ਰੱਖਿਆ ਮੰਤਰਾਲਾ
ਲੋਕ ਸਭਾ ਵਿੱਚ ਰਕਸ਼ਾ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦਾ ਸਮੁੱਚਾ ਰਾਜਨੀਤਿਕ-ਮਿਲਟਰੀ ਉਦੇਸ਼ ਪਾਕਿਸਤਾਨ ਨੂੰ ਉਸ ਦੇ ਪ੍ਰੌਕਸੀ ਯੁੱਧ ਲੜਨ ਲਈ ਸਜ਼ਾ ਦੇਣਾ ਸੀ; ਪਾਕਿਸਤਾਨ-ਪ੍ਰਯੋਜਿਤ ਅੱਤਵਾਦ ਇੱਕ ਯੋਜਨਾਬੱਧ ਰਣਨੀਤੀ ਅਤੇ ਬੁਨਿਆਦੀ ਗੁੱਸਾ ਹੈ
ਭਾਰਤ ਨੇ ਆਪਣੀ ਫੌਜੀ ਸਮਰੱਥਾ, ਰਾਸ਼ਟਰੀ ਦ੍ਰਿੜਤਾ, ਨੈਤਿਕਤਾ ਅਤੇ ਰਾਜਨੀਤਿਕ ਸੂਝ-ਬੂਝ ਦਾ ਪ੍ਰਦਰਸ਼ਨ ਕੀਤਾ
“ਸਾਡੀ ਫੌਜੀ ਲੀਡਰਸ਼ਿਪ ਨੇ ਪਰਿਪੱਕਤਾ ਪੂਰਨ ਅਤੇ ਰਣਨੀਤਕ ਸਿਆਣਪ ਦਾ ਪ੍ਰਦਰਸ਼ਨ ਕੀਤਾ ਜਿਸਦੀ ਭਾਰਤ ਵਰਗੀ ਜ਼ਿੰਮੇਵਾਰ ਸ਼ਕਤੀ ਤੋਂ ਉਮੀਦ ਸੀ
“ਜੇਕਰ ਪਾਕਿਸਤਾਨ ਦੁਬਾਰਾ ਕੋਈ ਨਾਪਾਕ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਹੋਰ ਵੀ ਕਠੋਰ ਤੀਬਰ ਅਤੇ ਫੈਸਲਾਕੁੰਨ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹਾਂ”
ਜੋ ਭਾਰਤ ਨੂੰ ਹਜ਼ਾਰ ਜਖ਼ਮ ਦੇਣ ਦਾ ਸੁਪਨਾ ਦੇਖਦੇ ਹਨ, ਉਨ੍ਹਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲਾ ਨਵਾਂ ਭਾਰਤ ਹੈ ਜੋ ਅੱਤਵਾਦ ਵਿਰੁੱਧ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ”
ਸ਼੍ਰੀ ਰਾਜਨਾਥ ਸਿੰਘ ਨੇ ਰਾਸ਼ਟਰ ਨੂੰ ਭਰੋਸਾ ਦਿਵਾਇਆ ਕਿ ਸਰਕਾਰ, ਹਥਿਆਰਬੰਦ ਬਲਾਂ ਅਤੇ ਲੋਕਤੰਤਰੀ ਸੰਸਥਾਵਾਂ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਜ਼ਰੂਰੀ ਹਰ ਕਦਮ ਚੁੱਕਣ ਲਈ ਵਚਨਬੱਧ ਹੈ
Posted On:
28 JUL 2025 5:30PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 28 ਜੁਲਾਈ, 2025 ਨੂੰ ਲੋਕ ਸਭਾ ਵਿੱਚ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦਾ ਉਦੇਸ਼ ਸਰਹੱਦ ਪਾਰ ਕਰਨਾ ਜਾਂ ਦੁਸ਼ਮਣ ਦੇ ਇਲਾਕੇ 'ਤੇ ਕਬਜ਼ਾ ਕਰਨਾ ਨਹੀਂ ਸੀ,ਸਗੋਂ ਇਹ ਉਨ੍ਹਾਂ ਅੱਤਵਾਦੀ ਨਰਸਰੀਆਂ ਨੂੰ ਖਤਮ ਕਰਨਾ ਸੀ ਜਿਨ੍ਹਾਂ ਨੂੰ ਪਾਕਿਸਤਾਨ ਨੇ ਸਾਲਾਂ ਤੋਂ ਪਾਲਿਆ-ਪੋਸਿਆ ਸੀ, ਅਤੇ ਸਰਹੱਦ ਪਾਰ ਹਮਲਿਆਂ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਮਾਸੂਮ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣਾ ਸੀ," ਸ਼੍ਰੀ ਸਿੰਘ ਨੇ ਪਾਕਿਸਤਾਨ-ਸਪਾਂਸਰਡ ਅੱਤਵਾਦ ਨੂੰ "ਬੇਤਰਤੀਬ ਪਾਗਲਪਨ" ਨਹੀਂ, ਸਗੋਂ ਇੱਕ "ਸੋਚ-ਸਮਝੀ ਰਣਨੀਤੀ" ਅਤੇ "ਬੁਨਿਆਦੀ ਗੁੱਸਾ" ਕਰਾਰ ਦਿੱਤਾ , ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਪ੍ਰੇਸ਼ਨ ਸਿੰਦੂਰ ਦਾ ਸਮੁੱਚਾ ਰਾਜਨੀਤਿਕ-ਮਿਲਟਰੀ ਉਦੇਸ਼ ਅੱਤਵਾਦ ਦੇ ਰੂਪ ਵਿੱਚ ਇੱਕ ਪ੍ਰੌਕਸੀ ਯੁੱਧ ਲੜਨ ਲਈ ਪਾਕਿਸਤਾਨ ਨੂੰ ਸਜ਼ਾ ਦੇਣਾ ਸੀ।
ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ, ਆਪ੍ਰੇਸ਼ਨ ਸਿੰਦੂਰ ਦੌਰਾਨ , ਭਾਰਤ ਨੇ ਨਾ ਸਿਰਫ਼ ਆਪਣੀ ਫੌਜੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ, ਸਗੋਂ ਆਪਣੀ ਰਾਸ਼ਟਰੀ ਦ੍ਰਿੜਤਾ, ਨੈਤਿਕਤਾ ਅਤੇ ਰਾਜਨੀਤਿਕ ਸੂਝ-ਬੂਝ ਦਾ ਵੀ ਪ੍ਰਦਰਸ਼ਨ ਕੀਤਾ । ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਕਿਸੇ ਵੀ ਅੱਤਵਾਦੀ ਹਮਲੇ ਦਾ ਫੈਸਲਾਕੁੰਨ ਅਤੇ ਸਪਸ਼ਟ ਜਵਾਬ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨੂੰ ਪਨਾਹ ਅਤੇ ਸਮਰਥਨ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਰਤ ਕਿਸੇ ਵੀ ਤਰ੍ਹਾਂ ਦੀ ਪ੍ਰਮਾਣੂ ਬਲੈਕਮੇਲਿੰਗ ਜਾਂ ਹੋਰ ਦਬਾਅ ਅੱਗੇ ਝੁਕਣ ਵਾਲਾ ਨਹੀਂ ਹੈ।
ਸ਼੍ਰੀ ਰਾਜਨਾਥ ਸਿੰਘ ਨੇ 22 ਅਪ੍ਰੈਲ, 2025 ਨੂੰ ਪਹਿਲਗਾਮ ਅੱਤਵਾਦੀ ਹਮਲੇ ਨੂੰ ਅਣਮਨੁੱਖਤਾ ਦੀ ਸਭ ਤੋਂ ਘਿਣਾਉਣੀ ਉਦਾਹਰਣ ਦੱਸਿਆ, ਜਦੋਂ ਇੱਕ ਨੇਪਾਲੀ ਨਾਗਰਿਕ ਸਮੇਤ 26 ਨਿਰਦੋਸ਼ ਲੋਕਾਂ ਨੂੰ ਉਨ੍ਹਾਂ ਦੇ ਧਰਮ ਦੇ ਅਧਾਰ 'ਤੇ ਮਾਰ ਦਿੱਤਾ ਗਿਆ ਸੀ। ਇਹ ਭਾਰਤ ਦੀ ਸਹਿਣਸ਼ੀਲਤਾ ਦੀਆਂ ਸੀਮਾਵਾਂ ਦੀ ਪਰਖ ਕੀਤੀ ਸੀ। ਉਨ੍ਹਾਂ ਕਿਹਾ ਕਿ ਹਮਲੇ ਤੋਂ ਤੁਰੰਤ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਉੱਚ-ਪੱਧਰੀ ਮੀਟਿੰਗ ਕੀਤੀ, ਅਤੇ ਹਥਿਆਰਬੰਦ ਬਲਾਂ ਨੂੰ ਸੂਝ-ਬੂਝ, ਰਣਨੀਤਕ ਸਮਝ ਅਤੇ ਖੇਤਰੀ ਸੁਰੱਖਿਆ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾਕੁੰਨ ਕਾਰਵਾਈ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਗਈ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ 6 ਅਤੇ 7 ਮਈ, 2025 ਨੂੰ, ਭਾਰਤੀ ਹਥਿਆਰਬੰਦ ਸੈਨਾਵਾਂ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਜੋ ਕਿ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ ਸੀ, ਸਗੋਂ ਭਾਰਤ ਦੀ ਪ੍ਰਭੂਸੱਤਾ, ਇਸ ਦੀ ਪਛਾਣ ਅਤੇ ਦੇਸ਼ ਦੇ ਲੋਕਾਂ ਪ੍ਰਤੀ ਸਰਕਾਰ ਦੀ ਜ਼ਿੰਮੇਵਾਰੀ ਦਾ ਇੱਕ ਪ੍ਰਭਾਵਸ਼ਾਲੀ ਅਤੇ ਫੈਸਲਾਕੁੰਨ ਪ੍ਰਦਰਸ਼ਨ ਸੀ ਅਤੇ ਨਾਲ ਹੀ ਅੱਤਵਾਦ ਵਿਰੁੱਧ ਇਸਦੀ ਨੀਤੀ ਵੀ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਫੌਜੀ ਲੀਡਰਸ਼ਿਪ ਨੇ ਨਾ ਸਿਰਫ਼ ਆਪਣੀ ਪਰਿਪੱਕਤਾ ਦਿਖਾਈ, ਸਗੋਂ ਰਣਨੀਤਕ ਸਿਆਣਪ ਦਾ ਵੀ ਪ੍ਰਦਰਸ਼ਨ ਕੀਤਾ ਜਿਸ ਦੀ ਭਾਰਤ ਵਰਗੀ ਜ਼ਿੰਮੇਵਾਰ ਸ਼ਕਤੀ ਤੋਂ ਉਮੀਦ ਕੀਤੀ ਜਾਂਦੀ ਹੈ।
ਰਕਸ਼ਾ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਥਿਆਰਬੰਦ ਬਲਾਂ ਨੇ ਹਰ ਪਹਿਲੂ ਦਾ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ। ਕਈ ਵਿਕਲਪ ਮੌਜੂਦ ਸਨ, ਪਰ ਅਸੀਂ ਉਹ ਵਿਕਲਪ ਚੁਣਿਆ ਜਿਸ ਵਿੱਚ ਅੱਤਵਾਦੀਆਂ ਅਤੇ ਉਨ੍ਹਾਂ ਦੇ ਟਿਕਾਣਿਆਂ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚੇ ਅਤੇ ਪਾਕਿਸਤਾਨ ਦੇ ਆਮ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਇੱਕ ਅੰਦਾਜ਼ੇ ਅਨੁਸਾਰ, ਸਾਡੀਆਂ ਫੌਜਾਂ ਦੁਆਰਾ ਪਾਕਿਸਤਾਨ ਅਤੇ ਪੀਓਕੇ ਵਿੱਚ ਨੌਂ ਅੱਤਵਾਦੀ ਬੁਨਿਆਦੀ ਢਾਂਚੇ ਦੇ ਟਿਕਾਣਿਆਂ 'ਤੇ ਸਟੀਕਤਾ ਨਾਲ ਕੀਤੇ ਗਏ ਸੁਚੱਜੇ ਤਾਲਮੇਲ ਵਾਲੇ ਹਮਲਿਆਂ ਵਿੱਚ 100 ਤੋਂ ਵੱਧ ਅੱਤਵਾਦੀ, ਉਨ੍ਹਾਂ ਦੇ ਟ੍ਰੇਨਰ, ਹੈਂਡਲਰ ਅਤੇ ਸਹਿਯੋਗੀ ਮਾਰੇ ਗਏ। ਜ਼ਿਆਦਾਤਰ ਅੱਤਵਾਦੀ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਸੰਗਠਨਾਂ ਨਾਲ ਸਬੰਧਿਤ ਸਨ, ਜਿਨ੍ਹਾਂ ਨੂੰ ਪਾਕਿਸਤਾਨੀ ਫੌਜ ਅਤੇ ਆਈਐਸਆਈ ਦਾ ਖੁੱਲ੍ਹਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ਸਾਡੀ ਕਾਰਵਾਈ ਪੂਰੀ ਤਰ੍ਹਾਂ ਸਵੈ-ਰੱਖਿਆ ਵਿੱਚ ਕੀਤੀ ਗਈ ਸੀ। ਇਹ ਨਾ ਤਾਂ ਭੜਕਾਊ ਸੀ ਅਤੇ ਨਾ ਹੀ ਵਿਸਥਾਰਵਾਦੀ ਸੀ ।
ਸ਼੍ਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ, 10 ਮਈ, 2025 ਨੂੰ, ਪਾਕਿਸਤਾਨ ਨੇ ਭਾਰਤ 'ਤੇ ਮਿਜ਼ਾਈਲਾਂ, ਡਰੋਨ, ਰਾਕੇਟ ਅਤੇ ਹੋਰ ਲੰਬੀ ਦੂਰੀ ਦੇ ਹਥਿਆਰਾਂ ਤੋਂ ਹਮਲੇ ਕੀਤੇ। ਜਿਸ ਵਿੱਚ ਇਲੈਕਟ੍ਰੌਨਿਕ ਯੁੱਧ ਨਾਲ ਸਬੰਧਿਤ ਟੈਕਨੋਲੋਜੀਆਂ ਤੋਂ ਇਲਾਵਾ, ਵੱਡੇ ਪੱਧਰ 'ਤੇ ਭਾਰਤੀ ਹਵਾਈ ਸੈਨਾ ਦੇ ਠਿਕਾਣਿਆਂ, ਭਾਰਤੀ ਫੌਜ ਦੇ ਗੋਲਾ ਬਾਰੂਦ ਡਿਪੂਆਂ, ਹਵਾਈ ਅੱਡਿਆਂ ਅਤੇ ਫੌਜੀ ਛਾਉਣੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਨੇ ਸਦਨ ਨੂੰ ਮਾਣ ਨਾਲ ਦੱਸਿਆ ਕਿ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ, ਕਾਊਂਟਰ-ਡਰੋਨ ਪ੍ਰਣਾਲੀ ਅਤੇ ਇਲੈਕਟ੍ਰੌਨਿਕ ਉਪਕਰਣਾਂ ਨੇ ਹਮਲੇ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ, ਜਿਸ ਵਿੱਚ S400, ਆਕਾਸ਼ ਮਿਜ਼ਾਈਲ ਪ੍ਰਣਾਲੀ ਅਤੇ ਹਵਾਈ ਰੱਖਿਆ ਤੋਪਾਂ ਦੀ ਪ੍ਰਭਾਵਸ਼ੀਲਤਾ ਨੂੰ ਉਜਾਗਰ ਕੀਤਾ ਗਿਆ।
ਰੱਖਿਆ ਮੰਤਰੀ ਨੇ ਸੈਨਿਕਾਂ ਦੀ ਬਹਾਦਰੀ ਅਤੇ ਦ੍ਰਿੜ ਇਰਾਦੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਸਾਡੀ ਸੁਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਸਮਰੱਥ ਸਨ ਅਤੇ ਹਰ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ। ਪਾਕਿਸਤਾਨ ਕਿਸੇ ਵੀ ਭਾਰਤੀ ਲਕਸ਼ੇ ਨੂੰ ਨਿਸ਼ਾਨਾ ਬਣਾਉਣ ਵਿੱਚ ਅਸਮਰੱਥ ਰਿਹਾ ਅਤੇ ਕਿਸੇ ਵੀ ਮਹੱਤਵਪੂਰਨ ਸੰਪਤੀ ਨੂੰ ਨੁਕਸਾਨ ਨਹੀਂ ਪਹੁੰਚਿਆ। ਰਕਸ਼ਾ ਮੰਤਰੀ ਨੇ ਪਾਕਿਸਤਾਨ ਦੇ ਹਮਲੇ ਪ੍ਰਤੀ ਭਾਰਤ ਦੇ ਜਵਾਬ ਨੂੰ ਦਲੇਰਾਨਾ, ਦ੍ਰਿੜ ਅਤੇ ਪ੍ਰਭਾਵਸ਼ਾਲੀ ਦੱਸਿਆ । ਉਨ੍ਹਾਂ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਪੱਛਮੀ ਮੋਰਚੇ 'ਤੇ ਪਾਕਿਸਤਾਨ ਦੇ ਹਵਾਈ ਅੱਡੇ, ਕਮਾਂਡ ਅਤੇ ਕੰਟਰੋਲ ਕੇਂਦਰਾਂ, ਫੌਜੀ ਬੁਨਿਆਦੀ ਢਾਂਚੇ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ, ਅਤੇ ਸਫਲਤਾਪੂਰਵਕ ਮਿਸ਼ਨ ਪੂਰਾ ਕੀਤਾ ਗਿਆ। ਸਾਡਾ ਜਵਾਬੀ ਹਮਲਾ ਤੇਜ਼, ਅਨੁਪਾਤਕ ਅਤੇ ਸਟੀਕ ਸੀ ।
ਸ਼੍ਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਸਿਰਫ਼ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਅੱਤਵਾਦੀਆਂ ਦਾ ਸਮਰਥਨ ਕਰਦੇ ਹੋਏ ਭਾਰਤ 'ਤੇ ਹਮਲਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਸਨ। ਸ਼੍ਰੀ ਸਿੰਘ ਨੇ ਕਿਹਾ ਕਿ ਸਾਡਾ ਉਦੇਸ਼ ਕਦੇ ਵੀ ਯੁੱਧ ਕਰਨਾ ਨਹੀਂ ਸੀ ਸਗੋਂ ਤਾਕਤ ਦੀ ਪ੍ਰਦਰਸ਼ਨਕਾਰੀ ਵਰਤੋਂ ਰਾਹੀਂ ਵਿਰੋਧੀ ਨੂੰ ਝੁਕਣ ਲਈ ਮਜ਼ਬੂਰ ਕਰਨਾ ਸੀ । ਉਨ੍ਹਾਂ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਕਾਰਵਾਈ ਦੌਰਾਨ ਕਿਸੇ ਵੀ ਸੈਨਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਰੱਖਿਆ ਮੰਤਰੀ ਨੇ ਸਦਨ ਨੂੰ ਦੱਸਿਆ ਕਿ, 10 ਮਈ ਦੀ ਸਵੇਰ ਨੂੰ, ਜਦੋਂ ਭਾਰਤੀ ਹਵਾਈ ਸੈਨਾ ਨੇ ਕਈ ਪਾਕਿਸਤਾਨੀ ਹਵਾਈ ਅੱਡਿਆਂ 'ਤੇ ਭਾਰੀ ਹਮਲੇ ਕੀਤੇ, ਤਾਂ ਪਾਕਿਸਤਾਨ ਨੇ ਹਾਰ ਮੰਨ ਲਈ ਅਤੇ ਯੁੱਧ ਬੰਦ ਕਰਨ ਦੀ ਪੇਸ਼ਕਸ਼ ਕਰਨ ਲਗਿਆ । ਉਨ੍ਹਾਂ ਨੇ ਕਿਹਾ ਪੇਸ਼ਕਸ਼ ਨੂੰ ਇਸ ਚੇਤਾਵਨੀ ਦੇ ਨਾਲ ਸਵੀਕਾਰ ਕੀਤਾ ਗਿਆ ਸੀ ਕਿ ਕਾਰਵਾਈ ਸਿਰਫ਼ ਰੋਕ ਦਿੱਤੀ ਗਈ ਹੈ, ਅਤੇ ਜੇਕਰ ਪਾਕਿਸਤਾਨ ਵੱਲੋਂ ਭਵਿੱਖ ਵਿੱਚ ਕੋਈ ਗਲਤ ਕਾਰਵਾਈ ਹੁੰਦੀ ਹੈ, ਤਾਂ ਇਹ ਕਾਰਵਾਈ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ। ਭਾਰਤੀ ਹਵਾਈ ਸੈਨਾ ਦੇ ਹਮਲੇ, ਕੰਟਰੋਲ ਰੇਖਾ 'ਤੇ ਭਾਰਤੀ ਫੌਜ ਵੱਲੋਂ ਸਖ਼ਤ ਜਵਾਬੀ ਕਾਰਵਾਈ ਅਤੇ ਜਲ ਸੈਨਾ ਦੇ ਹਮਲਿਆਂ ਦੇ ਡਰ ਨੇ ਪਾਕਿਸਤਾਨ ਨੂੰ ਆਤਮ ਸਮਰਪਣ ਕਰਨ ਲਈ ਮਜ਼ਬੂਰ ਕੀਤਾ। ਅਤੇ ਪਾਕਿਸਤਾਨ ਦੀ ਇਹ ਹਾਰ ਸਿਰਫ਼ ਇੱਕ ਅਸਫਲਤਾ ਨਹੀਂ ਸੀ, ਸਗੋਂ ਇਸ ਦੀ ਫੌਜੀ ਤਾਕਤ ਅਤੇ ਮਨੋਬਲ ਦੀ ਹਾਰ ਸੀ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ 10 ਮਈ ਨੂੰ, ਪਾਕਿਸਤਾਨ ਦੇ ਡੀਜੀਐਮਓ ਨੇ ਭਾਰਤ ਦੇ ਡੀਜੀਐਮਓ ਨਾਲ ਸੰਪਰਕ ਕੀਤਾ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ ਦੀ ਅਪੀਲ ਕੀਤੀ, ਅਤੇ 12 ਮਈ ਨੂੰ ਦੋਵਾਂ ਡੀਜੀਐਮਓਜ਼ ਵਿਚਕਾਰ ਰਸਮੀ ਗੱਲਬਾਤ ਤੋਂ ਬਾਅਦ, ਦੋਵਾਂ ਧਿਰਾਂ ਨੇ ਕਾਰਵਾਈਆਂ ਨੂੰ ਰੋਕਣ ਦਾ ਫੈਸਲਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ, ਕਾਰਵਾਈ ਤੋਂ ਬਾਅਦ, ਉਨ੍ਹਾਂ ਨੇ ਸੈਨਿਕਾਂ ਨੂੰ ਮਿਲਣ ਲਈ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ, ਅਤੇ ਉਨ੍ਹਾਂ ਦੇ ਅਟੱਲ ਇਰਾਦੇ ਦੇ ਖ਼ੁਦ ਗਵਾਹ ਬਣੇ। ਉਨ੍ਹਾਂ ਕਿਹਾ, "ਸਾਡੇ ਸੈਨਿਕ ਨਾ ਸਿਰਫ਼ ਸਰਹੱਦਾਂ ਦੀ ਰੱਖਿਆ ਕਰ ਰਹੇ ਹਨ, ਸਗੋਂ ਸਾਡੇ ਰਾਸ਼ਟਰੀ ਸਵੈ-ਮਾਣ ਦੀ ਵੀ ਰੱਖਿਆ ਕਰ ਰਹੇ ਹਨ।"
ਰਕਸ਼ਾ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਨੂੰ ਤਿੰਨਾਂ ਸੇਵਾਵਾਂ ਦੇ ਤਾਲਮੇਲ ਦੀ ਇੱਕ ਉਤਕ੍ਰਿਸ਼ਟ ਉਦਾਹਰਣ ਦੱਸਿਆ ਕਿਉਂਕਿ ਭਾਰਤੀ ਹਵਾਈ ਸੈਨਾ ਨੇ ਅਸਮਾਨ ਤੋਂ ਹਮਲਾ ਕੀਤਾ, ਭਾਰਤੀ ਫੌਜ ਕੰਟਰੋਲ ਰੇਖਾ 'ਤੇ ਡਟ ਕੇ ਖੜ੍ਹੀ ਰਹੀ ਅਤੇ ਹਰ ਕਾਰਵਾਈ ਦਾ ਢੁਕਵਾਂ ਜਵਾਬ ਦਿੱਤਾ, ਅਤੇ ਭਾਰਤੀ ਜਲ ਸੈਨਾ ਨੇ ਉੱਤਰੀ ਅਰਬ ਸਾਗਰ ਵਿੱਚ ਆਪਣੀ ਤਾਇਨਾਤੀ ਨੂੰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ, "ਭਾਰਤੀ ਜਲ ਸੈਨਾ ਨੇ ਪਾਕਿਸਤਾਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਸੀਂ ਨਾ ਸਿਰਫ਼ ਸਮਰੱਥ ਹਾਂ ਸਗੋਂ ਸਮੁੰਦਰ ਤੋਂ ਲੈ ਕੇ ਜ਼ਮੀਨ ਤੱਕ ਉਨ੍ਹਾਂ ਦੇ ਹਰ ਮਹੱਤਵਪੂਰਨ ਅੱਡੇ 'ਤੇ ਹਮਲਾ ਕਰਨ ਲਈ ਵੀ ਤਿਆਰ ਹਾਂ।"
ਦਬਾਅ ਹੇਠ ਕਾਰਵਾਈ ਰੋਕਣ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ "ਨਿਰਆਧਾਰ ਅਤੇ ਗਲਤ" ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਕਾਰਵਾਈ ਇਸ ਲਈ ਰੋਕ ਦਿੱਤੀ ਕਿਉਂਕਿ ਸਾਰੇ ਰਾਜਨੀਤਿਕ ਅਤੇ ਫੌਜੀ ਉਦੇਸ਼ ਪੂਰੀ ਤਰ੍ਹਾਂ ਪ੍ਰਾਪਤ ਹੋ ਗਏ ਸਨ। ਉਨ੍ਹਾਂ ਦੁਹਰਾਇਆ ਕਿ ਆਪ੍ਰੇਸ਼ਨ ਸਿੰਦੂਰ ਸਿਰਫ਼ ਰੋਕਿਆ ਗਿਆ ਹੈ, ਖਤਮ ਨਹੀਂ ਹੋਇਆ ਹੈ। ਉਨ੍ਹਾਂ ਕਿਹਾ "ਜੇਕਰ ਪਾਕਿਸਤਾਨ ਦੁਬਾਰਾ ਕੋਈ ਨਾਪਾਕ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਹੋਰ ਵੀ ਤੀਬਰ ਅਤੇ ਫੈਸਲਾਕੁੰਨ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹਾਂ,"
ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਭਾਰਤ ਬਰਦਾਸ਼ਤ ਨਹੀਂ ਕਰਦਾ, ਇਹ ਜਵਾਬ ਦਿੰਦਾ ਹੈ ਅਤੇ ਸਰਕਾਰ ਅੱਤਵਾਦ ਨੂੰ ਇਸ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਦੁਹਰਾਇਆ ਕਿ ਭਾਰਤ ਨੇ ਹਮੇਸ਼ਾ ਪਾਕਿਸਤਾਨ ਸਮੇਤ ਆਪਣੇ ਗੁਆਂਢੀਆਂ ਨਾਲ ਸੁਹਿਰਦ ਅਤੇ ਸਹਿਯੋਗੀ ਸਬੰਧਾਂ ਦੀ ਵਕਾਲਤ ਕੀਤੀ ਹੈ, ਪਰ ਇਸ ਦੇ ਸ਼ਾਂਤੀ ਯਤਨਾਂ ਨੂੰ ਭੋਲਾ ਸਮਝਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 2016 ਵਿੱਚ ਸਰਜੀਕਲ ਸਟ੍ਰਾਈਕ, 2019 ਵਿੱਚ ਬਾਲਾਕੋਟ ਹਵਾਈ ਹਮਲੇ ਅਤੇ 2025 ਵਿੱਚ ਆਪ੍ਰੇਸ਼ਨ ਸਿੰਦੂਰ ਰਾਹੀਂ ਸ਼ਾਂਤੀ ਯਕੀਨੀ ਬਣਾਉਣ ਲਈ ਇੱਕ ਹੋਰ ਰਸਤਾ ਅਪਣਾਇਆ, ਅਤੇ ਇਸ ਦਾ ਸਟੈਂਡ ਸਪਸ਼ਟ ਰਿਹਾ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ "ਸੱਭਿਅਕ, ਲੋਕਤੰਤਰੀ ਦੇਸ਼ਾਂ ਵਿਚਕਾਰ ਗੱਲਬਾਤ ਕੀਤੀ ਜਾਂਦੀ ਹੈ। ਪਰ, ਇੱਕ ਅਜਿਹਾ ਦੇਸ਼ ਜਿਸ ਦੇ ਵਜੂਦ ਵਿੱਚ ਜਮਹੂਰੀਅਤ ਦਾ ਇੱਕ ਰੱਤੀ ਭਰ ਵੀ ਹਿੱਸਾ ਨਾ ਹੋਵੇ ਅਤੇ ਜਿਸ ਦੇ ਕੋਲ ਭਾਰਤ ਵਿਰੁੱਧ ਸਿਰਫ਼ ਧਾਰਮਿਕ ਕੱਟੜਤਾ, ਅੱਤਵਾਦ ਅਤੇ ਨਫ਼ਰਤ ਹੋਵੇ, ਗੱਲਬਾਤ ਨਹੀਂ ਹੋ ਸਕਦੀ...,"
ਰਕਸ਼ਾ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਪਾਕਿਸਤਾਨ ਗਲੋਬਲ ਅੱਤਵਾਦ ਦੀ ਨਰਸਰੀ ਹੈ ਅਤੇ ਇਸ ਨੇ ਇਸ ਖਤਰੇ ਨੂੰ ਆਪਣੀ ਰਾਜ ਨੀਤੀ ਦਾ ਅਧਾਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਅੱਤਵਾਦੀਆਂ ਲਈ ਸਰਕਾਰੀ ਅੰਤਿਮ ਸੰਸਕਾਰ ਦਾ ਪ੍ਰਬੰਧ ਕੀਤਾ, ਜਿਸ ਵਿੱਚ ਫੌਜੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ। "ਪਾਕਿਸਤਾਨ ਸਰਹੱਦ 'ਤੇ ਸੈਨਿਕਾਂ ਨਾਲ ਲੜਨ ਦੀ ਹਿੰਮਤ ਨਹੀਂ ਜੁਟਾ ਸਕਦਾ, ਇਸ ਲਈ ਉਹ ਨਿਰਦੋਸ਼ ਨਾਗਰਿਕਾਂ, ਬੱਚਿਆਂ ਅਤੇ ਸ਼ਰਧਾਲੂਆਂ ਨੂੰ ਅੱਤਵਾਦ ਦਾ ਨਿਸ਼ਾਨਾ ਬਣਾਉਂਦਾ ਹੈ। ਇਸ ਦੀ ਫੌਜ ਅਤੇ ਆਈਐਸਆਈ ਅੱਤਵਾਦ ਨੂੰ ਇੱਕ ਪ੍ਰੌਕਸੀ ਯੁੱਧ ਵਜੋਂ ਵਰਤਦੇ ਹਨ, ਅਤੇ ਉਹ ਭਾਰਤ ਨੂੰ ਅਸਥਿਰ ਕਰਨ ਦਾ ਸੁਪਨਾ ਦੇਖਦੇ ਹਨ। ਉਨ੍ਹਾਂ ਅੱਗੇ ਕਿਹਾ। ਜਿਹੜੇ ਲੋਕ ਭਾਰਤ ਨੂੰ ਹਜ਼ਾਰ ਕਟੌਤੀਆਂ ਦੇਣ ਦਾ ਸੁਪਨਾ ਦੇਖਦੇ ਹਨ, ਉਨ੍ਹਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲਾ ਨਵਾਂ ਭਾਰਤ ਹੈ, ਜੋ ਅੱਤਵਾਦ ਵਿਰੁੱਧ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ," ਸ਼੍ਰੀ ਰਾਜਨਾਥ ਸਿੰਘ ਨੇ ਦੁਬਾਰਾ ਕਿਹਾ ਕਿ ਭਾਰਤ ਨੇ ਕਦੇ ਵੀ ਕਿਸੇ ਦੀ ਜ਼ਮੀਨ ਦੇ ਇੱਕ ਇੰਚ ਵੀ ਕਬਜ਼ਾ ਨਹੀਂ ਕੀਤਾ ਹੈ, ਅਤੇ ਇਹ ਪਾਕਿਸਤਾਨ ਵਰਗੇ ਦੇਸ਼ ਨਾਲ ਮੁਕਾਬਲਾ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ, ਜੋ ਆਕਾਰ, ਤਾਕਤ, ਸ਼ਕਤੀ ਅਤੇ ਖੁਸ਼ਹਾਲੀ ਵਿੱਚ ਕਿਤੇ ਵੀ ਨੇੜੇ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਨੀਤੀ ਅੱਤਵਾਦ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਨਾ ਹੈ, ਅਤੇ ਪਾਕਿਸਤਾਨ ਪ੍ਰਤੀ ਉਸ ਦਾ ਵਿਰੋਧ ਇਸ ਦੇਸ਼ ਦੇ ਗਲੋਬਲ ਖ਼ਤਰੇ ਨੂੰ ਸਮਰਥਨ ਦੇਣ ਕਾਰਨ ਹੈ।
ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਪਾਕਿਸਤਾਨ ਨਾਲ ਟਕਰਾਅ ਸਰਹੱਦੀ ਟਕਰਾਅ ਨਹੀਂ ਹੈ, ਸਗੋਂ ਸੱਭਿਅਤਾ ਬਨਾਮ ਬਰਬਰਤਾ ਦਾ ਟਕਰਾਅ ਹੈ। "ਪਾਕਿਸਤਾਨ ਦੇ ਨੇਤਾ ਜਾਣਦੇ ਹਨ ਕਿ ਉਨ੍ਹਾਂ ਦੇ ਸੈਨਿਕ ਭਾਰਤ ਨੂੰ ਜੰਗ ਦੇ ਮੈਦਾਨ ਵਿੱਚ ਹਰਾ ਨਹੀਂ ਸਕਦੇ, ਇਸ ਲਈ ਉਹ ਪੂਰੀ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਨਿਰਦੋਸ਼ ਦੱਸਦੇ ਹੋਏ ਅੱਤਵਾਦ ਨੂੰ ਪਾਲਦੇ ਹਨ। ਪਾਕਿਸਤਾਨ ਨੇ ਅੱਤਵਾਦ ਨੂੰ ਇੱਕ ਟੂਲਕਿੱਟ ਵਜੋਂ ਵਰਤਿਆ ਜੋ ਕਿ ਸੱਭਿਅਕ ਆਚਾਰ ਸੰਹਿਤਾ ਦੇ ਉਲਟ ਹੈ ਜਿਸ ਦਾ ਬਾਕੀ ਦੁਨੀਆ ਪਾਲਣਾ ਨੂੰ ਤਰਜੀਹ ਦਿੰਦੀ ਹੈ।"
ਸ਼੍ਰੀ ਰਾਜਨਾਥ ਸਿੰਘ ਨੇ ਸਦਨ ਨੂੰ ਦੱਸਿਆ ਕਿ ਭਾਰਤ ਦੀ ਅੱਤਵਾਦ ਵਿਰੁੱਧ ਲੜਾਈ ਸਿਰਫ ਸਰਹੱਦ 'ਤੇ ਹੀ ਨਹੀਂ, ਸਗੋਂ ਵਿਚਾਰਧਾਰਕ ਮੋਰਚੇ 'ਤੇ ਲੜੀ ਜਾ ਰਹੀ ਹੈ। ਉਨ੍ਹਾਂ ਨੇ ਉਨ੍ਹਾਂ ਸਾਰੇ ਵਫ਼ਦਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਸ਼ਵ ਮੰਚਾਂ 'ਤੇ ਅੱਤਵਾਦ ਵਿਰੁੱਧ ਭਾਰਤ ਦੀ ਜ਼ੀਰੋ ਟੌਲਰੈਂਸ ਨੀਤੀ ਅਤੇ ਆਪ੍ਰੇਸ਼ਨ ਸਿੰਦੂਰ ਦਾ ਸਮਰਥਨ ਕੀਤਾ । ਉਨ੍ਹਾਂ ਨੇ ਇਸ ਤੱਥ ਨੂੰ ਸਵੀਕਾਰ ਕੀਤਾ ਕਿ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਵਿਚਾਰਧਾਰਾਵਾਂ ਅਤੇ ਮਤਭੇਦਾਂ ਨੂੰ ਪਾਸੇ ਰੱਖਿਆ ਅਤੇ ਦੇਸ਼, ਸੈਨਿਕਾਂ ਅਤੇ ਸਰਕਾਰ ਨਾਲ ਇਕਜੁੱਟਤਾ ਦਿਖਾਈ।
ਰਕਸ਼ਾ ਮੰਤਰੀ ਨੇ ਸਦਨ ਅਤੇ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ, ਹਥਿਆਰਬੰਦ ਬਲਾਂ ਅਤੇ ਲੋਕਤੰਤਰੀ ਸੰਸਥਾਵਾਂ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਹਰ ਜ਼ਰੂਰੀ ਕਦਮ ਚੁੱਕਣ ਲਈ ਵਚਨਬੱਧ ਹਨ।
****
ਵੀਕੇ/ਸੈਵੀ
(Release ID: 2149525)