ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਨੇ ਗ੍ਰਾਮੀਣ ਮੀਡੀਆ ਪਹੁੰਚ ਦਾ ਵਿਸਥਾਰ ਕੀਤਾ: 2019 ਤੋਂ ਬਾਅਦ 264 ਕਮਿਊਨਿਟੀ ਰੇਡੀਓ ਸਟੇਸ਼ਨ ਚਾਲੂ ਕੀਤੇ ਗਏ, 6 ਨਵੇਂ ਡੀਡੀ ਚੈਨਲ ਸਥਾਪਿਤ ਕੀਤੇ ਗਏ ਅਤੇ 17 ਨੂੰ ਅਪਗ੍ਰੇਡ ਕੀਤਾ ਗਿਆ
ਡੀਡੀ ਫ੍ਰੀ ਡਿਸ਼ 'ਤੇ ਚੈਨਲਾਂ ਦੀ ਗਿਣਤੀ 104 ਤੋਂ ਵਧ ਕੇ 510 ਹੋਈ ਜਿਨ੍ਹਾਂ ਵਿੱਚ 320 ਵਿਦਿਅਕ ਚੈਨਲ ਸ਼ਾਮਲ ਹਨ; ਆਕਾਸ਼ਵਾਣੀ ਅਤੇ ਪ੍ਰਸਾਰ ਭਾਰਤੀ ਦੇ ਓਟੀਟੀ 'ਵੇਵਸ' ਨੇ ਪਹੁੰਚ ਵਧਾਈ
Posted On:
20 AUG 2025 5:26PM by PIB Chandigarh
ਸਾਲ 2019 ਤੋਂ ਹੁਣ ਤੱਕ ਪੂਰੇ ਭਾਰਤ ਵਿੱਚ ਕੁੱਲ 264 ਕਮਿਊਨਿਟੀ ਰੇਡੀਓ ਸਟੇਸ਼ਨ ਸਥਾਪਿਤ ਕੀਤੇ ਜਾ ਚੁੱਕੇ ਹਨ। ਮੌਜੂਦਾ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਹੋਰ ਮਜ਼ਬੂਤ ਅਤੇ ਉੱਨਤ ਬਣਾਉਣ ਲਈ ਵਿੱਤ ਵਰ੍ਹੇ 2020-21 ਤੋਂ ਹੁਣ ਤੱਕ 26 ਸਟੇਸ਼ਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਸਾਲ 2019 ਤੋਂ ਬਾਅਦ 6 ਦੂਰਦਰਸ਼ਨ ਚੈਨਲ ਸਥਾਪਿਤ ਕੀਤੇ ਗਏ ਹਨ ਅਤੇ 17 ਮੌਜੂਦਾ ਦੂਰਦਰਸ਼ਨ ਚੈਨਲਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ।
ਸਰਕਾਰ ਨੇ ਸਾਲ 2017 ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਅਤੇ 23 ਅਗਸਤ 2018 ਨੂੰ "ਭਾਰਤ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਸਰੋਤਿਆਂ, ਪਹੁੰਚ ਅਤੇ ਪ੍ਰਭਾਵਸ਼ੀਲਤਾ 'ਤੇ ਅਧਿਐਨ" ਸਿਰਲੇਖ ਤੋਂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ।
ਰਿਪੋਰਟ ਦੇ ਅਨੁਸਾਰ, ਕਮਿਊਨਿਟੀ ਰੇਡੀਓ ਨੇ ਸਮੁਦਾਇਕ ਜੁੜਾਅ ਅਤੇ ਸਥਾਨਕ ਸੱਭਿਆਚਾਰ ਨੂੰ ਹੁਲਾਰਾ ਦੇਣ ਅਤੇ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸੂਚਨਾ ਦੇ ਪ੍ਰਸਾਰ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਇਸ ਰਿਪੋਰਟ ਦੇ ਲਈ ਲਿੰਕ: https://mib.gov.in/ministry/our-wings/broadcating-wing ਹੈ।
ਦੂਰਦਰਸ਼ਨ ਕੇਂਦਰਾਂ ਲਈ, ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਦੇ ਖੱਬੇ-ਪੱਖੀ ਉਗਰਵਾਦ ਪ੍ਰਭਾਵਿਤ ਖੇਤਰਾਂ ਵਿੱਚ ਫਰਵਰੀ 2019 ਵਿੱਚ ਪ੍ਰਚਾਰ ਅਭਿਯਾਨ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਗਿਆ। ਆਕਾਸ਼ਵਾਣੀ ਰਾਏਗੜ੍ਹ ਤੋਂ ਪ੍ਰਸਾਰਿਤ ਜਿੰਗਲਸ/ਸਪੌਟਸ ਦੇ ਬਾਰੇ 73.5 ਪ੍ਰਤੀਸ਼ਤ ਸਰੋਤਿਆਂ ਨੂੰ ਜਾਣਕਾਰੀ ਸੀ। ਆਕਾਸ਼ਵਾਣੀ ਰਾਏਗੜ੍ਹ ਤੋਂ ਪ੍ਰਸਾਰਿਤ ਜਿੰਗਲਸ/ਸਪੌਟਸ ਤੱਕ ਸਰੋਤਿਆਂ ਦੀ ਹਫ਼ਤਾਵਾਰੀ ਪਹੁੰਚ 67 ਪ੍ਰਤੀਸ਼ਤ ਸੀ।
ਸਰਕਾਰ ਵੱਖ-ਵੱਖ ਪਲੈਟਫਾਰਮਾਂ ਰਾਹੀਂ ਗ੍ਰਾਮੀਣ ਮੀਡੀਆ ਤੱਕ ਆਪਣੀ ਪਹੁੰਚ ਦਾ ਲਗਾਤਾਰ ਵਿਸਥਾਰ ਕਰਦੇ ਹੋਏ ਇਸ ਵਿੱਚ ਵਿਭਿੰਨਤਾ ਲਿਆ ਰਹੀ ਹੈ:
-
ਡੀਡੀ ਫ੍ਰੀ ਡਿਸ਼ (ਫ੍ਰੀ-ਟੂ-ਏਅਰ ਡਾਇਰੈਕਟ-ਟੂ-ਹੋਮ) ਸੇਵਾ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। 2019 ਵਿੱਚ ਜਿੱਥੇ 104 ਚੈਨਲ ਸੀ, ਵਰਤਮਾਨ ਵਿੱਚ ਇਹ ਵਧ ਕੇ 510 ਹੋ ਗਏ ਹਨ।
-
ਇਸ ਵਿੱਚ 92 ਨਿੱਜੀ ਚੈਨਲ, 50 ਦੂਰਦਰਸ਼ਨ ਚੈਨਲ ਅਤੇ 320 ਵਿਦਿਅਕ ਚੈਨਲ ਸ਼ਾਮਲ ਹਨ।
-
ਐੱਫਐੱਮ ਗੋਲਡ, ਰੇਨਬੋ ਅਤੇ ਵਿਵਿਧ ਭਾਰਤੀ ਸਮੇਤ 48 ਆਕਾਸ਼ਵਾਣੀ ਚੈਨਲ ਡੀਟੀਐੱਚ ਪਲੈਟਫਾਰਮਾਂ 'ਤੇ ਉਪਲਬਧ ਹਨ।
-
2024 ਵਿੱਚ, ਪ੍ਰਸਾਰ ਭਾਰਤੀ ਨੇ ਓਟੀਟੀ ਪਲੈਟਫਾਰਮ "ਵੇਵਸ" ਦੀ ਸ਼ੁਰੂਆਤ ਕੀਤੀ ਜੋ ਇੱਕ ਬਹੁ-ਸ਼ੈਲੀ ਡਿਜੀਟਲ ਸਟ੍ਰੀਮਿੰਗ ਐਗਰੀਗੇਟਰ ਹੈ ਜੋ ਦੂਰਦਰਸ਼ਨ ਅਤੇ ਆਕਾਸ਼ਵਾਣੀ ਨੈੱਟਵਰਕ ਚੈਨਲਾਂ ਨੂੰ ਏਕੀਕ੍ਰਿਤ ਕਰਦਾ ਹੈ।
ਇਹ ਪਲੈਟਫਾਰਮ ਸੂਚਨਾ, ਸਿੱਖਿਆ, ਸੱਭਿਆਚਾਰ ਅਤੇ ਸਮਾਚਾਰਾਂ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਹ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ, ਵਿਦਿਅਕ ਪ੍ਰੋਗਰਾਮਾਂ ਅਤੇ ਨਿੱਜੀ ਚੈਨਲਾਂ ਰਾਹੀਂ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਲੀ ਹਨ।
ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ।
****
ਧਰਮੇਂਦਰ ਤਿਵਾਰੀ/ ਨਵੀਨ ਸ੍ਰੀਜੀਤ
(Release ID: 2159736)
Visitor Counter : 6