ਰੇਲ ਮੰਤਰਾਲਾ
azadi ka amrit mahotsav

ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਭਾਵਨਗਰ ਵਿੱਚ ਵਪਾਰੀਆਂ, ਕਾਰੋਬਾਰੀਆਂ, ਉਦਯੋਗਪਤੀਆਂ ਅਤੇ ਪ੍ਰਮੁੱਖ ਨਾਗਰਿਕਾਂ ਨਾਲ ‘ਵਿਕਸਿਤ ਭਾਰਤ ਸੰਵਾਦ’ ਆਯੋਜਿਤ ਕੀਤਾ


ਵੰਦੇ ਭਾਰਤ ਪੂਰੀ ਤਰ੍ਹਾਂ ਨਾਲ ਸਵਦੇਸ਼ ਨਿਰਮਿਤ ਟ੍ਰੇਨ ਹੈ ਜੋ ਵਿਸ਼ਵ ਪੱਧਰੀ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ: ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ

प्रविष्टि तिथि: 03 AUG 2025 8:40PM by PIB Chandigarh

ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਭਾਵਨਗਰ ਸਥਿਤ ਇਸਕੌਨ ਫਰਨ (Iskcon Fern) ਵਿਖੇ ਵਪਾਰੀਆਂ, ਕਾਰੋਬਾਰੀਆਂ, ਉਦਯੋਪਤੀਆਂ ਅਤੇ ਪਤਵੰਤਿਆਂ ਨਾਲ ‘ਵਿਕਸਿਤ ਭਾਰਤ ਸੰਵਾਦ’ ਆਯੋਜਿਤ ਕੀਤਾ। ਕਿਰਤ ਅਤੇ ਰੋਜ਼ਗਾਰ, ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖਭਾਈ ਮਾਂਡਵੀਆ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਬੰਭਾਨੀਆ ਨੇ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਸੀ।

ਹੋਰ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਦੀ ਮਜ਼ਬੂਤ ਅਤੇ ਨਿਰੰਤਰ ਵਧਦੀ ਅਰਥਵਿਵਸਥਾ ਦਾ ਜ਼ਿਕਰ ਕਰਦੇ ਹੋਏ, ਰੇਲਵੇ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਜਿੱਥੇ ਆਲਮੀ ਅਰਥਵਿਵਸਥਾਵਾਂ ਦੀ ਵਿਕਾਸ ਦਰ ਵਿੱਚ ਗਿਰਾਵਟ ਦੇਖੀ ਗਈ ਹੈ, ਉੱਥੇ ਹੀ ਭਾਰਤ ਦੀ ਵਿਕਾਸ ਦਰ ਵਿੱਚ ਨਿਰੰਤਰ ਵਾਧਾ ਦੇਖਿਆ ਗਿਆ ਹੈ। ਇਹ ਮਾਣ ਅਤੇ ਖੁਸ਼ੀ ਦੋਵਾਂ ਦਾ ਵਿਸ਼ਾ ਹੈ। 31 ਮਾਰਚ, 2025 ਤੱਕ 331 ਲੱਖ ਕਰੋੜ ਰੁਪਏ ਦੀ ਅਰਥਵਿਵਸਥਾ ਦੇ ਨਾਲ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਉਭਰਿਆ ਹੈ।

ਭਾਰਤ ਦੇ ਵਧਦੇ ਆਲਮੀ ਢਾਂਚੇ ਅਤੇ ਸਮਰੱਥਾਵਾਂ ‘ਤੇ ਚਾਨਣਾ ਪਾਉਂਦੇ ਹੋਏ, ਕੇਂਦਰੀ ਮੰਤਰੀ ਨੇ ਸਵਦੇਸ਼ੀ ਮੈਨੂਫੈਕਚਰਿੰਗ ਬਾਰੇ ਵੀ ਜਾਣਕਾਰੀ ਸਾਂਝਾ ਕੀਤੀ। ਉਨ੍ਹਾਂ ਨੇ ਵੰਦੇ ਭਾਰਤ ਟ੍ਰੇਨ ਦੀਆਂ ਵਿਸ਼ੇਸ਼ਤਾਵਾਂ ‘ਤੇ ਵਿਸਤਾਰ ਨਾਲ ਚਾਨਣਾ ਪਾਇਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਪੂਰੀ ਤਰ੍ਹਾਂ ਨਾਲ ਸਵਦੇਸ਼ੀ, ਆਧੁਨਿਕ ਸੁਵਿਧਾਵਾਂ ਨਾਲ ਲੈਸ ਵਿਸ਼ਵ ਪੱਧਰੀ ਟ੍ਰੇਨ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਰਾਸ਼ਟਰੀ ਮਿਸ਼ਨ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ। 

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਭਾਰਤ ਦੀ ਕੋਈ ਪਛਾਣ ਨਹੀਂ ਸੀ। ਹਾਲਾਂਕਿ, ਪਿਛਲੇ ਇੱਕ ਦਹਾਕੇ ਵਿੱਚ, ਭਾਰਤ 150 ਅਰਬ ਡਾਲਰ ਦੇ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਨਾਲ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰਿਆ ਹੈ। ਇੰਨਾ ਹੀ ਨਹੀਂ, ਭਾਰਤ ਹੁਣ ਆਲਮੀ ਪੱਧਰ ‘ਤੇ ਸੈਮੀਕੰਡਕਟਰ ਖੇਤਰ ਵਿੱਚ ਵੀ ਮੋਹਰੀ ਸਥਾਨ ਹਾਸਲ ਕਰ ਰਿਹਾ ਹੈ। 

ਵਿਕਸਿਤ ਭਾਰਤ ਸੰਵਾਦ ਦੇ ਤਹਿਤ, ਸਥਾਨਕ ਉਦਯੋਗਪਤੀਆਂ ਅਤੇ ਨਾਗਰਿਕਾਂ ਨੇ ਭਾਵਨਗਰ ਦੇ ਮੁੱਦਿਆਂ ਅਤੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ‘ਤੇ ਕੇਂਦਰੀ ਮੰਤਰੀ ਨਾਲ ਵਿਚਾਰ-ਵਟਾਂਦਰਾ ਕੀਤਾ। ਐੱਫਟੀਆਰ ‘ਤੇ ਇੱਕ ਸਵਾਲ ਦੇ ਜਵਾਬ ਵਿੱਚ, ਸ਼੍ਰੀ ਵੈਸ਼ਣਵ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਐੱਫਟੀਆਰ ਨਾਲ ਸਬੰਧਿਤ ਕੋਈ ਸਮੱਸਿਆ ਨਹੀਂ ਹੋਵੇਗੀ। 

ਉਨ੍ਹਾਂ ਨੇ ਭਾਵਨਗਰ ਵਿੱਚ ਇੱਕ ਕੰਟੇਨਰ ਪੋਰਟ ਦੇ ਵਿਕਾਸ ਦਾ ਵੀ ਐਲਾਨ ਕੀਤਾ, ਜਿਸ ਨਾਲ ਖੇਤਰ ਦੇ ਵਿਕਾਸ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਹੋਈ। ਜਦੋਂ ਐੱਸਟੀਪੀਆਈ (ਸੌਫਟਵੇਅਰ ਟੈਕਨੋਲੋਜੀ ਪਾਰਕਸ ਆਫ਼ ਇੰਡੀਆ) ਰਾਹੀਂ ਭਾਵਨਗਰ ਵਿੱਚ ਇੱਕ ਆਈਟੀ ਪਾਰਕ ਸਥਾਪਿਤ ਕਰਨ ਦੀ ਮੰਗ ਚੁੱਕੀ ਗਈ, ਤਾਂ ਮੰਤਰੀ ਨੇ ਤੁਰੰਤ ਸਬੰਧਿਤ ਅਧਿਕਾਰੀ ਨਾਲ ਫੋਨ ‘ਤੇ ਗੱਲ ਕੀਤੀ ਅਤੇ ਇਸ ਸੁਵਿਧਾ ਨੂੰ ਮਨਜ਼ੂਰੀ ਦਿਲਾਉਣ ਲਈ ਸਕਾਰਾਤਮਕ ਰੱਵਈਆ ਦਿਖਾਇਆ। 

ਕਿਰਤ ਅਤੇ ਰੋਜ਼ਗਾਰ, ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਭਾਵਨਗਰ ਨਾਲ ਸ਼੍ਰੀ ਵੈਸ਼ਣਵ ਦੇ ਦੀਰਘਕਾਲੀ ਜੁੜਾਅ ਨੂੰ ਯਾਦ ਕਰਦਿਆਂ, ਉਨ੍ਹਾਂ ਦੀ ਯਾਤਰਾ ਲਈ ਲੋਕਾਂ ਵੱਲੋਂ ਧੰਨਵਾਦ ਵਿਅਕਤ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਕਸਿਤ ਭਾਰਤ ਸੰਵਾਦ ਦਾ ਆਯੋਜਨ ਨਾਗਰਿਕਾਂ ਨੂੰ ਭਾਵਨਗਰ ਦੇ ਵਿਕਾਸ ਲਈ ਸਰਕਾਰ ਦੁਆਰਾ ਚੁੱਕੇ ਗਏ ਵੱਖ-ਵੱਖ ਕਦਮਾਂ ਦੇ ਨਾਲ-ਨਾਲ ਭਾਰਤ ਦੇ ਇੱਕ ਵਿਕਸਿਤ ਰਾਸ਼ਟਰ ਬਣਨ ਦੀ ਯਾਤਰਾ ਦੇ ਸੰਦਰਭ ਵਿੱਚ ਭਵਿੱਖ ਦੀਆਂ ਨੀਤੀਆਂ ਅਤੇ ਯੋਜਨਾਵਾਂ ਤੋਂ ਜਾਣੂ ਕਰਵਾਉਣ ਲਈ ਕੀਤਾ ਗਿਆ ਸੀ। 

ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਬੰਭਾਨੀਆ (Nimuben Bambhaniya) ਨੇ ਖੇਤਰ ਵਿੱਚ ਬਿਹਤਰ ਰੇਲਵੇ ਸੁਵਿਧਾਵਾਂ ਲਈ ਵੱਖ-ਵੱਖ ਮੰਗਾਂ ਨੂੰ ਸਵੀਕਾਰ ਕਰਨ ਅਤੇ ਲਾਗੂਕਰਨ ਲਈ ਭਾਵਨਗਰ ਦੇ ਲੋਕਾਂ ਵੱਲੋਂ ਰੇਲਵੇ ਮੰਤਰੀ ਦਾ ਧੰਨਵਾਦ ਕੀਤਾ। 

ਪ੍ਰੋਗਰਾਮ ਦੀ ਸ਼ੁਰੂਆਤ ਸਮੇਂ, ਵਿਧਾਇਕ ਸ਼੍ਰੀ ਜੀਤੂਭਾਈ ਵਾਘਾਣੀ ਨੇ ਸੁਆਗਤੀ ਭਾਸ਼ਣ ਦਿੱਤਾ। ਸਮਾਪਨ ਸਮੇਂ, ਵਪਾਰੀਆਂ, ਉਦਯੋਗਪਤੀਆਂ, ਪਤਵੰਤਿਆਂ ਅਤੇ ਵੱਖ-ਵੱਖ ਸੰਗਠਨਾਂ ਨੇ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦਾ ਸਨਮਾਨ ਕੀਤਾ। 

ਇਸ ਮੌਕੇ ‘ਤੇ ਵਿਧਾਇਕ ਅਰਜੁਨਭਾਈ ਮੋਢਵਾਡੀਆ (Arjunbhai Modhwadia), ਸੇਜਲਬੇਨ ਪੰਡਯਾ (Sejalben Pandya), ਗੌਤਮਭਾਈ ਚੌਹਾਨ, ਮਯੋਰ ਭਾਰਤਭਾਈ ਬਰਾਡ (Mayor Bharatbhai Barad), ਜ਼ਿਲ੍ਹਾ ਕਲੈਕਟਰ ਡਾ. ਮਨੀਸ਼ ਕੁਮਾਰ ਬਾਂਸਲ, ਕਮਿਸ਼ਨਰ ਐੱਨ.ਕੇ. ਮੀਣਾ, ਜ਼ਿਲ੍ਹਾ ਵਿਕਾਸ ਅਧਿਕਾਰੀ ਹਨੁਲ ਚੌਧਰੀ, ਪੁਲਿਸ ਸੁਪਰਡੈਂਟ ਹਰਸ਼ਦ ਪਟੇਲ ਸਹਿਤ ਭਾਵਨਗਰ ਦੇ ਕਈ ਅਧਿਕਾਰੀ ਅਤੇ ਨਾਗਰਿਕ ਵੱਡੀ ਗਿਣਤੀ ਵਿੱਚ ਮੌਜੂਦ ਸਨ।

*****

ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ


(रिलीज़ आईडी: 2152114)
इस विज्ञप्ति को इन भाषाओं में पढ़ें: English , Urdu , Hindi , Marathi , Gujarati , Tamil , Kannada