ਰੱਖਿਆ ਮੰਤਰਾਲਾ
ਕਾਰਗਿਲ ਵਿਜਯ ਦਿਵਸ : ਦੇਸ਼ 1999 ਵਿੱਚ ਭਾਰਤ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਲੇ ਸੈਨਿਕਾਂ ਦੇ ਅਦੁੱਤੀ ਸਾਹਸ ਅਤੇ ਬਲੀਦਾਨ ਨੂੰ ਸ਼ਰਧਾਂਜਲੀ ਅਰਪਿਤ ਕਰ ਰਿਹਾ ਹੈ
Posted On:
26 JUL 2025 1:32PM by PIB Chandigarh
ਰਾਸ਼ਟਰ ਅੱਜ ਕਾਰਗਿਲ ਵਿਜਯ ਦਿਵਸ ਦੇ ਮੌਕੇ 'ਤੇ ਭਾਰਤੀ ਹਥਿਆਰਬੰਦ ਬਲਾਂ ਦੇ ਉਨ੍ਹਾਂ ਬਹਾਦਰਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਿਹਾ ਹੈ, ਜਿਨ੍ਹਾਂ ਨੇ ਮਾਤ੍ਰਭੂਮੀ ਦੀ ਸੇਵਾ ਵਿੱਚ ਆਪਣਾ ਸਰਵਉੱਚ ਬਲੀਦਾਨ ਦਿੱਤਾ ਹੈ। ਇਹ ਦਿਨ ਸਾਲ 1999 ਵਿੱਚ ਭਾਰਤ ਦੀ ਇਤਿਹਾਸਕ ਜਿੱਤ ਦੀ ਯਾਦ ਵਿੱਚ ਹਰ ਵਰ੍ਹੇ 26 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ, ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 26 ਜੁਲਾਈ, 2025 ਨੂੰ ਨਵੀਂ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ (NWM) ਵਿਖੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।


ਰਕਸ਼ਾ ਮੰਤਰੀ ਨੇ ਵਿਜਿਟਰ ਬੁੱਕ ਵਿੱਚ ਆਪਣੇ ਸੰਦੇਸ਼ ਵਿੱਚ, ਰਾਸ਼ਟਰ ਵੱਲੋਂ ਬਹਾਦਰਾਂ ਦਾ ਦਿਲੋਂ ਧੰਨਵਾਦ ਵਿਅਕਤ ਕੀਤਾ। ਉਨ੍ਹਾਂ ਕਿਹਾ ਕਿ ਕਾਰਗਿਲ ਦੀ ਜਿੱਤ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਬਹਾਦਰੀ ਦੀ ਇੱਕ ਵਿਲੱਖਣ ਉਦਾਹਰਣ ਬਣੀ ਰਹੇਗੀ। ਉਨ੍ਹਾਂ ਨੇ ਨੈਸ਼ਨਲ ਵਾਰ ਮੈਮੋਰੀਅਲ ਨੂੰ ਬਹਾਦਰਾਂ ਦੇ ਬਲੀਦਾਨ ਦਾ ਇੱਕ ਜੀਵਤ ਪ੍ਰਤੀਕ ਦੱਸਿਆ।

ਐਕਸ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਰਾਜਨਾਥ ਸਿੰਘ ਨੇ ਸਭ ਤੋਂ ਔਖੇ ਇਲਾਕਿਆਂ ਵਿੱਚ ਰਾਸ਼ਟਰ ਦੇ ਸਨਮਾਨ ਦੀ ਰੱਖਿਆ ਕਰਨ ਵਿੱਚ ਬਹਾਦਰਾਂ ਦੁਆਰਾ ਦਿਖਾਈ ਗਈ ਅਸਾਧਾਰਣ ਸਾਹਸ, ਧੀਰਜ ਅਤੇ ਦ੍ਰਿੜ੍ਹ ਸੰਕਲਪ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਰਗਿਲ ਯੁੱਧ ਦੌਰਾਨ ਉਨ੍ਹਾਂ ਦਾ ਸਰਵਉੱਚ ਬਲੀਦਾਨ ਸਾਡੇ ਹਥਿਆਰਬੰਦ ਬਲਾਂ ਦੇ ਅਟੁੱਟ ਸੰਕਲਪ ਦੀ ਇੱਕ ਸਦੀਵੀ ਯਾਦ ਦਿਵਾਉਂਦਾ ਹੈ। ਭਾਰਤ ਉਨ੍ਹਾਂ ਦੀ ਸੇਵਾ ਦਾ ਹਮੇਸ਼ਾ ਰਿਣੀ ਰਹੇਗਾ।
https://x.com/rajnathsingh/status/1948932777274900615
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ, ਮੇਰਾ ਯੁਵਾ ਭਾਰਤ ਨੇ ਦ੍ਰਾਸ ਵਿੱਚ 'ਕਾਰਗਿਲ ਵਿਜਯ ਦਿਵਸ ਪਦਯਾਤਰਾ' ਦਾ ਆਯੋਜਨ ਕੀਤਾ, ਜਿਸ ਦੀ ਅਗਵਾਈ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀ, ਡਾ. ਮਨਸੁਖ ਮਾਂਡਵੀਯਾ ਅਤੇ ਰਕਸ਼ਾ ਰਾਜ ਮੰਤਰੀ, ਸ਼੍ਰੀ ਸੰਜੈ ਸੇਠ ਨੇ ਕੀਤੀ। ਪਦਯਾਤਰਾ ਵਿੱਚ 1,000 ਤੋਂ ਵੱਧ ਨੌਜਵਾਨਾਂ, ਸੇਵਾ ਕਰ ਰਹੇ ਅਤੇ ਸੇਵਾਮੁਕਤ ਹਥਿਆਰਬੰਦ ਬਲਾਂ ਦੇ ਜਵਾਨਾਂ, ਸ਼ਹੀਦ ਨਾਇਕਾਂ ਦੇ ਪਰਿਵਾਰਾਂ ਅਤੇ ਸਿਵਿਲ ਸੋਸਾਇਟੀ ਦੇ ਮੈਂਬਰਾਂ ਨੇ ਹਿੱਸਾ ਲਿਆ। ਇਹ ਪਦਯਾਤਰਾ ਦ੍ਰਾਸ ਦੇ ਹਿਮਾਬਾਸ ਪਬਲਿਕ ਹਾਈ ਸਕੂਲ ਤੋਂ ਸ਼ੁਰੂ ਹੋਈ ਅਤੇ 1.5 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ, ਗਵਰਨਮੈਂਟ ਹਾਇਰ ਸੈਕੰਡਰੀ ਸਕੂਲ, ਭੀਮਬੇਟ ਵਿਖੇ ਸਮਾਪਤ ਹੋਈ।

ਬਾਅਦ ਵਿੱਚ, ਦੋਨੋਂ ਮੰਤਰੀ, 100 ਯੂਥ ਵਲੰਟੀਅਰਸ, ਦੇ ਨਾਲ ਕਾਰਗਿਲ ਵਾਰ ਮੈਮੋਰੀਅਲ ਲਈ ਰਵਾਨਾ ਹੋਏ। ਰਕਸ਼ਾ ਰਾਜ ਮੰਤਰੀ ਨੇ 1999 ਵਿੱਚ ਸਰਵਉੱਚ ਬਲੀਦਾਨ ਦੇਣ ਵਾਲੇ ਸੈਨਿਕਾਂ ਨੂੰ ਪੁਸ਼ਪਾਂਜਲੀ ਦੇ ਕੇ ਸ਼ਰਧਾਂਜਲੀ ਭੇਟ ਕੀਤੀ।

ਐਕਸ 'ਤੇ ਇੱਕ ਪੋਸਟ ਵਿੱਚ, ਰਕਸ਼ਾ ਰਾਜ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਬਹਾਦਰ ਸੈਨਿਕਾਂ ਦੀ ਬਹਾਦਰੀ ਅਤੇ ਬਲੀਦਾਨ ਦੀਆਂ ਕਹਾਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਬਣੀਆਂ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਬਹਾਦਰਾਂ ਦਾ ਬਲੀਦਾਨ ਹਰ ਭਾਰਤੀ ਦੇ ਦਿਲ ਵਿੱਚ ਦੇਸ਼ ਭਗਤੀ ਦੇ ਦੀਵੇ ਨੂੰ ਹਮੇਸ਼ਾ ਜਗਾਉਂਦਾ ਰਹੇਗਾ।
https://x.com/SethSanjayMP/status/1948975057499533709
ਚੀਫ਼ ਆਫ਼ ਆਰਮੀ ਸਟਾਫ ਜਨਰਲ ਉਪੇਂਦਰ ਦ੍ਵਿਵੇਦੀ ਨੇ ਕਾਰਗਿਲ ਵਾਰ ਮੈਮੋਰੀਅਲ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ।

ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਏਅਰ ਫੋਰਸ ਮੁਖੀ ਏਅਰ ਚੀਫ਼ ਮਾਰਸ਼ਲ ਏਪੀ ਸਿੰਘ, ਵਾਈਸ ਚੀਫ ਆਫ਼ ਆਰਮੀ ਸਟਾਫ ਲੈਫਟੀਨੈਂਟ ਜਨਰਲ ਐੱਨਐੱਸ ਰਾਜਾ ਸੁਬ੍ਰਾਮਣਿ ਅਤੇ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਨੇ ਵੀ ਨਵੀਂ ਦਿੱਲੀ ਸਥਿਤ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।


ਚੀਫ਼ ਆਫ਼ ਡਿਫੈਂਸ ਸਟਾਫ਼ ਨੇ ਹਥਿਆਰਬੰਦ ਬਲਾਂ ਦੇ ਸਾਰੇ ਰੈਂਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਕਾਰਗਿਲ ਵਿਜਯ ਦਿਵਸ ਹਰ ਭਾਰਤੀ ਨੂੰ ਸਾਡੇ ਉਨ੍ਹਾਂ ਬਹਾਦਰ ਸੈਨਿਕਾਂ ਦੀ ਅਦੁੱਤੀ ਬਹਾਦਰੀ, ਦ੍ਰਿੜ੍ਹਤਾ ਅਤੇ ਦੇਸ਼ ਭਗਤੀ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਨਿਡਰਤਾ ਨਾਲ ਲੜਾਈ ਲੜੀ ਅਤੇ ਇਹ ਪਾਕਿਸਤਾਨ ਦੇ ਧੋਖੇ ਦੇ ਕੌੜੇ ਸੱਚ ਨੂੰ ਵੀ ਸਾਡੇ ਸਾਹਮਣੇ ਰੱਖਦਾ ਹੈ। ਚੀਫ਼ ਆਫ਼ ਡਿਫੈਂਸ ਸਟਾਫ਼ ਨੇ ਕਿਹਾ ਕਿ ਸਾਡੇ ਵਿਰੋਧੀ ਹਮੇਸ਼ਾ ਦੇਸ਼ ਦੇ ਧੀਰਜ ਦੀ ਪ੍ਰੀਖਿਆ ਲੈਂਦੇ ਰਹਿਣਗੇ, ਪਰ ਕਾਰਗਿਲ ਦੀ ਵਿਰਾਸਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਏਕਤਾ, ਤਿਆਰੀ ਅਤੇ ਅਟੁੱਟ ਸਾਹਸ ਹਮੇਸ਼ਾ ਦੁਸ਼ਮਣ ਦੇ ਧੋਖੇ ਅਤੇ ਹਮਲੇ ‘ਤੇ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਇਹ ਇੱਕ ਵਾਰ ਫਿਰ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਤੋਂ ਸਿੱਧ ਹੋ ਚੁੱਕਾ ਹੈ।
https://x.com/HQ_IDS_India/status/1948944359660957919
ਰੱਖਿਆ ਵਿਭਾਗ ਦੇ ਮੁਖੀ ਨੇ ਨੈਸ਼ਨਲ ਵਾਰ ਮੈਮੋਰੀਅਲ 'ਤੇ ਰੱਖੀ ਗਈ ਵਿਜ਼ਿਟਰਸ ਬੁੱਕ ਵਿੱਚ ਆਪਣੇ ਸੰਦੇਸ਼ ਵਿੱਚ ਸ਼ਹੀਦ ਨਾਇਕਾਂ ਦੀ ਅਦੁੱਤੀ ਸਾਹਸ ਅਤੇ ਬਹਾਦਰੀ ਨੂੰ ਨਮਨ ਕੀਤਾ। ਉਨ੍ਹਾਂ ਨੇ ਰਾਸ਼ਟਰ ਦੇ ਪ੍ਰਤੀ ਸਮਰਪਣ, ਸੰਕਲਪ ਅਤੇ ਸਥਾਈ ਪ੍ਰਤੀਬੱਧਤਾ ਲਈ ਸੇਵਾ ਕਰ ਰਹੇ ਕਰਮਚਾਰੀਆਂ, ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀ ਵੀ ਸ਼ਲਾਘਾ ਕੀਤੀ।

ਜਲ ਸੈਨਾ ਮੁਖੀ ਨੇ ਕਿਹਾ ਕਿ ਦੇਸ਼ ਦੇ ਬਹਾਦਰ ਸੈਨਿਕਾਂ ਦੁਆਰਾ ਛੱਡੀ ਗਈ ਵਿਰਾਸਤ 'ਖੁਦ ਆਪ ਤੋਂ ਪਹਿਲਾਂ ਸੇਵਾ' ਦੀ ਭਾਵਨਾ ਅਤੇ ਰਾਸ਼ਟਰ ਦੀ ਸੇਵਾ ਪ੍ਰਤੀ ਅਟੁੱਟ ਸਮਰਪਣ ਦਾ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਬਹਾਦਰਾਂ ਦਾ ਬਲੀਦਾਨ ਨਾ ਸਿਰਫ਼ ਸਾਡੇ ਦੇਸ਼ ਦੇ ਭਵਿੱਖ ਦੇ ਨਾਗਰਿਕਾਂ ਲਈ, ਸਗੋਂ ਉਨ੍ਹਾਂ ਲੋਕਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ, ਜੋ 'ਡਿਊਟੀ-ਸਨਮਾਨ-ਹਿੰਮਤ' ਦੇ ਨਾਲ ਰੱਖਿਆ ਬਲਾਂ ਵਿੱਚ ਸੇਵਾ ਕਰਨਾ ਚੁਣਦੇ ਹਨ।

https://x.com/adgpi/status/1948921422522237359
ਸੈਨਾ ਮੁਖੀ ਨੇ ਕਾਰਗਿਲ ਵਿਜਯ ਦਿਵਸ ਨੂੰ ਭਾਰਤੀ ਸੈਨਾ ਦੇ ਅਦੁੱਤੀ ਸਾਹਸ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਦੱਸਿਆ। ਉਨ੍ਹਾਂ ਨੇ ਰਾਸ਼ਟਰ ਦੀ ਪ੍ਰਭੂਸੱਤਾ ਅਤੇ ਸਵੈ-ਮਾਣ ਦੀ ਰੱਖਿਆ ਲਈ ਭਾਰਤੀ ਸੈਨਾ ਦੀ ਵਚਨਬੱਧਤਾ ਨੂੰ ਦੁਹਰਾਇਆ।
ਹਵਾਈ ਸੈਨਾ ਪ੍ਰਮੁੱਖ ਨੇ ਨੈਸ਼ਨਲ ਵਾਰ ਮੈਮੋਰੀਅਲ ਨੂੰ ਰਾਸ਼ਟਰੀ ਯਾਦਗਾਰ ਅਤੇ ਸ਼ੁਕਰਗੁਜ਼ਾਰ (ਧੰਨਵਾਦ) ਦਾ ਇੱਕ ਪਵਿੱਤਰ ਪ੍ਰਤੀਕ ਦੱਸਿਆ, ਜੋ ਕਿ ਸ਼ਹੀਦ ਨਾਇਕਾਂ ਦੀ ਵਿਰਾਸਤ ਨੂੰ ਅਮਰ ਬਣਾਉਂਦਾ ਹੈ, ਜਿਨ੍ਹਾਂ ਦੀ ਬਹਾਦਰੀ ਭਾਰਤੀ ਹਥਿਆਰਬੰਦ ਬਲਾਂ ਦੇ ਸਾਰੇ ਰੈਂਕਾਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਸਾਡੇ ਰਾਸ਼ਟਰ ਦੀ ਪ੍ਰਭੂਸੱਤਾ ਦੀ ਰੱਖਿਆ ਕਰਨ ਅਤੇ ਬਹਾਦਰਾਂ ਦੁਆਰਾ ਪ੍ਰਦਰਸ਼ਿਤ ਬਹਾਦਰੀ, ਸਨਮਾਨ ਅਤੇ ਕਰਤੱਵ ਦੀਆਂ ਗੌਰਵਸ਼ਾਲੀ ਪਰੰਪਰਾਵਾਂ ਨੂੰ ਟਿਕਾਊ ਬਣਾਏ ਰੱਖਣ ਲਈ ਪ੍ਰਤੀਬੱਧ ਹੈ।

ਸ਼ਰਧਾਂਜਲੀ ਅਰਪਿਤ ਕਰਦੇ ਹੋਏ, ਰੱਖਿਆ ਸਕੱਤਰ ਨੇ ਕਿਹਾ ਕਿ ਕਾਰਗਿਲ ਵਿਜਯ ਦਿਵਸ ਰਾਸ਼ਟਰ ਨੂੰ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਬਹਾਦਰੀ ਅਤੇ ਬਲੀਦਾਨ ਦੀ ਯਾਦ ਦਿਲਾਉਂਦਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਵਾਰ ਮੈਮੋਰੀਅਲ ਦੇ ਜ਼ਰੀਏ ਸ਼ਹੀਦ ਨਾਇਕਾਂ ਦਾ ਅਦੁੱਤੀ ਸਾਹਸ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ।

ਉਪ-ਸੈਨਾ ਪ੍ਰਮੁੱਖ ਨੇ ਕਿਹਾ ਕਿ ਦੇਸ ਦੇ ਬਹਾਦੁਰਾਂ ਦੀ ਨਿਰਸੁਆਰਥ ਸੇਵਾ ਹਮੇਸ਼ਾ ਰਾਸ਼ਟਰ ਦੀਆਂ ਯਾਦਾਂ ਵਿੱਚ ਉਕੇਰੀ ਰਹੇਗੀ ਅਤੇ ਭਵਿੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਹਥਿਆਰਬੰਦ ਬਲਾਂ ਦੀਆਂ ਸਰਵਉੱਚ ਪਰੰਪਰਾਵਾਂ ਨੂੰ ਬਣਾਏ ਰੱਖਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਉਸੇ ਬਹਾਦਰੀ ਅਤੇ ਸਮਰਪਣ ਨਾਲ ਰਾਸ਼ਟਰ ਦੀ ਸੇਵਾ ਕਰਨ ਲਈ ਪ੍ਰਤੀਬੱਧ ਹਨ।

**************
ਵੀਕੇ/ਐੱਸਆਰ/ਐੱਸਏਵੀਵੀਵਾਈ
(Release ID: 2148954)