ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ 2157 ਕਰੋੜ ਰੁਪਏ ਦੇ ਖਰਚ ਦੇ ਨਾਲ ਹਾਇਬ੍ਰਿਡ ਐਨੂਇਟੀ ਮੋਡ ‘ਤੇ ਤਮਿਲ ਨਾਡੂ ਵਿੱਚ 4 -ਲੇਨ ਮਰੱਕਨਮ - ਪੁਡੂਚੇਰੀ ਰਾਜਮਾਰਗ (ਐੱਨਐੱਚ - 332ਏ) ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ
Posted On:
08 AUG 2025 4:08PM by PIB Chandigarh
ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਤਮਿਲ ਨਾਡੂ ਵਿੱਚ ਮਰੱਕਨਮ-ਪੁਡੂਚੇਰੀ (46 ਕਿਲੋਮੀਟਰ) 4 - ਲੇਨ ਰਾਜਮਾਰਗ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦਾ ਵਿਕਾਸ ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ /HAM) ਦੇ ਤਹਿਤ ਕੀਤਾ ਜਾਵੇਗਾ, ਜਿਸ ਦੀ ਕੁੱਲ ਪੂੰਜੀਗਤ ਲਾਗਤ 2,157 ਕਰੋੜ ਰੁਪਏ ਹੋਵੇਗੀ।
ਵਰਤਮਾਨ ਵਿੱਚ, ਚੇਨਈ, ਪੁਡੂਚੇਰੀ, ਵਿਲੁੱਪੁਰਮ ਅਤੇ ਨਾਗਪੱਟੀਨਮ ਦੇ ਦਰਮਿਆਨ ਸੰਪਰਕ ਮੌਜੂਦਾ 2-ਲੇਨ ਰਾਸ਼ਟਰੀ ਰਾਜਮਾਰਗ 332ਏ (ਐੱਨਐੱਚ-332ਏ) ਅਤੇ ਸਬੰਧਿਤ ਰਾਜ ਰਾਜਮਾਰਗਾਂ ‘ਤੇ ਨਿਰਭਰ ਹੈ, ਜਿੱਥੇ ਟ੍ਰੈਫਿਕ ਦੀ ਅਧਿਕਤਾ ਦੇ ਕਾਰਨ, ਵਿਸ਼ੇਸ਼ ਤੌਰ ‘ਤੇ ਸੰਘਣੀ ਅਬਾਦੀ ਵਾਲੇ ਖੇਤਰਾਂ ਅਤੇ ਗਲਿਆਰੇ ਵਾਲੇ ਪ੍ਰਮੁੱਖ ਕਸਬਿਆਂ ਵਿੱਚ, ਕਾਫ਼ੀ ਭੀੜਭਾੜ ਰਹਿੰਦੀ ਹੈ। ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ, ਇਹ ਪ੍ਰੋਜੈਕਟ ਮਰੱਕਨਮ ਤੋਂ ਪੁਡੂਚੇਰੀ ਤੱਕ ਲਗਭਗ 46 ਕਿਲੋਮੀਟਰ ਲੰਬੇ ਐੱਨਐੱਚ - 332ਏ ਨੂੰ 4-ਲੇਨ ਵਿੱਚ ਅਪਗ੍ਰੇਡ ਕਰੇਗੀ। ਇਸ ਨਾਲ ਮੌਜੂਦਾ ਗਲਿਆਰੇ ‘ਤੇ ਭੀੜਭਾੜ ਘੱਟ ਹੋਵੇਗੀ, ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਚੇਨਈ, ਪੁਡੂਚੇਰੀ, ਵਿਲੁੱਪੁਰਮ ਅਤੇ ਨਾਗਪੱਟੀਨਮ ਜਿਹੇ ਤੇਜ਼ੀ ਨਾਲ ਵਧਦੇ ਸ਼ਹਿਰਾਂ ਦੀਆਂ ਗਤੀਸ਼ੀਲਤਾ ਦੀਆਂ ਜ਼ਰੂਰਤਾਂ (mobility needs) ਪੂਰੀਆਂ ਹੋਣਗੀਆਂ।
ਇਹ ਪ੍ਰੋਜੈਕਟ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ ( ਐੱਨਐੱਚ- 32, ਐੱਨਐੱਚ-332) ਅਤੇ ਦੋ ਰਾਜ ਰਾਜਮਾਰਗਾਂ (ਐੱਸਐੱਚ-136,ਐੱਸਐੱਚ-203) ਨੂੰ ਜੋੜਦਾ ਹੈ, ਜਿਸ ਦੇ ਨਾਲ ਤਮਿਲ ਨਾਡੂ ਦੇ ਪ੍ਰਮੁੱਖ ਆਰਥਿਕ, ਸਮਾਜਿਕ ਅਤੇ ਲੌਜਿਸਟਿਕਸ ਕੇਂਦਰਾਂ ਤੱਕ ਨਿਰਵਿਘਨ ਸੰਪਰਕ ਸੁਨਿਸ਼ਚਿਤ ਹੁੰਦਾ ਹੈ। ਇਸ ਦੇ ਅਤਿਰਿਕਤ, ਉੱਨਤ ਗਲਿਆਰਾ ਦੋ ਰੇਲਵੇ ਸਟੇਸ਼ਨਾਂ (ਪੁਡੂਚੇਰੀ, ਚਿੰਨਾਬਾਬੂਸਮੁਦਰਮ ), ਦੋ ਹਵਾਈ ਅੱਡਿਆਂ (ਚੇਨਈ, ਪੁਡੂਚੇਰੀ) ਅਤੇ ਇੱਕ ਛੋਟੀ ਬੰਦਰਗਾਹ (ਕੁੱਡਾਲੋਰ) ਨਾਲ ਜੁੜ ਕੇ ਮਲਟੀ-ਮੋਡਲ ਇੰਟੀਗ੍ਰੇਸ਼ਨ ਨੂੰ ਵਧਾਵੇਗਾ, ਜਿਸ ਦੇ ਨਾਲ ਪੂਰੇ ਖੇਤਰ ਵਿੱਚ ਮਾਲ ਢੁਲਾਈ ਅਤੇ ਯਾਤਰੀਆਂ ਦੀ ਜਲਦੀ ਆਵਾਜਾਈ ਸੰਭਵ ਹੋਵੇਗੀ ।
ਪ੍ਰੋਜੈਕਟ ਦੇ ਪੂਰੇ ਹੋਣ ‘ਤੇ, ਮਰੱਕਨਮ-ਪੁਡੂਚੇਰੀ ਸੈਕਸ਼ਨ ਖੇਤਰੀ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ, ਪ੍ਰਮੁੱਖ ਧਾਰਮਿਕ ਅਤੇ ਆਰਥਿਕ ਕੇਂਦਰਾਂ ਦੇ ਦਰਮਿਆਨ ਸੰਪਰਕ ਨੂੰ ਮਜ਼ਬੂਤ ਕਰੇਗਾ, ਪੁਡੂਚੇਰੀ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ ਅਤੇ ਵਪਾਰ ਅਤੇ ਉਦਯੋਗਿਕ ਵਿਕਾਸ ਦੇ ਨਵੇਂ ਰਸਤੇ ਖੋਲ੍ਹੇਗਾ। ਇਹ ਪ੍ਰੋਜੈਕਟ ਲਗਭਗ 8 ਲੱਖ ਮਾਨਵ-ਦਿਵਸ ਪ੍ਰਤੱਖ ਅਤੇ 10 ਲੱਖ ਮਾਨਵ-ਦਿਵਸ ਅਪ੍ਰਤੱਖ ਰੋਜ਼ਗਾਰ ਵੀ ਪੈਦਾ ਕਰੇਗਾ, ਅਤੇ ਆਸਪਾਸ ਦੇ ਖੇਤਰਾਂ ਵਿੱਚ ਵਿਕਾਸ, ਪ੍ਰਗਤੀ ਅਤੇ ਸਮ੍ਰਿੱਧੀ ਦੇ ਨਵੇਂ ਰਸਤੇ ਖੋਲ੍ਹੇਗਾ।
ਗਲਿਆਰੇ ਦਾ ਨਕਸ਼ਾ (Map of Corridor)
ਅਤਿੰਕਾ- I: ਪ੍ਰੋਜੈਕਟ ਵੇਰਵਾ
ਵਿਸ਼ੇਸ਼ਤਾ
|
ਵੇਰਵਾ
|
ਪ੍ਰੋਜੈਕਟ ਦਾ ਨਾਮ
|
4-ਲੇਨ ਮਰੱਕਨਮ-ਪੁਡੂਚੇਰੀ ਸੈਕਸ਼ਨ (ਐੱਨਐੱਚ 332ਏ)
|
ਗਲਿਆਰਾ(Corridor)
|
ਚੇਨਈ-ਪੁਡੂਚੇਰੀ-ਨਾਗਾਪੱਟੀਨਮ-ਤੂਤੀਕੋਰਿਨ-ਕੰਨਿਆਕੁਮਾਰੀ ਆਰਥਿਕ ਗਲਿਆਰਾ ( ਈਸਟ ਕੋਸਟ ਰੋਡ - ਈਸੀਆਰ/ECR )
|
ਲੰਬਾਈ (ਕਿਲੋਮੀਟਰ)
|
46.047
|
ਕੁੱਲ ਸਿਵਲ ਲਾਗਤ (ਕਰੋੜ ਰੁਪਏ ਵਿੱਚ)
|
1,118
|
ਭੂਮੀ ਅਧਿਗ੍ਰਹਿਣ ਲਾਗਤ (ਕਰੋੜ ਰੁਪਏ ਵਿੱਚ )
|
442
|
ਕੁੱਲ ਪੂੰਜੀਗਤ ਲਾਗਤ (ਕਰੋੜ ਰੁਪਏ ਵਿੱਚ)
|
2,157
|
ਤਰੀਕਾ
|
ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ/HAM )
|
ਬਾਈਪਾਸ
|
ਪੁਡੂਚੇਰੀ ਬਾਈਪਾਸ (ਗ੍ਰੀਨਫੀਲਡ ਐਕਸੈੱਸ ਨਿਯੰਤ੍ਰਿਤ) – 34 .7 ਕਿਲੋਮੀਟਰ
|
ਜੁੜੀਆਂ ਹੋਈਆਂ ਪ੍ਰਮੁੱਖ ਸੜਕਾਂ
|
ਰਾਸ਼ਟਰੀ ਰਾਜਮਾਰਗ – ਐੱਨਐੱਚ-32, ਐੱਨਐੱਚ-332
ਰਾਜ ਰਾਜਮਾਰਗ – ਐੱਸਐੱਚ-136, ਐੱਸਐੱਚ-203
|
ਜੁੜੇ ਹੋਏ ਆਰਥਿਕ/ਸਮਾਜਿਕ/ਟ੍ਰਾਂਸਪੋਰਟ ਨੋਡਸ
|
ਹਵਾਈ ਅੱਡੇ: ਚੇਨਈ, ਪੁਡੂਚੇਰੀ
ਰੇਲਵੇ ਸਟੇਸ਼ਨ : ਪੁਡੂਚੇਰੀ, ਚਿੰਨਾਬਾਬੂਸਮੁਦਰਮ
ਛੋਟੀ ਬੰਦਰਗਾਹ : ਕੁੱਡਾਲੋਰ
ਆਰਥਿਕ ਨੋਡਸ : ਮੈਗਾ ਫੂਡ ਪਾਰਕ,
ਫਾਰਮਾ ਕਲਸਟਰ, ਫਿਸ਼ਿੰਗ ਕਲਸਟਰ
ਸਮਾਜਿਕ ਨੋਡ: ਅਰੁਲਮਿਗੁ ਮਨਾਕੁਲਾ ਮੰਦਿਰ , ਪੈਰਾਡਾਇਜ ਬੀਚ
|
ਜੁੜੇ ਹੋਏ ਪ੍ਰਮੁੱਖ ਸ਼ਹਿਰ/ ਕਸਬੇ
|
ਚੇਨਈ, ਮਰੱਕਨਮ, ਪੁਡੂਚੇਰੀ
|
ਰੋਜ਼ਗਾਰ ਸਿਰਜਣਾ ਦੀ ਸੰਭਾਵਨਾ
|
8 ਲੱਖ ਮਾਨਵ-ਦਿਵਸ (ਪ੍ਰਤੱਖ ) ਅਤੇ 10 ਲੱਖ ਮਾਨਵ-ਦਿਵਸ (ਅਪ੍ਰਤੱਖ)
|
ਵਿੱਤ ਵਰ੍ਹੇ 2025 ਵਿੱਚ ਸਲਾਨਾ ਔਸਤ ਰੋਜ਼ਾਨਾ ਟ੍ਰੈਫਿਕ (ਏਏਡੀਟੀ/AADT )
|
ਅਨੁਮਾਨਿਤ 17, 800 ਯਾਤਰੀ ਕਾਰ ਯੂਨਿਟਸ (ਪੀਸੀਯੂ/PCU )
|
****
ਐੱਮਜੇਪੀਐੱਸ/ਬੀਐੱਮ
(Release ID: 2154484)