ਲੋਕ ਸਭਾ ਸਕੱਤਰੇਤ
azadi ka amrit mahotsav

ਸੰਸਦ ਮੈਂਬਰਾਂ ਦੇ ਲਈ ਨਵੇਂ ਬਣੇ 184 ਟਾਈਪ-VII ਮਲਟੀ-ਸਟੋਰੀ ਫਲੈਟਸ ਦਾ ਪ੍ਰਧਾਨ ਮੰਤਰੀ ਉਦਘਾਟਨ ਕਰਨਗੇ


ਲੋਕ ਸਭਾ ਸਪੀਕਰ, ਕੇਂਦਰੀ ਮੰਤਰੀ, ਹਾਊਸ ਕਮੇਟੀ (ਲੋਕ ਸਭਾ) ਦੇ ਮੈਂਬਰ, ਸੰਸਦ ਮੈਂਬਰ ਅਤੇ ਹੋਰ ਪਤਵੰਤੇ ਇਸ ਮੌਕੇ ‘ਤੇ ਮੌਜੂਦ ਹੋਣਗੇ
ਰਿਹਾਇਸ਼ੀ ਕੰਪਲੈਕਸ ਨੂੰ ਸੰਸਦ ਮੈਂਬਰਾਂ ਦੇ ਕਾਰਜਾਂ ਨਾਲ ਜੁੜੀਆਂ ਜ਼ਰੂਰਤਾਂ ਦੇ ਮੁਤਾਬਕ ਆਧੁਨਿਕ ਸੁਵਿਧਾਵਾਂ ਨਾਲ ਲੈਸ ਬਣਾਇਆ ਗਿਆ ਹੈ

Posted On: 10 AUG 2025 2:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੋਮਵਾਰ 11 ਅਗਸਤ 2025 ਨੂੰ ਨਵੀਂ ਦਿੱਲੀ ਦੇ ਬਾਬਾ ਖੜਕ ਸਿੰਘ (ਬੀਕੇਐੱਸ BKS) ਮਾਰਗ ‘ਤੇ ਸਾਂਸਦਾਂ ਦੇ ਲਈ ਨਵੇਂ ਬਣੇ 184 ਟਾਈਪ-VII ਮਲਟੀ-ਸਟੋਰੀ ਫਲੈਟਸ ਦਾ ਉਦਘਾਟਨ ਕਰਨਗੇ। ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਰਿਹਾਇਸ਼ੀ ਕੰਪਲੈਕਸ ਵਿੱਚ ਸਿੰਦੂਰ ਦਾ ਪੌਦਾ ਵੀ ਲਗਾਉਣਗੇ। ਇਸ ਮੌਕੇ ‘ਤੇ, ਉਹ ਸ਼੍ਰਮਜੀਵੀਆਂ (shramjeevis) ਦੇ ਨਾਲ ਸੰਵਾਦ ਵੀ ਕਰਨਗੇ।

 

 

ਲੋਕ ਸਭਾ ਦੇ ਸਪੀਕਰ, ਸ਼੍ਰੀ ਓਮ ਪ੍ਰਕਾਸ਼ ਬਿਰਲਾ, ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਅਤੇ ਊਰਜਾ ਮੰਤਰੀ, ਸ਼੍ਰੀ ਮਨੋਹਰ ਲਾਲ, ਕੇਂਦਰੀ ਸੰਸਦੀ ਮਾਮਲੇ ਅਤੇ ਘੱਟ ਗਿਣਤੀ ਮਾਮਲੇ ਮੰਤਰੀ, ਸ਼੍ਰੀ ਕਿਰੇਨ ਰਿਜਿਜੂ, ਹਾਊਸ ਕਮੇਟੀ (ਲੋਕ ਸਭਾ) ਦੇ ਚੇਅਰਪਰਸਨ, ਡਾ. ਮਹੇਸ਼ ਸ਼ਰਮਾ, ਸੰਸਦ ਮੈਂਬਰ ਅਤੇ ਹੋਰ ਪਤਵੰਤੇ ਇਸ ਮੌਕੇ ਦੀ ਸ਼ੋਭਾ ਵਧਾਉਣਗੇ।

ਇਸ ਕੰਪਲੈਕਸ ਵਿੱਚ ਮਾਣਯੋਗ ਸਾਂਸਦਾਂ ਦੇ ਕਾਰਜਾਂ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਿਭਿੰਨ ਆਧੁਨਿਕ ਸੁਵਿਧਾਵਾਂ ਉਪਲਬਧ ਹਨ। ਗ੍ਰੀਨ ਟੈਕਨੋਲੋਜੀ ਨੂੰ ਸ਼ਾਮਲ ਕਰਦੇ ਹੋਏ, ਇਹ ਪ੍ਰੋਜੈਕਟ ਗ੍ਰਹਿ 3-ਸਟਾਰ ਰੇਟਿੰਗ (GRIHA 3-star rating) ਦੇ ਮਿਆਰਾਂ ਦਾ ਪਾਲਨ ਕਰਦਾ ਹੈ ਅਤੇ ਨੈਸ਼ਨਲ ਬਿਲਡਿੰਗ ਕੋਡ (ਐੱਨਬੀਸੀ /NBC) 2016 ਦਾ ਪਾਲਨ ਕਰਦਾ ਹੈ। ਵਾਤਾਵਰਣ ਦੇ ਲਿਹਾਜ਼ ਨਾਲ ਤਿਆਰ ਕੀਤੀਆਂ ਗਈਆਂ ਇਨ੍ਹਾਂ ਖਾਸ ਵਿਸ਼ੇਸ਼ਤਾਵਾਂ ਨਾਲ ਊਰਜਾ ਸੰਭਾਲ਼, ਅਖੁੱਟ ਊਰਜਾ ਉਤਪਾਦਨ ਅਤੇ ਪ੍ਰਭਾਵੀ ਵੇਸਟ ਮੈਨੇਜਮੈਂਟ ਵਿੱਚ ਯੋਗਦਾਨ ਮਿਲੇਗਾ। ਉੱਨਤ ਨਿਰਮਾਣ ਤਕਨੀਕ ਖਾਸ ਕਰਕੇ, ਅਲਮੀਨੀਅਮ ਸ਼ਟਰਿੰਗ ਦੇ ਨਾਲ ਮੋਨੋਲਿਥਿਕ ਕੰਕ੍ਰੀਟ ਦੇ ਇਸਤੇਮਾਲ ਦੀ ਮਦਦ ਨਾਲ, ਸੰਰਚਨਾਤਮਕ ਟਿਕਾਊ ਵਿਵਸਥਾ ਸੁਨਿਸ਼ਚਿਤ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਵਕਤ ‘ਤੇ ਪੂਰਾ ਕਰਨ ਵਿੱਚ ਮਦਦ ਮਿਲੀ। ਇਹ ਕੰਪਲੈਕਸ ਦਿੱਵਯਾਂਗਜਨਾਂ ਦੇ ਅਨੁਕੂਲ (Divyangjan-friendly) ਵੀ ਹੈ, ਜੋ ਸਮਾਵੇਸ਼ੀ ਡਿਜ਼ਾਈਨ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਕੰਪਲੈਕਸ ਵਿੱਚ ਹਰੇਕ ਰਿਹਾਇਸ਼ੀ ਯੂਨਿਟ ਵਿੱਚ ਰਿਹਾਇਸ਼ੀ ਅਤੇ ਦਫ਼ਤਰੀ ਦੋਨੋਂ ਕਾਰਜਾਂ ਦੇ ਲਈ ਉਚਿਤ ਸਥਾਨ ਹੈ। ਦਫ਼ਤਰਾਂ, ਸਟਾਫ਼ ਦੀ ਰਿਹਾਇਸ਼ ਅਤੇ ਇੱਕ ਕਮਿਊਨਿਟੀ ਸੈਂਟਰ ਦੇ ਲਈ ਸਮਰਪਿਤ ਖੇਤਰਾਂ ਨੂੰ ਸ਼ਾਮਲ ਕਰਨ ਨਾਲ ਮਾਣਯੋਗ ਸਾਂਸਦਾਂ ਨੂੰ ਜਨ ਪ੍ਰਤੀਨਿਧੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।

ਸੁਰੱਖਿਆ ਦੇ ਲਿਹਾਜ਼ ਨਾਲ, ਕੰਪਲੈਕਸ ਦੇ ਸਾਰੇ ਭਵਨਾਂ ਦਾ ਨਿਰਮਾਣ ਆਧੁਨਿਕ ਸੰਰਚਨਾਤਮਕ ਡਿਜ਼ਾਈਨ ਮਾਪਦੰਡਾਂ (modern structural design norms) ਦੇ ਅਨੁਸਾਰ ਭੁਚਾਲ-ਰੋਧੀ (earthquake-resistant) ਬਣਾਇਆ ਗਿਆ ਹੈ। ਸਾਰੇ ਨਿਵਾਸੀਆਂ ਦੀ ਸੁਰੱਖਿਆ ਦੇ ਲਈ ਇੱਕ ਵਿਆਪਕ ਅਤੇ ਮਜ਼ਬੂਤ ਸੁਰੱਖਿਆ ਪ੍ਰਣਾਲੀ ਵੀ ਲਾਗੂ ਕੀਤੀ ਗਈ ਹੈ। 

ਸੰਸਦ ਮੈਂਬਰਾਂ ਦੇ ਲਈ ਉਚਿਤ ਆਵਾਸ ਦੀ ਕਮੀ ਦੀ ਵਜ੍ਹਾ ਨਾਲ ਇਸ ਪ੍ਰੋਜੈਕਟ ਦਾ ਵਿਕਾਸ ਜ਼ਰੂਰੀ ਹੋ ਗਿਆ ਸੀ। ਜ਼ਮੀਨ ਦੀ ਸੀਮਿਤ ਉਪਲਬਧਤਾ ਦੇ ਕਾਰਨ, ਭੂਮੀ ਉਪਯੋਗ ਨੂੰ ਅਨੁਕੂਲਿਤ ਕਰਨ ਅਤੇ ਉਸ ਦੇ ਰੱਖ-ਰਖਾਅ ਦੀ ਲਾਗਤ ਨੂੰ ਘੱਟ ਤੋਂ ਘੱਟ ਕਰਨ ਦੇ ਮਕਸਦ ਨਾਲ, ਵਰਟੀਕਲ ਹਾਊਸਿੰਗ ਵਿਕਾਸ 'ਤੇ ਲਗਾਤਾਰ ਜ਼ੋਰ ਦਿੱਤਾ ਗਿਆ। ਨਵੀਂ ਦਿੱਲੀ ਦੇ, ਬੀਕੇਐੱਸ ਮਾਰਗ (BKS Marg) 'ਤੇ ਸਥਿਤ ਇਹ ਰਿਹਾਇਸ਼ੀ ਕੰਪਲੈਕਸ, ਸੰਸਦ ਭਵਨ ਕੰਪਲੈਕਸ ਦੇ ਨਜ਼ਦੀਕ ਹੋਣ ਦੇ ਕਾਰਣ ਮਾਣਯੋਗ ਸਾਂਸਦਾਂ ਦੇ ਲਈ ਹੋਰ ਜ਼ਿਆਦਾ ਸੁਵਿਧਾਜਨਕ ਹੈ।

***

ਏਐੱਮ


(Release ID: 2154929)