ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਬੋਲੀ

Posted On: 24 JUL 2025 5:14PM by PIB Chandigarh

ਭਾਰਤ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਬੋਲੀ ਲਗਾਉਣਾ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ.ਓ.ਏ) ਦੀ ਜ਼ਿੰਮੇਵਾਰੀ ਹੈ ਅਤੇ ਓਲੰਪਿਕ ਲਈ ਮੇਜ਼ਬਾਨੀ ਅਧਿਕਾਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਵੱਲੋਂ ਇੱਕ ਵਿਸਤ੍ਰਿਤ ਮੇਜ਼ਬਾਨ ਚੋਣ ਪ੍ਰਕਿਰਿਆ ਰਾਹੀਂ ਨਿਰਧਾਰਤ ਕੀਤੇ ਜਾਂਦੇ ਹਨ। ਮੇਜ਼ਬਾਨ ਚੋਣ ਪ੍ਰਕਿਰਿਆ ਆਈ.ਓ.ਸੀ. ਦੀ ਵੈੱਬਸਾਈਟ https://www.olympics.com/ioc/becoming-an-olympic-games-host/the-process-to-elect olympic-hosts 'ਤੇ ਜਨਤਕ ਤੌਰ 'ਤੇ ਉਪਲਬਧ ਹੈ। ਆਈ.ਓ.ਏ ਨੇ ਆਈ.ਓ.ਸੀ. ਨੂੰ ਇੱਕ ਇਰਾਦਾ ਪੱਤਰ ਸੌਂਪਿਆ ਹੈ। ਹੁਣ ਇਹ ਬੋਲੀ ਆਈਓਸੀ ਦੇ ਸੰਭਾਵੀ ਮੇਜ਼ਬਾਨ ਕਮਿਸ਼ਨ ਨਾਲ "ਨਿਰੰਤਰ ਗੱਲਬਾਤ" ਦੇ ਪੜਾਅ 'ਤੇ ਹੈ।

ਹਾਲ ਹੀ ਵਿੱਚ ਹੋਈਆਂ ਬੈਠਕਾਂ ਵਿੱਚ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਬੋਲੀ ਸੰਬੰਧੀ ਨਿਰੰਤਰ ਗੱਲਬਾਤ ਪ੍ਰਕਿਰਿਆ ਦੇ ਹਿੱਸੇ ਵਜੋਂ ਸ਼ਾਸਨ, ਡੋਪਿੰਗ ਵਿਰੋਧੀ ਉਪਾਅ ਅਤੇ ਪਿਛਲੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਨਾਲ ਸਬੰਧਤ ਤਿੰਨ ਮੁੱਦਿਆਂ 'ਤੇ ਚਰਚਾ ਕੀਤੀ ਗਈ।

ਸਰਕਾਰ, ਖੇਡ ਅਦਾਰਿਆਂ ਦੇ ਸ਼ਾਸਨ, ਨਿਰਪੱਖ ਖੇਡ ਵਾਤਾਵਰਣ ਅਤੇ ਖਿਡਾਰੀਆਂ ਨੂੰ ਕੌਮਾਂਤਰੀ ਖੇਡ ਸਮਾਗਮਾਂ ਵਿੱਚ ਉੱਤਮਤਾ ਪ੍ਰਾਪਤ ਕਰਨ  ਵਿੱਚ ਸਹਾਇਤਾ ਲਈ ਢੁਕਵੇਂ ਕਦਮ ਚੁੱਕ ਕੇ ਅਜਿਹੇ ਮੁੱਦਿਆਂ ਨੂੰ ਹੱਲ ਕਰਦੀ ਹੈ।

ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

***********

ਐਮਜੀ/ਡੀਕੇ


(Release ID: 2148218)