ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਜੁਲਾਈ, 2025 ਦੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ‘ਤੇ 36ਵੀਂ ਰਿਪੋਰਟ ਜਾਰੀ ਕੀਤੀ


ਜੁਲਾਈ, 2025 ਵਿੱਚ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 77,280 ਪੀਜੀ ਮਾਮਲੇ ਪ੍ਰਾਪਤ ਹੋਏ ਅਤੇ 1,22,915 ਪੀਜੀ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ

ਸੇਵੋਤਮ ਸਕੀਮ (Sevottam Scheme) ਦੇ ਤਹਿਤ, 899 ਟ੍ਰੇਨਿੰਗ ਕੋਰਸ ਪੂਰੇ ਕੀਤੇ ਗਏ, ਜਿਨ੍ਹਾਂ ਵਿੱਚ 30,090 ਅਧਿਕਾਰੀਆਂ ਨੂੰ ਟ੍ਰੇਂਡ ਕੀਤਾ ਗਿਆ

Posted On: 11 AUG 2025 3:25PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਜੁਲਾਈ, 2025 ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਦੀ 36ਵੀਂ ਮਾਸਿਕ ਰਿਪੋਰਟ ਜਾਰੀ ਕੀਤੀ। ਉਕਤ ਰਿਪੋਰਟ ਵਿੱਚ ਜਨਤਕ ਸ਼ਿਕਾਇਤਾਂ ਦੇ ਪ੍ਰਕਾਰ ਅਤੇ ਸ਼੍ਰੇਣੀਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਪਟਾਰੇ ਦੀ  ਪ੍ਰਕਿਰਤੀ ਦਾ ਵਿਸਤ੍ਰਿਤ ਵਿਸ਼ਲੇਸ਼ਣ ਪ੍ਰਦਾਨ ਕੀਤਾ ਗਿਆ ਹੈ।

ਜੁਲਾਈ, 2025 ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੁੱਲ 1,22,915 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਜੁਲਾਈ, 2025 ਦੇ ਮਹੀਨੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੀਪੀਜੀਆਰਏਐੱਮਐੱਸ ਪੋਰਟਲ ‘ਤੇ ਪੈਂਡਿੰਗ ਸ਼ਿਕਾਇਤਾਂ ਦੀ ਸੰਖਿਆ 1,59,835 ਹੈ।

ਰਿਪੋਰਟ ਜੁਲਾਈ, 2025 ਵਿੱਚ ਸੀਪੀਜੀਆਰਏਐੱਮਐੱਸ ਪੋਰਟਲ ਰਾਹੀਂ ਸੀਪੀਜੀਆਰਏਐੱਮਐੱਸ ‘ਤੇ ਰਜਿਸਟਰਡ ਨਵੇਂ ਉਪਯੋਗਕਰਤਾਵਾਂ ਲਈ ਡੇਟਾ ਪ੍ਰਦਾਨ ਕਰਦੀ ਹੈ। ਜੁਲਾਈ, 2025 ਵਿੱਚ ਵੱਖ-ਵੱਖ ਚੈਨਲਾਂ ਰਾਹੀਂ ਸੀਪੀਜੀਆਰਏਐੱਮਐੱਸ ‘ਤੇ ਕੁੱਲ 63,073 ਨਵੇਂ ਉਪਯੋਗਕਰਤਾ ਰਜਿਸਟਰਡ ਹੋਏ ਹਨ, ਜਿਨ੍ਹਾਂ ਵਿੱਚੋਂ 10,114 ਰਜਿਸਟ੍ਰੇਸ਼ਨਾਂ ਉੱਤਰ ਪ੍ਰਦੇਸ਼ ਤੋਂ ਹਨ। ਫੀਡਬੈਕ ਕਾਲ ਸੈਂਟਰ ਨੇ ਜੁਲਾਈ 2025 ਦੇ ਮਹੀਨੇ ਵਿੱਚ 74,278 ਫੀਡਬੈਕ ਇਕੱਠੇ ਕੀਤੇ, ਜਿੱਥੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ 31,089 ਫੀਡਬੈਕ ਪ੍ਰਾਪਤ ਕੀਤੇ ਗਏ। 

ਉਕਤ ਰਿਪੋਰਟ ਜੁਲਾਈ, 2025 ਵਿੱਚ ਕੌਮਨ ਸਰਵਿਸ ਸੈਂਟਰਾਂ ਰਾਹੀਂ ਦਰਜ ਸ਼ਿਕਾਇਤਾਂ ਦਾ ਰਾਜ-ਵਾਰ ਵਿਸ਼ਲੇਸ਼ਣ ਵੀ ਪੇਸ਼ ਕਰਦੀ ਹੈ। ਸੀਪੀਜੀਆਰਏਐੱਮਐੱਸ ਨੂੰ ਕੌਮਨ ਸਰਵਿਸ ਸੈਂਟਰ (ਸੀਐੱਸਸੀ) ਪੋਰਟਲ ਦੇ ਨਾਲ ਸ਼ਾਮਲ ਕੀਤਾ ਗਿਆ ਹੈ ਅਤੇ ਇਹ 5 ਲੱਖ ਤੋਂ ਵੱਧ ਸੀਐੱਸਸੀ ‘ਤੇ ਉਪਲਬਧ ਹੈ, ਜੋ 2.5 ਲੱਖ ਗ੍ਰਾਮ ਪੱਧਰੀ ਉੱਦਮੀਆਂ (ਵੀਐੱਲਈ) ਨਾਲ ਜੁੜਿਆ ਹੈ। ਜੁਲਾਈ, 2025 ਵਿੱਚ ਕੌਮਨ ਸਰਵਿਸ ਸੈਂਟਰਾਂ ਰਾਹੀਂ ਕੁੱਲ 6,422 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਇਸ ਵਿੱਚ ਉਨ੍ਹਾਂ ਪ੍ਰਮੁੱਖ ਮੁੱਦਿਆਂ /ਸ਼੍ਰੇਣੀਆਂ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈ, ਜਿਨ੍ਹਾਂ ਲਈ ਸੀਐੱਸਸੀ ਰਾਹੀਂ ਸਭ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। 

ਜੁਲਾਈ, 2025 ਵਿੱਚ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦੀ ਸੰਖਿਆ 29,128 ਸੀ। 31 ਜੁਲਾਈ, 2025 ਤੱਕ 23 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1,000 ਤੋਂ ਵੱਧ ਪੈਂਡਿੰਗ ਸ਼ਿਕਾਇਤਾਂ ਹਨ। ਜੁਲਾਈ, 2025 ਵਿੱਚ ਉੱਤਰ ਪ੍ਰਦੇਸ਼ ਅਤੇ ਗੁਜਰਾਤ ਨੇ ਲੜੀਵਾਰ 30,878 ਅਤੇ 5,290 ਸ਼ਿਕਾਇਤਾਂ ਨਾਲ ਸਭ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। 17 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 1 ਤੋਂ 31 ਜੁਲਾਈ, 2025 ਦੇ ਦਰਮਿਆਨ 1000 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। 

ਰਿਪੋਰਟ ਵਿੱਚ ਸੇਵੋਤਮ ਸਕੀਮ ਦੇ ਤਹਿਤ ਪਿਛਲੇ ਚਾਰ ਵਿੱਤੀ ਵਰ੍ਹਿਆਂ ਵਿੱਚ ਆਯੋਜਿਤ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਟ੍ਰੇਂਡ ਅਧਿਕਾਰੀਆਂ ਦੀ ਕੁੱਲ ਸੰਖਿਆ ਵੀ ਦਿੱਤੀ ਗਈ ਹੈ। ਵਿੱਤੀ ਵਰ੍ਹੇ 2022-23 ਅਤੇ ਵਿੱਤੀ ਵਰ੍ਹੇ 2025-26 ਦੇ ਦਰਮਿਆਨ, ਕੁੱਲ 899 ਟ੍ਰੇਨਿੰਗ ਕੋਰਸ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਲਗਭਗ 30,090 ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ।

 

ਲੜੀ ਨੰ.

ਵਿੱਤੀ ਵਰ੍ਹੇ

ਟ੍ਰੇਨਿੰਗ ਆਯੋਜਿਤ 

ਟ੍ਰੇਂਡ ਅਧਿਕਾਰੀ 

1

2022-23

280

 8,496

2

2023-24

236

 8,477

3

2024-25

307

10,447

4

2025-26 (31 ਜੁਲਾਈ 2025 ਤੱਕ)

 76

 2,670

ਕੁੱਲ

899

30,090

 

1 ਜੁਲਾਈ, 2025 ਮਹੀਨੇ ਦੇ ਮੁੱਖ ਬਿੰਦੂ ਇਸ ਪ੍ਰਕਾਰ ਹਨ:

ਸਧਾਰਣ ਮੁੱਖ ਵਿਸ਼ੇਸ਼ਤਾਵਾਂ 

  • ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੀਜੀ ਮਾਮਲਿਆਂ ਦੀ ਸੀਨੀਅਰ ਪੱਧਰ ਦੀ ਸਮੀਖਿਆ ਦੀ ਸੁਵਿਧਾ ਦੇ ਲਈ, ਇੱਕ ਸਮਰਪਿਤ ਸਮੀਖਿਆ ਮੌਡਿਊਲ ਸੰਚਾਲਿਤ ਕੀਤਾ ਗਿਆ ਹੈ, ਜੋ 6 ਜੂਨ 2025 ਤੋਂ ਪ੍ਰਭਾਵਸ਼ਾਲੀ ਹੋਵੇਗਾ।

  • ਏਐੱਸਸੀਆਈ ਹੈਦਰਾਬਾਦ ਦੇ ਸਹਿਯੋਗ ਨਾਲ, ਡੀਏਆਰਪੀਜੀ ਨੇ ਸੇਵੋਤਮ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੇ ਲਈ ਇੱਕ ਵਿਆਪਕ ਮਾਡਲ ਕੋਰਸ, ਟ੍ਰੇਨਿੰਗ ਕੰਟੈਂਟ ਅਤੇ ਐਂਡ੍ਰਾਗੋਜੀ ਦੇ ਨਾਲ ਸੇਵੋਤਮ ਦਿਸ਼ਾਨਿਰਦੇਸ਼ 2025-26 ਵਿਕਸਿਤ ਕੀਤੇ ਹਨ। 

  • ਫੀਡਬੈਕ ਕਾਲ ਸੈਂਟਰ ਨੇ ਜੁਲਾਈ, 2025 ਵਿੱਚ ਕੁੱਲ 74,278 ਫੀਡਬੈਕ ਇਕੱਠੇ ਕੀਤੇ, ਜਿਨ੍ਹਾਂ ਵਿੱਚੋਂ 31,089 ਫੀਡਬੈਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਕੱਠੇ ਕੀਤੇ ਗਏ। 

    1. ਸੀਪੀਜੀਆਰਏਐੱਮਐੱਸ ‘ਤੇ ਜਨਤਕ ਸ਼ਿਕਾਇਤਾਂ ਦੀ ਸਥਿਤੀ :

  • ਜੁਲਾਈ, 2025 ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ 77,280 ਪੀਜੀ ਮਾਮਲੇ ਪ੍ਰਾਪਤ ਹੋਏ ਅਤੇ 1,22,915 ਪੀਜੀ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। 

  • ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੀਜੀ ਮਾਮਲਿਆਂ ਦਾ ਮਾਸਿਕ ਨਿਪਟਾਰਾ ਜੂਨ 2025 ਵਿੱਚ 63,135 ਤੋਂ ਵਧ ਕੇ ਜੁਲਾਈ 2025 ਵਿੱਚ 1,22,915 ਹੋ ਗਿਆ, ਜਿਸ ਵਿੱਚ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਨਿਪਟਾਰੇ ਦਰਜ ਕੀਤੇ ਗਏ।

  1. ਸੀਪੀਜੀਆਰਏਐੱਮਐੱਸ ‘ਤੇ ਪੈਂਡਿੰਗ ਜਨਤਕ ਸ਼ਿਕਾਇਤਾਂ ਦੀ ਸਥਿਤੀ 

  • 31 ਜੁਲਾਈ 2025 ਤੱਕ 23 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ  1000 ਤੋਂ ਵੱਧ ਪੈਂਡਿੰਗ ਸ਼ਿਕਾਇਤਾਂ ਹਨ

  • 31 ਜੁਲਾਈ 2025 ਤੱਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1,59,835 ਪੀਜੀ ਮਾਮਲੇ ਪੈਂਡਿੰਗ ਹਨ। 

 

************

ਐੱਨਕੇਆਰ/ਪੀਐੱਸਐੱਮ


(Release ID: 2155130)
Read this release in: English , Urdu , Marathi , Hindi