ਸੂਚਨਾ ਤੇ ਪ੍ਰਸਾਰਣ ਮੰਤਰਾਲਾ
15ਵੀਂ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਗਠਨ ਦੀ ਪ੍ਰਕਿਰਿਆ ਜਾਰੀ: ਜ਼ਿਆਦਾਤਰ ਨੋਮੀਨੇਸ਼ਨਸ ਨੂੰ ਅੰਤਿਮ ਰੂਪ ਦਿੱਤਾ ਗਿਆ
Posted On:
08 AUG 2025 4:37PM by PIB Chandigarh
ਪ੍ਰੈੱਸ ਕੌਂਸਲ ਆਫ ਇੰਡੀਆ ਦਾ ਗਠਨ ਪ੍ਰੈੱਸ ਕੌਂਸਲ ਐਕਟ, 1978 ਦੇ ਪ੍ਰਾਵਧਾਨਾਂ ਦੇ ਤਹਿਤ ਕੀਤਾ ਗਿਆ ਹੈ।
15ਵੀਂ ਪ੍ਰੈੱਸ ਕੌਂਸਲ ਦੇ ਗਠਨ ਦੀ ਸਥਿਤੀ ਇਸ ਪ੍ਰਕਾਰ ਹੈ:
-
ਧਾਰਾ 5 ਦੀ ਉਪ-ਧਾਰਾ 3 (ਏ) ਮੁਤਾਬਕ, ਵਰਕਿੰਗ ਪੱਤਰਕਾਰਾਂ ਵਿੱਚੋਂ ਤੇਰ੍ਹਾਂ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਣਾ ਹੈ, ਜਿਨ੍ਹਾਂ ਵਿੱਚੋਂ ਛੇ ਸਮਾਚਾਰ ਪੱਤਰਾਂ ਦੇ ਸੰਪਾਦਕ ਹੋਣਗੇ ਅਤੇ ਬਾਕੀ ਸੱਤ ਸੰਪਾਦਕਾਂ ਦੇ ਇਲਾਵਾ ਹੋਰ ਵਰਕਿੰਗ ਪੱਤਰਕਾਰ ਹੋਣਗੇ। ਇਨ੍ਹਾਂ ਮੈਂਬਰਾਂ ਦੇ ਨਾਮਾਂਕਣ ਦੀ ਪ੍ਰਕਿਰਿਆ ਮਾਣਯੋਗ ਦਿੱਲੀ ਹਾਈਕੋਰਟ ਦੇ ਸਾਹਮਣੇ ਵਿਚਾਰਅਧੀਨ ਹੈ।
-
ਨਿਰਧਾਰਿਤ ਪ੍ਰਕਿਰਿਆ ਦੇ ਅਨੁਸਾਰ, ਧਾਰਾ 5 ਦੀ ਉਪਧਾਰਾ 3(ਬੀ) ਮੁਤਾਬਕ ਅਖ਼ਬਾਰਾਂ ਦੇ ਮਾਲਕ ਜਾਂ ਉਨ੍ਹਾਂ ਦਾ ਪ੍ਰਬੰਧਨ ਕਾਰੋਬਾਰ ਚਲਾਉਣ ਵਾਲੇ ਵਿਅਕਤੀਆਂ ਵਿੱਚੋਂ ਛੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ। ਸਰਕਾਰ ਨੂੰ ਪ੍ਰੈਸ ਕੌਂਸਲ ਤੋਂ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।
-
ਧਾਰਾ 5 ਦੀ ਉਪਧਾਰਾ 3(ਸੀ) ਦੇ ਅਨੁਸਾਰ, ਨਿਊਜ਼ ਏਜੰਸੀਆਂ ਦਾ ਪ੍ਰਬੰਧਨ ਕਰਨ ਵਾਲੇ ਵਿਅਕਤੀਆਂ ਵਿੱਚੋਂ ਇੱਕ ਨੂੰ ਨਾਮਜ਼ਦ ਕੀਤਾ ਜਾਵੇਗਾ। ਪ੍ਰੈਸ ਕੌਂਸਲ ਤੋਂ ਨਾਮਜ਼ਦਗੀਆਂ ਦੀ ਉਡੀਕ ਹੈ।
-
ਧਾਰਾ 5 ਦੀ ਉਪ-ਧਾਰਾ 3(ਡੀ) ਦੇ ਅਨੁਸਾਰ, ਸਿੱਖਿਆ ਅਤੇ ਵਿਗਿਆਨ, ਕਾਨੂੰਨ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਵਿਸ਼ੇਸ਼ ਗਿਆਨ ਜਾਂ ਵਿਵਹਾਰਕ ਤਜ਼ਰਬਾ ਰੱਖਣ ਵਾਲੇ ਤਿੰਨ ਵਿਅਕਤੀ ਹੋਣਗੇ, ਜਿਨ੍ਹਾਂ ਵਿੱਚੋਂ ਲੜੀਵਾਰ ਇੱਕ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ, ਇੱਕ ਨੂੰ ਭਾਰਤੀ ਬਾਰ ਕੌਂਸਲ ਦੁਆਰਾ ਅਤੇ ਇੱਕ ਨੂੰ ਸਾਹਿਤ ਅਕਾਦਮੀ ਦੁਆਰਾ ਨਾਮਜ਼ਦ ਕੀਤਾ ਜਾਵੇਗਾ। ਇਨ੍ਹਾਂ ਮੈਂਬਰਾਂ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।
-
ਧਾਰਾ 5 ਦੀ ਉਪ-ਧਾਰਾ 3(ਈ) ਦੇ ਅਨੁਸਾਰ, ਸੰਸਦ ਦੇ ਪੰਜ ਮੈਂਬਰ ਹੋਣ ਚਾਹੀਦੇ ਹਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਲੋਕ ਸਭਾ ਦੇ ਸਪੀਕਰ ਦੁਆਰਾ ਲੋਕ ਸਭਾ ਦੇ ਮੈਂਬਰਾਂ ਵਿੱਚੋਂ ਅਤੇ ਦੋ ਨੂੰ ਰਾਜ ਸਭਾ ਦੇ ਚੇਅਰਮੈਨ ਦੁਆਰਾ ਆਪਣੇ ਮੈਂਬਰਾਂ ਵਿੱਚੋਂ ਹੀ ਨਾਮਜ਼ਦ ਕੀਤਾ ਜਾਵੇਗਾ। ਲੋਕ ਸਭਾ ਦੇ ਸਪੀਕਰ ਤੋਂ ਨਾਮਜ਼ਦਗੀਆਂ ਪ੍ਰਾਪਤ ਹੋ ਗਈਆਂ ਹਨ। ਰਾਜ ਸਭਾ ਦੇ ਚੇਅਰਮੈਨ ਦੁਆਰਾ ਕੀਤੀਆਂ ਗਈਆਂ ਨਾਮਜ਼ਦਗੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਰਾਜ ਸਭਾ ਵਿੱਚ ਇਹ ਜਾਣਕਾਰੀ ਪੇਸ਼ ਕੀਤੀ।
****
ਧਰਮੇਂਦਰ ਤਿਵਾਰੀ/ ਨਵੀਨ ਸ੍ਰੀਜਿਤ
(Release ID: 2158276)
Visitor Counter : 8