ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 26-27 ਜੁਲਾਈ ਨੂੰ ਤਮਿਲ ਨਾਡੂ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਤਮਿਲ ਨਾਡੂ ਦੇ ਤੂਤੀਕੋਰਿਨ ਵਿੱਚ 4800 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਤੂਤੀਕੋਰਿਨ ਹਵਾਈ ਅੱਡੇ 'ਤੇ ਨਵੀਂ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਕੁਸ਼ਲ ਖੇਤਰੀ ਸੰਪਰਕ ਦੇ ਲਈ 3600 ਕਰੋੜ ਰੁਪਏ ਤੋਂ ਵੱਧ ਦੇ ਕਈ ਰੇਲ ਅਤੇ ਸੜਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਬਿਜਲੀ ਟ੍ਰਾਂਸਮਿਸ਼ਨ ਦੇ ਲਈ ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦੇ ਲਈ ਅੰਤਰ-ਰਾਜੀ ਟ੍ਰਾਂਸਮਿਸ਼ਨ ਪ੍ਰਣਾਲੀ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਵੀਓ ਚਿਦੰਬਰਨਾਰ ਬੰਦਰਗਾਹ 'ਤੇ ਕਾਰਗੋ ਸੰਚਾਲਨ ਸਹੂਲਤ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਆਦੀ ਤਿਰੂਵਥਿਰਈ ਮਹੋਤਸਵ ਦੇ ਮੌਕੇ 'ਤੇ ਤਿਰੂਚਿਰਾਪੱਲੀ ਜਾਣਗੇ

ਪ੍ਰਧਾਨ ਮੰਤਰੀ ਰਾਜੇਂਦਰ ਚੋਲ ਪਹਿਲੇ ਦੇ ਦੱਖਣ ਪੂਰਬੀ ਏਸ਼ੀਆ ਵਿੱਚ ਸਮੁੰਦਰੀ ਅਭਿਯਾਨ ਦੇ 1000 ਸਾਲ ਪੂਰੇ ਹੋਣ ਮੌਕੇ ’ਤੇ ਅਤੇ ਗੰਗਈਕੋਂਡਚੋਲਪੁਰਮ ਮੰਦਿਰ ਦੇ ਨਿਰਮਾਣ ਦੀ ਸ਼ੁਰੂਆਤ ਸਮਾਗਮ ਵਿੱਚ ਸ਼ਾਮਲ ਹੋਣਗੇ

Posted On: 25 JUL 2025 10:09AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀਬ੍ਰਿਟੇਨ ਅਤੇ ਮਾਲਦੀਵ ਦੀ ਆਪਣੀ ਸਫ਼ਲ ਯਾਤਰਾ ਤੋਂ ਸਵਦੇਸ਼ ਪਰਤਣ ਤੋਂ ਬਾਅਦ 26 ਜੁਲਾਈ ਨੂੰ ਰਾਤ ਲਗਭਗ 8 ਵਜੇ ਤਮਿਲ ਨਾਡੂ ਦੇ ਤੂਤੀਕੋਰਿਨ ਵਿੱਚ ਇੱਕ ਜਨਤਕ ਸਮਾਗਮ ਵਿੱਚ 4800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

27 ਜੁਲਾਈ ਨੂੰਪ੍ਰਧਾਨ ਮੰਤਰੀ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਸਥਿਤ ਗੰਗਾਈਕੋਂਡਾ ਚੋਲਪੁਰਮ ਮੰਦਿਰ ਵਿੱਚ ਦੁਪਹਿਰ ਕਰੀਬ 12 ਵਜੇ ਆਦਿ ਤਿਰੂਵਥਿਰਈ ਮਹੋਤਸਵ ਦੇ ਨਾਲ ਮਹਾਨ ਚੋਲ ਸਮਰਾਟ ਰਾਜੇਂਦਰ ਚੋਲ ਪਹਿਲੇ ਦੀ ਜਯੰਤੀ ਦੇ ਉਤਸਵ ਵਿੱਚ ਹਿੱਸਾ ਲੈਣਗੇ।

ਤੂਤੀਕੋਰਿਨ ਵਿੱਚ ਪ੍ਰਧਾਨ ਮੰਤਰੀ

ਮਾਲਦੀਵ ਦੀ ਆਪਣੀ ਸਰਕਾਰੀ ਯਾਤਰਾ ਪੂਰੀ ਕਰਨ ਤੋਂ ਬਾਅਦਪ੍ਰਧਾਨ ਮੰਤਰੀ ਸਿੱਧੇ ਤੂਤੀਕੋਰਿਨ ਪਹੁੰਚਣਗੇ ਅਤੇ ਵਿਭਿੰਨ ਖੇਤਰਾਂ ਵਿੱਚ ਕਈ ਇਤਿਹਾਸਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰੀ ਸੰਪਰਕ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ, ਲੌਜਿਸਟਿਕਸ ਕੁਸ਼ਲਤਾ ਵਿੱਚ ਵਾਧਾ ਹੋਵੇਗਾ, ਸਵੱਛ ਊਰਜਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਅਤੇ ਤਮਿਲ ਨਾਡੂ ਦੇ ਨਾਗਰਿਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ।

ਵਿਸ਼ਵ ਪੱਧਰੀ ਹਵਾਈ ਬੁਨਿਆਦੀ ਢਾਂਚਾਵਿਕਸਿਤ ਕਰਨ ਅਤੇ ਸੰਪਰਕ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਤੂਤੀਕੋਰਿਨ ਹਵਾਈ ਅੱਡੇ 'ਤੇ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ, ਜਿਸ ਨੂੰ ਦੱਖਣੀ ਖੇਤਰ ਦੀਆਂ ਵਧਦੀਆਂ ਹਵਾਬਾਜ਼ੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਤੂਤੀਕੋਰਿਨ ਹਵਾਈ ਅੱਡੇ 'ਤੇ ਨਵੇਂ ਟਰਮੀਨਲ ਭਵਨ ਦਾ ਅਵਲੋਕਨਵੀ ਕਰਨਗੇ।

17,340 ਵਰਗ ਮੀਟਰ ਵਿੱਚ ਫੈਲੇ ਇਸ ਟਰਮੀਨਲ ਵਿੱਚ ਵਿਅਸਤ ਸਮੇਂ ਵਿੱਚ 1,350 ਯਾਤਰੀਆਂ ਅਤੇ ਸਲਾਨਾ 20 ਲੱਖ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਹੋਵੇਗੀ। ਭਵਿੱਖ ਵਿੱਚਇਸਦੀ ਸਮਰੱਥਾ ਵਧਾ ਕੇ ਵਿਅਸਤ ਸਮੇਂ ਵਿੱਚ 1,800 ਯਾਤਰੀ ਅਤੇ ਸਲਾਨਾ 25 ਲੱਖ ਯਾਤਰੀ ਤੱਕ ਕੀਤੀ ਜਾ ਸਕੇਗੀ। 100 ਪ੍ਰਤੀਸ਼ਤ ਐੱਲਈਡੀ ਲਾਈਟਿੰਗ, ਊਰਜਾ-ਕੁਸ਼ਲ ਈ ਐਂਡ ਐੱਮ ਸਿਸਟਮ ਅਤੇ ਆਨ-ਸਾਈਟ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਮਾਧਿਅਮ ਨਾਲ ਟ੍ਰੀਟ ਕੀਤੇ ਪਾਣੀ ਦੀ ਮੁੜ ਵਰਤੋਂ ਦੇ ਨਾਲ, ਇਸ ਟਰਮੀਨਲ ਨੂੰ ਜੀਆਰਆਈਐੱਚਏ-4ਸਥਾਈ ਰੇਟਿੰਗ ਪ੍ਰਾਪਤ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਆਧੁਨਿਕ ਬੁਨਿਆਦੀ ਢਾਂਚੇ ਨਾਲ ਖੇਤਰੀ ਹਵਾਈ ਸੰਪਰਕ ਵਿੱਚ ਜ਼ਿਕਰਯੋਗ ਵਾਧਾ ਹੋਣ ਅਤੇ ਦੱਖਣੀ ਤਮਿਲ ਨਾਡੂ ਵਿੱਚ ਸੈਰ-ਸਪਾਟਾ, ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਸੜਕ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ, ਪ੍ਰਧਾਨ ਮੰਤਰੀ ਦੋ ਰਣਨੀਤਕ ਤੌਰ 'ਤੇ ਮਹੱਤਵਪੂਰਨ ਰਾਜਮਾਰਗ ਪ੍ਰੋਜੈਕਟਾਂਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪਹਿਲਾ ਪ੍ਰੋਜੈਕਟ ਐੱਨਐੱਚ-36 ਦੇ 50 ਕਿਲੋਮੀਟਰ ਲੰਬੇ ਸੇਠਿਆਥੋਪ-ਚੋਲਾਪੁਰਮ ਖੰਡ ਨੂੰ 4-ਲੇਨ ਬਣਾਉਣਾ ਹੈ, ਜਿਸ ਨੂੰ ਵਿਕਰਵੰਡੀ-ਤੰਜਾਵੁਰ ਕੋਰੀਡੋਰ ਦੇ ਤਹਿਤ 2,350 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਵਿੱਚ ਤਿੰਨ ਬਾਈਪਾਸ, ਕੋਲੀਡਮ ਨਦੀ ਉੱਤੇ 1 ਕਿਲੋਮੀਟਰ ਲੰਬਾ ਚਾਰ-ਲੇਨ ਦਾ ਪੁਲ, ਚਾਰ ਵੱਡੇ ਪੁਲ, ਸੱਤ ਫਲਾਈਓਵਰ ਅਤੇ ਕਈ ਅੰਡਰਪਾਸ ਸ਼ਾਮਲ ਹਨ, ਜਿਸ ਨਾਲ ਸੇਠਿਆਥੋਪ-ਚੋਲਾਪੁਰਮ ਦੇ ਵਿਚਕਾਰ ਯਾਤਰਾ ਦਾਸਮਾਂ 45 ਮਿੰਟ ਘੱਟ ਹੋ ਜਾਵੇਗਾ ਅਤੇ ਡੈਲਟਾ ਖੇਤਰ ਦੇ ਸੱਭਿਆਚਾਰਕ ਅਤੇ ਖੇਤੀਬਾੜੀ ਕੇਂਦਰਾਂ ਨਾਲ ਸੰਪਰਕ ਵਧੇਗਾ। ਦੂਸਰਾ ਪ੍ਰੋਜੈਕਟ ਐੱਨਐੱਚ-138ਤੂਤੀਕੋਰਿਨਬੰਦਰਗਾਹ ਮਾਰਗ ਨੂੰ 6-ਲੇਨ ਦਾ ਬਣਾਉਣਾ ਹੈ, ਜਿਸ ਨੂੰ ਲਗਭਗ 200 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਅੰਡਰਪਾਸ ਅਤੇ ਪੁਲਾਂ ਦੇ ਨਿਰਮਾਣ ਨਾਲ ਮਾਲ ਢੁਆਈ ਆਸਾਨ ਹੋਵੇਗੀ, ਲੌਜਿਸਟਿਕਸ ਲਾਗਤ ਵਿੱਚ ਕਟੌਤੀ ਹੋਵੇਗੀ ਅਤੇ ਵੀਓਚਿਦੰਬਰਨਾਰ ਬੰਦਰਗਾਹ ਦੇ ਆਲੇ-ਦੁਆਲੇ ਬੰਦਰਗਾਹ-ਅਧਾਰਿਤ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਬੰਦਰਗਾਹ ਦੇ ਬੁਨਿਆਦੀ ਢਾਂਚੇ ਅਤੇ ਸਵੱਛ ਊਰਜਾ ਪਹਿਲਕਦਮੀਆਂ ਨੂੰ ਹੁਲਾਰਾ ਦੇਣ ਦੇ ਲਈ, ਪ੍ਰਧਾਨ ਮੰਤਰੀ ਵੀਓ ਚਿਦੰਬਰਨਾਰ ਬੰਦਰਗਾਹ ’ਤੇ ਲਗਭਗ 285 ਕਰੋੜ ਰੁਪਏ ਦੀ ਲਾਗਤ ਨਾਲ 6.96 ਐੱਮਐੱਮਟੀਪੀਏ ਕਾਰਗੋ ਹੈਂਡਲਿੰਗ ਸਮਰੱਥਾ ਵਾਲੇ ਨੌਰਥ ਕਾਰਗੋ ਬਰਥ-III ਦਾ ਉਦਘਾਟਨ ਕਰਨਗੇ। ਇਸ ਨਾਲ ਖੇਤਰ ਵਿੱਚ ਡ੍ਰਾਈ ਬਲਕ ਕਾਰਗੋ ਦੀਆਂਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ, ਜਿਸ ਨਾਲ ਸਮੁੱਚੀ ਬੰਦਰਗਾਹ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ ਅਤੇ ਕਾਰਗੋ ਸੰਚਾਲਨ ਲੌਜਿਸਟਿਕਸ ਦੇ ਅਨੁਕੂਲ ਹੋਵੇਗਾ।

ਪ੍ਰਧਾਨ ਮੰਤਰੀ ਦੱਖਣੀ ਤਮਿਲ ਨਾਡੂ ਵਿੱਚ ਤਿੰਨ ਪ੍ਰਮੁੱਖ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇਤਾਕਿ ਸਥਾਈ ਅਤੇ ਕੁਸ਼ਲ ਸੰਪਰਕ ਨੂੰ ਉਤਸ਼ਾਹਿਤ ਕੀਤਾ ਜਾ ਸਕੇ। 90 ਕਿਲੋਮੀਟਰ ਲੰਬੀ ਮਦੁਰਾਈ – ਬੋਦਿਨਾਯਕਨੂਰ ਲਾਈਨ ਦੇ ਬਿਜਲੀਕਰਨ ਨਾਲ ਵਾਤਾਵਰਣ ਅਨੁਕੂਲ ਆਵਾਜਾਈ ਨੂੰ ਹੁਲਾਰਾ ਮਿਲੇਗਾ ਅਤੇ ਮਦੁਰਾਈ ਅਤੇ ਥੇਨੀ ਵਿੱਚ ਸੈਰ-ਸਪਾਟੇ ਅਤੇ ਯਾਤਰੀਆਂ ਨੂੰ ਹੁਲਾਰਾ ਮਿਲੇਗਾ। ਤਿਰੂਵਨੰਤਪੁਰਮ-ਕੰਨਿਆਕੁਮਾਰੀ ਪ੍ਰੋਜੈਕਟ ਦੇ ਤਹਿਤ, 21 ਕਿਲੋਮੀਟਰ ਲੰਬੇ ਨਾਗਰਕੋਇਲ ਟਾਊਨ-ਕੰਨਿਆਕੁਮਾਰੀ ਖੰਡ ਦਾ 650 ਕਰੋੜ ਰੁਪਏ ਦੀ ਲਾਗਤ ਨਾਲ ਦੋਹਰੀਕਰਨ, ਨਾਲ ਤਮਿਲ ਨਾਡੂ ਅਤੇ ਕੇਰਲ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰੇਗਾ। ਇਸ ਤੋਂ ਇਲਾਵਾ, ਅਰਲਵਯਮੋਝੀ - ਨਾਗਰਕੋਇਲ ਜੰਕਸ਼ਨ (12.87 ਕਿਲੋਮੀਟਰ) ਅਤੇ ਤਿਰੂਨੇਲਵੇਲੀ - ਮੇਲਾਪਲਾਯਮ (3.6 ਕਿਲੋਮੀਟਰ) ਖੰਡਾਂ ਦੇ ਦੋਹਰੀਕਰਨ ਨਾਲ ਚੇਨਈ - ਕੰਨਿਆਕੁਮਾਰੀ ਜਿਹੇ ਪ੍ਰਮੁੱਖ ਦੱਖਣੀ ਮਾਰਗਾਂ 'ਤੇ ਯਾਤਰਾ ਦਾ ਸਮਾਂ ਘੱਟ ਹੋਵੇਗਾ ਅਤੇ ਯਾਤਰੀ ਅਤੇ ਮਾਲ ਢੁਆਈ ਸਮਰੱਥਾ ਵਿੱਚ ਸੁਧਾਰ ਦੇ ਮਾਧਿਅਮ ਰਾਹੀਂ ਖੇਤਰੀ ਆਰਥਿਕ ਏਕੀਕਰਨ ਨੂੰ ਹੁਲਾਰਾ ਮਿਲੇਗਾ।

ਰਾਜ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਸੁਨਿਸ਼ਚਿਤ ਕਰਨ ਦੇ ਲਈ, ਪ੍ਰਧਾਨ ਮੰਤਰੀ ਇੱਕ ਪ੍ਰਮੁੱਖ ਬਿਜਲੀ ਟ੍ਰਾਂਸਮਿਸ਼ਨ ਪ੍ਰੋਜੈਕਟ – ਕੁਡਨਕੁਲਮ ਪਰਮਾਣੂ ਊਰਜਾ ਪਲਾਂਟ ਦੀਇਕਾਈ 3 ਅਤੇ 4 (2x1000 ਮੈਗਾਵਾਟ) ਤੋਂ ਬਿਜਲੀ ਦੀ ਨਿਕਾਸੀ ਲਈ ਅੰਤਰ-ਰਾਜੀ ਟ੍ਰਾਂਸਮਿਸ਼ਨ ਪ੍ਰਣਾਲੀ (ਆਈਐੱਸਟੀਐੱਸ) ਦਾ ਨੀਂਹ ਪੱਥਰ ਰੱਖਣਗੇ। ਲਗਭਗ 550 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਇਸ ਪ੍ਰੋਜੈਕਟ ਵਿੱਚ ਕੁਡਨਕੁਲਮ ਤੋਂ ਤੂਤੀਕੋਰਿਨ-II ਜੀਆਈਐੱਸ ਸਬਸਟੇਸ਼ਨ ਅਤੇ ਸਬੰਧਿਤ ਟਰਮੀਨਲ ਉਪਕਰਣ ਤੱਕ 400 ਕੇਵੀ (ਕਵਾਡ) ਡਬਲ-ਸਰਕਟ ਟ੍ਰਾਂਸਮਿਸ਼ਨ ਲਾਈਨ ਸ਼ਾਮਲ ਹੋਵੇਗੀ। ਇਹ ਰਾਸ਼ਟਰੀ ਗਰਿੱਡ ਨੂੰ ਮਜ਼ਬੂਤ ਕਰਨ, ਭਰੋਸੇਯੋਗ ਸਵੱਛ ਊਰਜਾ ਡਿਲੀਵਰੀ ਸੁਨਿਸ਼ਚਿਤ ਕਰਨ ਅਤੇ ਤਮਿਲ ਨਾਡੂ ਅਤੇ ਹੋਰ ਲਾਭਾਰਥੀ ਰਾਜਾਂ ਦੀਆਂ ਵਧਦੀਆਂ ਬਿਜਲੀ ਮੰਗਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਤਿਰੂਚਿਰਾਪੱਲੀ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਗੰਗਈਕੋਂਡਾ ਚੋਲਪੁਰਮ ਮੰਦਿਰ ਵਿੱਚ ਇੱਕ ਜਨਤਕ ਸਮਾਗਮ ਦੇ ਦੌਰਾਨ ਆਦਿ ਤਿਰੂਵਥਿਰਈ ਮਹੋਤਸਵ ਮਨਾਉਂਦੇ ਹੋਏ ਭਾਰਤ ਦੇ ਮਹਾਨ ਸਮਰਾਟਾਂ ਵਿੱਚੋਂ ਇੱਕਰਾਜੇਂਦਰ ਚੋਲ ਪਹਿਲੇ ਦੇ ਸਨਮਾਨ ਵਿੱਚ ਇੱਕ ਸਮਾਰਕ ਸਿੱਕਾ ਜਾਰੀ ਕਰਨਗੇ।

ਇਹ ਵਿਸ਼ੇਸ਼ ਉਤਸਵ ਰਾਜੇਂਦਰ ਚੋਲਪਹਿਲਾ ਦੇ ਦੱਖਣ ਪੂਰਬੀ ਏਸ਼ੀਆ ਦੇ ਮਹਾਨ ਸਮੁੰਦਰੀ ਅਭਿਯਾਨ ਦੇ1,000ਵਰ੍ਹੇ ਪੂਰੇ ਹੋਣ ’ਤੇ ਅਤੇ ਚੋਲ ਵਾਸਤੂਕਲਾਦੇ ਇੱਕ ਸ਼ਾਨਦਾਰ ਉਦਾਹਰਣ, ਪ੍ਰਤਿਸ਼ਠਿਤ ਗੰਗਈਕੋਂਡਾ ਚੋਲਪੁਰਮ ਮੰਦਿਰ ਦੇ ਨਿਰਮਾਣ ਦੀ ਸ਼ੁਰੂਆਤ ਦੀ ਵੀ ਯਾਦ ਦਿਵਾਉਂਦਾ ਹੈ।

ਰਾਜੇਂਦਰ ਚੋਲ ਪਹਿਲਾ (1014–1044 ਈ.) ਭਾਰਤੀ ਇਤਿਹਾਸ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਦੂਰਦਰਸ਼ੀ ਸ਼ਾਸਕਾਂ ਵਿੱਚੋਂ ਇੱਕ ਸੀ। ਉਨ੍ਹਾਂ ਦੀ ਅਗਵਾਈ ਵਿੱਚ, ਚੋਲ ਸਾਮਰਾਜ ਨੇ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਆਪਣਾ ਪ੍ਰਭਾਵ ਵਧਾਇਆ। ਆਪਣੇ ਜੇਤੂ ਅਭਿਯਾਨਾਂ ਤੋਂ ਬਾਅਦ, ਉਨ੍ਹਾਂ ਨੇ ਗੰਗਈਕੋਂਡਾ ਚੋਲਪੁਰਮ ਨੂੰ ਆਪਣੀ ਸ਼ਾਹੀ ਰਾਜਧਾਨੀ ਦੇ ਰੂਪ ਵਿੱਚ ਸਥਾਪਿਤ ਕੀਤਾ, ਅਤੇ ਉੱਥੇ ਉਨ੍ਹਾਂ ਦੇ ਦੁਆਰਾ ਨਿਰਮਿਤ ਮੰਦਿਰ 250ਵਰ੍ਹਿਆਂ ਤੋਂ ਵੀ ਵੱਧ ਸਮੇਂ ਤੱਕ ਸੈਵ ਭਗਤੀ, ਸਮਾਰਕੀ ਵਾਸਤੂਕਲਾ ਅਤੇ ਪ੍ਰਸ਼ਾਸਨਿਕ ਹੁਨਰ ਦਾ ਪ੍ਰਤੀਕ ਰਿਹਾ। ਅੱਜ, ਇਹ ਮੰਦਿਰ ਯੂਨੈਸਕੋ ਦੀ ਵਿਸ਼ਵ ਧਰੋਹਰ ਸਥਲ ਹੈ ਅਤੇ ਆਪਣੀਆਂ ਗੁੰਝਲਦਾਰ ਮੂਰਤੀਆਂ, ਚੋਲ ਕਾਂਸੀ ਦੀਆਂ ਪ੍ਰਤਿਮਾਵਾਂ ਅਤੇ ਪ੍ਰਾਚੀਨ ਸ਼ਿਲਾਲੇਖਾਂ ਦੇ ਲਈ ਪ੍ਰਸਿੱਧ ਹੈ।

ਆਦਿ ਤਿਰੂਵਥਿਰਈ ਉਤਸਵ ਖੁਸ਼ਹਾਲ ਤਮਿਲ ਸੈਵ ਭਗਤੀ ਪਰੰਪਰਾ ਦਾ ਵੀ ਉਤਸਵ ਮਨਾਉਂਦਾ ਹੈ, ਜਿਸ ਦਾ ਚੋਲਾਂ ਨੇ ਉਤਸ਼ਾਹਪੂਰਨ ਸਮਰਥਨ ਕੀਤਾ ਅਤੇ ਤਮਿਲ ਸ਼ੈਵ ਧਰਮ ਦੇ 63 ਸੰਤ-ਕਵੀਆਂ - ਨਯਨਮਾਰਾਂ –ਨੇ ਇਸ ਨੂੰ ਅਮਰ ਕਰ ਦਿੱਤਾ। ਧਿਆਨ ਦੇਣ ਯੋਗ ਹੈ ਕਿ ਰਾਜੇਂਦਰ ਚੋਲ ਦਾ ਜਨਮ ਨਛੱਤਰ, ਤਿਰੂਵਥਿਰਈ (ਅਰਦਰਾ) 23 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਕਰਕੇ ਇਸ ਸਾਲ ਦਾ ਉਤਸਵ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ।

*********

ਐੱਮਜੇਪੀਐੱਸ/ ਵੀਜੇ


(Release ID: 2148661)