ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਾ: ਜਿਤੇਂਦਰ ਸਿੰਘ ਨੇ ਸੇਵਾਮੁਕਤ ਕਰਮਚਾਰੀਆਂ ਨੂੰ "ਨੈਸ਼ਨਲ ਅਨੁਭਵ ਐਵਾਰਡ" ਭੇਟ ਕੀਤੇ
ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ "ਨੈਸ਼ਨਲ ਅਨੁਭਵ ਐਵਾਰਡ", ਸੇਵਾਮੁਕਤੀ ਤੋਂ ਬਾਅਦ ਦੇ ਦਹਾਕੇ ਦੀਆਂ ਯਾਦਾਂ ਦਾ ਪ੍ਰਤੀਕ ਹੈ
ਡਾ. ਜਿਤੇਂਦਰ ਸਿੰਘ ਨੇ ਸੇਵਾਮੁਕਤੀ ਤੋਂ ਬਾਅਦ ਦੀ ਮੁਹਾਰਤ ਦੀ ਵਰਤੋਂ ਕਰਨ ਦੀ ਅਪੀਲ ਕੀਤੀ
ਸੇਵਾਮੁਕਤ ਵਿਅਕਤੀਆਂ ਤੋਂ ਪ੍ਰਾਪਤ ਸਪਸ਼ਟ ਫੀਡਬੈਕ ਨੇ ਪਾਰਦਰਸ਼ਤਾ, ਨਾਗਰਿਕ-ਕੇਂਦ੍ਰਿਤ ਸ਼ਾਸਨ ਅਤੇ ਮਨੁੱਖੀ ਸਰੋਤ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਕੀਮਤੀ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ: ਡਾ. ਜਿਤੇਂਦਰ ਸਿੰਘ
2025 ਦੇ ਅਨੁਭਵ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਜਨਤਕ ਖੇਤਰ ਦੇ ਬੈਂਕ ਅਤੇ BHEL ਦੇ ਪਹਿਲੇ ਅਧਿਕਾਰੀ, 11 ਮੰਤਰਾਲਿਆਂ ਦੇ 15 ਅਧਿਕਾਰੀ ਸਨਮਾਨਿਤ
8ਵੇਂ ਨੈਸ਼ਨਲ ਅਨੁਭਵ ਐਵਾਰਡ ਸਮਾਰੋਹ ਵਿੱਚ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 4.0, ਸਫਲਤਾ ਦੀਆਂ ਕਹਾਣੀਆਂ ਦੀ ਈ-ਕਿਤਾਬ ਜਾਰੀ ਕੀਤੀ ਗਈ
Posted On:
19 AUG 2025 3:10PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ; ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਲਈ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਸੇਵਾਮੁਕਤ ਸਰਕਾਰੀ ਕਰਮਚਾਰੀਆਂ ਨੂੰ "ਨੈਸ਼ਨਲ ਅਨੁਭਵ ਐਵਾਰਡ" ਪ੍ਰਦਾਨ ਕੀਤੇ। ਉਨ੍ਹਾਂ ਨੇ ਵਿਗਿਆਨ ਭਵਨ ਵਿਖੇ ਆਯੋਜਿਤ 8ਵੇਂ "ਨੈਸ਼ਨਲ ਅਨੁਭਵ ਐਵਾਰਡ" ਸਮਾਰੋਹ ਅਤੇ 57ਵੇਂ ਸੇਵਾਮੁਕਤੀ ਪੂਰਵ ਸਲਾਹ-ਮਸ਼ਵਰਾ ਵਰਕਸ਼ਾਪ ਵਿੱਚ, ਸੇਵਾਮੁਕਤ ਕਰਮਚਾਰੀਆਂ ਦੇ ਗਿਆਨ ਅਤੇ ਤਜ਼ਰਬੇ ਤੋਂ ਲਾਭ ਉਠਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਉਨ੍ਹਾਂ ਨੂੰ "ਸੇਵਾਮੁਕਤੀ ਤੋਂ ਬਾਅਦ ਵੀ ਰਾਸ਼ਟਰ ਨਿਰਮਾਣ ਵਿੱਚ ਭਾਈਵਾਲ" ਦੱਸਿਆ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2015 ਵਿੱਚ ਸ਼ੁਰੂ ਕੀਤੇ ਗਏ ਅਨੁਭਵ ਪੁਰਸਕਾਰਾਂ ਦੀ ਕਲਪਨਾ ਨਾ ਸਿਰਫ਼ ਸੇਵਾਮੁਕਤ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਕੀਤੀ ਗਈ ਸੀ, ਸਗੋਂ ਉਨ੍ਹਾਂ ਦੇ ਰਿਕਾਰਡ ਕੀਤੇ ਤਜ਼ਰਬਿਆਂ ਰਾਹੀਂ ਸ਼ਾਸਨ ਦੀ ਇੱਕ ਸੰਸਥਾਗਤ ਯਾਦਗਾਰ ਦਾ ਨਿਰਮਾਣ ਕਰਨ ਲਈ ਵੀ ਕੀਤੀ ਗਈ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੇਵਾਮੁਕਤ ਕਰਮਚਾਰੀਆਂ ਤੋਂ ਸਪਸ਼ਟ ਫੀਡਬੈਕ ਪਾਰਦਰਸ਼ਤਾ, ਨਾਗਰਿਕ-ਕੇਂਦ੍ਰਿਤ ਸ਼ਾਸਨ ਅਤੇ ਮਨੁੱਖੀ ਸਰੋਤ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਕੀਮਤੀ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ "ਜਿਨ੍ਹਾਂ ਲੋਕਾਂ ਕੋਲ ਸੇਵਾਮੁਕਤੀ ਤੋਂ ਬਾਅਦ ਘੱਟ ਹਿੱਸੇਦਾਰੀ ਹੁੰਦੀ ਹੈ,ਉਹ ਵਧੇਰੇ ਸਾਹਸ ਨਾਲ, ਵਧੇਰੇ ਸਪਸ਼ਟ ਤਾ ਨਾਲ ਆਪਣੀ ਗੱਲ ਰੱਖ ਸਕਦੇ ਹਨ। ਉਨ੍ਹਾਂ ਦੇ ਨਿਰੀਖਣ ਸਾਨੂੰ ਸਾਡੀਆਂ ਨੀਤੀਆਂ ਨੂੰ ਸਹੀ ਕਰਨ ਅਤੇ ਬਿਹਤਰ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਦੇ ਹਨ,"
ਮੰਤਰੀ ਮਹੋਦਯ ਨੇ ਸੰਸਥਾਗਤ ਸਿੱਖਿਆ ਨਾਲ ਟੈਕਨੋਲੋਜੀ ਨੂੰ ਜੋੜਨ ਦੇ ਯਤਨਾਂ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਨੁਭਵ ਪੋਰਟਲ 'ਤੇ ਜਮ੍ਹਾਂ ਕੀਤੀਆਂ ਗਈਆਂ ਯਾਦਾਂ ਦਾ ਵਿਸ਼ਲੇਸ਼ਣ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਤੇਜ਼ੀ ਨਾਲ ਵਰਤੋਂ ਕੀਤੀ ਜਾਵੇਗੀ, ਜੋ ਤਬਾਦਲੇ, ਤਰੱਕੀਆਂ ਅਤੇ ਸ਼ਿਕਾਇਤ ਨਿਵਾਰਣ ਵਰਗੇ ਖੇਤਰਾਂ ਵਿੱਚ ਪ੍ਰਣਾਲੀਗਤ ਪਾੜੇ ਦੀ ਪਹਿਚਾਣ ਕਰਨ ਵਿੱਚ ਮਦਦ ਕਰੇਗਾ। ਡਾ. ਜਿਤੇਂਦਰ ਸਿੰਘ ਨੇ ਕਿ "ਅਸੀਂ ਇੱਕ ਹਾਈਬ੍ਰਿਡ ਮਾਡਲ ਵੱਲ ਵਧ ਰਹੇ ਹਾਂ, ਜਿੱਥੇ ਮਨੁੱਖੀ ਬੁੱਧੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਇਕੱਠੇ ਨੀਤੀ ਸੁਧਾਰਾਂ ਦੀ ਅਗਵਾਈ ਕਰਨਗੇ,"
ਇਸ ਸਾਲ ਦੇ ਪੁਰਸਕਾਰ ਇਸ ਪਹਿਲਕਦਮੀ ਦੇ ਇੱਕ ਦਹਾਕੇ ਦੇ ਪੂਰੇ ਹੋਣ ਨੂੰ ਦਰਸਾਉਂਦੇ ਹਨ, ਜਿਸ ਵਿੱਚ ਹੁਣ ਤੱਕ ਅਨੁਭਵ ਪੋਰਟਲ 'ਤੇ 12,500 ਤੋਂ ਵੱਧ ਯਾਦਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 11 ਮੰਤਰਾਲਿਆਂ ਅਤੇ ਵਿਭਾਗਾਂ ਦੇ ਪੰਦਰ੍ਹਾਂ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਪਹਿਲੀ ਵਾਰ ਕਿਸੇ ਜਨਤਕ ਖੇਤਰ ਦੇ ਬੈਂਕ ਅਤੇ ਇੱਕ ਕੇਂਦਰੀ ਜਨਤਕ ਖੇਤਰ ਦੇ ਉੱਦਮ ਦੇ ਅਧਿਕਾਰੀ ਸ਼ਾਮਲ ਸਨ। ਇਸ ਮੌਕੇ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 4.0 ਅਤੇ ਸਫਲਤਾ ਦੀਆਂ ਕਹਾਣੀਆਂ ਦੀ ਈ-ਕਿਤਾਬ ਜਾਰੀ ਕੀਤੀ ਗਈ।
ਪ੍ਰਮੁੱਖ "ਨੈਸ਼ਨਲ ਅਨੁਭਵ ਐਵਾਰਡ" ਜੇਤੂਆਂ ਵਿੱਚ ਐਮ. ਵੈਂਕਟੇਸਨ ਸਨ, ਜਿਨ੍ਹਾਂ ਨੇ ਸਿਵਿਲ ਸੇਵਕ ਵਜੋਂ 35 ਸ਼ਾਨਦਾਰ ਸਾਲਾਂ ਬਾਅਦ ਸੇਵਾਮੁਕਤ ਹੋ ਕੇ, 2014 ਦੇ ਕਸ਼ਮੀਰ ਹੜ੍ਹਾਂ ਅਤੇ 2022 ਦੇ ਯੂਕ੍ਰੇਨ ਨਿਕਾਸੀ ਸਮੇਤ ਮਹਤਵਪੂਰਣ ਸਮੇਂ ਦੌਰਾਨ ਆਪਣੀਆਂ ਸੇਵਾਵਾਂ ਦਾ ਦਸਤਾਵੇਜ਼ੀਕਰਣ ਕੀਤਾ। ਹੁਕਮ ਸਿੰਘ ਮੀਣਾ, ਜਿਨ੍ਹਾਂ ਨੇ 6.4 ਲੱਖ ਤੋਂ ਵੱਧ ਪਿੰਡਾਂ ਵਿੱਚ ਜ਼ਮੀਨੀ ਰਿਕਾਰਡਾਂ ਦੇ ਡਿਜੀਟਾਈਜ਼ੇਸ਼ਨ ਦੀ ਅਗਵਾਈ ਕੀਤੀ; ਐਸਬੀਆਈ ਦੀ ਸ਼ਾਲਿਨੀ ਕੱਕਰ, ਜਿਨ੍ਹਾਂ ਨੇ ਬੈਂਕਿੰਗ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਪੈਨਸ਼ਨ ਸੁਧਾਰਾਂ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮਾਂ ਚਲਾਈਆਂ।
ਡਾਕ ਵਿਭਾਗ ਦੇ ਓ. ਵਿਰੂਪਾਕਸ਼ੱਪਾ , ਜਿਨ੍ਹਾਂ ਨੇ ਡਾਕ ਬੱਚਤ ਅਤੇ ਬੀਮਾ ਯੋਜਨਾਵਾਂ ਦਾ ਪੇਂਡੂ ਭਾਈਚਾਰਿਆਂ ਤੱਕ ਵਿਸਤਾਰ ਕੀਤਾ; ਅਤੇ ਸੀਆਰਪੀਐਫ ਦੇ ਸਾਜੂ ਪੀਕੇ, ਜਿਨ੍ਹਾਂ ਨੇ ਅਸਾਮ ਤੋਂ ਪੁਲਵਾਮਾ ਤੱਕ ਦੇ ਸੰਵੇਦਨਸ਼ੀਲ ਸੰਚਾਲਨ ਖੇਤਰਾਂ ਵਿੱਚ ਸੇਵਾ ਨਿਭਾਈ। ਜਿਊਰੀ ਪੁਰਸਕਾਰ ਜੇਤੂਆਂ ਵਿੱਚ ਜੈ ਪ੍ਰਕਾਸ਼ ਸ਼੍ਰੀਵਾਸਤਵ (ਭੇਲ), ਵਿਨੋਦ ਪੀ. ਅਤੇ ਡਾ. ਸਾਬੂ ਸੇਬੇਸਟੀਅਨ (ਡੀਆਰਡੀਓ), ਡਾ. ਜੌਲੀ ਧਰ (ਇਸਰੋ), ਸੁਨੀਤਾ ਚੇਰੋਦਾਥ (ਟੈਲੀਕੌਮ), ਐਸ. ਮੀਨਾਕਸ਼ੀ ਸੁੰਦਰਮ ਅਤੇ ਬਾਲਮ ਸਿੰਘ ਰਾਵਤ (ਸੀਆਰਪੀਐਫ), ਵੇਲਾਗਾ ਕੁਮਾਰੀ (ਸੀਡਬਲਿਊਸੀ), ਸ਼ੀਲਾ ਰਾਣੀ ਪੋਦਾਰ (ਸੀਆਰਪੀਐਫ), ਅਤੇ ਸੰਤੋਸ਼ ਗਵਲੀ (ਆਈਟੀਬੀਪੀ) ਸ਼ਾਮਲ ਸਨ, ਜੋ ਸੇਵਾਵਾਂ ਦੀ ਵਿਸ਼ਾਲ ਸ਼੍ਰੇਣੀ ਨੂੰ ਦਰਸਾਉਂਦੇ ਹਨ।
ਇਸ ਸਮਾਰੋਹ ਵਿੱਚ ਸੀਨੀਅਰ ਅਧਿਕਾਰੀ ਵੀ. ਸ੍ਰੀਨਿਵਾਸ, ਸਕੱਤਰ (ਪੈਨਸ਼ਨ); ਸ਼੍ਰੀ ਵਿਤੁਲ ਕੁਮਾਰ, ਵਿਸ਼ੇਸ਼ ਡੀਜੀ, ਸੀਆਰਪੀਐਫ; ਸ਼੍ਰੀਮਤੀ ਰੋਲੀ ਸਿੰਘ, ਵਧੀਕ ਸਕੱਤਰ ਅਤੇ ਡੀਜੀ, ਸੀਜੀਐਚਐਸ; ਸ਼੍ਰੀ ਰਾਜ ਕੁਮਾਰ ਅਰੋੜਾ, ਸੀਜੀਡੀਏ; ਅਤੇ ਸ਼੍ਰੀ ਧਰੁਬਜਯੋਤੀ ਸੇਨਗੁਪਤਾ, ਸੰਯੁਕਤ ਸਕੱਤਰ (ਪੈਨਸ਼ਨ) ਸਮੇਤ ਹੋਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਡਾ. ਜਿਤੇਂਦਰ ਸਿੰਘ ਨਾਲ ਪੁਰਸਕਾਰ ਜੇਤੂਆਂ ਦਾ ਸਨਮਾਨ ਕੀਤਾ ਅਤੇ ਰਾਸ਼ਟਰ-ਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 4.0 ਲਈ ਦਿਸ਼ਾ-ਨਿਰਦੇਸ਼ ਅਤੇ ਵਿਸ਼ੇਸ਼ ਮੁਹਿੰਮ 2.0 ਦੀਆਂ ਸਫਲਤਾ ਦੀਆਂ ਕਹਾਣੀਆਂ ਦੀ ਇੱਕ ਕੌਫੀ ਟੇਬਲ ਈ-ਬੁੱਕ ਵਰਗੀਆਂ ਨਵੀਆਂ ਪਹਿਲਕਦਮੀਆਂ ਜਾਰੀ ਕੀਤੀਆਂ। ਖਾਸ ਤੌਰ 'ਤੇ, ਇਸ ਸਾਲ ਪੁਰਸਕਾਰ ਜੇਤੂਆਂ ਵਿੱਚੋਂ ਇੱਕ ਤਿਹਾਈ ਔਰਤਾਂ ਸਨ, ਜੋ ਸ਼ਾਸਨ ਵਿੱਚ ਮਹਿਲਾ ਅਧਿਕਾਰੀਆਂ ਦੀ ਵਧ ਰਹੀ ਮੌਜੂਦਗੀ ਨੂੰ ਦਰਸਾਉਂਦੀਆਂ ਹਨ।
ਡਾ. ਜਿਤੇਂਦਰ ਸਿੰਘ ਨੇ ਪੁਰਸਕਾਰ ਜੇਤੂਆਂ ਨੂੰ ਅਪੀਲ ਕੀਤੀ ਕਿ ਉਹ ਸੇਵਾਮੁਕਤੀ ਨੂੰ ਆਪਣੀ ਸੇਵਾ ਦਾ ਅੰਤ ਨਾ ਸਮਝਣ, ਸਗੋਂ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਸਮਝਣ। ਉਨ੍ਹਾਂ ਨੇ ਖੁਰਾਕ ਅਤੇ ਖੇਤੀਬਾੜੀ ਖੇਤਰ ਵਿੱਚ ਸਫਲ ਸਟਾਰਟ-ਅੱਪਸ ਦੀ ਅਗਵਾਈ ਕਰਨ ਵਾਲੇ ਸੀਨੀਅਰ ਨਾਗਰਿਕਾਂ ਦੀਆਂ ਉਦਾਹਰਣਾਂ ਦਿੱਤੀਆਂ, ਸੇਵਾਮੁਕਤ ਲੋਕਾਂ ਨੂੰ ਆਪਣੇ ਕੌਸ਼ਲ ਨੂੰ ਉੱਦਮਤਾ, ਸਲਾਹਕਾਰ ਭੂਮਿਕਾਵਾਂ ਜਾਂ ਸਮਾਜ ਸੇਵਾ ਵਿੱਚ ਲਗਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ "ਤੁਸੀਂ ਕਾਗਜ਼ 'ਤੇ ਸੇਵਾਮੁਕਤ ਹੋ ਸਕਦੇ ਹੋ, ਪਰ ਤੁਸੀਂ ਕਦੇ ਵੀ ਦੇਸ਼ ਦੀ ਸੇਵਾ ਤੋਂ ਸੇਵਾਮੁਕਤ ਨਹੀਂ ਹੁੰਦੇ,"
ਦਿਨ ਭਰ ਚੱਲੇ ਇਸ ਸਮਾਗਮ ਵਿੱਚ ਪੈਨਸ਼ਨ ਪ੍ਰਕਿਰਿਆਵਾਂ, ਸਿਹਤ ਲਾਭਾਂ, ਨਿਵੇਸ਼ ਵਿਕਲਪਾਂ ਅਤੇ ਆਮਦਨ ਕਰ ਮਾਮਲਿਆਂ ਬਾਰੇ ਸੇਵਾਮੁਕਤੀ ਤੋਂ ਪੂਰਵ ਦੇ ਸਲਾਹ-ਮਸ਼ਵਰੇ ਸੈਸ਼ਨ ਵੀ ਸ਼ਾਮਲ ਸਨ, ਜਿਸ ਦਾ ਉਦੇਸ਼ ਜਲਦੀ ਹੀ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਸਰਕਾਰੀ ਸੇਵਾ ਤੋਂ ਬਾਅਦ ਜੀਵਨ ਭਰ ਲਈ ਤਿਆਰ ਕਰਨਾ ਸੀ।
ਜਿਵੇਂ-ਜਿਵੇਂ ਅਨੁਭਵ ਪੁਰਸਕਾਰ ਆਪਣੇ ਦਸਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੇ ਹਨ, ਇਹ ਪਹਿਲਕਦਮੀ ਫੀਡਬੈਕ-ਅਧਾਰਿਤ ਮੁਲਾਂਕਣ ਮਾਪਦੰਡਾਂ ਅਤੇ ਜਨਤਕ ਖੇਤਰ ਦੇ ਬੈਂਕਾਂ ਅਤੇ ਉੱਦਮਾਂ ਸਮੇਤ ਇੱਕ ਵਿਆਪਕ ਭਾਗੀਦਾਰੀ ਅਧਾਰ ਦੇ ਨਾਲ ਵਿਕਸਿਤ ਹੁੰਦੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਪੁਰਸਕਾਰ ਸ਼ਾਸਨ ਸਬੰਧੀ ਸਿੱਖਿਆਵਾਂ ਦਾ ਭੰਡਾਰ ਬਣ ਗਏ ਹਨ, ਜੋ ਜਨਤਕ ਪ੍ਰਸ਼ਾਸਨ ਦੇ ਅਤੀਤ ਅਤੇ ਭਵਿੱਖ ਨੂੰ ਜੋੜਦੇ ਹਨ।



**********
ਐਨਕੇਆਰ/ਪੀਐਸਐਮ/ਏਵੀ
(Release ID: 2158265)
Visitor Counter : 3