ਰੇਲ ਮੰਤਰਾਲਾ
ਜੰਮੂ ਅਤੇ ਕਸ਼ਮੀਰ ਵਿੱਚ ਰੇਲ ਪਟੜੀਆਂ ਅਤੇ ਕੋਚਾਂ ਦਾ ਤੇਜ਼ੀ ਨਾਲ ਅੱਪਗ੍ਰੇਡੇਸ਼ਨ ਹੋ ਰਿਹਾ ਹੈ
ਟੈਂਪਿੰਗ ਅਤੇ ਬੈਲਾਸਟ (Ballast) ਸਫਾਈ ਮਸ਼ੀਨਾਂ ਦੀ ਤਾਇਨਾਤੀ ਨਾਲ ਜੰਮੂ ਅਤੇ ਕਸ਼ਮੀਰ ਵਿੱਚ ਯਾਤਰੀਆਂ ਲਈ ਸੁਰੱਖਿਅਤ ਅਤੇ ਸੁਚਾਰੂ ਯਾਤਰਾ ਸੁਨਿਸ਼ਚਿਤ ਹੋਈ ਹੈ
ਭਾਰਤੀ ਰੇਲਵੇ ਟ੍ਰੈਕ ਵਰਕਰਾਂ ਦੀ ਸੁਰੱਖਿਆ ਅਤੇ ਕੰਮ ਕਰਨ ਦੀਆਂ ਸਥਿਤੀਆਂ ਨੂੰ ਬਿਹਤਰ ਬਣਾਉਣ ਲਈ ਨੁਕਸ ਖੋਜਣ ਲਈ ਏਆਈ ਦੀ ਵਰਤੋਂ ਕਰੇਗਾ: ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ
ਕਸ਼ਮੀਰ ਘਾਟੀ ਵਿੱਚ ਚੱਲ ਰਹੇ ਡੈਮੂ ਮੈਮੂ ਕੋਚਾਂ ਨੂੰ ਸਮੇਂ-ਸਮੇਂ 'ਤੇ ਮੁਰੰਮਤ ਅਤੇ ਨਵੀਨਤਮ ਯਾਤਰੀ ਸਹੂਲਤਾਂ ਨਾਲ ਲੈਸ ਕਰਨ ਲਈ ਨਵੀਂ ਰੇਲ ਕਨੈਕਟੀਵਿਟੀ ਰਾਹੀਂ ਲਖਨਊ ਵਰਕਸ਼ਾਪ ਵਿੱਚ ਲਿਜਾਇਆ ਜਾ ਰਿਹਾ ਹੈ
Posted On:
27 JUL 2025 9:25AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 06 ਜੂਨ 2025 ਨੂੰ ਚਿਨਾਬ ਅਤੇ ਅੰਜੀ ਪੁਲਾਂ ਦੇ ਨਾਲ-ਨਾਲ ਉਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਹ ਕਸ਼ਮੀਰ ਘਾਟੀ ਅਤੇ ਜੰਮੂ ਵਿਚਕਾਰ ਸੰਪਰਕ ਸਥਾਪਿਤ ਕਰਨ ਵਿੱਚ ਇੱਕ ਇਤਿਹਾਸਕ ਅਤੇ ਵੱਡੀ ਪ੍ਰਾਪਤੀ ਹੈ।
ਕਟੜਾ ਅਤੇ ਸ੍ਰੀਨਗਰ ਦਰਮਿਆਨ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਇਸ ਰੂਟ 'ਤੇ ਆਵਾਜਾਈ ਦਾ ਇੱਕ ਮਹੱਤਵਪੂਰਨ ਸਾਧਨ ਬਣ ਗਈ ਹੈ।
ਰੇਲ ਲਾਈਨ ਦਾ ਰੱਖ-ਰਖਾਅ: ਨਵੀਆਂ ਰੇਲ ਸੇਵਾਵਾਂ ਤੋਂ ਇਲਾਵਾ, ਇਸ ਲਾਈਨ ਦੀ ਸ਼ੁਰੂਆਤ ਨੇ ਕਸ਼ਮੀਰ ਘਾਟੀ ਵਿੱਚ ਰੇਲ ਪਟੜੀਆਂ ਦੀ ਦੇਖਭਾਲ ਦੀ ਸਮਰੱਥਾ ਵਿੱਚ ਇੱਕ ਬੁਨਿਆਦੀ ਤਬਦੀਲੀ ਲਿਆਂਦੀ ਹੈ। ਰੇਲਵੇ ਲਿੰਕ ਨੇ ਕਸ਼ਮੀਰ ਘਾਟੀ ਵਿੱਚ ਰੇਲ ਲਾਈਨ ਦੇ ਰੱਖ-ਰਖਾਅ ਵਾਲੀਆਂ ਮਸ਼ੀਨਾਂ ਦੀ ਆਵਾਜਾਈ ਨੂੰ ਸਮਰੱਥ ਬਣਾਇਆ ਹੈ। ਪਹਿਲਾਂ ਰੇਲ ਲਾਈਨਾਂ ਦੇ ਹੱਥੀਂ ਰੱਖ-ਰਖਾਅ ਦੇ ਉਲਟ, ਹੁਣ ਆਧੁਨਿਕ ਮਸ਼ੀਨਾਂ ਦੁਆਰਾ ਰੱਖ-ਰਖਾਅ ਕੀਤਾ ਜਾ ਰਿਹਾ ਹੈ। ਇਸ ਨਾਲ ਰੇਲ ਲਾਈਨਾਂ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।
ਟ੍ਰੈਕ ਮਸ਼ੀਨਾਂ ਦੀ ਤਾਇਨਾਤੀ ਵਿੱਚ ਵਾਧਾ: ਕਸ਼ਮੀਰ ਘਾਟੀ ਵਿੱਚ ਰੇਲਵੇ ਲਾਈਨਾਂ ਦੇ ਰੱਖ-ਰਖਾਅ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ, ਮਸ਼ੀਨਾਂ ਦੀ ਤਾਇਨਾਤੀ ਹੇਠ ਲਿਖੇ ਅਨੁਸਾਰ ਵਧਾਈ ਗਈ ਹੈ:
1. ਜੂਨ 2025 ਦੀ ਸ਼ੁਰੂਆਤ ਤੋਂ ਇੱਕ ਟੈਂਪਿੰਗ ਮਸ਼ੀਨ ਤਾਇਨਾਤ ਕੀਤੀ ਗਈ ਹੈ। ਇਹ ਮਸ਼ੀਨ ਰੇਲ ਪਟੜੀਆਂ ਦੀ ਸਹੀ ਅਲਾਇਨਮੈਂਟ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਪਟੜੀਆਂ ਦੇ ਹੇਠਾਂ ਪੱਥਰ ਦੇ ਟੁਕੜਿਆਂ ਨੂੰ ਭਰਦੀ ਹੈ। ਇਸ ਨੇ ਹੁਣ ਤੱਕ ਘਾਟੀ ਵਿੱਚ ਲਗਭਗ 88 ਕਿਲੋਮੀਟਰ ਰੇਲਵੇ ਪਟੜੀਆਂ ਦੇ ਹੇਠਾਂ ਪੱਥਰ ਦੇ ਟੁਕੜਿਆਂ ਨੂੰ ਭਰਿਆ ਹੈ। ਇਸ ਨਾਲ ਬੈਲਾਸਟ ਕੁਸ਼ਨ ਵਿੱਚ ਸੁਧਾਰ ਹੋਇਆ ਹੈ ਅਤੇ ਰੇਲ ਯਾਤਰਾ ਸੁਚਾਰੂ ਹੋਵੇਗੀ।
2. ਇਸ ਰੂਟ 'ਤੇ ਦੋ ਬੈਲਾਸਟ ਕਲੀਨਿੰਗ ਮਸ਼ੀਨਾਂ (ਬੀਸੀਐੱਮ) ਵੀ ਤਾਇਨਾਤ ਕੀਤੀਆਂ ਗਈਆਂ ਹਨ। ਬੈਲਾਸਟ ਪਟੜੀਆਂ 'ਤੇ ਜਮ੍ਹਾ ਪੱਥਰ ਦੇ ਟੁਕੜਿਆਂ ਨੂੰ ਕਿਹਾ ਜਾਂਦਾ ਹੈ। ਇਹ ਰੇਲਵੇ ਪਟੜੀਆਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ। ਇਹ ਮਸ਼ੀਨਾਂ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਲਗਭਗ 11.5 ਕਿਲੋਮੀਟਰ ਪਟੜੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਚੁੱਕੀ ਹੈ। ਕਲੀਨਰ ਬੈਲਾਸਟ ਸੁਰੱਖਿਅਤ ਓਪਰੇਸ਼ਨ ਲਈ ਅਗਵਾਈ ਕਰਦਾ ਹੈ।
3. ਜੁਲਾਈ 2025 ਵਿੱਚ ਘਾਟੀ ਵਿੱਚ ਦੋ ਵਾਧੂ ਬੀਸੀਐੱਮ ਭੇਜੀਆ ਗਈਆਂ ਸਨ। ਇਨ੍ਹਾਂ ਮਸ਼ੀਨਾਂ ਨੇ ਲਗਭਗ 2.5 ਕਿਲੋਮੀਟਰ ਪਟੜੀਆਂ ਦੀ ਡੂੰਘਾਈ ਨਾਲ ਜਾਂਚ ਅਤੇ ਸਫਾਈ ਕੀਤੀ ਹੈ।
4. ਬੈਲਾਸਟ ਰਿਟ੍ਰੀਵਲ ਦੁਆਰਾ ਟੈਂਪਿੰਗ ਅਤੇ ਡੂੰਘੀ ਸਕ੍ਰੀਨਿੰਗ ਦਾ ਕੰਮ ਕਰਨ ਲਈ, ਕਠੂਆ, ਕਾਜ਼ੀਗੁੰਡ, ਮਾਧੋਪੁਰ ਅਤੇ ਜੀਂਦ ਵਿਖੇ ਸਥਿਤ ਬੈਲਾਸਟ ਡਿਪੂਆਂ ਤੋਂ ਕਸ਼ਮੀਰ ਘਾਟੀ ਦੇ ਰਸਤੇ 'ਤੇ 17 ਬੈਲਾਸਟ ਰੇਕ ਭੇਜੇ ਅਤੇ ਅਨਲੋਡ ਕੀਤੇ ਗਏ। ਨਤੀਜੇ ਵਜੋਂ, 19,000 ਘਣ ਮੀਟਰ ਬੈਲਾਸਟ ਲੋਡ ਕੀਤਾ ਗਿਆ।
5. ਟ੍ਰੈਕ ਰਿਕਾਰਡਿੰਗ ਕਾਰ (ਟੀਆਰਸੀ) ਅਤੇ ਔਸੀਲੇਸ਼ਨ ਮੌਨੀਟਰਿੰਗ ਸਿਸਟਮ (ਓਐੱਮਐੱਸ) ਰਨ ਵੀ ਲੜੀਵਾਰ ਜੂਨ, 2025 ਅਤੇ ਜੁਲਾਈ, 2025 ਵਿੱਚ ਕੀਤੇ ਗਏ ਸਨ। ਰੇਲਵੇ ਟ੍ਰੈਕ ਦੀ ਗੁਣਵੱਤਾ ਦਾ ਮੁਲਾਂਕਣ ਕੀਤਾ ਗਿਆ ਹੈ ਅਤੇ ਧਿਆਨ ਦੇਣ ਵਾਲੇ ਰੇਲਵੇ ਟ੍ਰੈਕ ਭਾਗਾਂ ਦੀ ਪਛਾਣ ਕੀਤੀ ਗਈ ਹੈ।
ਇਨ੍ਹਾਂ ਸਾਰੇ ਕੰਮਾਂ ਨਾਲ ਕਸ਼ਮੀਰ ਘਾਟੀ ਵਿੱਚ ਰੇਲਵੇ ਪਟੜੀਆਂ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ।

(ਵੈੱਲੀ ਸੈਕਸ਼ਨ ਵਿੱਚ ਕੰਮ ਕਰ ਰਹੀ ਟੈਂਪਿੰਗ ਮਸ਼ੀਨ)

(ਵੈੱਲੀ ਸੈਕਸ਼ਨ ਵਿੱਚ ਕੰਮ ਕਰ ਰਹੀ ਬੈਲਾਸਟ ਕਲੀਨਿੰਗ ਮਸ਼ੀਨ)
ਦੇਸ਼ ਭਰ ਵਿੱਚ ਰੇਲਵੇ ਲਾਈਨਾਂ ਦਾ ਅਪਗ੍ਰੇਡੇਸ਼ਨ: ਦੇਸ਼ ਭਰ ਵਿੱਚ ਰੇਲਵੇ ਟ੍ਰੈਕਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਬਿਹਤਰ ਟ੍ਰੈਕ ਸੁਰੱਖਿਆ ਕਾਰਨ ਯਾਤਰਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਵਰ੍ਹੇ 2025 ਦੀ ਸ਼ੁਰੂਆਤ ਤੱਕ, ਭਾਰਤ ਦੇ 78 ਪ੍ਰਤੀਸ਼ਤ ਟ੍ਰੈਕਾਂ ਨੂੰ 110 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਦੀ ਗਤੀ 'ਤੇ ਅਪਗ੍ਰੇਡ ਕੀਤਾ ਜਾਵੇਗਾ। ਵਰ੍ਹੇ 2014 ਵਿੱਚ, ਇਹ ਗਿਣਤੀ ਸਿਰਫ 39 ਪ੍ਰਤੀਸ਼ਤ ਸੀ। ਇਸ ਉੱਚ ਅਨੁਪਾਤ ਨੂੰ ਪਿਛਲੇ ਦਹਾਕੇ ਵਿੱਚ ਟ੍ਰੈਕਾਂ ਦੀ ਕੁੱਲ ਲੰਬਾਈ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਦੇਖਿਆ ਜਾਣਾ ਚਾਹੀਦਾ ਹੈ। ਟ੍ਰੈਕਾਂ ਦੀ ਕੁੱਲ ਲੰਬਾਈ 2014 ਵਿੱਚ 79,342 ਕਿਲੋਮੀਟਰ ਤੋਂ ਵੱਧ ਕੇ 2025 ਵਿੱਚ 1 ਲੱਖ ਕਿਲੋਮੀਟਰ ਤੋਂ ਵੱਧ ਹੋ ਗਈ ਹੈ।
ਟ੍ਰੈਕ ਰੱਖ-ਰਖਾਅ ਸਟਾਫ਼ ਲਈ ਕੰਮ ਕਰਨ ਦੀਆਂ ਸਥਿਤੀਆਂ ਵਿੱਚ ਸੁਧਾਰ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ, "ਅਸੀਂ ਟ੍ਰੈਕ ਟੈਕਨੋਲੋਜੀ ਅਤੇ ਰੱਖ-ਰਖਾਅ ਅਭਿਆਸਾਂ ਨੂੰ ਅਪਗ੍ਰੇਡ ਕਰਕੇ ਟ੍ਰੈਕ ਦੀ ਗੁਣਵੱਤਾ ਵਿੱਚ ਸੁਧਾਰ ਕਰਾਂਗੇ। ਆਧੁਨਿਕ ਟ੍ਰੈਕ ਫਿਟਿੰਗ, ਟ੍ਰੈਕ ਮਸ਼ੀਨਾਂ ਦੀ ਵਰਤੋਂ, ਅਲਟ੍ਰਾ ਸਾਊਂਡ ਫ੍ਰੈਕਚਰ ਡਿਟੈਕਸ਼ਨ ਮਸ਼ੀਨਾਂ, ਰੋਡ ਕਮ ਰੇਲ ਵਾਹਨ ਅਤੇ ਏਕੀਕ੍ਰਿਤ ਟ੍ਰੈਕ ਮਾਪ ਮਸ਼ੀਨਾਂ ਸਾਡੇ ਟ੍ਰੈਕ ਰੱਖ-ਰਖਾਅ ਨੂੰ ਵਿਗਿਆਨਕ ਬਣਾਉਣਗੀਆਂ। ਨੁਕਸਾਂ ਦਾ ਪਤਾ ਲਗਾਉਣ ਲਈ ਏਆਈ ਦੀ ਵਿਆਪਕ ਵਰਤੋਂ ਕੀਤੀ ਜਾਵੇਗੀ। ਇਹ ਤਕਨੀਕੀ ਤਬਦੀਲੀਆਂ ਟ੍ਰੈਕ ਰੱਖ-ਰਖਾਅ ਸਟਾਫ਼ ਲਈ ਕੰਮ ਕਰਨ ਦੀਆਂ ਸਥਿਤੀਆਂ ਵਿੱਚ ਬਹੁਤ ਸੁਧਾਰ ਕਰਨਗੀਆਂ।"
ਜੰਮੂ ਅਤੇ ਕਸ਼ਮੀਰ ਵਿੱਚ ਯਾਤਰੀ ਕੋਚ ਅਪਗ੍ਰੇਡੇਸ਼ਨ ਦਾ ਨਵਾਂ ਪੜਾਅ
ਟ੍ਰੈਕ ਅਪਗ੍ਰੇਡੇਸ਼ਨ ਦੇ ਨਾਲ-ਨਾਲ, ਜੰਮੂ ਅਤੇ ਕਸ਼ਮੀਰ ਵਿੱਚ ਯਾਤਰੀ ਕੋਚਾਂ ਦੇ ਰੱਖ-ਰਖਾਅ ਅਤੇ ਅਪਗ੍ਰੇਡੇਸ਼ਨ ਵਿੱਚ ਇੱਕ ਆਦਰਸ਼ ਤਬਦੀਲੀ ਆਈ ਹੈ।
ਜੰਮੂ-ਸ੍ਰੀਨਗਰ ਰੇਲ ਲਿੰਕ ਦੇ ਖੁੱਲ੍ਹਣ ਤੱਕ, ਕਸ਼ਮੀਰ ਘਾਟੀ ਦਾ ਬਾਕੀ ਭਾਰਤੀ ਰੇਲਵੇ ਨੈੱਟਵਰਕ ਨਾਲ ਕੋਈ ਰੇਲ ਸੰਪਰਕ ਨਹੀਂ ਸੀ। ਕਸ਼ਮੀਰ ਘਾਟੀ ਵਿੱਚ ਡੀਈਐੱਮਯੂ/ਐੱਮਈਐੱਮਯੂ ਰੇਕਾਂ ਨੂੰ ਸਮੇਂ-ਸਮੇਂ 'ਤੇ ਰੱਖ-ਰਖਾਅ ਅਤੇ ਅਪਗ੍ਰੇਡੇਸ਼ਨ ਲਈ ਵਰਕਸ਼ਾਪ ਵਿੱਚ ਨਹੀਂ ਲਿਆਂਦਾ ਜਾ ਸਕਿਆ।
ਬਡਗਾਮ (Budgam) ਤੋਂ ਲਖਨਊ ਤੱਕ ਬੋਗੀਆਂ ਨੂੰ ਰੋਡ ਟ੍ਰੇਲਰਾਂ 'ਤੇ ਲਿਆ ਕੇ ਸਮੇਂ-ਸਮੇਂ 'ਤੇ ਓਵਰਹੌਲਿੰਗ (ਪੀਓਐੱਚ) ਕੀਤਾ ਜਾ ਰਿਹਾ ਸੀ। ਹਾਲਤ ਆਮ ਨਾਲੋਂ ਕਮਜ਼ੋਰ ਸੀ। ਪਹਿਲੀ ਵਾਰ, ਘਾਟੀ ਤੋਂ ਰੇਕਾਂ ਨੂੰ ਪੀਓਐੱਚ ਲਈ ਰੇਲ ਰਾਹੀਂ ਲਖਨਊ ਲਿਆਇਆ ਗਿਆ ਹੈ।
ਬਡਗਾਮ ਵਿਖੇ ਸਾਰੇ ਰੇਕਾਂ ਦੀ ਹਾਲਤ ਵਿੱਚ ਸਮਾਂਬੱਧ ਢੰਗ ਨਾਲ ਸੁਧਾਰ ਕੀਤੇ ਜਾ ਰਿਹਾ ਹਨ। ਹੇਠ ਲਿਖੇ ਰੇਕਾਂ ਨੂੰ ਬਣਾਈ ਰੱਖਿਆ ਜਾ ਰਿਹਾ ਹੈ ਅਤੇ ਅੱਪਗ੍ਰੇਡ ਕੀਤਾ ਜਾ ਰਿਹਾ ਹੈ
- ਇੱਕ ਐੱਮਈਐੱਮਯੂ ਰੇਕ ਦਾ ਪੀਓਐੱਚ ਪੂਰਾ ਹੋ ਗਿਆ ਹੈ। ਅੱਪਗ੍ਰੇਡ ਕੀਤਾ ਐੱਮਈਐੱਮਯੂ ਰੇਕ ਹੁਣ ਘਾਟੀ ਵਿੱਚ ਕਾਰਜਸ਼ੀਲ ਹੈ। ਇੱਕ ਹੋਰ ਐੱਮਈਐੱਮਯੂ ਰੇਕ ਦਾ ਪੀਓਐੱਚ ਜੁਲਾਈ, 2025 ਦੇ ਅਖੀਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।
- ਚਾਰਬਾਗ ਵਰਕਸ਼ਾਪ ਵਿਖੇ ਇੱਕ ਡੀਈਐੱਮਯੂ ਰੇਕ ਦਾ ਪੀਓਐੱਚ ਪੂਰਾ ਹੋ ਗਿਆ ਹੈ। ਚਾਰਬਾਗ ਵਰਕਸ਼ਾਪ ਵਿਖੇ ਇੱਕ ਹੋਰ ਡੀਈਐੱਮਯੂ ਰੇਕ ਦਾ ਪੀਓਐੱਚ ਪ੍ਰਗਤੀ ਅਧੀਨ ਹੈ। ਇਹ ਅਗਸਤ, 2025 ਦੇ ਅੱਧ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।
- ਜਲੰਧਰ ਸ਼ੈੱਡ ਵਿਖੇ ਇੱਕ ਹੋਰ ਡੀਈਐੱਮਯੂ ਰੇਕ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ। ਇਹ ਜੁਲਾਈ, 2025 ਦੇ ਅੰਤ ਤੱਕ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ।
- ਚਾਰਬਾਗ ਵਰਕਸ਼ਾਪ ਅਤੇ ਜਲੰਧਰ ਸ਼ੈੱਡ ਵਿਖੇ ਚਾਰ ਹੋਰ ਡੀਈਐੱਮਯੂ ਰੇਕਾਂ ਨੂੰ ਅੱਪਗ੍ਰੇਡ ਕਰਨ ਦੀ ਯੋਜਨਾ ਬਣਾਈ ਗਈ ਹੈ।
ਕੀਤੇ ਜਾ ਰਹੇ ਅੱਪਗ੍ਰੇਡੇਸ਼ਨ ਕੰਮਾਂ ਦੇ ਵੇਰਵੇ ਇਸ ਪ੍ਰਕਾਰ ਹਨ:
- ਹਰੇਕ ਰੇਕ ਦੀ ਬਾਹਰੀ ਪੀਯੂ ਪੇਂਟਿੰਗ ਐਂਟੀ-ਗ੍ਰਾਫਿਟੀ ਨਾਲ, ਨਵੇਂ ਜੀਵੰਤ ਰੰਗ ਨਾਲ
- ਪਖਾਨਿਆਂ ਵਿੱਚ ਜੈਵਿਕ ਟੈਂਕਾਂ ਦੀ ਵਿਵਸਥਾ
- ਪਖਾਨਿਆਂ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਨਵੇਂ ਪਾਣੀ ਚੜਾਉਣ ਵਾਲੇ ਪੰਪਾਂ ਦੀ ਫਿਟਿੰਗ ।
- ਸੀਟਾਂ ਦੀ ਮੁਰੰਮਤ ਅਤੇ ਪੌਲੀਕਾਰਬੋਨੇਟ ਸੀਟਾਂ ਨਾਲ ਬਦਲਣਾ
- ਨਵੇਂ ਸਟੈਂਡਿੰਗ ਹੈਂਡਲਾਂ ਦੀ ਵਿਵਸਥਾ
- ਪੀ.ਵੀ.ਸੀ. ਫਲੋਰਿੰਗ ਦਾ ਨਵੀਨੀਕਰਣ
- ਸਾਰੀਆਂ ਸਟੇਨਲੈੱਸ ਸਟੀਲ ਦੀਆਂ ਚੀਜ਼ਾਂ ਦੀ ਬਫਿੰਗ
- ਸਾਰੀਆਂ ਖਿੜਕੀਆਂ ਦੀ ਮੁਰੰਮਤ ਅਤੇ ਹੌਪਰ ਕਿਸਮ ਦੀਆਂ ਖਿੜਕੀਆਂ ਨੂੰ ਯਕੀਨੀ ਬਣਾਉਣਾ
- ਪਬਲਿਕ ਐਡਰੈੱਸ ਅਤੇ ਯਾਤਰੀ ਸੂਚਨਾ ਪ੍ਰਣਾਲੀ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਉਣਾ
- ਪਾਣੀ ਪਿਲਾਉਣ ਵਾਲੇ ਉਪਕਰਣਾਂ ਦੀ ਸਪਲਾਈ ਲਈ ਢੁਕਵੇਂ ਇਲੈਕਟ੍ਰੀਕਲ ਅਤੇ ਸਵਿੱਚ ਪੈਨਲਾਂ ਦੀ ਆਟੋਮੈਟਿਕ ਤਬਦੀਲੀ ਦੀ ਵਿਵਸਥਾ। ਇਹ ਗਰਮੀਆਂ ਦੇ ਮੌਸਮ ਦੌਰਾਨ ਜਨਰੇਟਰ ਸਪਲਾਈ ਉਪਲਬਧ ਨਾ ਹੋਣ 'ਤੇ ਵੀ ਪਾਣੀ ਚੜਾਉਣ ਵਾਲੇ ਉਪਕਰਣਾਂ ਦੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਏਗਾ।
- ਏ ਅਤੇ ਸੀ ਕਿਸਮ ਦੇ ਮੋਬਾਈਲ ਚਾਰਜਿੰਗ ਸੌਕਟ (ਇਨਬਿਲਟ ਸ਼ਾਰਟ ਸਰਕਿਟ ਅਤੇ ਓਵਰਲੋਡ ਸੁਰੱਖਿਆ ਦੇ ਨਾਲ) ਅਤੇ ਪੱਖਿਆਂ (fans) ਲਈ ਮਾਡਿਊਲਰ ਸਵਿੱਚਾਂ ਦੀ ਵਿਵਸਥਾ
- ਸਾਰੇ ਪੱਖਿਆਂ ਅਤੇ ਟਿਊਬ ਲਾਈਟਾਂ ਦੀ ਮੁਰੰਮਤ ਅਤੇ ਨਵੀਨੀਕਰਣ

(ਅੱਪਗ੍ਰੇਡ ਕੀਤਾ ਗਿਆ ਡੀਈਐੱਮਯੂ ਰੇਕ)


(ਅੱਪਗ੍ਰੇਡ ਕੀਤਾ ਗਿਆ ਐੱਮਈਐੱਮਯੂ ਰੇਕ)

(ਅੱਪਗ੍ਰੇਡ ਕੀਤਾ ਗਿਆ ਕੋਚ ਇੰਟੀਰੀਅਰ)
ਕਸ਼ਮੀਰ ਘਾਟੀ ਵਿੱਚ ਯਾਤਰੀ ਕੋਚਾਂ ਦੇ ਅੱਪਗ੍ਰੇਡੇਸ਼ਨ ਦਾ ਕੰਮ 31 ਅਗਸਤ, 2025 ਤੱਕ ਪੂਰਾ ਹੋ ਜਾਵੇਗਾ। ਇਸ ਸਮੇਂ ਅੰਦਰ ਸੇਵਾ ਵਿੱਚ ਮੌਜੂਦ ਸਾਰੇ ਰੇਕਾਂ ਦਾ ਨਵੀਨੀਕਰਣ ਅਤੇ ਅੱਪਗ੍ਰੇਡਸ਼ਨ ਕੀਤਾ ਜਾਵੇਗਾ।
ਭਾਰਤੀ ਰੇਲਵੇ ਨੂੰ ਅਕਸਰ 'ਰਾਸ਼ਟਰ ਦੀ ਜੀਵਨ ਰੇਖਾ' ਕਿਹਾ ਜਾਂਦਾ ਹੈ। ਜੰਮੂ-ਸ੍ਰੀਨਗਰ ਰੇਲ ਲਾਈਨ ਦੇ ਖੁੱਲ੍ਹਣ ਅਤੇ ਚੱਲ ਰਹੇ ਅੱਪਗ੍ਰੇਡੇਸ਼ਨ ਕਾਰਜ ਦੇ ਨਾਲ, ਇਹ ਜੰਮੂ ਅਤੇ ਕਸ਼ਮੀਰ ਨੂੰ ਇੱਕ ਨਵੀਂ ਜੀਵਨ ਰੇਖਾ ਪ੍ਰਦਾਨ ਕਰੇਗਾ।
*****
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ
(Release ID: 2149183)