ਵਿੱਤ ਮੰਤਰਾਲਾ
azadi ka amrit mahotsav

ਸੀਬੀਆਈਸੀ ਨੇ ਮੁੰਬਈ ਸ਼ਹਿਰ, ਮੁੰਬਈ ਉਪਨਗਰ, ਠਾਣੇ, ਰਾਏਗੜ੍ਹ ਅਤੇ ਪਾਲਘਰ ਜ਼ਿਲ੍ਹਿਆਂ ਵਿੱਚ ਜੀਐੱਸਟੀ ਭੁਗਤਾਨਕਰਤਾਵਾਂ ਲਈ ਜੁਲਾਈ 2025 ਮਹੀਨੇ ਦੇ ਲਈ ਜੀਐੱਸਟੀਆਰ-3ਬੀ ਫਾਈਲ ਕਰਨ ਦੀ ਅੰਤਿਮ ਮਿਤੀ ਵਧਾ ਕੇ 27 ਅਗਸਤ 2025 ਕੀਤੀ

Posted On: 21 AUG 2025 2:19PM by PIB Chandigarh

ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ 20 ਅਗਸਤ, 2025 ਨੂੰ ਨੋਟੀਫਿਕੇਸ਼ਨ ਨੰਬਰ 12/2025-ਕੇਂਦਰੀ ਟੈਕਸ ਜਾਰੀ ਕੀਤਾ ਹੈ। ਇਸ ਦੇ ਅਨੁਸਾਰ, ਜੁਲਾਈ 2025 ਮਹੀਨੇ ਲਈ ਫਾਰਮ ਜੀਐੱਸਟੀਆਰ-3ਬੀ ਫਾਈਲ ਕਰਨ ਦੀ ਤੈਅ ਮਿਤੀ ਵਧਾ ਦਿੱਤੀ ਗਈ ਹੈ।

ਮੁੰਬਈ ਖੇਤਰ ਦੇ ਕੁਝ ਹਿੱਸਿਆਂ ਵਿੱਚ ਨਿਰੰਤਰ ਬਾਰਿਸ਼ ਅਤੇ ਜਨਤਕ ਜੀਵਨ ਵਿੱਚ ਵਿਘਨ ਨੂੰ ਦੇਖਦੇ ਹੋਏ, ਰਜਿਸਟਰਡ ਟੈਕਸਪੇਅਰਸ ਲਈ ਫਾਈਲ ਕਰਨ ਦੀ ਆਖਰੀ ਮਿਤੀ 27 ਅਗਸਤ 2025 ਤੱਕ ਵਧਾ ਦਿੱਤੀ ਗਈ ਹੈ, ਜਿਨ੍ਹਾਂ ਦਾ ਮੁੱਖ ਕਾਰੋਬਾਰ ਸਥਾਨ ਹੇਠ ਲਿਖੇ ਜ਼ਿਲ੍ਹਿਆਂ ਵਿੱਚ ਸਥਿਤ ਹੈ:

  • ਮੁੰਬਈ ਸ਼ਹਿਰ

  • ਮੁੰਬਈ ਉਪਨਗਰ

  • ਠਾਣੇ

  • ਰਾਏਗੜ੍ਹ

  • ਪਾਲਘਰ

ਉਪਰੋਕਤ ਜ਼ਿਲ੍ਹਿਆਂ ਦੇ ਟੈਕਸਪੇਅਰਸ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਰਾਹਤ ਦਾ ਲਾਭ ਉਠਾਉਣ ਅਤੇ ਲੇਟ ਫੀਸ ਅਤੇ ਜ਼ੁਰਮਾਨੇ ਤੋਂ ਬਚਣ ਲਈ ਵਿਸਤਾਰਿਤ ਤੈਅ ਮਿਤੀ ਦੇ ਅੰਦਰ ਆਪਣਾ ਰਿਟਰਨ ਫਾਈਲ ਕਰਨ।

(ਸੀਬੀਆਈਸੀ ਨੋਟੀਫਿਕੇਸ਼ਨ ਨੰਬਰ 12/2025-ਕੇਂਦਰੀ ਟੈਕਸ ਮਿਤੀ 20.08.2025 ਦੇ ਲਈ ਇੱਥੇ ਕਲਿੱਕ ਕਰੋ) 

 

****

ਐੱਨਬੀ/ਕੇਐੱਮਐੱਨ


(Release ID: 2159198)