ਗ੍ਰਹਿ ਮੰਤਰਾਲਾ
azadi ka amrit mahotsav

ਭਾਰਤ-ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰ ਲਗਾਉਣਾ

Posted On: 20 AUG 2025 4:42PM by PIB Chandigarh

ਪੱਛਮੀ ਬੰਗਾਲ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ ਦੀ ਕੁੱਲ ਲੰਬਾਈ 2216.7 ਕਿਲੋਮੀਟਰ ਹੈ। ਇਸ ਵਿੱਚੋਂ 1647.696 ਕਿਲੋਮੀਟਰ 'ਤੇ ਕੰਡਿਆਲੀ ਤਾਰ ਲਗਾਈ ਗਈ ਹੈ। ਬਾਕੀ 569.004 ਕਿਲੋਮੀਟਰ ਲੰਬਾਈ ਵਿੱਚ ਹਾਲੇ ਕੰਡਿਆਲੀ ਤਾਰ ਅਤੇ ਹੋਰ ਸਰਹੱਦੀ ਬੁਨਿਆਦੀ ਢਾਂਚੇ ਦੇ ਕੰਮ ਹੋਣੇ ਹਨ ਜਿਨ੍ਹਾਂ ਵਿੱਚ 112.780 ਕਿਲੋਮੀਟਰ ਗੈਰ-ਸੰਭਾਵੀ ਹੈ ਅਤੇ 456.224 ਕਿਲੋਮੀਟਰ ਸੰਭਾਵੀ ਹੈ।

ਪੱਛਮੀ ਬੰਗਾਲ ਵਿੱਚ 456.224 ਕਿਲੋਮੀਟਰ ਸੰਭਵ ਅੰਤਰਰਾਸ਼ਟਰੀ ਸਰਹੱਦ ਦੀ ਲੰਬਾਈ ਵਿੱਚੋਂ, 77.935 ਕਿਲੋਮੀਟਰ, ਜ਼ਮੀਨ ਲਾਗੂਕਰਨ ਵਾਲੀ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ। ਬਾਕੀ 378.289 ਕਿਲੋਮੀਟਰ ਲੰਬਾਈ ਲਈ, ਰਾਜ ਸਰਕਾਰ ਦੁਆਰਾ 148.971 ਕਿਲੋਮੀਟਰ ਭੂਮੀ ਅਧਿਗ੍ਰਹਿਣ ਹਾਲੇ ਸ਼ੁਰੂ ਕੀਤਾ ਜਾਣਾ ਹੈ। ਬਾਕੀ 229.318 ਕਿਲੋਮੀਟਰ ਭੂਮੀ ਅਧਿਗ੍ਰਹਿਣ ਦੇ ਵੱਖ-ਵੱਖ ਪੜਾਵਾਂ ਵਿੱਚ ਹੈ, ਜਿਸ ਦੇ ਵੇਰਵੇ ਇਸ ਤਰ੍ਹਾਂ ਹਨ:-

ਪੜਾਅ

ਲੰਬਾਈ (ਕਿਲੋਮੀਟਰ ਵਿੱਚ)

ਰਾਜ ਕੈਬਨਿਟ ਦੀ ਸਵੀਕ੍ਰਿਤੀ ਲਈ ਵਿਚਾਰ ਅਧੀਨ

31.019

ਭੁਗਤਾਨ ਕੀਤਾ ਗਿਆ ਹੈ, ਪਰ ਰਾਜ ਦੁਆਰਾ ਹਾਲੇ ਤੱਕ ਸੌਂਪਿਆ ਨਹੀਂ ਗਿਆ ਹੈ

181.635

ਰਾਜ ਨਾਲ ਮੁਲਾਂਕਣ ਕੀਤਾ ਜਾਣਾ ਬਾਕੀ ਹੈ

7.085

ਗ੍ਰਹਿ ਮੰਤਰਾਲੇ ਦੁਆਰਾ ਭੁਗਤਾਨ ਕੀਤਾ ਜਾਣਾ ਬਾਕੀ ਹੈ

9.579

ਕੁੱਲ

229.318

 

ਭੂਮੀ ਅਧਿਗ੍ਰਹਿਣ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਭਾਰਤ ਸਰਕਾਰ ਹੇਠ ਲਿਖੇ ਕਦਮ ਚੁੱਕ ਰਹੀ ਹੈ:-

i. ਰਾਜ ਸਰਕਾਰ ਦੇ ਨਾਲ ਇਸ ਮੁੱਦੇ 'ਤੇ ਨਿਯਮਿਤ ਬੈਠਕਾਂ ਅਤੇ ਸਮੀਖਿਆਵਾਂ।

ii. ਜੇਕਰ ਕੋਈ ਚੁਣੌਤੀਆਂ ਹੋਣ, ਤਾਂ ਉਨ੍ਹਾਂ ਦਾ ਹੱਲ ਕਰਨ ਲਈ ਸਮੀਖਿਆ ਅਤੇ ਤਾਲਮੇਲ ਲਈ ਰਾਜ ਦਾ ਦੌਰਾ।

iii. ਮਾਪਦੰਡਾਂ ਦੇ ਅਨੁਸਾਰ ਸਮੇਂ ’ਤੇ ਭੂਮੀ ਅਧਿਗ੍ਰਹਿਣ ਭੁਗਤਾਨ ਜਾਰੀ ਕੀਤੇ ਜਾ ਰਹੇ ਹਨ। 181.635 ਕਿਲੋਮੀਟਰ ਲਈ ਭੁਗਤਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। 

ਪਿਛਲੇ ਤਿੰਨ ਸਾਲਾਂ (01 ਜਨਵਰੀ, 2023 ਤੋਂ 31 ਜੁਲਾਈ, 2025 ਤੱਕ) ਦੌਰਾਨ ਪੱਛਮੀ ਬੰਗਾਲ ਵਿੱਚ ਗੈਰ-ਕਾਨੂੰਨੀ ਘੁਸਪੈਠ ਅਤੇ ਸਰਹੱਦ ਪਾਰ ਅਪਰਾਧਾਂ ਦੇ ਵੇਰਵੇ ਇਸ ਤਰ੍ਹਾਂ ਹਨ:-

ਸਾਲ

2023

2024

2025 (31 ਜੁਲਾਈ, 2025 ਤੱਕ)

ਆਉਣ ਵਾਲਿਆਂ ਦੀਆਂ ਗ੍ਰਿਫ਼ਤਾਰੀਆਂ

(ਸੰਖਿਆ ਵਿੱਚ)

1547

1694

723

ਨਸ਼ੀਲੇ ਪਦਾਰਥਾਂ ਦੀ ਜ਼ਬਤੀ

(ਕਿਲੋਗ੍ਰਾਮ ਵਿੱਚ)

4988.282

3145.606

5729.340

ਪਸ਼ੂਆਂ ਦੀ ਜ਼ਬਤੀ (ਸੰਖਿਆ ਵਿੱਚ)

8614

8648

2886

ਫੈਂਸੇਡਿਲ ਦੀ ਜ਼ਬਤੀ (ਸੰਖਿਆ ਵਿੱਚ)

210407

303480

210606

ਯਾਬਾ ਟੈਬਲੇਟ ਦੀ ਜ਼ਬਤੀ (ਸੰਖਿਆ ਵਿੱਚ)

51882

86747

36440

ਸੋਨੇ ਦੀ ਜ਼ਬਤੀ (ਕਿਲੋਗ੍ਰਾਮ ਵਿੱਚ)

166.810

188.142

20.876

ਐੱਫਆਈਸੀਐੱਨ ਦੀ ਜ਼ਬਤੀ (ਰੁਪਏ ਵਿੱਚ)

1586000

3245700

745000

 

ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਯਾਨੰਦ ਰਾਏ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਆਰਕੇ/ ਵੀਵੀ/ ਆਰਆਰ/ ਪੀਆਰ/ ਪੀਐੱਸ


(Release ID: 2159199) Visitor Counter : 11