ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ 18 ਅਗਸਤ, 2025 ਨੂੰ “ਰਾਸ਼ਟਰੀ ਅਨੁਭਵ ਪੁਰਸਕਾਰ-2025’ ਪ੍ਰਦਾਨ ਕਰਨਗੇ


ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਕੱਲ੍ਹ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਪ੍ਰੀ-ਰਿਟਾਇਰਮੈਂਟ ਕਾਉਂਸਲਿੰਗ ਵਰਕਸ਼ੌਪ ਦਾ ਉਦਘਾਟਨ ਕਰਨਗੇ

ਡਾ. ਜਿਤੇਂਦਰ ਸਿੰਘ ਕੱਲ੍ਹ ਰਾਸ਼ਟਰਵਿਆਪੀ ਡੀਐੱਲਸੀ ਅਭਿਯਾਨ 4.0 ‘ਤੇ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ

Posted On: 17 AUG 2025 11:38PM by PIB Chandigarh

ਪੈਨਸ਼ਨ ਅਤੇ ਪੈਨਸ਼ਨਰਜ਼ ਵੈਲਫੇਅਰ ਡਿਪਾਰਟਮੈਂਟ (ਡੀਓਪੀਪੀਡਬਲਿਊ) ਨੇ ਪ੍ਰਧਾਨ ਮੰਤਰੀ ਦੀ ਕਲਪਨਾ ਦੇ ਅਨੁਸਾਰ ਸੇਵਾਮੁਕਤ ਕਰਮਚਾਰੀਆਂ ਦੀਆਂ ਨਿਜੀ ਯਾਦਾਂ ਰਾਹੀਂ ਭਾਰਤ ਦੇ ਪ੍ਰਸ਼ਾਸਨਿਕ ਇਤਿਹਾਸ ਦਾ ਦਸਤਾਵੇਜ਼ੀਕਰਣ ਕਰਨ ਦਾ ਕੰਮ ਸੰਭਾਲਿਆ। ਇਸੇ ਦਿਸ਼ਾ ਵਿੱਚ ਕੰਮ ਕਰਦੇ ਹੋਏ, ਡੀਓਪੀਪੀਡਬਲਿਊ ਨੇ ਮਾਰਚ 2015 ਵਿੱਚ ‘ਅਨੁਭਵ’ ਨਾਮਕ ਇੱਕ ਔਨਲਾਈਨ ਪਲੈਟਫਾਰਮ ਸ਼ੁਰੂ ਕੀਤਾ। ਇਹ ਪਲੈਟਫਾਰਮ, ਸੇਵਾਮੁਕਤ ਹੋਣ ਵਾਲੇ ਅਤੇ ਸੇਵਾਮੁਕਤ ਹੋ ਚੁੱਕੇ ਕਰਮਚਾਰੀਆਂ ਨੂੰ ਵਿਭਿੰਨ ਸਰਕਾਰੀ ਨੀਤੀਆਂ ਦੀ ਪ੍ਰਭਾਵਸ਼ੀਲਤਾ ਵਧਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਇਹ ਪੋਰਟਲ ਇਸ ਸਾਲ 12,500 ਤੋਂ ਵੱਧ ਲੇਖਾਂ ਦੇ ਪ੍ਰਕਾਸ਼ਨ ਅਤੇ 78 ਅਨੁਭਵ ਪੁਰਸਕਾਰਾਂ ਦੇ ਨਾਲ ਆਪਣੇ ਗੌਰਵਸ਼ਾਲੀ 10 ਵਰ੍ਹੇ ਪੂਰੇ ਕਰ ਰਿਹਾ ਹੈ।

ਇਸ ਸਾਲ ‘ਰਾਸ਼ਟਰੀ ਅਨੁਭਵ ਪੁਰਸਕਾਰ ਯੋਜਨਾ-2025’ ਦੇ ਤਹਿਤ 42 ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਦੇ ਲੇਖ ਪ੍ਰਕਾਸ਼ਿਤ ਕੀਤੇ ਗਏ। ਮੰਤਰਾਲਿਆਂ ਅਤੇ ਵਿਭਾਗਾਂ ਦੇ ਪ੍ਰਕਾਸ਼ਿਤ ਲਗਭਗ 1500 ਲੇਖਾਂ ਵਿੱਚੋਂ, 15 ਲੇਖਾਂ ਦੀ ਚੋਣ ਵਿਸਤ੍ਰਿਤ ਜਾਂਚ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ।

ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ 11 ਮੰਤਰਾਲਿਆਂ/ਵਿਭਾਗਾਂ ਦੇ 15 ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਨਗੇ। ਸੀਆਰਪੀਐੱਫ ਨੂੰ ਸਭ ਤੋਂ ਵੱਧ ਚਾਰ ਅਤੇ ਡੀਆਰਡੀਓ ਨੂੰ ਦੋ ਪੁਰਸਕਾਰ ਮਿਲੇ ਹਨ। ਪਹਿਲੀ ਵਾਰ, ਜਨਤਕ ਖੇਤਰ ਦੇ ਬੈਂਕ (ਐੱਸਬੀਆਈ) ਅਤੇ ਕੇਂਦਰੀ ਜਨਤਕ ਖੇਤਰ ਉੱਦਮ (ਬੀਐੱਚਈਐੱਲ), ਭੂਮੀ ਸੰਸਾਧਨ ਵਿਭਾਗ ਅਤੇ ਜਲ ਸ਼ਕਤੀ ਮੰਤਰਾਲੇ ਦੇ ਕਰਮਚਾਰੀ ਮੰਚ ‘ਤੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਨਾਲ ਹੀ, ਇਸ ਸਾਲ ਕੁੱਲ ਪੁਰਸਕਾਰ ਜੇਤੂਆਂ ਵਿੱਚੋਂ 33 ਪ੍ਰਤੀਸ਼ਤ ਮਹਿਲਾ ਕਰਮਚਾਰੀ ਹਨ, ਜੋ ਸ਼ਾਸਨ ਵਿੱਚ ਉਨ੍ਹਾਂ ਦੀ ਵਧਦੀ ਭਾਗੀਦਾਰੀ ਅਤੇ ਯੋਗਦਾਨ ਨੂੰ ਦਰਸਾਉਂਦਾ ਹੈ।

ਇਸ ਤੋਂ ਇਲਾਵਾ, ਡਾ. ਜਿਤੇਂਦਰ ਸਿੰਘ 57ਵੀਂ ਪ੍ਰੀ-ਰਿਟਾਇਰਮੈਂਟ ਕਾਉਂਸਲਿੰਗ (ਪੀਆਰਸੀ) ਵਰਕਸ਼ੌਪ ਦਾ ਉਦਘਾਟਨ ਕਰਨਗੇ ਜਿਸ ਵਿੱਚ 1,200 ਤੋਂ ਵੱਧ ਜਲਦੀ ਹੀ ਸੇਵਾਮੁਕਤ ਹੋਣ ਵਾਲੇ ਕਰਮਚਾਰੀ ਹਿੱਸਾ ਲੈਣਗੇ।

ਪੈਨਸ਼ਨ ਅਤੇ ਪੈਨਸ਼ਨਰਜ਼ ਵੈਲਫੇਅਰ ਡਿਪਾਰਟਮੈਂਟ, ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ ਨੂੰ ਰਿਟਾਇਰਮੈਂਟ ਪ੍ਰਕਿਰਿਆ ਵਿੱਚ ਸੁਵਿਧਾ ਪ੍ਰਦਾਨ ਕਰਨ ਲਈ, ਪੂਰੇ ਦੇਸ਼ ਵਿੱਚ ਪ੍ਰੀ-ਰਿਟਾਇਰਮੈਂਟ ਕਾਉਂਸਲਿੰਗ (ਪੀਆਰਸੀ) ਵਰਕਸ਼ੌਪਸ ਆਯੋਜਿਤ ਕਰ ਰਿਹਾ ਹੈ। ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਦੇ ਲਾਭ ਲਈ ਆਯੋਜਿਤ ਇਹ ਵਰਕਸ਼ੌਪ, ਪੈਨਸ਼ਨਰਜ਼ ਦੇ ‘ਈਜ਼ ਆਫ ਲਿਵਿੰਗ’ ਦੀ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ। ਇਸ ਵਰਕਸ਼ੌਪ ਵਿੱਚ, ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ  ‘ਭਵਿਸ਼ਯ ’ ਦੇ ਮਾਧਿਅਮ ਨਾਲ ਪੈਨਸ਼ਨ ਦੇ ਸਮੇਂ ‘ਤੇ ਭੁਗਤਾਨ ਅਤੇ ਪ੍ਰਕਿਰਿਆ ਸਬੰਧੀ ਰਸਮੀ ਪ੍ਰਕਿਰਿਆ, ਪੈਨਸ਼ਨਰਜ਼ ਨੂੰ ਉਪਲਬਧ ਸੀਜੀਐੱਚਐੱਸ ਲਾਭਾਂ, ਸੀਪੀਈਐੱਨਜੀਆਰਏਐੱਮਐੱਸ ਪੋਰਟਲ ਅਤੇ ਅਨੁਭਵ ਪੋਰਟਲ ਰਾਹੀਂ ਸ਼ਿਕਾਇਤ ਨਿਵਾਰਣ, ਨਿਵੇਸ਼ ਵਿਕਲਪਾਂ ਅਤੇ ਇਨਕਮ ਟੈਕਸ ਪ੍ਰੋਤਸਾਹਨਾਂ ਨਾਲ ਸਬੰਧਿਤ ਮੁੱਦਿਆਂ ‘ਤੇ ਜਾਣਕਾਰੀ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ, ਇੱਕ ਬੈਂਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ 19 ਪੈਨਸ਼ਨ ਵੰਡ ਬੈਂਕ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਹਿੱਸਾ ਲੈਣਗੇ। ਪ੍ਰਤੀਭਾਗੀਆਂ ਨੂੰ ਪੈਨਸ਼ਨਰਜ਼ ਨਾਲ ਸਬੰਧਿਤ ਸਾਰੀਆਂ ਬੈਕਿੰਗ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਇਹ ਬੈਂਕ, ਸੇਵਾਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਖਾਤਾ ਖੋਲ੍ਹਣ ਅਤੇ ਉਨ੍ਹਾਂ ਲਈ ਉਪਯੁਕਤ ਵਿਭਿੰਨ ਯੋਜਨਾਵਾਂ ਵਿੱਚ ਪੈਨਸ਼ਨ ਰਾਸ਼ੀ ਨਿਵੇਸ਼ ਕਰਨ ਦੇ ਬਾਰੇ ਵਿੱਚ ਵੀ ਮਾਰਗਦਰਸ਼ਨ ਦੇਣਗੇ।

ਸਮਾਰੋਹ ਵਿੱਚ, ਰਾਸ਼ਟਰ ਵਿਆਪੀ ਡੀਐੱਲਸੀ ਅਭਿਯਾਨ 4.0 ‘ਤੇ ਵਿਆਪਕ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ ਤਾਕਿ ਨਵੰਬਰ 2025 ਦੌਰਾਨ ਇਸ ਦਾ ਸੁਚਾਰੂ ਅਤੇ ਨਿਰਵਿਘਨ ਤੌਰ ‘ਤੇ ਸੰਚਾਲਨ ਕੀਤਾ ਜਾ ਸਕੇ। ਇਹ ਪਹਿਲ ਪੈਨਸ਼ਨਰਜ਼ ਲਈ ‘ਪਹੁੰਚਯੋਗ ਜੀਵਨ’ ਯਕੀਨੀ ਕਰਨ ਵਿੱਚ ਸਹਾਇਕ ਰਹੀ ਹੈ ਕਿਉਂਕਿ ਹੁਣ ਉਹ ਆਪਣੇ ਘਰਾਂ ਤੋਂ ਹੀ ਮੋਬਾਈਲ ਫੋਨ ਰਾਹੀਂ ਆਪਣੇ ਸਲਾਨਾ ਲਾਈਫ ਸਰਟੀਫਿਕੇਟ ਜਮ੍ਹਾਂ ਕਰ ਸਕਦੇ ਹਨ। 

********

ਐੱਨਕੇਆਰ/ਪੀਐੱਸਐੱਮ


(Release ID: 2157806)