ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਈਸੀਐੱਮਆਰ ਨੇ ਆਈਸੀਐੱਮਆਰ-ਸ਼ਾਈਨ (ICMR-SHINE) ਪਹਿਲ, ‘ਅਗਲੀ ਪੀੜ੍ਹੀ (ਨੈਕਸਟਜੈੱਨ) ਦੇ ਇਨੋਵੇਟਰਸ ਦੇ ਲਈ ਵਿਗਿਆਨ ਅਤੇ ਸਿਹਤ ਇਨੋਵੇਸ਼ਨ- ਇੱਕ ਰਾਸ਼ਟਰਵਿਆਪੀ ਵਿਦਿਆਰਥੀ ਪਹੁੰਚ’ ਪ੍ਰੋਗਰਾਮ ਦਾ ਆਯੋਜਨ ਕੀਤਾ


ਵਿਗਿਆਨਕ ਉਤਸੁਕਤਾ ਨੂੰ ਜਗਾਉਣ, ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਸਿਹਤ ਰਿਸਰਚਰਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਲਈ ਆਈਸੀਐੱਮਆਰ ਦੀ ਇਹ ਇੱਕ ਵਿਲੱਖਣ ਪਹਿਲ ਹੈ: ਡਾਇਰੈਕਟਰ ਜਨਰਲ, ਆਈਸੀਐੱਮਆਰ

ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵਿਭਿੰਨ ਆਈਸੀਐੱਮਆਰ ਸੰਸਥਾਵਾਂ ਵਿੱਚ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 39 ਜ਼ਿਲ੍ਹਿਆਂ ਦੇ 300 ਤੋਂ ਵੱਧ ਸਕੂਲਾਂ ਤੋਂ ਕਲਾਸ 9-12 ਤੱਕ ਦੇ 13,000 ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ

ਵਿਦਿਆਰਥੀਆਂ ਨੇ ਨਿਰਦਿਸ਼ਤ ਲੈਬੋਰੇਟਰੀ ਟੂਰਸ, ਖੋਜ ਪ੍ਰਦਰਸ਼ਨੀਆਂ, ਪੋਸਟਰ ਵਾਕ, ਵੀਡੀਓ ਪੇਸ਼ਕਾਰੀਆਂ ਅਤੇ ਵਰਤਮਾਨ ਵਿੱਚ ਜਾਰੀ ਵਿਗਿਆਨਕ ਕਾਰਜਾਂ ਦੇ ਲਾਈਵ ਪ੍ਰਦਰਸ਼ਨ ਸਹਿਤ ਕਈ ਸੰਵਾਦਾਤਮਕ ਗਤੀਵਿਧੀਆਂ ਦਾ ਨਿਰੀਖਣ ਕੀਤਾ

Posted On: 08 AUG 2025 1:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਦਿਆਰਥੀਆਂ ਨੂੰ “ਵਿਗਿਆਨਕ ਵਜੋਂ ਇੱਕ ਦਿਨ ਬਿਤਾਉਣ” ਦੀ ਤਾਕੀਦ ਦੇ ਅਨੁਰੂਪ, ਸਿਹਤ ਖੋਜ ਵਿਭਾਗ (ਡੀਐੱਚਆਰ) ਅਤੇ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ 7 ਅਤੇ 8 ਅਗਸਤ 2025 ਨੂੰ ਆਪਣੇ ਸੰਸਥਾਨਾਂ ਅਤੇ ਡੀਐੱਚਆਰ-ਮਾਡਲ ਗ੍ਰਾਮੀਣ ਸਿਹਤ ਖੋਜ ਇਕਾਈਆਂ (ਐੱਮਆਰਐੱਚਆਰਯੂ) ਵਿੱਚ ਸ਼ਾਈਨ-ਨੈਕਸਟਜੈੱਨ ਇਨੋਵੇਟਰਾਂ ਲਈ ਵਿਗਿਆਨ, ਸਿਹਤ ਅਤੇ ਇਨੋਵੇਸ਼ਨ ਨਾਮਕ ਇੱਕ ਰਾਸ਼ਟਰਵਿਆਪੀ ਪ੍ਰੋਗਰਾਮ ਦਾ ਆਯੋਜਨ ਕੀਤਾ।

ਇਸ ਪ੍ਰੋਗਰਾਮ ਵਿੱਚ ਕਲਾਸ 9 ਤੋਂ 12 ਤੱਕ ਦੇ 13,150 ਵਿਦਿਆਰਥੀਆਂ ਦਾ ਸੁਆਗਤ ਕੀਤਾ ਗਿਆ, ਜਿਸ ਵਿੱਚ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 39 ਜ਼ਿਲ੍ਹਿਆਂ ਦੇ 300 ਤੋਂ ਵੱਧ ਸਕੂਲਾਂ ਦੇ ਪ੍ਰਤੀਭਾਗੀ ਵਿਭਿੰਨ ਆਈਸੀਐੱਮਆਰ ਸੰਸਥਾਨਾਂ ਤੋਂ ਆਏ ਸਨ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਹਤ ਅਤੇ ਬਾਇਓ-ਮੈਡੀਕਲ ਖੋਜ ਦੇ ਖੇਤਰ ਨਾਲ ਜਾਣੂ ਕਰਵਾਉਣਾ, ਦੇਸ਼ ਦੀਆਂ ਸਿਹਤ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਵਿੱਚ ਆਈਸੀਐੱਮਆਰ ਦੇ ਯੋਗਦਾਨ ਨੂੰ ਉਜਾਗਰ ਕਰਨਾ ਅਤੇ ਯੁਵਾ ਸਿਖਿਆਰਥੀਆਂ ਨੂੰ ਵਿਗਿਆਨ ਅਤੇ ਜਨ ਸਿਹਤ ਵਿੱਚ ਕਰੀਅਰ ਬਣਾਉਣ ਦੇ ਲਈ ਪ੍ਰੇਰਿਤ ਕਰਨਾ ਸੀ, ਜਿਸ ਨਾਲ 2047 ਤੱਕ ਵਿਕਸਿਤ ਭਾਰਤ ਦੇ ਵੱਲ ਭਾਰਤ ਦੀ ਯਾਤਰਾ ਨੂੰ ਹੁਲਾਰਾ ਮਿਲਿਆ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਡੀਐੱਚਆਰ ਸਕੱਤਰ ਅਤੇ ਆਈਸੀਐੱਮਆਰ ਡਾਇਰੈਕਟਰ ਜਨਰਲ, ਡਾ. ਰਾਜੀਵ ਬਹਿਲ ਨੇ ਕਿਹਾ ਕਿ ਵਿਗਿਆਨਿਕ ਉਤਸੁਕਤਾ ਜਗਾਉਣ, ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਸਿਹਤ ਖੋਜਕਰਤਾਵਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਲਈ ਇਹ ਆਈਸੀਐੱਮਆਰ ਦੀ ਇੱਕ ਵਿਲੱਖਣ ਪਹਿਲ ਹੈ। ਉਨ੍ਹਾਂ ਨੇ ਭਾਰਤੀ ਖੋਜ ਅਤੇ ਸਿਹਤ ਸੇਵਾ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਵਿਗਿਆਨਕ ਸੋਚ, ਇਨੋਵੇਸ਼ਨ ਅਤੇ ਨੌਜਵਾਨਾਂ ਦੀ ਭਾਗੀਦਾਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਡਾ. ਬਹਿਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿ ਅੱਜ ਦਾ ਦਿਨ ਕੇਵਲ ਇੱਕ ਦੌਰ ਨਹੀਂ ਹੈ, ਇਹ ਇੱਕ ਵਿਗਿਆਨਕ ਦੇ ਰੂਪ ਵਿੱਚ ਖੁਦ ਨੂੰ ਢਾਲਣ ਦਾ ਸੱਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵਿਗਿਆਨਕ ਉਤਸੁਕਤਾ ਦੀ ਭਾਵਨਾ ਨੂੰ ਦੇਖੋ, ਸਵਾਲ ਕਰੋ ਅਤੇ ਉਸ ਦਾ ਪ੍ਰਤੱਖ ਤਜ਼ਰਬਾ ਕਰੋ। ਸਾਡੇ ਵਿਗਿਆਨਕਾਂ ਨਾਲ ਜੁੜੋ, ਲੈਬਾਂ ਦੀ ਪੜਚੋਲ ਕਰੋ ਅਤੇ ਮੈਡੀਕਲ ਅਤੇ ਸਿਹਤ ਖੋਜ ਵਿੱਚ ਭਾਰਤ ਦੀ ਪ੍ਰਗਤੀ ਨੂੰ ਦੇਖੋ। ਇਸ ਤਰ੍ਹਾਂ ਅਸੀਂ ਉਤਸੁਕਤਾ, ਪ੍ਰਮਾਣ ਅਤੇ ਇੱਛਾ ਦੇ ਮਾਧਿਅਮ ਨਾਲ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਦੇ ਹਾਂ।  

ਪ੍ਰੋਗਰਾਮ ਵਿੱਚ ਨਿਰਦਿਸ਼ਤ ਲੈਬ ਟੂਰਸ, ਖੋਜ ਪ੍ਰਦਰਸ਼ਨੀਆਂ, ਪੋਸਟਰ ਵਾਕ, ਵੀਡੀਓ ਪੇਸ਼ਕਾਰੀਆਂ ਅਤੇ ਵਰਤਮਾਨ ਵਿੱਚ ਜਾਰੀ ਵਿਗਿਆਨਕ ਕਾਰਜਾਂ ਦੇ ਲਾਈਵ ਪ੍ਰਦਰਸ਼ਨ ਜਿਹੀਆਂ ਕਈ ਸੰਵਾਦਾਤਮਕ ਗਤੀਵਿਧੀਆਂ ਸ਼ਾਮਲ ਸਨ। ਵਿਦਿਆਰਥੀਆਂ ਨੂੰ ਆਈਸੀਐੱਮਆਰ ਦੇ ਵਿਗਿਆਨਕਾਂ ਦੇ ਨਾਲ ਵਾਰਤਾਲਾਪ ਕਰਨ ਅਤੇ ਉਨ੍ਹਾਂ ਦੀ ਖੋਜ ਯਾਤਰਾਵਾਂ, ਮਾਹਿਰਤਾ ਦੇ ਖੇਤਰਾਂ ਅਤੇ ਜਨ ਸਿਹਤ ਦੇ ਖੇਤਰ ਵਿੱਚ ਉਨ੍ਹਾਂ ਦੇ ਰੋਜ਼ਾਨਾ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਵੀ ਅਵਸਰ ਮਿਲਿਆ। ਇਸ ਅਨੁਭਵ ਨੂੰ ਹੋਰ ਵੀ ਰੋਚਕ ਬਣਾਉਣ ਲਈ, ਡਾ. ਕਿਊਰਿਯੋ ਨਾਮਕ ਇੱਕ ਸ਼ੁਭੰਕਰ ਨੂੰ ਪੂਰੇ ਦਿਨ ਵਿਦਿਆਰਥੀਆਂ ਦੇ ਲਈ ਇੱਕ ਮਿਲਣਸਾਰ ਅਤੇ ਸਹਿਜ ਮਾਰਗਦਰਸ਼ਕ ਦੇ ਰੂਪ ਵਿੱਚ ਪੇਸ਼ ਕੀਤਾ ਗਿਆ।

ਇਸ ਦੇ ਇਲਾਵਾ, ਵਿਦਿਆਰਥੀਆਂ ਨੇ ਆਈਸੀਐੱਮਆਰ ਦੀਆਂ ਪ੍ਰਮੁੱਖ ਪਹਿਲਕਦਮੀਆਂ ਦੀ ਜਾਣਕਾਰੀ ਦੇਣ ਵਾਲੀਆਂ ਚਾਰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਗਈਆਂ ਲਘੂ ਫਿਲਮਾਂ: ਕੋਵੈਕਸੀਨ-ਭਾਰਤ ਦੇ ਸਵਦੇਸ਼ੀ ਟੀਕੇ ਦਾ ਵਿਕਾਸ, ਇਨੋਵੇਟਿਵ ਹੈਲਥਕੇਅਰ ਲਈ ਆਈਡੀਆਰਓਐੱਨ (iDRONE) ਪਹਿਲਕਦਮੀ, ਭਾਰਤ ਦੇ ਟੀਬੀ ਖਾਤਮੇ ਲਈ ਯਤਨ ਅਤੇ ਵਿਸ਼ਣੂ ਯੁੱਧ ਅਭਿਯਾਸ- ਭਵਿੱਖ ਦੀਆਂ ਮਹਾਮਾਰੀ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਦੇ ਲਈ ਇੱਕ ਰਾਸ਼ਟਰਵਿਆਪੀ ਮੌਕ ਡ੍ਰਿਲ ਦੇਖੀਆਂ। 

ਜ਼ਿਕਰਯੋਗ ਹੈ ਕਿ 8 ਅਗਸਤ ਨੂੰ ਪ੍ਰਤਿਸ਼ਠਿਤ ਭਾਰਤੀ ਮੈਡੀਕਲ ਵਿਗਿਆਨਕ, ਰੋਗਵਿਗਿਆਨੀ, ਮੈਡੀਕਲ ਲੇਖਕ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਵੁਲਿਮਿਰੀ ਰਾਮਲਿੰਗਸਵਾਮੀ ਦੀ 104ਵੀਂ ਜਯੰਤੀ ਵੀ ਸੀ। ਉਨ੍ਹਾਂ ਦੀ ਵਿਰਾਸਤ ਅੱਜ ਵੀ ਖੋਜਕਰਤਾਵਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ ਅਤੇ ਇਸ ਅਵਸਰ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦੀ ਹੈ।

 

ਸ਼ਾਈਨ ਪਹਿਲਕਦਮੀ ਦੇ ਮਾਧਿਅਮ ਨਾਲ, ਆਈਸੀਐੱਮਆਰ ਨੇ ਯੁਵਾ ਸਿਖਿਆਰਥੀਆਂ ਦਰਮਿਆਨ ਵਿਗਿਆਨਕ ਉਤਸੁਕਤਾ ਨੂੰ ਹੁਲਾਰਾ ਦੇਣ ਅਤੇ ਜਨਤਕ ਸਿਹਤ ਨੂੰ ਅੱਗੇ ਵਧਾਉਣ ਵਿੱਚ ਖੋਜ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਨੂੰ ਹੁਲਾਰਾ ਦੇਣ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

***************

ਐੱਮਵੀ


(Release ID: 2154950) Visitor Counter : 4