ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਅਮਰਨਾਥ ਯਾਤਰਾ 2025 ਜ਼ੀਰੋ-ਵੇਸਟ ਨਾਲ ਸਮਾਪਤ
Posted On:
19 AUG 2025 4:21PM by PIB Chandigarh

2025 ਦੀ ਅਮਰਨਾਥ ਯਾਤਰਾ ਸਿਰਫ਼ ਇੱਕ ਪਵਿੱਤਰ ਤੀਰਥ ਯਾਤਰਾ ਤੋਂ ਕਿਤੇ ਵੱਧ ਸੀ - ਇਹ ਸਵੱਛਤਾ ਅਤੇ ਸਥਿਰਤਾ ਲਈ ਇੱਕ ਸ਼ਕਤੀਸ਼ਾਲੀ ਲਹਿਰ ਵਜੋਂ ਉਭਰੀ। ਕਸ਼ਮੀਰ ਹਿਮਾਲਿਆ ਵਿੱਚ 3,880 ਮੀਟਰ ਦੀ ਉਚਾਈ 'ਤੇ ਪਵਿੱਤਰ ਗੁਫਾ ਤੱਕ 4 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਔਖੇ ਸਫ਼ਰ ਦੇ ਨਾਲ, ਸ਼੍ਰੀ ਅਮਰਨਾਥ ਜੀ ਸ਼੍ਰਾਇਨ ਬੋਰਡ ਨੇ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਤਾਲਮੇਲ ਨਾਲ ਵਿਗਿਆਨਕ ਵਿਧੀ ਨਾਲ ਰਹਿੰਦ-ਖੂੰਹਦ ਪ੍ਰਬੰਧਨ ਅਤੇ ਪਲਾਸਟਿਕ-ਮੁਕਤ ਅਭਿਆਸਾਂ 'ਤੇ ਜ਼ੋਰ ਦਿੱਤਾ। ਤਾਕਿ ਜ਼ੀਰੋ-ਲੈਂਡਫਿਲ, ਵਾਤਾਵਰਣ-ਅਨੁਕੂਲ ਯਾਤਰਾ ਨੂੰ ਯਕੀਨੀ ਬਣਾਇਆ ਜਾ ਸਕੇ। ਸਵੱਛ ਭਾਰਤ ਮਿਸ਼ਨ ਅਰਬਨ 2.0 ਦੇ ਉਦੇਸ਼ਾਂ ਦੇ ਅਨੁਸਾਰ, ਸ਼ਰਧਾਲੂਆਂ ਲਈ ਇੱਕ ਸਾਫ਼, ਸਵੱਛ ਅਤੇ ਪਲਾਸਟਿਕ-ਮੁਕਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਵਿਆਪਕ ਪਹਿਲਕਦਮੀਆਂ ਨੂੰ ਲਾਗੂ ਕੀਤਾ ਗਿਆ।
ਜੰਮੂ-ਕਸ਼ਮੀਰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਨੁਸਾਰ, ਇਹ ਪਹਿਲ ਇੱਕ ਸੁਚਾਰੂ ਕਾਰਜ ਯੋਜਨਾ ਦੁਆਰਾ ਸੰਚਾਲਿਤ ਕੀਤੀ ਗਈ ਸੀ ਅਤੇ ਸਵੱਛਤਾ ਕਾਰਜਕਾਰੀਆਂ, ਟਿਊਲਿਪ ਇੰਟਰਨਾਂ, ਅਤੇ ਰਿਹਾਇਸ਼ ਕੇਂਦਰਾਂ, ਲੰਗਰ ਸਥਾਨਾਂ ਅਤੇ ਯਾਤਰਾ ਕੈਂਪਾਂ ਵਿੱਚ ਤਾਇਨਾਤ ਵਲੰਟੀਅਰਾਂ ਦਰਮਿਆ ਸਹਿਜ ਤਾਲਮੇਲ ਦੁਆਰਾ ਲਾਗੂ ਕੀਤੀ ਗਈ ਸੀ। ਇਨ੍ਹਾਂ ਕਰਮਚਾਰੀਆਂ ਨੇ ਵੇਸਟ ਨੂੰ ਵੱਖ ਕਰਨ ਨੂੰ ਉਤਸ਼ਾਹਿਤ ਕੀਤਾ, ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਕੰਟਰੋਲ ਕੀਤਾ ਅਤੇ ਸਵੱਛਤਾ ਅਤੇ ਸਫਾਈ ਬਾਰੇ ਜਾਗਰੂਕਤਾ ਫੈਲਾਈ। ਕਿਊਆਰ-ਕੋਡ ਕੀਤੇ ਪਖਾਨਿਆਂ ਰਾਹੀਂ ਸਵੱਛਤਾ ਸਹੂਲਤਾਂ ਬਾਰੇ ਅਸਲ-ਸਮੇਂ ਦੀ ਫੀਡਬੈਕ ਇਕੱਠੀ ਕੀਤੀ ਗਈ, ਜਦਕਿ ਮਜ਼ਬੂਤ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀਆਂ ਅਤੇ ਵਿਆਪਕ ਜਾਗਰੂਕਤਾ ਮੁਹਿੰਮਾਂ ਨੇ ਸ਼ਰਧਾਲੂਆਂ ਨੂੰ ਸਫਾਈ ਬਣਾਈ ਰੱਖਣ ਅਤੇ ਰਹਿੰਦ-ਖੂੰਹਦ ਨੂੰ ਜ਼ਿੰਮੇਵਾਰੀ ਨਾਲ ਨਿਪਟਾਉਣ ਲਈ ਹੋਰ ਉਤਸ਼ਾਹਿਤ ਕੀਤਾ।

ਯਾਤਰਾ ਦੌਰਾਨ ਰੋਜ਼ਾਨਾ ਲਗਭਗ 11.67 ਮੀਟ੍ਰਿਕ ਟਨ ਵੇਸਟ ਪੈਦਾ ਹੋ ਰਿਹਾ ਸੀ, ਜਿਸ ਵਿੱਚ 3.67 ਮੀਟ੍ਰਿਕ ਟਨ ਸੁੱਕਾ ਵੇਸਟ ਅਤੇ 7.83 ਮੀਟ੍ਰਿਕ ਟਨ ਗਿੱਲਾ ਵੇਸਟ ਸ਼੍ਰੀ ਅਮਰਨਾਥ ਜੀ ਸ਼੍ਰਾਇਨ ਬੋਰਡ ਦੇ ਅਨੁਸਾਰ, ਇਸਦਾ 100% ਪ੍ਰੋਸੈਸ ਕੀਤਾ ਜਾਂਦਾ ਹੈ। ਖਾਦ ਬਣਾਉਣ ਅਤੇ ਰੀਸਾਈਕਲਿੰਗ ਦੇ ਨਾਲ, ਜੰਮੂ ਦੇ ਲੰਗਰਾਂ ਅਤੇ ਰਿਹਾਇਸ਼ ਕੇਂਦਰਾਂ ਤੋਂ ਗਿੱਲਾ ਕੂੜਾ 3 ਜੈਵਿਕ ਵੇਸਟ ਕੰਪੋਸਟਰਾਂ ਵਿੱਚ ਪ੍ਰੋਸੈੱਸ ਕੀਤਾ ਗਿਆ ਸੀ, ਹਰੇਕ ਦੀ ਸਮਰੱਥਾ 1-ਟਨ ਸੀ। ਸੁੱਕਾ ਵੇਸਟ ਨੇੜਲੇ MRFs ਵਿੱਚ ਪਹੁੰਚ ਜਾਂਦਾ, ਜਿਸ ਨਾਲ ਯਕੀਨੀ ਹੁੰਦਾ ਕਿ ਕੁਝ ਵੀ ਬਿਨਾ ਵੱਖ ਵੱਖ ਕੀਤੇ ਜਾਂ ਅਣ-ਟ੍ਰੀਟਿਡ ਹੋਏ ਲੈਂਡਫਿਲ ਵਿੱਚ ਨਾ ਜਾਵੇ। ਯਾਤਰਾ ਦੌਰਾਨ, ਵੇਸਟ ਇੱਕ ਯੋਜਨਾਬੱਧ ਪ੍ਰਣਾਲੀ ਦੁਆਰਾ ਇਕੱਠਾ ਕੀਤਾ ਗਿਆ ਸੀ ਜਿਸ ਵਿੱਚ ਯਾਤਰਾ ਰੂਟ ਦੇ ਨਾਲ ਸਥਾਪਿਤ 1,016 ਟਵਿਨ-ਬਿਨ ਸਟੇਸ਼ਨ - ਸੁੱਕੇ ਵੇਸਟ ਲਈ ਨੀਲਾ ਅਤੇ ਗਿੱਲੇ ਵੇਸਟ ਲਈ ਹਰਾ - ਸ਼ਾਮਲ ਸਨ। ਇਸ ਤੋਂ ਇਲਾਵਾ, ਸੈਨੇਟਰੀ ਵੇਸਟ ਨੂੰ ਇਕੱਠਾ ਕਰਨ ਲਈ ਮਹਿਲਾਵਾਂ ਦੇ ਪਖਾਨਿਆਂ ਦੇ ਨੇੜੇ ਵੱਖਰੇ ਕੂੜਾਦਾਨ ਰੱਖੇ ਗਏ ਸਨ। ਯਾਤਰਾ ਰੂਟ 'ਤੇ 24x7 ਸਫਾਈ ਨੂੰ ਯਕੀਨੀ ਬਣਾਉਣ ਲਈ, ਲਗਭਗ 1,300 ਸਫਾਈ ਮਿੱਤਰਾਂ ਨੂੰ ਵੱਖ-ਵੱਖ ਰਣਨੀਤਕ ਸਥਾਨਾਂ 'ਤੇ ਤਾਇਨਾਤ ਕੀਤਾ ਗਿਆ ਸੀ। ਇਸ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਪਵਿੱਤਰ ਯਾਤਰਾ 'ਤੇ ਜਾਣ ਵਾਲੇ ਵੱਡੀ ਗਿਣਤੀ ਵਿੱਚ ਯਾਤਰੀਆਂ ਦੀ ਸਹਾਇਤਾ ਲਈ ਸਾਰੇ ਜ਼ਰੂਰੀ ਸੈਨੀਟੇਸ਼ਨ ਪ੍ਰੋਟੋਕੋਲ ਲਾਗੂ ਰਹਿਣ।

ਸਿੰਗਲ-ਯੂਜ਼ ਪਲਾਸਟਿਕ (ਐਸਯੂਪੀ) ਦੇ ਰੋਕਥਾਮ ਦੇ ਲਈ ਇੱਕ ਸਾਹਸਿਕ ਮੁਹਿੰਮ ਤਹਿਤ ਲੰਗਰਾਂ ਵਿੱਚ ਇਨ੍ਹਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ। 30 ਤੋਂ ਵੱਧ ਕਿਉਸਕ ਰਾਹੀਂ 15,000 ਤੋਂ ਵੱਧ ਜੂਟ ਅਤੇ ਕੱਪੜੇ ਦੇ ਬੈਗ ਵੰਡੇ ਗਏ, ਯਾਤਰੀਆਂ ਨੂੰ ਟਿਕਾਊ ਵਿਕਲਪਾਂ ਵੱਲ ਜਾਣ ਦੀ ਅਪੀਲ ਕੀਤੀ। ਪਲਾਸਟਿਕ ਲਾਓ, ਥੈਲਾ ਲੇ ਜਾਓ ਅਤੇ ਵਿਨ ਇਟ, ਵਿਨ ਇਟ ਵਰਗੇ ਇੰਟਰਐਕਟਿਵ ਪ੍ਰੋਗਰਾਮਾਂ ਨੇ ਜਾਗਰੂਕਤਾ ਸੈਸ਼ਨਾਂ ਨੂੰ ਮਜ਼ੇਦਾਰ ਬਣਾ ਦਿੱਤਾ, ਵੇਸਟ ਨੂੰ ਵੱਖ ਕਰਨ ਅਤੇ ਕੱਪੜੇ ਦੇ ਬੈਗ ਨੂੰ ਅਪਣਾਉਣ ਨੂੰ ਇੱਕ ਸਮੂਹਿਕ ਜ਼ਿੰਮੇਵਾਰੀ ਬਣਾ ਦਿੱਤਾ। ਐਸਯੂਪੀ ਦੇ ਵਿਰੁੱਧ ਸੰਦੇਸ਼ ਇੱਕ ਵਿਆਪਕ ਆਈਈਸੀ ਮੁਹਿੰਮ ਰਾਹੀਂ ਦਿੱਤਾ ਗਿਆ, ਜਿਸ ਵਿੱਚ ਰਣਨੀਤਕ ਸੰਕੇਤ, ਨੁੱਕੜ ਨਾਟਕ ਅਤੇ ਸੋਸ਼ਲ ਮੀਡੀਆ 'ਤੇ ਵਿਆਪਕ ਪ੍ਰਚਾਰ ਸ਼ਾਮਲ ਸੀ।

ਯਾਤਰਾ ਰੂਟ 'ਤੇ ਸਫਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, 1600 ਤੋਂ ਵੱਧ ਮੋਬਾਈਲ ਟੌਇਲਟ ਲਗਾਏ ਗਏ ਸਨ - ਹਰੇਕ ਨੂੰ ਨਿਰਧਾਰਿਤ ਸੈਨੀਟੇਸ਼ਨ ਟੀਮਾਂ ਦੁਆਰਾ ਰੋਜ਼ਾਨਾ ਦੋ ਵਾਰ ਸਾਫ਼ ਕੀਤਾ ਜਾਂਦਾ ਸੀ। QR ਕੋਡਸ ਰਾਹੀਂ ਰੀਅਲ-ਟਾਈਮ ਉਪਭੋਗਤਾ ਫੀਡਬੈਕ ਨੇ 20,000 ਤੋਂ ਵੱਧ ਜਵਾਬ ਦਿੱਤੇ, ਜਿਸ ਨਾਲ ਤੇਜ਼ ਸੁਧਾਰ ਅਤੇ ਉੱਚ ਸੇਵਾ ਮਿਆਰ ਯਕੀਨੀ ਬਣਾਏ ਗਏ। ਯਾਤਰਾ ਦੌਰਾਨ ਪੈਦਾ ਹੋਇਆ ਮਲ-ਮੂਤਰ ਨੂੰ 39 ਡੀ-ਸਲਜਿੰਗ ਵਾਹਨਾਂ ਰਾਹੀਂ ਇਕੱਠਾ ਕੀਤਾ ਜਾ ਰਿਹਾ ਸੀ ਅਤੇ ਟ੍ਰੀਟਮੈਂਟ ਲਈ ਨਜ਼ਦੀਕੀ ਐਫਐੱਸਟੀਪੀਜ਼ (FSTPs) ਵਿੱਚ ਪਹੁੰਚਾਇਆ ਜਾ ਰਿਹਾ ਸੀ। ਯਾਤਰਾ ਰਿਸੋਰਸ ਰਿਕਵਰੀ ਇਨ ਮੋਸ਼ਨ ਦੌਰਾਨ ਪੈਦਾ ਹੋਏ ਮਲ-ਮੂਤਰ ਦਾ 100% ਟ੍ਰੀਟਮੈਂਟ ਕੀਤਾ ਜਾ ਰਿਹਾ ਸੀ।

ਗ੍ਰੀਨ ਪਲੈੱਜ਼ ਮੁਹਿੰਮ ਵਿੱਚ 70,000 ਤੋਂ ਵੱਧ ਸ਼ਰਧਾਲੂਆਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ, ਜਿਨ੍ਹਾਂ ਵਿੱਚੋਂ ਹਰ ਇੱਕ ਨੇ ਸਵੱਛਤਾ ਅਤੇ ਟਿਕਾਊ ਅਭਿਆਸਾਂ ਨੂੰ ਬਰਕਰਾਰ ਰੱਖਣ ਲਈ ਵਚਨਬੱਧਤਾ ਪ੍ਰਗਟਾਈ। ਪਲੈੱਜ਼ ਵੌਲਜ਼ ਅਤੇ ਸੈਲਫੀ ਬੂਥਾਂ ਨੂੰ ਜੋੜਨ ਤੋਂ ਲੈ ਕੇ ਸਵੱਛਤਾ ਕਿੱਟਾਂ ਦੀ ਵੰਡ ਤੱਕ, ਇਸ ਪਹਿਲਕਦਮੀ ਨੇ ਜਾਗਰੂਕਤਾ ਨੂੰ ਕਾਰਵਾਈ ਵਿੱਚ ਬਦਲ ਦਿੱਤਾ। ਜ਼ਿੰਮੇਵਾਰ ਯਾਤਰੀਆਂ ਅਤੇ ਖੁਸ਼ ਚਿਹਰੇ ਵਜੋਂ ਨਾਮਜ਼ਦ ਕੀਤੇ ਗਏ ਮਹੱਤਵਪੂਰਨ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਸਾਰੇ ਚੈਨਲਾਂ ਵਿੱਚ ਸਾਂਝਾ ਕੀਤਾ ਗਿਆ ਤਾਂ ਜੋ ਸਾਥੀ ਸ਼ਰਧਾਲੂਆਂ ਲਈ ਸਕਾਰਾਤਮਕ ਉਦਾਹਰਣਾਂ ਸਥਾਪਿਤ ਕੀਤੀਆਂ ਜਾ ਸਕਣ।
2025 ਦੀ ਅਮਰਨਾਥ ਯਾਤਰਾ ਨੇ ਸਵੱਛ ਭਾਰਤ ਮਿਸ਼ਨ ਅਰਬਨ 2.0 ਦੇ ਟੀਚਿਆਂ ਨਾਲ ਜੁੜਦੇ ਹੋਏ ਵਿਸ਼ਵਾਸ ਨੂੰ ਕਾਰਜ ਵਿੱਚ ਬਦਲ ਦਿੱਤਾ। ਜ਼ੀਰੋ-ਵੇਸਟ ਪ੍ਰਣਾਲੀਆਂ, ਜਨਤਕ ਸ਼ਮੂਲੀਅਤ ਅਤੇ ਮਜ਼ਬੂਤ ਸ਼ਹਿਰੀ ਭਾਗੀਦਾਰੀ ਦੇ ਨਾਲ, ਇਸ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਤੀਰਥ ਯਾਤਰਾਵਾਂ ਵੱਲ ਇੱਕ ਬਦਲਾਅ ਦਾ ਸੰਦੇਸ਼ ਦਿੱਤਾ। ਇਸ ਨੇ ਦੇਸ਼ ਭਰ ਦੇ ਸ਼ਹਿਰਾਂ ਨੂੰ ਸਵੱਛ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
************
ਐਸਕੇ
(Release ID: 2158266)
Visitor Counter : 4