ਲੋਕ ਸਭਾ ਸਕੱਤਰੇਤ
azadi ka amrit mahotsav

ਲੋਕ ਸਭਾ ਸਪੀਕਰ ਨੇ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 14 AUG 2025 6:26PM by PIB Chandigarh

ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ ਨੇ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ।

 ਆਪਣੇ ਸੰਦੇਸ਼ ਵਿੱਚ, ਸ਼੍ਰੀ ਬਿਰਨਾ ਨੇ ਕਿਹਾ, “ਮੇਰੇ ਪਿਆਰੇ ਦੇਸ਼ਵਾਸੀਓ ਅਤੇ ਕੋਟਾ-ਬੂੰਦੀ (Kota-Bundi) ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਆਪ ਸਭ ਨੂੰ 79ਵੇਂ ਸੁਤੰਤਰਤਾ ਦਿਵਸ ਦੀਆਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ। ਪੰਦਰਾਂ (15) ਅਗਸਤ ਦਾ ਇਹ ਦਿਨ ਹਰ ਭਾਰਤੀ ਦੇ ਹਿਰਦੇ ਵਿੱਚ ਗੌਰਵ ਅਤੇ ਆਤਮਸਨਮਾਨ ਦਾ ਭਾਵ ਜਗਾਉਂਦਾ ਹੈ। ਅੱਜ ਉਹ ਦਿਨ ਹੈ ਜਦੋਂ ਅਸੀਂ ਆਪਣੇ ਅਣਗਿਣਤ ਸੁਤੰਤਰਤਾ ਸੈਨਾਨੀਆਂ, ਕ੍ਰਾਂਤੀਕਾਰੀਆਂ ਅਤੇ ਰਾਸ਼ਟਰ ਨਾਇਕਾਂ ਦਾ ਆਭਾਰ ਵਿਅਕਤ ਕਰਦੇ ਹਾਂ ਜਿਨ੍ਹਾਂ ਦੇ ਸੰਘਰਸ਼, ਤਿਆਗ, ਤਪੱਸਿਆ ਅਤੇ ਬਲੀਦਾਨ ਦੇ ਕਾਰਨ ਸਾਨੂੰ ਆਜ਼ਾਦੀ ਮਿਲੀ।

ਸਾਡੇ ਲਈ ਗੌਰਵ ਦਾ ਵਿਸ਼ਾ ਹੈ ਕਿ ਅੱਜ ਅਸੀਂ ਵਿਸ਼ਵ ਦੇ ਸਭ ਤੋਂ ਬੜੇ ਲੋਕਤੰਤਰ ਹਾਂ ਅਤੇ ਵਿਸ਼ਵ ਦੀਆਂ ਸਭ ਤੋਂ ਬੜੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹਾਂ। ਅਸੀਂ ਵਿਗਿਆਨ, ਚਿਕਿਤਸਾ, ਟੈਕਨੋਲੋਜੀ, ਪੁਲਾੜ ਅਤੇ ਖੇਡਾਂ ਜਿਹੇ ਖੇਤਰਾਂ ਵਿੱਚ ਵਿਸ਼ਵ ਦੇ ਮੋਹਰੀ ਦੇਸ਼ ਦੇ ਰੂਪ ਵਿੱਚ ਉੱਭਰੇ ਹਾਂ। ਅੱਜ ਦਾ ਭਾਰਤ ਆਤਮ-ਸਨਮਾਨ ਵਾਲਾ ਭਾਰਤ ਹੈ, ਆਤਮਨਿਰਭਰ ਭਾਰਤ ਹੈ। ਸਾਨੂੰ ਆਪਣੀ ਇਸ ਸੁਤੰਤਰਤਾ ਦੀ ਰੱਖਿਆ ਕਰਨੀ ਹੈ, ਉਸ ਦੇ ਗੌਰਵ ਨੂੰ ਵਧਾਉਣਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਸ ਨੂੰ ਹੋਰ ਵੀ ਸਮ੍ਰਿੱਧ ਬਣਾ ਕੇ ਦੇਣਾ ਹੈ।

 

ਇੱਕ ਸਮਾਂ ਸੀ ਜਦੋਂ 40 ਕਰੋੜ ਭਾਰਤੀਆਂ ਨੇ ਆਪਣੇ ਪੁਰਸ਼ਾਰਥ ਨਾਲ ਸੁਤੰਤਰ ਭਾਰਤ ਦਾ ਸੁਪਨਾ ਸਾਕਾਰ ਕੀਤਾ ਸੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਜ 140 ਕਰੋੜ ਭਾਰਤੀ ਆਪਣੇ ਸਮੂਹਿਕ ਪੁਰਸ਼ਾਰਥ ਨਾਲ ਸਮ੍ਰਿੱਧ ਭਾਰਤ ਦਾ ਸੁਪਨਾ ਸਾਕਾਰ ਕਰਨਗੇ। ਇਸ ਸੁਤੰਤਰਤਾ ਦਿਵਸ ‘ਤੇ ਅਸੀਂ ਇਹ  ਸੰਕਲਪ ਲਈਏ ਕਿ ਅਸੀਂ ਆਪਣੇ ਹਰ ਕਰਤੱਵ ਨੂੰ ਪੂਰੇ ਇਮਾਨ, ਨਿਸ਼ਠਾ ਅਤੇ ਸਮਰਪਣ ਦੇ ਨਾਲ ਨਿਭਾਵਾਂਗੇ।

ਇਸੇ ਸੰਦੇਸ਼ (ਇਨ੍ਹਾਂ ਭਾਵਨਾਵਾਂ) ਦੇ ਨਾਲ, ਮੈਂ ਇੱਕ ਵਾਰ ਫਿਰ ਤੁਹਾਨੂੰ ਸੁਤੰਤਰਤਾ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੰਦਾ ਹਾਂ। ਆਪ ਸਭ ਨੂੰ ਅਨੇਕ ਸ਼ੁਭਕਾਮਨਾਵਾਂ।

ਭਾਰਤ ਮਾਤਾ ਕੀ ਜੈ।"

***

   ਏਐੱਮ


(Release ID: 2156689)