ਗ੍ਰਹਿ ਮੰਤਰਾਲਾ
ਰੈਪਕੋ ਬੈਂਕ (Repco bank) ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਵਰ੍ਹੇ 2024-25 ਲਈ 22.90 ਕਰੋੜ ਰੁਪਏ ਦਾ ਚੈੱਕ ਲਾਭਅੰਸ਼ ਵਜੋਂ ਸੌਂਪਿਆ
ਕੇਂਦਰੀ ਗ੍ਰਹਿ ਮੰਤਰੀ ਨੇ ਰੈਪਕੋ ਬੈਂਕ ਦੀ ਟੀਮ ਨੂੰ ਵਿੱਤੀ ਵਰ੍ਹੇ 2024-25 ਵਿੱਚ 140 ਕਰੋੜ ਰੁਪਏ ਦਾ ਰਿਕਾਰਡ ਲਾਭ ਹਾਸਲ ਕਰਨ ਲਈ ਹਾਰਦਿਕ ਵਧਾਈ ਦਿੱਤੀ
ਗ੍ਰਹਿ ਮੰਤਰਾਲੇ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਇਸ ਬੈਂਕ ਨੇ ਕੁਸ਼ਲਤਾ, ਸਮਰਪਣ ਅਤੇ ਪੇਸ਼ੇਵਰਤਾ ਦੀ ਇੱਕ ਅਜਿਹੀ ਉਦਾਹਰਣ ਸਥਾਪਿਤ ਕੀਤੀ ਹੈ ਜੋ ਸਹਿਕਾਰੀ ਖੇਤਰ ਲਈ ਪ੍ਰੇਰਣਾ ਦਾ ਸਰੋਤ ਬਣੇਗੀ
Posted On:
04 AUG 2025 5:25PM by PIB Chandigarh
ਰੈਪਕੋ ਬੈਂਕ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਵਰ੍ਹੇ 2024-25 ਲਈ 22.90 ਕਰੋੜ ਰੁਪਏ ਦਾ ਚੈੱਕ ਲਾਭਅੰਸ਼ ਵਜੋਂ ਸੌਂਪਿਆ। ਕੇਂਦਰੀ ਗ੍ਰਹਿ ਮੰਤਰੀ ਰੈਪਕੋ ਬੈਂਕ ਦੀ ਟੀਮ ਨੂੰ ਵਿੱਤੀ ਵਰ੍ਹੇ 2024-25 ਵਿੱਚ 140 ਕਰੋੜ ਰੁਪਏ ਦਾ ਰਿਕਾਰਡ ਲਾਭ ਪ੍ਰਾਪਤ ਕਰਨ ਲਈ ਹਾਰਦਿਕ ਵਧਾਈ ਦਿੱਤੀ।

ਸ਼੍ਰੀ ਅਮਿਤ ਸਾਹ ਨੇ ਐਕਸ (‘X’) ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਇਸ ਬੈਂਕ ਨੇ ਕੁਸ਼ਲਤਾ, ਸਮਰਪਣ ਅਤੇ ਪੇਸ਼ੇਵਰਤਾ ਦੀ ਇੱਕ ਅਜਿਹੀ ਉਦਾਹਰਣ ਸਥਾਪਿਤ ਕੀਤੀ ਹੈ ਜੋ ਸਹਿਕਾਰੀ ਖੇਤਰ ਲਈ ਪ੍ਰੇਰਣਾ ਦਾ ਸਰੋਤ ਬਣੇਗਾ। ਟੀਮ ਨੂੰ ਉਸ ਦੇ ਭਵਿੱਖ ਦੇ ਸਫ਼ਰ ਲਈ ਸ਼ੁਭਕਾਮਨਾਵਾਂ।
ਰੈਪਕੋ ਬੈਂਕ ਦੇ ਚੇਅਰਮੈਨ ਸ਼੍ਰੀ ਈ. ਸੰਥਾਨਮ, ਡਾਇਰੈਕਟਰ-ਰੈਪਕੋ ਹੋਮ ਫਾਈਨਾਂਸ ਲਿਮਟਿਡ ਦੇ ਚੇਅਰਮੈਨ ਸ਼੍ਰੀ ਸੀ.ਥੰਗਰਾਜੂ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਓ.ਐੱਮ.ਗੋਕੁਲ ਨੇ ਗ੍ਰਹਿ ਮੰਤਰੀ ਨੂੰ ਚੈੱਕ ਸੌਂਪਿਆ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਅਤੇ ਸਕੱਤਰ, ਸੀਮਾ ਪ੍ਰਬੰਧਨ ਡਾ. ਰਾਜੇਂਦਰ ਕੁਮਾਰ ਵੀ ਮੌਜੂਦ ਸਨ।
ਰੈਪਕੋ ਬੈਂਕ ਨੇ ਵਿੱਤੀ ਵਰ੍ਹੇ 2024-25 ਦੌਰਾਨ 140 ਕਰੋੜ ਰੁਪਏ ਦਾ ਨੈੱਟ ਪ੍ਰੋਫਿਟ ਹਾਸਲ ਕੀਤਾ ਅਤੇ 30% ਲਾਭਅੰਸ਼ ਦਿੱਤਾ, ਜੋ ਸਹਿਕਾਰੀ ਸਭਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ। ਰੈਪਕੋ ਬੈਂਕ, ਭਾਰਤ ਸਰਕਾਰ ਦਾ ਇੱਕ ਉੱਦਮ ਹੈ। ਭਾਰਤ ਸਰਕਾਰ ਕੋਲ ਰੈਪਕੋ ਬੈਂਕ ਵਿੱਚ 50.08% ਹਿੱਸੇਦਾਰੀ ਹੈ ਅਤੇ ਇਹ ਗ੍ਰਹਿ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਆਉਂਦਾ ਹੈ। ਇਹ ਇੱਕ ਨਿਰੰਤਰ ਲਾਭ ਕਮਾਉਣ ਵਾਲੀ ਸੰਸਥਾ ਹੈ, ਜੋ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਗਾਤਾਰ ਲਾਭਅੰਸ਼ ਦਾ ਐਲਾਨ ਕਰ ਰਹੀ ਹੈ।
*****
ਆਰਕੇ/ਵੀਵੀ/ਆਰਆਰ/ਪੀਐੱਸ/ਪੀਆਰ
(Release ID: 2152350)