ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਮੋਦੀ ਦਾ 79ਵਾਂ ਸੁਤੰਤਰਤਾ ਦਿਵਸ ਸੰਬੋਧਨ: ਵਿਕਸਿਤ ਭਾਰਤ 2047 ਲਈ ਵਿਜ਼ਨ

Posted On: 15 AUG 2025 11:58AM by PIB Chandigarh

79ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ਤੋਂ ਆਪਣਾ ਸਭ ਤੋਂ ਲੰਬਾ ਅਤੇ ਨਿਰਣਾਇਕ ਭਾਸ਼ਣ ਦਿੱਤਾ, ਜੋ ਕਿ 103 ਮਿੰਟ ਲੰਬਾ ਸੀ ਅਤੇ ਜਿਸ ਨੇ ਵਿਕਸਿਤ ਭਾਰਤ 2047 ਲਈ ਇੱਕ ਸਾਹਸਿਕ ਰੋਡਮੈਪ ਤਿਆਰ ਕੀਤਾ। ਆਤਮ-ਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਇੱਕ ਨਿਰਭਰ ਰਾਸ਼ਟਰ ਤੋਂ ਇੱਕ ਵਿਸ਼ਵ ਪੱਧਰ 'ਤੇ ਆਤਮਵਿਸ਼ਵਾਸੀ, ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਰਾਸ਼ਟਰ ਬਣਨ ਦੇ ਸਫ਼ਰ 'ਤੇ ਪ੍ਰਕਾਸ਼ ਪਾਇਆ।

ਪ੍ਰਮੁੱਖ ਗੱਲਾਂ ਅਤੇ ਐਲਾਨ:

1. ਕੋਈ ਬਲੈਕਮੇਲ ਨਹੀਂ, ਕੋਈ ਸਮਝੌਤਾ ਨਹੀਂ: ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ਹਮਲੇ ਤੋਂ ਬਾਅਦ ਸ਼ੁਰੂ ਕੀਤੇ ਗਏ ਅਪ੍ਰੇਸ਼ਨ ਸਿੰਦੂਰ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਭਾਰਤ ਦੀ ਰਣਨੀਤਕ ਖ਼ੁਦਮੁਖਤਿਆਰੀ ਦਾ ਪ੍ਰਦਰਸ਼ਨ ਦੱਸਿਆ। ਭਾਰਤ ਵਿੱਚ ਬਣੇ ਹਥਿਆਰਾਂ ਦੀ ਵਰਤੋਂ ਕਰਦੇ ਹੋਏ, ਅਪ੍ਰੇਸ਼ਨ ਨੇ ਆਤੰਕਵਾਦੀ ਨੈੱਟਵਰਕਾਂ ਅਤੇ ਪਾਕਿਸਤਾਨ ਸਥਿਤ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਇੱਕ ਨਵੇਂ ਯੁਗ ਦਾ ਸੰਕੇਤ ਮਿਲਿਆ, ਜਿੱਥੇ ਭਾਰਤ ਹੁਣ ਵਿਦੇਸ਼ੀ ਸ਼ਰਤਾਂ 'ਤੇ ਪਰਮਾਣੂ ਬਲੈਕਮੇਲ ਜਾਂ ਧਮਕੀਆਂ ਨੂੰ ਸਵੀਕਾਰ ਨਹੀਂ ਕਰੇਗਾ।

  • ਸਿੰਧੂ ਜਲ ਸੰਧੀ ਦੇ ਮੁੱਦੇ 'ਤੇ, ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ: "ਭਾਰਤ ਨੇ ਹੁਣ ਫੈਸਲਾ ਕਰ ਲਿਆ ਹੈ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ। ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਸਿੰਧੂ ਜਲ ਸੰਧੀ ਬੇਇਨਸਾਫ਼ੀ ਸੀ। ਸਿੰਧੂ ਨਦੀ ਪ੍ਰਣਾਲੀ ਦੇ ਪਾਣੀ ਦੁਸ਼ਮਣ ਦੀਆਂ ਜ਼ਮੀਨਾਂ ਨੂੰ ਸਿੰਜਦੇ ਰਹੇ ਜਦਕਿ ਸਾਡੇ ਕਿਸਾਨ ਦੁੱਖ ਝੱਲਦੇ ਰਹੇ।"

  • ਇਸ ਬਿਆਨ ਨੇ ਪੁਸ਼ਟੀ ਕੀਤੀ ਕਿ ਭਾਰਤ ਹੁਣ ਆਪਣੇ ਰਾਸ਼ਟਰੀ ਹਿਤਾਂ ਨਾਲ ਸਮਝੌਤਾ ਨਹੀਂ ਕਰੇਗਾ ਅਤੇ ਇਸ ਅਭਿਆਨ ਨੇ ਸਵਦੇਸ਼ੀ ਤਕਨੀਕ ਅਤੇ ਰੱਖਿਆ ਪ੍ਰਣਾਲੀਆਂ 'ਤੇ ਪੂਰੀ ਤਰਾਂ ਭਰੋਸਾ ਕਰਦੇ ਹੋਏ ਤੇਜ਼ੀ ਨਾਲ ਅਤੇ ਨਿਰਣਾਇਕ ਢੰਗ ਨਾਲ ਕੰਮ ਕਰਨ ਦੀ ਯੋਗਤਾ ਨੂੰ ਰੇਖਾਂਕਿਤ ਕੀਤਾ।

2. ਆਤਮਨਿਰਭਰ ਭਾਰਤ, ਤਕਨੀਕ ਅਤੇ ਉਦਯੋਗ ਨੂੰ ਮਜ਼ਬੂਤ ਕਰਨਾ: ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਦੂਸਰਿਆਂ 'ਤੇ ਨਿਰਭਰਤਾ ਇੱਕ ਦੇਸ਼ ਦੀ ਆਜ਼ਾਦੀ 'ਤੇ ਸਵਾਲ ਖੜ੍ਹੇ ਕਰਦੀ ਹੈ। ਇਹ ਮੰਦਭਾਗਾ ਹੈ ਜਦੋਂ ਨਿਰਭਰਤਾ ਇੱਕ ਆਦਤ, ਇੱਕ ਖ਼ਤਰਨਾਕ ਆਦਤ ਬਣ ਜਾਂਦੀ ਹੈ। ਇਸ ਲਈ ਸਾਨੂੰ ਆਤਮਨਿਰਭਰ ਬਣਨ ਲਈ ਜਾਗਰੂਕ ਅਤੇ ਪ੍ਰਤੀਬੱਧ ਰਹਿਣਾ ਚਾਹੀਦਾ ਹੈ। ਆਤਮਨਿਰਭਰਤਾ ਸਿਰਫ਼ ਨਿਰਯਾਤ, ਆਯਾਤ, ਰੁਪਏ ਜਾਂ ਡਾਲਰ ਬਾਰੇ ਨਹੀਂ ਹੈ। ਇਹ ਸਾਡੀਆਂ ਸਮਰੱਥਾਵਾਂ, ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੀ ਸਾਡੀ ਤਾਕਤ ਬਾਰੇ ਹੈ।"

  • ਉਨ੍ਹਾਂ ਐਲਾਨ ਕੀਤਾ ਕਿ ਭਾਰਤ 2025 ਤੱਕ ਆਪਣਾ ਪਹਿਲਾ ਮੇਡ-ਇਨ-ਇੰਡੀਆ ਸੈਮੀਕੰਡਕਟਰ ਚਿੱਪ ਲਾਂਚ ਕਰੇਗਾ। ਦੇਸ਼ ਪ੍ਰਾਈਵੇਟ ਕੰਪਨੀਆਂ ਲਈ ਪਰਮਾਣੂ ਖੇਤਰ ਖੋਲ੍ਹ ਰਿਹਾ ਹੈ, ਜਿਸ ਨਾਲ ਊਰਜਾ ਅਤੇ ਟੈਕਨੋਲੋਜੀ ਵਿੱਚ ਬੇਮਿਸਾਲ ਮੌਕੇ ਪੈਦਾ ਹੋਣਗੇ।

  • ਉਨ੍ਹਾਂ ਹਰੇਕ ਨਾਗਰਿਕ, ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜੈੱਟ ਇੰਜਣ, ਸੋਸ਼ਲ ਮੀਡੀਆ ਪਲੈਟਫਾਰਮ, ਖਾਦਾਂ ਅਤੇ ਹੋਰ ਮਹੱਤਵਪੂਰਨ ਟੈਕਨੋਲੋਜੀਆਂ ਨੂੰ ਸਵਦੇਸ਼ੀ ਤੌਰ 'ਤੇ ਇਨੋਵੇਸ਼ਨ ਅਤੇ ਉਤਪਾਦਨ ਕਰਕੇ ਰਾਸ਼ਟਰ-ਨਿਰਮਾਣ ਵਿੱਚ ਹਿੱਸਾ ਲੈਣ, ਜਿਸ ਨਾਲ ਇੱਕ ਅਜਿਹੇ ਭਵਿੱਖ ਦਾ ਨਿਰਮਾਣ ਹੋਵੇ ਜਿੱਥੇ ਭਾਰਤ ਆਤਮਨਿਰਭਰ, ਸ਼ਕਤੀਸ਼ਾਲੀ ਅਤੇ ਵਿਸ਼ਵ ਪੱਧਰ 'ਤੇ ਸਨਮਾਨਿਤ ਹੋਵੇ।

  • ਪ੍ਰਧਾਨ ਮੰਤਰੀ ਮੋਦੀ ਨੇ ਭਵਿੱਖ ਲਈ ਮਹੱਤਵਪੂਰਨ ਸਰੋਤਾਂ ਨੂੰ ਸੁਰੱਖਿਅਤ ਕਰਨ ਲਈ ਭਾਰਤ ਦੁਆਰਾ ਉਠਾਏ ਗਏ ਸਾਹਸਿਕ ਕਦਮਾਂ 'ਤੇ ਵੀ ਪ੍ਰਕਾਸ਼ ਪਾਇਆ। ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ ਰਾਹੀਂ, ਦੇਸ਼ ਊਰਜਾ, ਉਦਯੋਗ ਅਤੇ ਰੱਖਿਆ ਲਈ ਜ਼ਰੂਰੀ ਖਣਿਜਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ 1,200 ਥਾਵਾਂ ਦੀ ਖੋਜ ਕਰ ਰਿਹਾ ਹੈ।

  • ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਖਣਿਜਾਂ 'ਤੇ ਨਿਯੰਤ੍ਰਣ ਭਾਰਤ ਦੀ ਰਣਨੀਤਕ ਖ਼ੁਦਮੁਖਤਿਆਰੀ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਇਸ ਦੇ ਉਦਯੋਗਿਕ ਅਤੇ ਰੱਖਿਆ ਖੇਤਰ ਸੱਚਮੁੱਚ ਆਤਮਨਿਰਭਰ ਬਣਦੇ ਹਨ। ਇਸ ਦੇ ਪੂਰਕ ਦੇ ਰੂਪ ਵਿੱਚ ਰਾਸ਼ਟਰੀ ਡੀਪ ਵਾਟਰ ਖੋਜ ਮਿਸ਼ਨ ਭਾਰਤ ਦੇ ਤਟੀ ਊਰਜਾ ਸਰੋਤਾਂ ਨੂੰ ਵਰਤੋਂ ਵਿੱਚ ਲਿਆਏਗਾ, ਇਸ ਤਰ੍ਹਾਂ ਊਰਜਾ ਆਤਮਨਿਰਭਰਤਾ ਨੂੰ ਉਤਸ਼ਾਹ ਮਿਲੇਗਾ ਅਤੇ ਵਿਦੇਸ਼ੀ ਈਂਧਣ ਆਯਾਤ 'ਤੇ ਨਿਰਭਰਤਾ ਘੱਟ ਹੋਵੇਗੀ। ਇਹ ਇੱਕ ਪੂਰੀ ਤਰ੍ਹਾਂ ਸੁਤੰਤਰ ਅਤੇ ਸ਼ਕਤੀਸ਼ਾਲੀ ਭਾਰਤ ਵੱਲ ਇੱਕ ਹੋਰ ਕਦਮ ਹੈ।

3. ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਦਵਾਈਆਂ ਅਤੇ ਇਨੋਵੇਸ਼ਨ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦੀ ਅਪੀਲ ਕੀਤੀ ਅਤੇ "ਦੁਨੀਆ ਦੀ ਫਾਰਮੇਸੀ" ਵਜੋਂ ਭਾਰਤ ਦੀ ਤਾਕਤ 'ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਪੁੱਛਿਆ, "ਕੀ ਸਾਨੂੰ ਮਨੁੱਖਤਾ ਦੀ ਭਲਾਈ ਲਈ ਸਰਬਉੱਤਮ ਅਤੇ ਸਭ ਤੋਂ ਕਿਫਾਇਤੀ ਦਵਾਈਆਂ ਉਪਲਬਧ ਕਰਵਾਉਣ ਵਾਲਾ ਦੇਸ਼ ਨਹੀਂ ਹੋਣਾ ਚਾਹੀਦਾ?"

  • ਉਨ੍ਹਾਂ ਨੇ ਘਰੇਲੂ ਫਾਰਮਾਸਿਊਟੀਕਲ ਇਨੋਵੇਸ਼ਨ ਵਿੱਚ ਭਾਰਤ ਦੀ ਵਧ ਰਹੀ ਸਮਰੱਥਾ ਅਤੇ ਪੂਰੀ ਤਰ੍ਹਾਂ ਭਾਰਤ ਵਿੱਚ ਨਵੀਆਂ ਦਵਾਈਆਂ, ਟੀਕੇ ਅਤੇ ਜੀਵਨ-ਰੱਖਿਅਕ ਇਲਾਜ ਵਿਕਸਿਤ ਕਰਨ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ। ਕੋਵਿਡ-19 ਵਿਰੁੱਧ ਭਾਰਤ ਦੀ ਲੜਾਈ ਤੋਂ ਪ੍ਰੇਰਨਾ ਲੈ ਕੇ, ਜਿੱਥੇ ਸਵਦੇਸ਼ੀ ਟੀਕਿਆਂ ਅਤੇ ਕੋਵਿਨ ਵਰਗੇ ਪਲੈਟਫਾਰਮਾਂ ਨੇ ਦੁਨੀਆ ਭਰ ਵਿੱਚ ਲੱਖਾਂ ਜਾਨਾਂ ਬਚਾਈਆਂ, ਉਨ੍ਹਾਂ ਨੇ ਦੇਸ਼ ਨੂੰ ਇਨੋਵੇਸ਼ਨ ਦੀ ਇਸ ਭਾਵਨਾ ਦਾ ਵਿਸਥਾਰ ਕਰਨ ਦਾ ਸੱਦਾ ਦਿੱਤਾ।

  • ਉਨ੍ਹਾਂ ਨੇ ਖੋਜਾਰਥੀਆਂ ਅਤੇ ਉੱਦਮੀਆਂ ਨੂੰ ਨਵੀਆਂ ਦਵਾਈਆਂ ਅਤੇ ਡਾਕਟਰੀ ਟੈਕਨੋਲੋਜੀਆਂ ਲਈ ਪੇਟੈਂਟ ਹਾਸਲ ਕਰਨ ਦੀ ਅਪੀਲ ਕੀਤੀ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਭਾਰਤ ਨਾ ਸਿਰਫ਼ ਆਪਣੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ ਬਲਕਿ ਮੈਡੀਕਲ ਆਤਮਨਿਰਭਰਤਾ ਅਤੇ ਇਨੋਵੇਸ਼ਨ ਦਾ ਇੱਕ ਆਲਮੀ ਕੇਂਦਰ ਵੀ ਬਣ ਰਿਹਾ ਹੈ। ਇਹ ਵਿਗਿਆਨ, ਟੈਕਨੋਲੋਜੀ ਅਤੇ ਮਨੁੱਖੀ ਭਲਾਈ ਵਿੱਚ ਮੋਹਰੀ ਬਣਨ ਦੀ ਦੇਸ਼ ਦੀ ਯੋਗਤਾ ਨੂੰ ਪ੍ਰਦਰਸ਼ਿਤ ਕਰੇਗਾ।

4. ਮਿਸ਼ਨ ਸੁਦਰਸ਼ਨ ਚੱਕਰ (Mission Sudarshan Chakra), ਰਣਨੀਤਕ ਰੱਖਿਆ ਨੂੰ ਹੁਲਾਰਾ: ਭਾਰਤ ਦੀਆਂ ਹਮਲਾਵਰ ਅਤੇ ਰੋਕਥਾਮ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਅਮੀਰ ਸੱਭਿਆਚਾਰਕ ਅਤੇ ਮਿਥਿਹਾਸਕ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਮਿਸ਼ਨ ਸੁਦਰਸ਼ਨ ਚੱਕਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ, "ਭਾਰਤ ਦੁਸ਼ਮਣਾਂ ਦੁਆਰਾ ਆਪਣੇ 'ਤੇ ਹਮਲਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਇੱਕ ਸ਼ਕਤੀਸ਼ਾਲੀ ਹਥਿਆਰ ਪ੍ਰਣਾਲੀ ਬਣਾਉਣ ਲਈ ਮਿਸ਼ਨ ਸੁਦਰਸ਼ਨ ਚੱਕਰ ਸ਼ੁਰੂ ਕਰ ਰਿਹਾ ਹੈ।"

  • ਇਹ ਪਹਿਲ ਭਾਰਤ ਦੀ ਰਣਨੀਤਕ ਖ਼ੁਦਮੁਖਤਿਆਰੀ ਨੂੰ ਮਜ਼ਬੂਤ ਕਰਦੇ ਹੋਏ ਤੇਜ਼, ਸਟੀਕ ਅਤੇ ਸ਼ਕਤੀਸ਼ਾਲੀ ਰੱਖਿਆ ਕਾਰਵਾਈਆਂ ਨੂੰ ਵਧਾਉਣ ਲਈ ਤਿਆਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, "2035 ਤੱਕ, ਸਾਰੇ ਜਨਤਕ ਸਥਾਨਾਂ ਨੂੰ ਇੱਕ ਵਿਸਤ੍ਰਿਤ ਰਾਸ਼ਟਰੀ ਸੁਰੱਖਿਆ ਢਾਲ ਨਾਲ ਸੁਰੱਖਿਅਤ ਕੀਤਾ ਜਾਵੇਗਾ," ਜੋ ਦੇਸ਼ ਲਈ ਵਿਆਪਕ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਆਤਮਨਿਰਭਰ ਰੱਖਿਆ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਏਗਾ।

5. ਅਗਲੀ ਪੀੜ੍ਹੀ ਦੇ ਸੁਧਾਰ: ਪ੍ਰਧਾਨ ਮੰਤਰੀ ਮੋਦੀ ਨੇ ਅਗਲੀ ਪੀੜ੍ਹੀ ਦੇ ਆਰਥਿਕ ਸੁਧਾਰਾਂ ਲਈ ਇੱਕ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਆਰਥਿਕ ਗਤੀਵਿਧੀਆਂ ਨੂੰ ਨਿਯੰਤ੍ਰਿਤ ਕਰਨ ਵਾਲੇ ਕਾਨੂੰਨਾਂ, ਨਿਯਮਾਂ ਅਤੇ ਪ੍ਰਕਿਰਿਆਵਾਂ ਵਿੱਚ ਵਿਆਪਕ ਬਦਲਾਅ ਲਿਆਉਣਾ ਹੈ।

  • ਉਨ੍ਹਾਂ ਨੇ ਉਜਾਗਰ ਕੀਤਾ ਕਿ ਸਰਕਾਰ ਪਹਿਲਾਂ ਹੀ 40,000 ਤੋਂ ਵੱਧ ਬੇਲੋੜੀਆਂ ਪਾਲਣਾ ਅਤੇ 1,500 ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕਰ ਚੁੱਕੀ ਹੈ ਅਤੇ ਇਸ ਸੰਸਦੀ ਸੈਸ਼ਨ ਵਿੱਚ, 280 ਤੋਂ ਵੱਧ ਉਪਬੰਧਾਂ ਨੂੰ ਹਟਾ ਦਿੱਤਾ ਗਿਆ ਹੈ। ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਨਾਲ ਦੀਵਾਲੀ ਤੱਕ ਰੋਜ਼ਾਨਾ ਜ਼ਰੂਰੀ ਚੀਜ਼ਾਂ 'ਤੇ ਟੈਕਸ ਘੱਟ ਜਾਣਗੇ, ਜਿਸ ਨਾਲ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ), ਸਥਾਨਕ ਵਿਕ੍ਰੇਤਾਵਾਂ ਅਤੇ ਖਪਤਕਾਰਾਂ ਨੂੰ ਲਾਭ ਹੋਵੇਗਾ, ਜਦਕਿ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਇੱਕ ਵਧੇਰੇ ਕੁਸ਼ਲ, ਨਾਗਰਿਕ-ਅਨੁਕੂਲ ਅਰਥਵਿਵਸਥਾ ਬਣੇਗੀ।

6. ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ, ਨੌਜਵਾਨਾਂ ਦਾ ਸਸ਼ਕਤੀਕਰਣ: ਭਾਰਤ ਦੇ ਡੈਮੋਗ੍ਰਾਫਿਕ ਡਿਵਿਡੈਂਡ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਦੇਸ਼ ਦੇ ਨੌਜਵਾਨ ਇਸ ਦੇ ਵਿਕਾਸ ਵਿੱਚ ਕੇਂਦਰੀ ਭੂਮਿਕਾ ਨਿਭਾਉਣ, ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੀ ਸ਼ੁਰੂਆਤ ਕੀਤੀ, ਜੋ ਇੱਕ 1 ਲੱਖ ਕਰੋੜ ਰੁਪਏ ਦੀ ਰੋਜ਼ਗਾਰ ਯੋਜਨਾ ਹੈ ਜਿਸ ਦੇ ਤਹਿਤ ਨਵੇਂ ਨੌਕਰੀ ਲੈਣ ਵਾਲਿਆਂ ਨੂੰ 15,000 ਰੁਪਏ ਮਿਲਣਗੇ। ਇਸ ਯੋਜਨਾ ਦੇ ਤਹਿਤ 3 ਕਰੋੜ ਨੌਜਵਾਨ ਭਾਰਤੀਆਂ ਦਾ ਲਕਸ਼ਾਂ ਰੱਖਿਆ ਗਿਆ ਹੈ। 

  • ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਭਾਰਤ ਦੀ ਜਨਸੰਖਿਆ ਸਮਰੱਥਾ ਨੂੰ ਅਸਲ ਆਰਥਿਕ ਅਤੇ ਸਮਾਜਿਕ ਖੁਸ਼ਹਾਲੀ ਵਿੱਚ ਬਦਲ ਦੇਵੇਗੀ, ਸੁਤੰਤਰ ਭਾਰਤ ਤੋਂ ਖੁਸ਼ਹਾਲ ਭਾਰਤ ਤੱਕ ਪੁਲ ਨੂੰ ਮਜ਼ਬੂਤ ਕਰੇਗੀ ਅਤੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਸਮਰੱਥ ਬਣਾਏਗੀ।

7. ਊਰਜਾ ਅਤੇ ਪਰਮਾਣੂ ਆਤਮ-ਨਿਰਭਰਤਾ: ਪ੍ਰਧਾਨ ਮੰਤਰੀ ਮੋਦੀ ਨੇ ਭਵਿੱਖ ਲਈ ਮਹੱਤਵਪੂਰਨ ਸਰੋਤਾਂ ਨੂੰ ਸੁਰੱਖਿਅਤ ਕਰਨ ਵਿੱਚ ਭਾਰਤ ਦੇ ਦਲੇਰ ਕਦਮਾਂ ਨੂੰ ਵੀ ਉਜਾਗਰ ਕੀਤਾ। ਨੈਸ਼ਨਲ ਕ੍ਰਿਟੀਕਲ ਮਿਨਰਲਜ਼ ਮਿਸ਼ਨ ਰਾਹੀਂ ਦੇਸ਼ ਊਰਜਾ, ਉਦਯੋਗ ਅਤੇ ਰੱਖਿਆ ਲਈ ਲੋੜੀਂਦੇ ਖਣਿਜਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ 1,200 ਥਾਵਾਂ ਦੀ ਖੋਜ ਕਰ ਰਿਹਾ ਹੈ।

  • ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਖਣਿਜਾਂ 'ਤੇ ਨਿਯੰਤ੍ਰਣ ਭਾਰਤ ਦੀ ਰਣਨੀਤਕ ਖ਼ੁਦਮੁਖਤਿਆਰੀ ਨੂੰ ਮਜ਼ਬੂਤ ਕਰਦਾ ਹੈ ਅਤੇ ਉਦਯੋਗਿਕ ਅਤੇ ਰੱਖਿਆ ਖੇਤਰਾਂ ਨੂੰ ਪੂਰੀ ਤਰ੍ਹਾਂ ਆਤਮ-ਨਿਰਭਰ ਬਣਾਉਂਦਾ ਹੈ। ਇਸ ਤੋਂ ਇਲਾਵਾ, ਨੈਸ਼ਨਲ ਡੀਪਵਾਟਰ ਐਕਸਪਲੋਰੇਸ਼ਨ ਮਿਸ਼ਨ ਭਾਰਤ ਦੇ ਤੱਟੀ ਊਰਜਾ ਸਰੋਤਾਂ ਦੀ ਵਰਤੋਂ ਕਰੇਗਾ, ਵਿਦੇਸ਼ੀ ਈਂਧਨ ਆਯਾਤ 'ਤੇ ਨਿਰਭਰਤਾ ਘਟਾਏਗਾ ਅਤੇ ਊਰਜਾ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰੇਗਾ। ਇਹ ਇੱਕ ਪੂਰੀ ਤਰ੍ਹਾਂ ਸੁਤੰਤਰ ਅਤੇ ਸ਼ਕਤੀਸ਼ਾਲੀ ਭਾਰਤ ਵੱਲ ਇੱਕ ਹੋਰ ਕਦਮ ਹੈ।

  • ਸਵੱਛ ਊਰਜਾ ਦੇ ਖੇਤਰ ਵਿੱਚ ਭਾਰਤ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਨੇ ਪਹਿਲਾਂ ਹੀ 2025 ਵਿੱਚ ਆਪਣਾ 50% ਸਵੱਛ ਊਰਜਾ ਲਕਸ਼ਾਂ ਪ੍ਰਾਪਤ ਕਰ ਲਿਆ ਹੈ, ਜੋ ਕਿ ਸਮੇਂ ਤੋਂ ਪੰਜ ਸਾਲ ਪਹਿਲਾਂ ਹਾਸਲ ਕੀਤਾ ਗਿਆ ਹੈ।

  • ਉਨ੍ਹਾਂ ਨੇ 2047 ਤੱਕ ਭਾਰਤ ਦੀ ਪਰਮਾਣੂ ਊਰਜਾ ਉਤਪਾਦਨ ਸਮਰੱਥਾ ਨੂੰ ਦਸ ਗੁਣਾ ਵਧਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ। ਇਸ ਯੋਜਨਾ ਦੇ ਤਹਿਤ, 10 ਨਵੇਂ ਪਰਮਾਣੂ ਰਿਐਕਟਰ ਨਿਰਮਾਣ ਅਧੀਨ ਹਨ, ਜੋ ਊਰਜਾ ਸੁਰੱਖਿਆ ਅਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਊਰਜਾ ਆਯਾਤ 'ਤੇ ਨਿਰਭਰ ਨਾ ਹੁੰਦਾ, ਤਾਂ ਬਚੇ ਹੋਏ ਪੈਸੇ ਦੀ ਵਰਤੋਂ ਕਿਸਾਨਾਂ ਦੀ ਭਲਾਈ ਲਈ ਕੀਤੀ ਜਾ ਸਕਦੀ ਸੀ, ਜਿਸ ਨਾਲ ਦੇਸ਼ ਦੀ ਖੁਸ਼ਹਾਲੀ ਦੀ ਨੀਂਹ ਮਜ਼ਬੂਤ ਹੁੰਦੀ।

8. ਪੁਲਾੜ ਖੇਤਰ ਵਿੱਚ ਸੁਤੰਤਰਤਾ, ਮੋਹਰੀ ਇਨੋਵੇਸ਼ਨ: ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਵਿਗਿਆਨ ਵਿੱਚ ਭਾਰਤ ਦੀਆਂ ਵਧਦੀਆਂ ਸਮਰੱਥਾਵਾਂ 'ਤੇ ਪ੍ਰਕਾਸ਼ ਪਾਇਆ। ਗਗਨਯਾਨ ਮਿਸ਼ਨ ਦੀ ਸਫ਼ਲਤਾ ਤੋਂ ਬਾਅਦ, ਭਾਰਤ ਆਪਣੇ ਪੁਲਾੜ ਸਟੇਸ਼ਨ ਲਈ ਤਿਆਰੀ ਕਰ ਰਿਹਾ ਹੈ। 300 ਤੋਂ ਵੱਧ ਸਟਾਰਟਅੱਪ ਹੁਣ ਸੈਟੇਲਾਈਟ ਟੈਕਨੋਲੋਜੀ, ਪੁਲਾੜ ਖੋਜ ਅਤੇ ਅਤਿ-ਆਧੁਨਿਕ ਖੋਜ ਵਿੱਚ ਇਨੋਵੇਸ਼ਨ ਕਰ ਰਹੇ ਹਨ, ਜੋ ਦਰਸਾਉਂਦਾ ਹੈ ਕਿ ਭਾਰਤ ਨਾ ਸਿਰਫ਼ ਆਲਮੀ ਪੁਲਾੜ ਖੇਤਰ ਵਿੱਚ ਭਾਗ ਲੈ ਰਿਹਾ ਹੈ, ਬਲਕਿ ਸਵਦੇਸ਼ੀ ਸਮਾਧਾਨਾਂ ਨਾਲ ਮੋਹਰੀ ਭੂਮਿਕਾ ਵੀ ਨਿਭਾ ਰਿਹਾ ਹੈ।

9. ਕਿਸਾਨ, ਭਾਰਤ ਦੀ ਸਮ੍ਰਿੱਧੀ ਦੇ ਥੰਮ੍ਹ: ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ, "ਭਾਰਤ ਉਨ੍ਹਾਂ ਦੇ ਹਿਤਾਂ ਨਾਲ ਸਮਝੌਤਾ ਨਹੀਂ ਕਰੇਗਾ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਕਿਸਾਨਾਂ ਅਤੇ ਪਸ਼ੂ ਪਾਲਕਾਂ ਨਾਲ ਸਬੰਧਿਤ ਕਿਸੇ ਵੀ ਨੁਕਸਾਨਦੇਹ ਨੀਤੀ ਦੇ ਵਿਰੁੱਧ ਇੱਕ ਮਜ਼ਬੂਤ ਕੰਧ ਵਜੋਂ ਖੜ੍ਹੇ ਹਨ ਅਤੇ ਉਨ੍ਹਾਂ ਦੇ ਅਧਿਕਾਰਾਂ ਅਤੇ ਰੋਜ਼ੀ-ਰੋਟੀ ਦੀ ਰਾਖੀ ਕਰ ਰਹੇ ਹਨ।

  • ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਭਾਰਤ ਦੇ ਵਿਕਾਸ ਦੀ ਨੀਂਹ ਬਣੀ ਹੋਈ ਹੈ, ਭਾਰਤ ਦੁੱਧ, ਦਾਲਾਂ ਅਤੇ ਪਟਸਨ ਦੇ ਉਤਪਾਦਨ ਵਿੱਚ ਪਹਿਲੇ ਸਥਾਨ 'ਤੇ ਹੈ ਅਤੇ ਚੌਲ, ਕਣਕ, ਕਪਾਹ, ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਦੂਸਰੇ ਸਥਾਨ 'ਤੇ ਹੈ। ਖੇਤੀਬਾੜੀ ਨਿਰਯਾਤ 4 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ, ਜੋ ਦੇਸ਼ ਦੀ ਆਲਮੀ ਮੁਕਾਬਲੇਬਾਜ਼ੀ ਨੂੰ ਦਰਸਾਉਂਦਾ ਹੈ।

  • ਕਿਸਾਨਾਂ ਨੂੰ ਹੋਰ ਸਸ਼ਕਤ ਬਣਾਉਣ ਲਈ, ਉਨ੍ਹਾਂ ਨੇ 100 ਪਿਛੜੇ ਖੇਤੀਬਾੜੀ ਜ਼ਿਲ੍ਹਿਆਂ ਲਈ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਸ਼ੁਰੂ ਕੀਤੀ, ਜੋ ਕਿ ਪ੍ਰਧਾਨ ਮੰਤਰੀ-ਕਿਸਾਨ, ਸਿੰਚਾਈ ਯੋਜਨਾਵਾਂ ਅਤੇ ਪਸ਼ੂਧਨ ਸੁਰੱਖਿਆ ਪ੍ਰੋਗਰਾਮਾਂ ਰਾਹੀਂ ਚਲ ਰਹੇ ਸਮਰਥਨ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ, ਜਿਸ ਨਾਲ ਯਕੀਨੀ ਹੁੰਦਾ ਹੈ ਕਿ ਭਾਰਤ ਦੀ ਸਮ੍ਰਿੱਧੀ ਦੀ ਨੀਂਹ ਮਜ਼ਬੂਤ ਅਤੇ ਬੇਜੋੜ ਬਣੀ ਰਹੇ।

10. ਹਾਈ-ਪਾਵਰਡ ਡੈਮੋਗ੍ਰਾਫੀ ਮਿਸ਼ਨ (High-Powered Demography Mission), ਰਾਸ਼ਟਰੀ ਅਖੰਡਤਾ ਦੀ ਰਾਖੀ: ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਜਨਸੰਖਿਅਕ ਅਖੰਡਤਾ ਦੀ ਰਾਖੀ ਦੇ ਮਹੱਤਵ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਗ਼ੈਰ-ਕਾਨੂੰਨੀ ਘੁਸਪੈਠ ਨਾਲ ਪੈਦਾ ਹੋਈਆਂ ਚੁਣੌਤੀਆਂ ਤੋਂ ਚੌਕਸ ਕੀਤਾ ਅਤੇ ਸਰਹੱਦੀ ਖੇਤਰਾਂ ਅਤੇ ਨਾਗਰਿਕਾਂ ਦੀ ਰੋਜ਼ੀ-ਰੋਟੀ ਦੀ ਰਾਖੀ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ, ਉਨ੍ਹਾਂ ਨੇ ਭਾਰਤ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਰਣਨੀਤਕ ਅਤੇ ਸਮਾਜਿਕ ਚੁਣੌਤੀਆਂ ਦੋਵਾਂ ਨੂੰ ਹੱਲ ਕਰਨ ਦੇ ਮੰਤਵ ਨਾਲ ਇੱਕ ਹਾਈ-ਪਾਵਰਡ ਡੈਮੋਗ੍ਰਾਫੀ ਮਿਸ਼ਨ ਦਾ ਐਲਾਨ ਕੀਤਾ।

ਭਵਿੱਖ ਦੇ ਬਾਰੇ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਿਕਸਿਤ ਭਾਰਤ 2047 ਲਈ ਆਪਣੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ ਅਤੇ ਜ਼ੋਰ ਦਿੱਤਾ ਕਿ ਭਾਰਤ ਦੀ ਤਰੱਕੀ ਆਤਮਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਅਧਾਰਿਤ ਹੈ।

ਉਨ੍ਹਾਂ ਨਾਗਰਿਕਾਂ ਨੂੰ ਯਾਦ ਦਿਵਾਇਆ ਕਿ ਭਾਰਤ ਦੀ ਤਾਕਤ ਇਸਦੇ ਲੋਕਾਂ, ਇਨੋਵੇਸ਼ਨ ਅਤੇ ਆਤਮ-ਨਿਰਭਰਤਾ ਪ੍ਰਤੀ ਵਚਨਬੱਧਤਾ ਵਿੱਚ ਸਮਾਈ ਹੋਈ ਹੈ। ਉਨ੍ਹਾਂ ਨੇ ਹਰੇਕ ਭਾਰਤੀ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ, ਭਾਵੇਂ ਉਹ 'ਮੇਡ ਇਨ ਇੰਡੀਆ' ਉਤਪਾਦ ਖਰੀਦ ਕੇ ਹੋਵੇ ਜਾਂ ਵਿਗਿਆਨਕ, ਤਕਨੀਕੀ ਅਤੇ ਉੱਦਮਸ਼ੀਲਤਾ ਦੇ ਉੱਦਮਾਂ ਵਿੱਚ ਭਾਗ ਲੈ ਕੇ, ਤਾਂ ਜੋ ਦੇਸ਼ ਦੀ ਆਜ਼ਾਦੀ ਦੀ ਸ਼ਤਾਬਦੀ ਤੱਕ ਇੱਕ ਸਮ੍ਰਿੱਧ, ਸ਼ਕਤੀਸ਼ਾਲੀ ਅਤੇ ਵਿਕਸਿਤ ਭਾਰਤ ਯਕੀਨੀ ਬਣ ਸਕੇ।

 

*******

ਐੱਮਜੇਪੀਐੱਸ 

 


(Release ID: 2156915)