ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਨੈੱਟਵਰਕ ਪਲਾਨਿੰਗ ਗਰੁੱਪ ਦੀ 98ਵੀਂ ਬੈਠਕ ਵਿੱਚ ਰੇਲਵੇ, ਰੋਡਸ, ਲੌਜਿਸਟਿਕਸ ਅਤੇ ਟੈਕਸਟਾਈਲ ਖੇਤਰ ਦੇ 7 ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਦਾ ਮੁਲਾਂਕਣ ਕੀਤਾ ਗਿਆ

Posted On: 13 AUG 2025 1:10PM by PIB Chandigarh

ਨੈੱਟਵਰਕ ਪਲਾਨਿੰਗ ਗਰੁੱਪ (ਐੱਨਪੀਜੀ) ਨੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਦੀ ਇੱਕ ਰੋਡ/ਹਾਈਵੇਅਜ਼ ਪ੍ਰੋਜੈਕਟ, ਇੱਕ ਮਲਟੀ-ਮਾਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ), ਤਿੰਨ ਰੇਲ ਪ੍ਰੋਜੈਕਟਸ ਅਤੇ ਪੀਐੱਮ ਮਿੱਤਰ ਯੋਜਨਾ ਅਧੀਨ ਦੋ ਟੈਕਸਟਾਈਲ ਪਾਰਕਾਂ ਸਮੇਤ ਸੱਤ ਪ੍ਰੋਜੈਕਟਾਂ ਦਾ ਮੁਲਾਂਕਣ ਕੀਤਾ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇਹ ਪ੍ਰੋਜੈਕਟਸ ਏਕੀਕ੍ਰਿਤ ਮਲਟੀ ਮਾਡਲ ਇਨਫ੍ਰਾਸਟ੍ਰਕਚਰ, ਆਰਥਿਕ ਅਤੇ ਸਮਾਜਿਕ ਕੇਂਦਰਾਂ ਲਈ ਅੰਤਿਮ-ਮੀਲ ਕਨੈਕਟੀਵਿਟੀ ਅਤੇ ਇੰਟਰ-ਮਾਡਲ ਤਾਲਮੇਲ ਦੇ ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇ ਸਿਧਾਂਤਾਂ ਦੇ ਅਨੁਸਾਰ ਹਨ।

ਇਨ੍ਹਾਂ ਪਹਿਲਕਦਮੀਆਂ ਨਾਲ ਲੌਜਿਸਟਿਕਸ ਕੁਸ਼ਲਤਾ ਵਿੱਚ ਵਾਧਾ, ਯਾਤਰਾ ਸਮੇਂ ਵਿੱਚ ਕਮੀ ਅਤੇ ਵਿਭਿੰਨ ਖੇਤਰਾਂ ਨੂੰ ਸਮਾਜਿਕ- ਆਰਥਿਕ ਲਾਭ ਮਿਲਣ ਦੀ ਉਮੀਦ ਹੈ।

ਰੇਲਵੇ ਮੰਤਰਾਲਾ          

ਬਖਤਿਆਰਪੁਰ ਅਤੇ ਫਤੁਹਾ (ਬਿਹਾਰ) ਦਰਮਿਆਨ ਤੀਸਰੀ ਅਤੇ ਚੌਥੀ ਲਾਈਨ

ਰੇਲਵੇ ਮੰਤਰਾਲੇ ਨੇ ਬਿਹਾਰ ਦੇ ਪਟਨਾ ਜ਼ਿਲ੍ਹੇ ਵਿੱਚ ਬਖਤਿਆਰਪੁਰ ਅਤੇ ਫਤੁਹਾ (Bakhtiyarpur and Fatuha) ਦਰਮਿਆਨ 24.156 ਕਿਲੋਮੀਟਰ ਲੰਬੀ ਤੀਸਰੀ ਅਤੇ ਚੌਥੀ ਰੇਲਵੇ ਲਾਈਨਾਂ ਦੇ ਨਿਰਮਾਣ ਦਾ ਪ੍ਰਸਤਾਵ ਰੱਖਿਆ ਹੈ। ਇਹ ਸੈਕਸ਼ਨ ਕਿਊਲ (Kiul)-ਪਟਨਾ- ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ ਕੌਰੀਡੋਰ (ਲਗਭਗ 390 ਕਿਲੋਮੀਟਰ) ਤੇ ਇੱਕ ਬਹੁ-ਟ੍ਰੈਕਿੰਗ ਪਹਿਲ ਦਾ ਹਿੱਸਾ ਹੈ।

ਇਹ ਪ੍ਰੋਜੈਕਟ ਖੇਤਰੀ ਗਤੀਸ਼ੀਲਤਾ, ਮਾਲ ਢੁਆਈ ਸਮਰੱਥਾ ਅਤੇ ਆਰਥਿਕ ਏਕੀਕਰਣ ਨੂੰ ਮਜ਼ਬੂਤ ਕਰੇਗਾ, ਜਿਸ ਨਾਲ ਅਲਟ੍ਰਾਟੈੱਕ ਸੀਮੇਂਟ ਪਲਾਂਟ, ਐੱਨਟੀਪੀਸੀ ਸੁਪਰ ਥਰਮਲ ਪਾਵਰ ਪਲਾਂਟ (ਬਾਰ੍ਹ-Barh), ਕੈਰਿਜ਼ ਰਿਪੇਅਰ ਵਰਕਸ਼ਾਪ (ਹਰਨੌਤ) ਅਤੇ ਐੱਸਜੇਵੀਐੱਨ ਪਾਵਰ ਪਲਾਂਟ (ਚੌਸਾ) ਸਮੇਤ ਪ੍ਰਮੁੱਖ ਉਦਯੋਗਿਕ ਅਦਾਰਿਆਂ ਦੇ ਨਾਲ-ਨਾਲ ਆਟੋਮੋਟਿਵ, ਸੰਗਮਰਮਰ, ਪੱਥਰ, ਫੂਡ ਪ੍ਰੋਸੈੱਸਿੰਗ, ਪੈਟਰੋਲੀਅਮ ਅਤੇ ਟੈਕਸਟਾਈਲ ਦੇ ਐੱਸਐੱਮਈ ਨੂੰ ਲਾਭ ਹੋਵੇਗਾ।

ਉਪਜਾਊ ਖੇਤੀਬਾੜੀ ਖੇਤਰ ਤੋਂ ਹੋ ਕੇ ਲੰਘਣ ਵਾਲੀ ਇਸ ਰੇਲਵੇ ਲਾਈਨ ਨਾਲ ਕਿਸਾਨਾਂ ਦੀ ਬਜ਼ਾਰ ਤੱਕ ਪਹੁੰਚ ਬਿਹਤਰ ਹੋਵੇਗੀ ਅਤੇ ਪਟਨਾ, ਰਾਜਗੀਰ, ਬੋਧਗਯਾ, ਨਾਲੰਦਾ ਅਤੇ ਬਿਹਾਰ ਸ਼ਰੀਫ ਦੇ ਟੂਰਿਜ਼ਮ ਸਥਾਨਾਂ ਤੱਕ ਟੂਰਿਜ਼ਮ ਕਨੈਕਟੀਵਿਟੀ ਵਧੇਗੀ। ਇਸ ਨਾਲ ਯਾਤਰੀ ਸਮਰੱਥਾ ਵਧੇਗੀ, ਭੀੜ-ਭਾੜ ਘੱਟ ਹੋਵੇਗੀ ਅਤੇ ਬਿਹਾਰ ਅਤੇ ਨੇੜਲੇ ਖੇਤਰਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਯੋਗਦਾਨ ਮਿਲੇਗਾ।

ਤਾਂਬਰਮ ਅਤੇ ਚੇਂਗਲਪੱਟੂ (Tambaram and Chengalpattu-ਤਮਿਲ ਨਾਡੂ) ਦਰਮਿਆਨ ਚੌਥੀ ਲਾਈਨ

ਰੇਲਵੇ ਮੰਤਰਾਲੇ ਨੇ ਤਾਂਬਰਮ ਅਤੇ ਚੇਂਗਲਪੱਟੂ ਦਰਮਿਆਨ ਚੌਥੀ ਰੇਲਵੇ ਲਾਈਨ ਦਾ ਪ੍ਰਸਤਾਵ ਰੱਖਿਆ ਹੈ ਜੋ ਦੱਖਣ ਰੇਲਵੇ ਦੇ ਚੇਂਗਲਪੱਟੂ ਜ਼ਿਲ੍ਹੇ ਵਿੱਚ 30.021 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

ਇਸ ਸੈਕਸ਼ਨ ਵਿੱਚ ਇੱਕ ਜੰਕਸ਼ਨ ਸਟੇਸ਼ਨ, ਚਾਰ ਕ੍ਰੌਸਿੰਗ ਸਟੇਸ਼ਨ ਅਤੇ ਪੰਜ ਹਾਲਟ ਸਟੇਸ਼ਨ ਸ਼ਾਮਲ ਹਨ। ਇਸ ਪ੍ਰੋਜੈਕਟ ਦਾ ਉਦੇਸ਼ ਵਧਦੀ ਯਾਤਰੀ ਅਤੇ ਮਾਲ ਢੁਆਈ ਲਈ ਸਮਰੱਥਾ ਵਧਾਉਣਾ, ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ, ਟ੍ਰਾਂਸਪੋਰਟ ਲਾਗਤ ਘੱਟ ਕਰਨਾ ਅਤੇ ਸੀਮੇਂਟ, ਥਰਮਲ ਪਾਵਰ, ਕੋਲਾ, ਲੋਹਾ ਅਤੇ ਸਟੀਲ, ਅਤੇ ਖੇਤੀਬਾੜੀ-ਅਧਾਰਿਤ ਖੇਤਰਾਂ ਸਮੇਤ ਪ੍ਰਮੁੱਖ ਉਦਯੋਗਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ।

ਡੋਂਗਰਗੜ੍ਹ ਅਤੇ ਗੋਂਦਿਆ (Dongargarh and Gondia) (ਛੱਤੀਸਗੜ੍ਹ ਅਤੇ ਮਹਾਰਾਸ਼ਟਰ) ਦਰਮਿਆਨ ਚੌਥੀ ਲਾਈਨ

ਰੇਲਵੇ ਮੰਤਰਾਲੇ ਨੇ ਡੋਂਗਰਗੜ੍ਹ ਅਤੇ ਗੋਂਦਿਆ (Dongargarh and Gondia) ਦਰਮਿਆਨ 84.10 ਕਿਲੋਮੀਟਰ ਲੰਬੀ ਚੌਥੀ ਰੇਲਵੇ ਲਾਈਨ ਪ੍ਰਸਤਾਵਿਤ ਕੀਤੀ ਹੈ। ਇਹ ਪ੍ਰੋਜੈਕਟ "ਐਨਰਜੀ ਕੌਰੀਡੋਰ" ਦੇ ਤਹਿਤ ਆਉਂਦੀ ਹੈ ਜਿਸ ਦਾ ਉਦੇਸ਼ ਥੋਕ ਮਾਲ ਢੁਆਈ ਦੀ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ। ਇਸ ਨਾਲ ਗੋਂਦਿਆ ਜੰਕਸ਼ਨ ਤੇ ਇੱਕ ਬਾਈਪਾਸ ਬਣਨ ਨਾਲ ਅਤੇ ਭੀੜ-ਭਾੜ ਘੱਟ ਹੋਵੇਗੀ ਅਤੇ ਦੁਰਗ ਜੰਕਸ਼ਨ, ਨਾਗਪੁਰ ਅਤੇ ਬਲਹਾਰਸ਼ਾਹ ਜੰਕਸ਼ਨਾਂ ਦਰਮਿਆਨ ਮਾਲਗੱਡੀਆਂ ਦੀ ਨਿਰਵਿਘਨ ਆਵਾਜਾਈ ਸੰਭਵ ਹੋਵੇਗੀ।

ਇਸ ਪ੍ਰੋਜੈਕਟ ਵਿੱਚ ਮਾਈਨਿੰਗ, ਖੇਤੀਬਾੜੀ ਅਤੇ ਮੈਨੂਫੈਕਚਰਿੰਗ ਦੇ ਖੇਤਰਾਂ ਨੂੰ ਲਾਭ ਹੋਵੇਗਾ, ਟ੍ਰਾਂਸਪੋਰਟ ਲਾਗਤ ਘੱਟ ਹੋਵੇਗੀ ਅਤੇ ਸੜਕ ਤੋਂ ਰੇਲ ਵੱਲ ਬਦਲਾਅ ਨੂੰ ਹੁਲਾਰਾ ਮਿਲੇਗਾ।

ਇਨ੍ਹਾਂ ਤਿਨਾਂ ਰੇਲਵੇ ਪ੍ਰੋਜੈਕਟਾਂ ਲਈ ਨੈੱਟਵਰਕ ਪਲਾਨਿੰਗ ਗਰੁੱਪ ਨੇ ਸਟੇਸ਼ਨ ਦੇ ਇਨਫ੍ਰਾਸਟ੍ਰਕਚਰ ਦੇ ਅੱਪਗ੍ਰੇਡੇਸ਼ਨ, ਯਾਤਰੀ ਸੁਵਿਧਾਵਾਂ, ਦਿਵਯਾਂਗਜਨਾਂ ਲਈ ਪਹੁੰਚਯੋਗਤਾ ਅਤੇ ਪਾਰਕਿੰਗ, ਵੇਟਿੰਗ ਏਰੀਆ ਅਤੇ ਨਿਕਾਸੀ ਸੜਕ ਸੰਪਰਕ ਸਮੇਤ ਸਬੰਧਿਤ ਸੁਵਿਧਾਵਾਂ ਦੇ ਵਿਕਾਸ ਦੀ ਸਿਫਾਰਸ਼ ਕੀਤੀ ਹੈ।

ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲਾ

ਰੀਵਾ ਤੋਂ ਚੁਰਹਟ ਟਨਲ ਅਤੇ ਚੁਰਹਟ ਤੋਂ ਸਿੱਧੀ (ਮੱਧ ਪ੍ਰਦੇਸ਼) ਤੱਕ ਨੈਸ਼ਨਲ ਹਾਈਵੇਅ-39 ਦਾ ਵਿਸਤਾਰ

ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਨੇ ਪੂਰਬੀ ਮੱਧ ਪ੍ਰਦੇਸ਼ ਅਤੇ ਰਾਜ ਦੀ ਰਾਜਧਾਨੀ ਦਰਮਿਆਨ ਕਨੈਕਟੀਵਿਟੀ ਸੁਧਾਰਣ ਲਈ ਰੀਵਾ ਤੋਂ ਚੁਰਹਟ ਨੂੰ ਜੋੜਨ ਵਾਲੇ 54.2 ਕਿਲੋਮੀਟਰ ਲੰਬੇ ਰੋਡ ਕੌਰੀਡੋਰ ਦਾ ਪ੍ਰਸਤਾਵ ਰੱਖਿਆ ਹੈ। ਇਹ ਪ੍ਰੋਜੈਕਟ ਸਿੰਗਰੌਲੀ ਵਿੱਚ ਸੀਮੇਂਟ ਅਤੇ ਕੋਲਾ ਉਦਯੋਗਾਂ ਲਈ ਇੱਕ ਮਹੱਤਵਪੂਰਨ ਮਾਲ ਢੋਆ-ਢੁਆਈ ਕੌਰੀਡੋਰ ਵਜੋਂ ਕੰਮ ਕਰੇਗਾ ਜੋ ਕਈ ਨੈਸ਼ਨਲ ਹਾਈਵੇਅਜ਼ ਨਾਲ ਜੁੜ ਕੇ ਯਾਤਰਾ ਦੇ ਸਮੇਂ ਅਤੇ ਵਾਹਨ ਸੰਚਾਲਨ ਲਾਗਤ ਨੂੰ ਘੱਟ ਕਰੇਗਾ।

ਮਲਟੀ-ਮਾਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀਹੈਦਰਾਬਾਦ (ਤੇਲੰਗਾਨਾ)


ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਨੇ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਪਾਰਕੀਬਾਂਡਾ ਪਿੰਡ ਵਿੱਚ 315 ਏਕੜ ਵਿੱਚ ਇੱਕ ਮਲਟੀ-ਮਾਡਲ ਲੌਜਿਸਟਿਕਸ ਪਾਰਕ ਦੇ ਵਿਕਾਸ ਦਾ ਪ੍ਰਸਤਾਵ ਰੱਖਿਆ ਹੈ। ਇਸ ਨਾਲ 2028 ਤੋਂ ਸਲਾਨਾ 1.47 ਮਿਲਿਅਨ ਮੀਟ੍ਰਿਕ ਟਨ (ਐੱਮਐੱਮਟੀ) ਕਾਰਗੋ ਦਾ ਸੰਚਾਲਨ ਹੋ ਸਕੇਗਾ ਜਿਸ ਦੀ ਸਮਰੱਥਾ 2070 ਤੱਕ ਵਧ ਕੇ 19.98 ਐੱਮਐੱਮਟੀ ਹੋ ਜਾਵੇਗੀ।

ਇਹ ਸਥਲ ਪ੍ਰਮੁੱਖ ਉਦਯੋਗਿਕ ਕੇਂਦਰਾਂ ਤੋਂ 50 ਕਿਲੋਮੀਟਰ ਦੇ ਅੰਦਰ ਰਣਨੀਤਕ ਤੌਰ ਤੇ ਸਥਿਤ ਹੈ ਅਤੇ ਐੱਨਐੱਚ-44 ਅਤੇ ਮਨੋਹਰਾਬਾਦ ਰੇਲਵੇ ਸਟੇਸ਼ਨ ਰਾਹੀਂ ਬਹੁ-ਮਾਡਲ ਕਨੈਕਟੀਵਿਟੀ ਪ੍ਰਦਾਨ ਕਰਦਾ ਹੈ। ਖੇਤਰੀ ਰਿੰਗ ਰੋਡ ਦੇ ਪੂਰਾ ਹੋਣ ਤੇ ਇਸ ਐੱਮਐੱਮਐੱਲਪੀ ਦੀ ਮੁੰਬਈ ਅਤੇ ਜੇਐੱਨਪੀਟੀ ਸਮੇਤ ਪ੍ਰਮੁੱਖ ਮਾਲ ਢੁਆਈ ਕੌਰੀਡੋਰ ਤੱਕ ਸਿੱਧੀ ਪਹੁੰਚ ਹੋਵੇਗੀ।

ਟੈਕਸਟਾਈਲ ਮੰਤਰਾਲਾ

ਪੀਐੱਮ ਮਿੱਤਰ ਪਾਰਕ-ਮੱਧ ਪ੍ਰਦੇਸ਼

ਟੈਕਸਟਾਈਲ ਮੰਤਰਾਲੇ ਨੇ ਦਿੱਲੀ- ਮੁੰਬਈ ਇੰਡਸਟ੍ਰੀਅਲ ਕੌਰੀਡੋਰ ਖੇਤਰ ਤਹਿਤ ਮੱਧ ਪ੍ਰਦੇਸ਼ ਵਿੱਚ ਪੀਐੱਮ ਮੈਗਾ ਏਕੀਕ੍ਰਿਤ ਟੈਕਸਟਾਈਲ ਖੇਤਰ ਅਤੇ ਐਪਰਲ ਪਾਰਕ ਦੇ ਵਿਕਾਸ ਦਾ ਪ੍ਰਸਤਾਵ ਰੱਖਿਆ ਹੈ। ਇਹ ਪਾਰਕ ਸੰਪੂਰਣ ਟੈਕਸਟਾਈਲ ਵੈਲਿਊ ਚੇਨ ਲਈ ਇਨਫ੍ਰਾਸਟ੍ਰਕਚਰ ਪ੍ਰਦਾਨ ਕਰੇਗਾ ਅਤੇ ਇਸ ਨਾਲ ਧਾਰਇੰਦੌਰਰਤਲਾਮਝਾਬੁਆ ਅਤੇ ਉਜੈਨ ਜਿਹੇ ਜ਼ਿਲ੍ਹਿਆਂ ਨੂੰ ਲਾਭ ਹੋਵੇਗਾ।

ਪੀਐੱਮ ਮਿੱਤਰ ਪਾਰਕ- ਤਮਿਲ ਨਾਡੂ

ਟੈਕਸਟਾਈਲ ਮੰਤਰਾਲੇ ਨੇ ਤਮਿਲ ਨਾਡੂ ਦੇ ਵਿਰੁਧੁਨਗਰ ਵਿੱਚ 1,052 ਏਕੜ ਵਿੱਚ ਫੈਲੇ ਪੀਐੱਮ ਮਿੱਤਰ ਪਾਰਕ ਦੇ ਵਿਕਾਸ ਦਾ ਪ੍ਰਸਤਾਵ ਰੱਖਿਆ ਹੈ। ਇਸ ਪਾਰਕ ਵਿੱਚ ਪਲੱਗ-ਐਂਡ-ਪਲੇਅ ਮੈਨੂਫੈਕਚਰਿੰਗ ਯੂਨਿਟਸ, ਸੀਈਟੀਪੀ ਅਤੇ ਐੱਸਟੀਪੀ ਸੁਵਿਧਾਵਾਂ, ਟ੍ਰੇਨਿੰਗ ਕੇਂਦਰ ਅਤੇ ਸਮਾਜਿਕ ਸੁਵਿਧਾਵਾਂ ਉਪਲਬਧ ਹੋਣਗੀਆਂ।

ਦੋਵੇਂ ਟੈਕਸਟਾਈਲ ਪ੍ਰੋਜੈਕਟਸ ਦਾ ਉਦੇਸ਼ ਆਲਮੀ ਮੁਕਾਬਲੇਬਾਜ਼ੀ ਨੂੰ ਵਧਾਉਣਾ, ਰੋਜ਼ਗਾਰ ਪੈਦਾ ਕਰਨਾ, ਖੇਤਰੀ ਵਿਕਾਸ ਨੂੰ ਸਹਾਇਤਾ ਦੇਣਾ ਅਤੇ ਪੀਐੱਮ ਗਤੀਸ਼ਕਤੀ ਅਤੇ ਮੇਕ ਇਨ ਇੰਡੀਆ ਦੇ ਅਨੁਸਾਰ ਗਲੋਬਲ ਟੈਕਸਟਾਈਲ ਖੇਤਰ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ।

ਬੈਠਕ ਦੀ ਪ੍ਰਧਾਨਗੀ ਡੀਪੀਆਈਆਈਟੀ ਦੇ ਸੰਯੁਕਤ ਸਕੱਤਰ (ਲੌਜਿਸਟਿਕਸ) ਸ਼੍ਰੀ ਪੰਕਜ ਕੁਮਾਰ ਨੇ ਕੀਤੀ।

***

ਅਭਿਸ਼ੇਕ ਦਿਆਲ/ ਅਭਿਜੀਤ ਨਾਰਾਇਣਨ/ ਇਸ਼ਿਤਾ ਬਿਸਵਾਸ


(Release ID: 2156232)