ਵਣਜ ਤੇ ਉਦਯੋਗ ਮੰਤਰਾਲਾ
ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (Free Trade Agreement) ‘ਤੇ ਦੂਸਰੇ ਦੌਰ ਦੀ ਵਾਰਤਾ ਨਵੀਂ ਦਿੱਲੀ ਵਿੱਚ ਪੂਰੀ ਹੋਈ
ਤੀਸਰੇ ਦੌਰ ਦੀ ਵਾਰਤਾ ਸਤੰਬਰ 2025 ਵਿੱਚ ਨਿਊਜ਼ੀਲੈਂਡ ਵਿੱਚ ਆਯੋਜਿਤ ਹੋਵੇਗੀ
Posted On:
25 JUL 2025 6:42PM by PIB Chandigarh
ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ‘ਤੇ ਵਾਰਤਾ ਦਾ ਦੂਸਰਾ ਦੌਰ ਅੱਜ ਨਵੀਂ ਦਿੱਲੀ ਵਿੱਚ ਸਫਲਤਾਪੂਰਵਕ ਪੂਰਾ ਹੋਇਆ, ਜਿਸ ਨਾਲ ਦੁਵੱਲੇ ਵਪਾਰ ਅਤੇ ਆਰਥਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਸਾਂਝਾ ਉਦੇਸ਼ ਨੂੰ ਹੋਰ ਬਲ ਮਿਲਿਆ।
ਇਹ ਪ੍ਰਗਤੀ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਸਾਂਝਾ ਪ੍ਰਤੀਬੱਧਤਾ ਅਤੇ ਮਾਰਚ 2025 ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਕ੍ਰਿਸਟੋਫਰ ਲਕਸਨ ਦੀ ਯਾਤਰਾ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਦਿੱਤੇ ਮਾਰਗਦਰਸ਼ਨ ਨੂੰ ਹੋਰ ਮਜ਼ਬੂਤ ਕਰਦੀ ਹੈ। 16 ਮਾਰਚ, 2025 ਨੂੰ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਸਰਕਾਰ ਦੇ ਵਪਾਰ ਅਤੇ ਨਿਵੇਸ਼ ਮੰਤਰੀ ਮਾਣਯੋਗ ਸ਼੍ਰੀ ਟੌਡ ਮੈਕਲੇ (Mr. Todd McClay) ਦਰਮਿਆਨ ਹੋਈ ਮੀਟਿੰਗ ਦੌਰਾਨ ਐੱਫਟੀਏ ਦੀ ਸ਼ੁਰੂਆਤ ਕੀਤੀ ਗਈ।
ਮਈ 2025 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਪਹਿਲੇ ਦੌਰ ਦੀ ਵਾਰਤਾ ਦੌਰਾਨ ਆਈ ਗਤੀ ਨੂੰ ਜਾਰੀ ਰੱਖਦੇ ਹੋਏ, ਦੂਸਰੇ ਦੌਰ ਦੀ ਵਾਰਤਾ 14 ਤੋਂ 25 ਜੁਲਾਈ 2025 ਤੱਕ ਆਯੋਜਿਤ ਕੀਤੀ ਗਈ। ਇਸ ਦੌਰ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਵਪਾਰ, ਨਿਵੇਸ਼, ਉਤਪਤੀ ਦੇ ਨਿਯਮ, ਸੀਮਾ ਸ਼ੁਲਕ ਪ੍ਰਕਿਰਿਆਵਾਂ ਅਤੇ ਵਪਾਰ ਸੁਵਿਧਾ, ਵਪਾਰ ਵਿੱਚ ਤਕਨੀਕੀ ਰੁਕਾਵਟਾਂ, ਸਵੱਛਤਾ ਅਤੇ ਫਾਇਟੋਸੈਨੇਟਰੀ (Phytosanitary) ਉਪਾਅ, ਅਤੇ ਆਰਥਿਕ ਸਹਿਯੋਗ ਸਹਿਤ ਕਈ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ। ਚਰਚਾਵਾਂ ਵਿੱਚ ਕਈ ਵਿਸ਼ਿਆਂ ‘ਤੇ ਛੇਤੀ ਸਹਿਮਤੀ ਬਣਾਉਣ ਵਿੱਚ ਆਪਸੀ ਰੁਚੀ ‘ਤੇ ਜ਼ੋਰ ਦਿੱਤਾ ਗਿਆ। ਦੋਨਾਂ ਧਿਰਾਂ ਨੇ ਇੱਕ ਸੰਤੁਲਿਤ, ਵਿਆਪਕ ਅਤੇ ਦੂਰਦਰਸ਼ੀ ਸਮਝੌਤੇ ‘ਤੇ ਪਹੁੰਚਣ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ।
ਤੀਸਰੇ ਦੌਰ ਦੀ ਵਾਰਤਾ ਸਤੰਬਰ 2025 ਵਿੱਚ ਨਿਊਜ਼ੀਲੈਂਡ ਵਿੱਚ ਆਯੋਜਿਤ ਹੋਵੇਗੀ। ਇੰਟਰਨੈਸ਼ਨਲ ਵਰਚੁਅਲ ਮੀਟਿੰਗਾਂ ਦੂਸਰੇ ਦੌਰ ਦੀ ਨਿਰਧਾਰਿਤ ਪ੍ਰਗਤੀ ਦੇ ਅਗਾਂਹ-ਵਧੂ ਪਥ ਨੂੰ ਬਣਾਏ ਰੱਖਣਗੀਆਂ।
ਵਿੱਤ ਵਰ੍ਹੇ 2024-25 ਵਿੱਚ ਨਿਊਜ਼ੀਲੈਂਡ ਦੇ ਨਾਲ ਭਾਰਤ ਦੇ ਦੁਵੱਲੇ ਮਰਚੇਂਜਾਈਜ਼ ਵਪਾਰ 1.3 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ ਪਿਛਲੇ ਵਿੱਤ ਵਰ੍ਹੇ ਦੀ ਤੁਲਨਾ ਵਿੱਚ 48.6% ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਆਰਥਿਕ ਸਾਂਝੇਦਾਰੀ ਦੀਆਂ ਵਧਦੀਆਂ ਸੰਭਾਵਨਾਵਾਂ ਦਾ ਸੰਕੇਤ ਹੈ। ਇਸ ਮੁਕਤ ਵਪਾਰ ਸਮਝੌਤੇ ਨਾਲ ਟ੍ਰੇਡ ਫਲੋ ਵਿੱਚ ਵਾਧਾ, ਨਿਵੇਸ਼ ਸਬੰਧਾਂ ਨੂੰ ਹੁਲਾਰਾ, ਸਪਲਾਈ ਚੇਨ ਲਚੀਲੇਪਨ ਨੂੰ ਹੁਲਾਰਾ ਅਤੇ ਦੋਨੋਂ ਦੇਸ਼ਾਂ ਵਿੱਚ ਬਿਜ਼ਨਸ ਦੇ ਲਈ ਇੱਕ ਪੂਰਵ ਅਨੁਮਾਨਿਤ ਅਤੇ ਸਮਰੱਥ ਵਾਤਾਵਰਣ ਸਥਾਪਿਤ ਹੋਣ ਦੀ ਉਮੀਦ ਹੈ।
*****
ਅਭਿਸ਼ੇਕ ਦਯਾਲ/ਅਭੀਜਿਥ ਨਾਰਾਇਣਨ/ਸ਼ਬੀਰ ਅਜ਼ਾਦ
(Release ID: 2150075)