ (ਪੀਐੱਮਵੀਆਈਕੇਏਐੱਸ) ਯੋਜਨਾ ਦੇ ਤਹਿਤ ਹੁਨਰ ਟ੍ਰੇਨਿੰਗ ਅਤੇ ਮਹਿਲਾ ਉੱਦਮਤਾ ਵਿਕਾਸ ਪ੍ਰੋਜੈਕਟ ਲਈ ਘੱਟ ਗਿਣਤੀ ਮਾਮਲੇ ਮੰਤਰਾਲਾ ਅਤੇ ਆਈਸੀਏਆਰ-ਕੇਂਦਰੀ ਸਮੁੰਦਰੀ ਮੱਛੀ ਪਾਲਣ ਖੋਜ ਸੰਸਥਾਨ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

ਪੀਐੱਮ ਵਿਕਾਸ ਯੋਜਨਾ ਦੇ ਤਹਿਤ, ਘੱਟ ਗਿਣਤੀ ਮਾਮਲੇ ਮੰਤਰਾਲਾ ਕੇਰਲ ਵਿੱਚ ਇਸ ਪ੍ਰੋਜੈਕਟ ਦੇ ਲਾਗੂ ਕਰਨ ਸੰਸਥਾਨ ਦੇ ਰੂਪ ਵਿੱਚ ਆਈਸੀਏਆਰ-ਸੀਐੱਮਐੱਫਆਰਆਈ ਦੇ ਨਾਲ ਸਾਂਝੇਦਾਰੀ ਕਰ ਰਿਹਾ ਹੈ ਜਿਸ ਦਾ ਉਦੇਸ਼ ਘੱਟ ਗਿਣਤੀ ਭਾਈਚਾਰਿਆਂ ਦੇ 690 ਉਮੀਦਵਾਰਾਂ ਨੂੰ ਟ੍ਰੇਂਡ ਕਰਨਾ ਹੈ। ਇਸ ਪਹਿਲ ਦਾ ਉਦੇਸ਼ ਪ੍ਰਤੀਭਾਗੀਆਂ ਦੇ ਗਿਆਨ ਅਤੇ ਉੱਦਮਸ਼ੀਲਤਾ ਸਮਰੱਥਾਵਾਂ ਨੂੰ ਉੱਨਤ ਕਰਨਾ ਹੈ ਜਿਸ ਨਾਲ ਸਿੱਖਿਆ, ਹੁਨਰ ਵਿਕਾਸ ਅਤੇ ਉੱਦਮ ਪ੍ਰੋਤਸਾਹਨ ਰਾਹੀਂ ਘੱਟ ਗਿਣਤੀ ਭਾਈਚਾਰਿਆਂ  ਨੂੰ ਸਸ਼ਕਤ ਬਣਾਉਣ ਦੀ ਯੋਜਨਾ ਦੇ ਵਿਆਪਕ ਦ੍ਰਿਸ਼ਟੀਕੋਣ ਦੇ ਨਾਲ ਤਾਲਮੇਲ ਬਿਠਾਇਆ ਜਾ ਸਕੇ।

690 ਉਮੀਦਵਾਰਾਂ ਵਿੱਚੋਂ 270 ਨੂੰ ਗੈਰ-ਪਰੰਪਰਾਗਤ ਮੱਛੀ ਪਾਲਣ –ਅਧਾਰਿਤ ਹੁਨਰਾਂ ਵਿੱਚ ਟ੍ਰੇਂਡ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ 90 ਨੂੰ ਹੈਚਰੀ ਮੱਛੀ ਪਾਲਣ ਵਿੱਚ ਅਤੇ 180 ਨੂੰ ਪਿੰਜਰੇ ਵਿੱਚ ਮੱਛੀ ਪਾਲਣ ਲਈ ਟ੍ਰੇਂਡ ਕੀਤਾ ਜਾਵੇਗਾ। ਇਨ੍ਹਾਂ ਵਿਸ਼ੇਸ਼ ਹੁਨਰਾਂ ਨਾਲ ਮਛੇਰਿਆਂ ਦੀ ਸਵੈ-ਰੋਜ਼ਗਾਰ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਣ ਅਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਸਸ਼ਕਤੀਕਰਣ ਵਿੱਚ ਯੋਗਦਾਨ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ, 420 ਮਹਿਲਾਵਾਂ ਨੂੰ ਅਗਵਾਈ ਅਤੇ ਉੱਦਮਤਾ ਵਿਕਾਸ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ ਤਾਂਕਿ ਉਹ ਆਪਣੇ ਉੱਦਮ ਸਥਾਪਿਤ ਕਰਕੇ ਉਨ੍ਹਾਂ ਦਾ ਪ੍ਰਬੰਧਨ ਕਰਨ ਵਿੱਚ ਸਮਰੱਥ ਬਣ ਸਕਣ।

ਸਾਰੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਟ੍ਰੇਨਿੰਗ ਦੌਰਾਨ ਵਜ਼ੀਫਾ ਮਿਲੇਗਾ। ਹੁਨਰ ਵਿਕਾਸ ਦੇ ਇਲਾਵਾ, ਇਸ ਪ੍ਰੋਜੈਕਟ ਦਾ ਉਦੇਸ਼ ਪ੍ਰਤੀਭਾਗੀਆਂ ਨੂੰ ਸਵੈ-ਰੋਜ਼ਗਾਰ ਦੇ ਮੌਕਿਆਂ ਵੱਲ ਲੈ ਜਾਣਾ ਵੀ ਹੈ।

ਸਮੁੰਦਰੀ ਮੱਛੀ ਪਾਲਣ ਖੇਤਰ ਵਿੱਚ ਖੋਜ, ਇਨੋਵੇਸ਼ਨ ਅਤੇ ਇਨਕਿਊਬੇਸ਼ਨ ਵਿੱਚ ਮੁਹਾਰਤ ਲਈ ਪ੍ਰਸਿੱਧ ਆਈਸੀਏਆਰ-ਸੀਐੱਮਐੱਫਆਰਆਈ, ਟ੍ਰੇਨਿੰਗ ਅਤੇ ਮਾਰਗਦਰਸ਼ਨ ਸਹਾਇਤਾ ਪ੍ਰਦਾਨ ਕਰਦੇ ਹੋਏ ਲਾਗੂ ਕਰਨ ਏਜੰਸੀ ਦੇ ਰੂਪ ਵਿੱਚ ਕੰਮ ਕਰੇਗਾ। ਇਹ ਪਹਿਲ, ਪੀਐੱਮ ਵਿਕਾਸ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਸ਼ੁਰੂ ਕੀਤੇ ਜਾ ਰਹੇ ਪ੍ਰਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਜੋ ਮੰਤਰਾਲੇ ਦੇ ਪਹਿਲਾਂ ਤੋਂ ਜਾਰੀ ਹੁਨਰ ਅਤੇ ਸਿੱਖਿਆ ਪ੍ਰੋਗਰਾਮਾਂ ਨੂੰ ਏਕੀਕ੍ਰਿਤ ਢਾਂਚੇ ਵਿੱਚ ਸ਼ਾਮਲ ਕਰਦੀ ਹੈ ਤਾਕਿ ਭਾਰਤ ਦੇ 6 ਨੋਟੀਫਾਈਡ ਘੱਟ ਗਿਣਤੀ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਗਤੀ ਦਿੱਤੀ ਜਾ ਸਕੇ ਅਤੇ ਉਨ੍ਹਾਂ ਦੀ ਆਜੀਵਿਕਾ ਦੇ ਮੌਕਿਆਂ ਵਿੱਚ ਵਾਧਾ ਕੀਤਾ ਜਾ ਸਕੇ।

***

ਐੱਸਐੱਸ/ਆਈਐੱਸਏ

 


(Release ID: 2161179)