ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸੋਹਰਾਏ, ਪੱਟਚਿਤ੍ਰ ਅਤੇ ਪਟੁਆ ਕਲਾ ਦੇ ਕਲਾਕਾਰਾਂ ਨੇ ਆਰਟਿਸਟ ਇਨ ਰੈਜ਼ੀਡੈਂਸ ਪ੍ਰੋਗਰਾਮ ਦੇ ਤਹਿਤ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 24 JUL 2025 4:55PM by PIB Chandigarh

ਕਲਾਕਾਰਾਂ ਦੇ ਇੱਕ ਸਮੂਹ ਨੇ ਅੱਜ (24 ਜੁਲਾਈ, 2025) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਸੋਹਰਾਏ, ਪੱਟਚਿਤ੍ਰ ਅਤੇ ਪਟੁਆ ਕਲਾ ਦੇ 29 ਕਲਾਕਾਰ 14 ਤੋਂ 24 ਜੁਲਾਈ, 2025 ਤੱਕ ਰਾਸ਼ਟਰਪਤੀ ਭਵਨ ਵਿੱਚ ਰਹੇ। ਝਾਰਖੰਡ, ਓਡੀਸ਼ਾ ਅਤੇ ਪੱਛਮ ਬੰਗਾਲ ਦੇ ਕਲਾਕਾਰ ਰਾਸ਼ਟਰਪਤੀ ਭਵਨ ਦੇ ਕਲਾ ਉਤਸਵ 2025 ਦੇ ਦੂਸਰੇ ਐਡੀਸ਼ਨ - 'ਆਰਟਿਸਟ ਇਨ ਰੈਜ਼ੀਡੈਂਸ ਪ੍ਰੋਗਰਾਮ' ਵਿੱਚ ਹਿੱਸਾ ਲੈ ਰਹੇ ਸਨ।

 

ਕਲਾਕਾਰਾਂ ਦੇ ਰੈਜ਼ੀਡੈਂਸ ਪ੍ਰੋਗਰਾਮ 'ਕਲਾ ਉਤਸਵ' ਭਾਰਤ ਦੀਆਂ ਕਲਾਤਮਕ ਪਰੰਪਰਾਵਾਂ ਦੀ ਭਾਵਨਾ ਦਾ ਜਸ਼ਨ ਹੈ। ਇਹ ਸੱਭਿਆਚਾਰਕ ਪਹਿਚਾਣ ਨੂੰ ਸੁਰੱਖਿਅਤ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਵਿੱਚ ਜੀਵੰਤ ਕਲਾ ਪਰੰਪਰਾਵਾਂ ਦੀ ਮਹੱਤਵਪੂਰਨ ਭੂਮਿਕਾ ਦੀ ਪੁਸ਼ਟੀ ਕਰਦਾ ਹੈ। ਇਸ ਕਲਾ ਉਤਸਵ ਨੇ ਪੀੜੀਆਂ ਤੋਂ ਕਲਾ ਦੇ ਵੱਖ-ਵੱਖ ਰੂਪਾਂ ਨੂੰ ਜਾਰੀ ਰੱਖਣ ਵਾਲੇ ਲੋਕ, ਕਬਾਇਲੀ ਅਤੇ ਪਰੰਪਰਾਗਤ ਕਲਾਕਾਰਾਂ ਨੂੰ ਵੀ ਇੱਕ ਮੰਚ ਪ੍ਰਦਾਨ ਕੀਤਾ ਹੈ। 

ਰਾਸ਼ਟਰੀ ਨੇ ਕਲਾਕਾਰਾਂ ਦੁਆਰਾ ਉਨ੍ਹਾਂ ਦੇ ਰੈਜ਼ੀਡੈਂਸ ਪ੍ਰੋਗਰਾਮ ਦੇ ਦੌਰਾਨ ਬਣਾਈ ਗਈ ਕਲਾ ਪ੍ਰਦਰਸ਼ਨੀ ਦੇਖੀ। ਉਨ੍ਹਾਂ ਨੇ ਭਾਰਤ ਦੇ ਮਹੱਤਵਪੂਰਨ ਪਰੰਪਰਾਗਤ ਕਲਾ ਰੂਪਾਂ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਕਲਾਤਮਕ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ।

 

*****

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2148247)