ਰੱਖਿਆ ਮੰਤਰਾਲਾ
azadi ka amrit mahotsav

ਏਕੀਕ੍ਰਿਤ ਰੱਖਿਆ ਸਟਾਫ ਦੇ ਪ੍ਰਮੁੱਖ ਥਾਈਲੈਂਡ ਵਿੱਚ ਰੱਖਿਆ ਪ੍ਰਮੁੱਖਾਂ ਦੇ ਸਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ

Posted On: 25 AUG 2025 11:22AM by PIB Chandigarh

ਏਕੀਕ੍ਰਿਤ ਰੱਖਿਆ ਸਟਾਫ ਦੇ ਪ੍ਰਮੁੱਖ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ 26 ਤੋਂ 28 ਅਗਸਤ, 2025 ਤੱਕ ਆਪਣੀ ਥਾਈਲੈਂਡ ਯਾਤਰਾ ਦੌਰਾਨ ਸਲਾਨਾ ਰੱਖਿਆ ਪ੍ਰਮੁੱਖ ਸੰਮੇਲਨ ਵਿੱਚ ਹਿੱਸਾ ਲੈਣਗੇ। ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਂਡ ਅਤੇ ਰਾਇਲ ਥਾਈ ਹਥਿਆਰਬੰਦ ਸੈਨਾ ਸੰਯੁਕਤ ਤੌਰ ’ਤੇ ਇਸ ਸਮਾਗਮ ਦੀ ਮੇਜ਼ਬਾਨੀ ਕਰ ਰਹੇ ਹਨ।

ਇਹ ਸੰਮੇਲਨ ਇੱਕ ਪ੍ਰਮੁੱਖ ਬਹੁਪੱਖੀ ਮੰਚ ਹੈ ਜੋ ਹਿੰਦ-ਪ੍ਰਸ਼ਾਂਤ ਖੇਤਰ ਦੇ ਵਿਭਿੰਨ ਦੇਸ਼ਾਂ ਦੇ ਰੱਖਿਆ ਪ੍ਰਮੁੱਖਾਂ ਨੂੰ ਇੱਕ ਮੰਚ ’ਤੇ ਲਿਆਉਂਦਾ ਹੈ ਤਾਕਿ ਉੱਭਰਦੀਆਂ ਖੇਤਰੀ ਅਤੇ ਵਿਸ਼ਵਵਿਆਪੀ ਸੁਰੱਖਿਆ ਚੁਣੌਤੀਆਂ, ਸਹਿਯੋਗੀ ਢਾਂਚੇ ਅਤੇ ਸੈਨਾ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮੌਕਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਇਸ ਸੰਮੇਲਨ ਵਿੱਚ ਸਮੁੰਦਰੀ ਸੁਰੱਖਿਆ, ਅੱਤਵਾਦ-ਵਿਰੋਧੀ, ਸਾਈਬਰ ਸੁਰੱਖਿਆ, ਮਨੁੱਖੀ ਸਹਾਇਤਾ, ਆਫ਼ਤ ਰਾਹਤ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਥਿਰਤਾ ਨੂੰ ਉਤਸ਼ਾਹਿਤ ਕਰਨ ’ਤੇ ਧਿਆਨ ਕੇਂਦ੍ਰਿਤ ਕੀਤੇ ਜਾਣ ਦੀ ਉਮੀਦ ਹੈ।

ਸੰਮੇਲਨ ਦੇ ਦੌਰਾਨ, ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਆਪਣੇ ਹਮਰੁਤਬਾ ਨਾਲ ਸੰਯੁਕਤ ਤਿਆਰੀ, ਅੰਤਰ-ਸੰਚਾਲਨ ਅਤੇ ਰਣਨੀਤਕ ਸਾਂਝੇਦਾਰੀ ਨੂੰ ਵਧਾਉਣ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ ਇਸ ਨਾਲ ਸਾਂਝੀਆਂ ਸੁਰੱਖਿਆ ਚਿੰਤਾਵਾਂ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਦੀ ਇਹ ਯਾਤਰਾ, ਖੇਤਰੀ ਸੁਰੱਖਿਆ ਢਾਂਚਿਆਂ ਨੂੰ ਮਜ਼ਬੂਤ ਕਰਨ, ਬਹੁਪੱਖੀ ਸਹਿਯੋਗ ਵਧਾਉਣ ਅਤੇ ਇੱਕ ਸਥਿਰ, ਨਿਯਮ-ਅਧਾਰਿਤ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ।

************

ਵੀਕੇ/ ਐੱਸਆਰ/ ਸੈਵੀ


(Release ID: 2160629)