ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਕੇਂਦਰੀ ਘੱਟ-ਗਿਣਤੀ ਮਾਮਲੇ ਰਾਜ ਮੰਤਰੀ ਨੇ ਕੋਚੀ ਵਿੱਚ ਐੱਨਐੱਮਡੀਐੱਫਸੀ ਐੱਸਸੀਏ ਦੀ ਖੇਤਰੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ

Posted On: 26 AUG 2025 6:08PM by PIB Chandigarh

ਰਾਸ਼ਟਰੀ ਘੱਟ-ਗਿਣਤੀ ਵਿਕਾਸ ਅਤੇ ਵਿੱਤ ਨਿਗਮ (ਐੱਨਐੱਮਡੀਐੱਫਸੀ) ਦੇ ਦੱਖਣੀ ਖੇਤਰ ਦੀਆਂ ਸਟੇਟ ਚੈਨਲਾਈਜ਼ਿੰਗ ਏਜੰਸੀਆਂ (ਐੱਸਸੀਏ) ਦੀ ਖੇਤਰੀ ਸਮੀਖਿਆ ਬੈਠਕ 26 ਅਗਸਤ, 2025 ਨੂੰ ਕੇਰਲ ਦੇ ਕੋਚੀ ਵਿੱਚ ਆਯੋਜਿਤ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਘੱਟ-ਗਿਣਤੀ ਮਾਮਲੇ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਨੇ ਕੀਤੀ।

ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ (ਐੱਨਐੱਮਡੀਐੱਫਸੀ) ਸਵੈ-ਰੋਜ਼ਗਾਰ ਅਤੇ ਆਮਦਨ ਪੈਦਾ ਕਰਨ ਵਾਲੇ ਉੱਦਮਾਂ ਲਈ ਰਿਆਇਤੀ ਲੋਨਸ ਪ੍ਰਦਾਨ ਕਰਕੇ ਘੱਟ-ਗਿਣਤੀ ਭਾਈਚਾਰਿਆਂ ਦੇ ਲਾਭਪਾਤਰੀਆਂ ਨੂੰ ਸਸ਼ਕਤ ਬਣਾਉਣ ਲਈ ਵਿਭਿੰਨ ਯੋਜਨਾਵਾਂ ਲਾਗੂ ਕਰਦਾ ਹੈ, ਜਿਸ ਵਿੱਚ ਮਹਿਲਾਵਾਂ ਅਤੇ ਕਿੱਤਾਮੁਖੀ ਸਮੂਹਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਇਨ੍ਹਾਂ ਯੋਜਨਾਵਾਂ ਦਾ ਲਾਗੂਕਰਨ ਸਬੰਧਿਤ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ ਦੁਆਰਾ ਨਾਮਜ਼ਦ ਐੱਸਸੀਏ ਦੇ ਨਾਲ-ਨਾਲ ਪੰਜਾਬ ਗ੍ਰਾਮੀਣ ਬੈਂਕ ਅਤੇ ਕੇਨਰਾ ਬੈਂਕ ਦੇ ਮਾਧਿਅਮ ਰਾਹੀਂ ਕੀਤਾ ਜਾਂਦਾ ਹੈ।

ਬੈਠਕ ਵਿੱਚ ਕੇਰਲ, ਤਮਿਲ ਨਾਡੂ, ਆਂਧਰ ਪ੍ਰਦੇਸ਼, ਪੁਡੂਚੇਰੀ, ਲਕਸ਼ਦ੍ਵੀਪ ਅਤੇ ਹੋਰ ਹਿੱਸਾ ਲੈਣ ਵਾਲੇ ਵਿੱਤੀ ਸੰਸਥਾਨਾਂ ਦੇ ਐੱਸਸੀਏ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਮਹੋਦਯ ਨੇ ਸਹਿਕਾਰੀ ਸੰਘਵਾਦ ਦੇ ਮਹੱਤਵ 'ਤੇ ਚਾਨਣਾ ਪਾਇਆ, ਜਿਸ ਵਿੱਚ ਕਿਹਾ ਗਿਆ ਕਿ ਰਾਜ 95 ਪ੍ਰਤੀਸ਼ਤ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਦੇ ਹਨ।

ਸ਼੍ਰੀ ਕੁਰੀਅਨ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਗੀਦਾਰੀ ਅਤੇ ਸੂਚਨਾ ਦਾ ਅਧਿਕਾਰ ਲੋਕਤੰਤਰ ਦੇ ਮਹੱਤਵਪੂਰਨ ਤੱਤ ਹਨ ਅਤੇ ਕਿਹਾ ਕਿ ਹਰੇਕ ਨਾਗਰਿਕ, ਜਿਸ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕ ਵੀ ਸ਼ਾਮਲ ਹਨ, ਨੂੰ ਉਨ੍ਹਾਂ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ ਹੈ, ਜੋ ਉਨ੍ਹਾਂ ਦੀ ਭਲਾਈ ਲਈ ਬਣਾਈਆਂ ਗਈਆਂ ਹਨ।

ਟੈਕਨੋਲੋਜੀ ਦੇ ਮਹੱਤਵ 'ਤੇ ਚਾਨਣਾ ਪਾਉਂਦੇ ਹੋਏ ਮੰਤਰੀ ਜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਇੱਕ ਵਧੇਰੇ ਸ਼ਕਤੀਸ਼ਾਲੀ ਟੂਲ ਬਣ ਗਿਆ ਹੈ, ਕਿਉਂਕਿ ਜਾਣਕਾਰੀ ਸਿਰਫ਼ ਇੱਕ ਕਲਿੱਕ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ, "ਪਹਿਲਾਂ, ਅਸੀਂ ਸਿਰਫ਼ ਨੌਕਰੀ ਲੱਭਣ ਵਾਲਿਆਂ ਬਾਰੇ ਗੱਲ ਕਰ ਰਹੇ ਸੀ, ਪਰ ਹੁਣ ਅਸੀਂ ਨੌਕਰੀ ਦੇਣ ਵਾਲਿਆਂ ਨੂੰ ਬਰਾਬਰ ਮਹੱਤਵ ਦੇ ਰਹੇ ਹਾਂ।"

ਇਸ ਤੋਂ ਬਾਅਦ, ਮੰਤਰੀ ਜੀ ਨੇ ਸਾਰੀਆਂ ਏਜੰਸੀਆਂ ਨੂੰ ਘੱਟ-ਗਿਣਤੀ ਭਾਈਚਾਰਿਆਂ ਦੇ ਸਮੁੱਚੇ ਵਿਕਾਸ ਲਈ ਕੇਂਦਰੀ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮਿਹਨਤ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੁਹਰਾਇਆ ਕਿ ਇਹ ਯਤਨ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ ਹਨ।

***************

ਐੱਸਐੱਸ/ ਆਈਐੱਸਏ


(Release ID: 2161175) Visitor Counter : 14