ਟੈਕਸਟਾਈਲ ਮੰਤਰਾਲਾ
azadi ka amrit mahotsav

ਹੈਂਡਲੂਮ ਕਾਟੇਜ ਇੰਡਸਟਰੀ ਦੀ ਹਾਲਤ

Posted On: 25 JUL 2025 1:56PM by PIB Chandigarh

ਚੌਥੀ ਆਲ ਇੰਡੀਆ ਹੈਂਡਲੂਮ ਜਨਗਣਨਾ ਸਾਲ 2019-20  ਦੇ ਅਨੁਸਾਰ, ਸਮੁੱਚੇ ਦੇਸ਼ ਵਿੱਚ 31.45 ਲੱਖ ਘਰ ਹਨ, ਜਿਨ੍ਹਾਂ ਵਿੱਚ 35.22 ਲੱਖ ਹੈਂਡਲੂਮ ਬੁਣਕਰ ਅਤੇ ਸਹਾਇਕ ਕਾਮੇ ਸ਼ਾਮਲ ਹਨ। ਇਸ ਅਨੁਸਾਰ, ਇਹ ਮੰਨਿਆ ਜਾਂਦਾ ਹੈ ਕਿ ਦੇਸ਼ ਵਿੱਚ 31.45 ਲੱਖ ਹੈਂਡਲੂਮ ਕਾਟੇਜ ਯੂਨਿਟ ਕੰਮ ਕਰ ਰਹੇ ਹਨ। 

ਹੈਂਡਲੂਮ ਖੇਤਰ ਅਸੰਗਠਿਤ ਹੈ, ਜਿਸ ਕਾਰਨ ਸਰਕਾਰ ਬੁਣਕਰਾਂ/ਕਾਮਿਆਂ ਨੂੰ ਸਿੱਧਾ ਰੁਜ਼ਗਾਰ ਨਹੀਂ ਦੇ ਰਹੀ ਹੈ। ਹੈਂਡਲੂਮ ਬੁਣਕਰ/ਕਾਮੇ ਰਵਾਇਤੀ ਹੁਨਰਮੰਦ ਗਤੀਵਿਧੀਆਂ ਵਿੱਚ ਸ਼ਾਮਲ ਹਨ ਜੋ ਉਨ੍ਹਾਂ ਨੂੰ ਸਵੈ-ਰੁਜ਼ਗਾਰ ਪ੍ਰਦਾਨ ਕਰਦੇ ਹਨ। ਹਾਲਾਂਕਿ, ਕੱਪੜਾ ਮੰਤਰਾਲਾ ਸਮੁੱਚੇ ਦੇਸ਼ ਵਿੱਚ ਹੈਂਡਲੂਮ ਨੂੰ ਉਤਸ਼ਾਹਿਤ ਕਰਨ ਅਤੇ ਹੈਂਡਲੂਮ ਬੁਣਕਰਾਂ ਦੀ ਭਲਾਈ ਲਈ (i) ਨੈਸਨਲ ਹੈਂਡਲੂਮ  ਡਵੇਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ) ਅਤੇ (ii) ਰਾਅ ਮਟੀਰੀਅਲ ਸਪਲਾਈ ਸਕੀਮ (ਆਰਐੱਮਐੱਸਅੱਸ) ਲਾਗੂ ਕਰ ਰਿਹਾ ਹੈ। ਇਨ੍ਹਾਂ ਯੋਜਨਾਵਾਂ ਦੇ ਤਹਿਤ, ਯੋਗ ਹੈਂਡਲੂਮ ਏਜੰਸੀਆਂ/ਬੁਣਕਰਾਂ ਨੂੰ ਕੱਚੇ ਮਾਲ, ਸੁਧਰੇ ਹੋਏ ਲੂਮ ਅਤੇ ਸਹਾਇਕ ਉਪਕਰਣਾਂ ਦੀ ਖਰੀਦ, ਸੋਲਰ ਲਾਈਟਿੰਗ ਯੂਨਿਟ, ਕੰਮ ਵਾਲੀ ਥਾਂ ਦਾ ਨਿਰਮਾਣ, ਹੁਨਰ, ਉਤਪਾਦ ਅਤੇ ਡਿਜ਼ਾਈਨ ਵਿਕਾਸ, ਤਕਨੀਕੀ ਅਤੇ ਸਾਂਝਾ ਬੁਨਿਆਦੀ ਢਾਂਚਾ, ਮਾਰਕੀਟਿੰਗ, ਬੁਣਕਰਾਂ ਦੀ ਮੁਦਰਾ ਯੋਜਨਾ ਅਧੀਨ ਰਿਆਇਤੀ ਕਰਜ਼ੇ, ਸਮਾਜਿਕ ਸੁਰੱਖਿਆ, ਗਰੀਬ ਹਾਲਾਤਾਂ ਵਿੱਚ ਪੁਰਸਕਾਰ ਪ੍ਰਾਪਤ ਬੁਣਕਰਾਂ ਨੂੰ ਭੁਗਤਾਨ ਆਦਿ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਪਿਛਲੇ ਪੰਜ ਸਾਲਾਂ ਦੌਰਾਨ, ਯਾਨੀ ਕਿ ਸਾਲ 2020-21 ਤੋਂ ਸਾਲ 2024-25 ਤੱਕ, ਐੱਨਐੱਚਡੀਪੀ ਅਤੇ ਆਰਐੱਮਐੱਸਅੱਸ ਦੀਆਂ ਯੋਜਨਾਵਾਂ ਤਹਿਤ 1,516 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਸੀ ਅਤੇ 1,480.71 ਕਰੋੜ ਰੁਪਏ ਵੰਡੇ ਗਏ ਸਨ।

ਯੋਜਨਾਵਾਂ ਨੂੰ ਜਾਰੀ ਰੱਖਣ/ਨਵੀਆਂ ਯੋਜਨਾਵਾਂ ਬਣਾਉਣ ਤੋਂ ਪਹਿਲਾਂ, ਮੌਜੂਦਾ ਯੋਜਨਾਵਾਂ ਦੇ ਪ੍ਰਭਾਵ ਅਧਿਐਨਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਐੱਨਐੱਚਡੀਪੀ ਅਤੇ ਆਰਐੱਮਐੱਸਅੱਸ ਨੂੰ ਸਾਲ 2021-22 ਤੋਂ ਸਾਲ 2025-26 ਦੌਰਾਨ ਲਾਗੂ ਕਰਨ ਲਈ ਪਹਿਲਾਂ ਦੀਆਂ ਯੋਜਨਾਵਾਂ ਦੇ ਤੀਜੇ ਪੱਖ ਦੇ ਪ੍ਰਭਾਵ ਮੁਲਾਂਕਣ ਤੋਂ ਬਾਅਦ ਤਿਆਰ ਕੀਤਾ ਗਿਆ ਸੀ।

 

ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

**************

MAM/SMP


(Release ID: 2148408)